ਕੇਪਟਾਊਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੇਪਟਾਊਨ
Cape Town
Cape Town Montage.png

ਨਕਸ਼ਾ ਨਿਸ਼ਾਨ
South Africa Districts showing Cape Town.png
Cape Town coa.jpg
ਝੰਡਾ
 ਦੇਸ਼  ਦੱਖਣੀ ਅਫ਼ਰੀਕਾ
 ਸੂਬਾ 20px ਵੈਸ‍ਟਰਨ ਕੇਪ
 ਨਿਰਦੇਸ਼ਾਂਕ 33°55′S 18°25′E
 ਸਥਾਪਤ 1652
 ਖੇਤਰਫਲ:  
 - ਕੁੱਲ 2 454,72 ਕਿ०ਸੀ²
 ਉੱਚਾਈ 1 370 ਮੀਟਰ
 ਅਬਾਦੀ:  
 - ਕੁੱਲ (2007) 3 497 097[1]
 - ਅਬਾਦੀ ਘਣਤਾ 1 425/ਕਿ०ਸੀ²
 ਟਾਈਮ ਜ਼ੋਨ SAST / UTC +2
 ਜਲਵਾਯੂ[2]  
 - ਕਿਸਸ ਭੂਮਧੀ ਜਲਵਾਯੂ
 - ਔਸਤ ਵਾਰਸ਼ਿਕ ਤਾਪਮਾਨ 16,3 °C
 - ਔਸਤ. ਤਾਪਮਾਨ. ਜਨਵਰੀ/ਜੁਲਾਈ 20,4 / 11,9 °C
 - ਔਸਤ ਵਾਰਸ਼ਿਕ ਵਰਖਾ 523 mm
 ਮੇਅਰ ਹੇਲੇਨ ਜ਼ਿੱਲ (DA)
 ਸਰਕਾਰੀ ਵੈੱਬਸਾਈਟ capetown.gov.za

ਕੇਪਟਾਊਨ (ਅੰਗਰੇਜ਼ੀ: Cape Town; ਅਫ਼ਰੀਕਾਂਸ: Kaapstad [ˈkɑːpstɐt]; ਕੋਜ਼ਾ: iKapa) ਦੱਖਣੀ ਅਫ਼ਰੀਕਾ ਦੀ ਪ੍ਰਸ਼ਾਸਕੀ ਰਾਜਧਾਨੀ ਹੈ। ਕੇਪ ਟਾਊਨ ਦੱਖਣੀ ਅਫਰੀਕਾ ਦਾ ਦੂਜਾ ਸਭ ਤੋਂ ਜਿਆਦਾ ਜਨਸੰਖ‍ਜਾਂ ਵਾਲਾ ਸ਼ਹਿਰ ਹੈ। ਇਹ ਵੈਸ‍ਟਰਨ ਕੇਪ ਦੀ ਰਾਜਧਾਨੀ ਹੈ। ਇਹ ਦੱਖਣੀ ਅਫਰੀਕਾ ਦਾ ਸੰਸਦ ਭਵਨ ਵੀ ਹੈ। ਇਹ ਜਗ੍ਹਾ ਬੰਦਰਗਾਹ, ਪਹਾੜ ਅਤੇ ਬਾਗ ਆਦਿ ਲਈ ਪ੍ਰਸਿੱਧ ਹੈ। ਟੈਬਲ ਮਾਊਂਟੈਂਨ, ਟੈਬਲ ਮਾਊਂਟੈਂਨ ਨੇਸ਼ਨਲ ਪਾਰਕ, ਟੈਬਲ ਮਾਊਂਟੈਂਨ ਰੋਪਵੇ, ਕੇਪ ਆਫ਼ ਗੁਡ ਹੋਪ, ਚੈਪਮੈਨਸ ਪੀਕ, ਸਿਗ‍ਨਲ ਹਿੱਲ, ਵਿਕ‍ਟੋਰੀਆ ਐਂਡ ਅਲ‍ਫਰੈਡ ਵਾਟਰਫਰੰਟ ਆਦਿ ਇੱਥੇ ਦੇ ਪ੍ਰਮੁੱਖ ਦਰਸ਼ਨੀਕ ਸ‍ਥਲ ਹਨ।

ਕੇਪ ਟਾਊਨ[ਸੋਧੋ]

ਇਤਿਹਾਸ[ਸੋਧੋ]

ਸੰਨ 1488 ਵਿਚ ਬਾਰਟੋਲੋਮੀਓ ਡਾਇਸ ਅਤੇ 1497 ਵਿਚ ਵਾਸਕੋਡੀਗਾਮਾ ਕੇਪ ਆਫ ਗੁੱਡ ਹੋਪ ਆਏ ਸਨ ਅਤੇ ਇਸ ਤੋਂ ਬਾਅਦ ਟੇਬਲ ਖਾੜੀ, ਭਾਰਤ ਅਤੇ ਇਸ ਤੋਂ ਅੱਗੇ ਜਾਣ ਵਾਲੇ ਜਹਾਜ਼ਾਂ ਦੇ ਠਹਿਰਨ ਦਾ ਸਥਾਨ ਬਣ ਗਿਆ। ਇਹ ਜਹਾਜ਼ ਇਥੋਂ ਆਪਣਾ ਰਾਸ਼ਨ ਪਾਣੀ ਲੈਂਦੇ ਹਨ। ਯੂਰਪ, ਜਾਣ ਵਾਲੇ ਜਹਾਜ਼ ਇਥੋਂ ਡਾਕ ਵੀ ਚੁੱਕਦੇ ਹਨ। ਇਥੇ ਪੱਕੀ ਵੱਸੋਂ ਅਪ੍ਰੈਲ 1652 ਤੋਂ ਬਾਅਦ ਸ਼ੁਰੂ ਹੋਈ ਜਦੋਂ ਕਿ ਡੱਚ ਈਸਟ ਇੰਡੀਆ ਕੰਪਲੀ ਨੇ ਇਥੇ ਇਕ ਕਿਲਾ ਉਸਾਰਿਆ ਅਤੇ ਸਬਜ਼ੀਆਂ ਭਾਜੀਆਂ ਉਗਾਣੀਆਂ ਸ਼ੁਰੂ ਕੀਤੀਆਂ ਤਾਂ ਜੋ ਈਸਟ ਇੰਡੀਜ਼ ਨੂੰ ਜਾਣ ਵਾਲੇ ਜਹਾਜ਼ ਇਥੋਂ ਰਾਸ਼ਨ ਪ੍ਰਾਪਤ ਕਰ ਸਕਣ। 17ਵੀਂ ਸਦੀ ਦੇ ਅਖੀਰ ਵਿਚ ਇਹ ਕਿਲਾ ਸ਼ਹਿਰ ਦਾ ਰੂਪ ਧਾਰਨ ਕਰ ਗਿਆ। ਇਥੋਂ ਦੇ ਲੋਕਾਂ ਦਾ ਰਹਿਣ-ਸਹਿਣ ਨੀਦਰਲੈਂਡ ਦੇ ਲੋਕਾਂ ਵਰਗਾ ਸੀ। 18 ਵੀਂ ਸਦੀ ਦੇ ਸ਼ੁਰੂ ਤੱਕ ਇਥੇ ਸਿਰਫ਼ 200 ਘਰ ਹੀ ਸਨ। ਇਸ ਦਾ ਵਾਧਾ ਤਾਂ ਅੰਤਰਦੇਸ਼ੀ ਖਿਚਾਓ ਦੇ ਤੇਜ਼ ਹੋਣ ਅਤੇ ਕੇਪ ਦੀ ਫ਼ੌਜੀ ਮਹੱਤਤਾ ਹੋਣ ਕਾਰਨ ਹੋ ਗਿਆ।

ਉਦਯੋਗ/ਵਪਾਰ[ਸੋਧੋ]

ਦੱਖਣੀ ਅਫ਼ਰੀਕਾ ਦੇ ਹੀਰੇ ਅਤੇ ਸੋਨੇ ਦੇ ਖੇਤਰਾਂ ਅਤੇ ਜ਼ਰਾਇਤੀ ਉਤਪਾਦਨ ਲਈ ਕੇਪ ਟਾਊਨ ਇਕ ਉੱਘਾ ਦਰਾਮਦੀ ਸਥਾਨ ਹੈ। ਇਥੋਂ ਦੀਆਂ ਮੁੱਖ ਸੱਨਅਤਾਂ ਵਿਚ ਹੀਰਾ ਕੱਟਣਾ, ਸਮੁੰਦਰੀ ਜਹਾਜ਼ ਤਿਆਰ ਕਰਨਾ, ਛਪਾਈ ਅਤੇ ਉਕਰਾਈ ਕਰਨਾ ਅਤੇ ਸੀਮਿੰਟ, ਮੁਰੱਬਾ, ਐਸਬੈਸਟਾਸ, ਰਸਾਇਣਕ ਵਸਤਾਂ, ਖਾਦਾਂ, ਰੰਗ-ਰੋਗਨ, ਜੁੱਤੀਆਂ, ਸਾਬਣ, ਕੱਪੜਾ, ਇੰਜੀਨੀਅਰਿੰਗ ਤੇ ਬਿਜਲੀ ਦਾ ਸਮਾਨ, ਸ਼ਰਾਬ, ਸਪਿਰਿਟ ਅਤੇ ਹੋਰ ਕਈ ਵਸਤਾਂ ਦਾ ਉਤਪਾਦਨ ਸ਼ਾਮਲ ਹੈ।

ਸੈਰਗਾਹਾਂ ਅਤੇ ਯਲਵਾਯੂ[ਸੋਧੋ]

ਕੇਪ ਟਾਊਨ ਵਿਦਿਅਕ ਅਤੇ ਵਪਾਰਕ ਕੇਂਦਰ ਦੇ ਨਾਲ ਨਾਲ ਇਕ ਸੁੰਦਰ ਸੈਰਗਾਹ ਵੀ ਹੈ। ਸਰਦੀਆਂ ਵਿਚ ਇਥੋਂ ਦੀ ਜਲਵਾਯੂ ਠੰਢੀ ਤੇ ਗਰਮੀਆਂ ਵਿਚ ਗਰਮ ਖੁਸ਼ਕ ਹੁੰਦੀ ਹੈ। ਇਥੋਂ ਦਾ ਔਸਤਨ ਸਾਲਾਨਾ ਤਾਪਮਾਨ 11°ਸੈਂ. ਤੋਂ 20°ਸੈਂ. ਵਿਚਕਾਰ ਰਹਿੰਦਾ ਹੈ ਅਤੇ ਔਸਤਨ ਸਲਾਨਾ ਵਰਖਾ ਲਗਭਗ 62 ਸੈਂ. ਮੀ. ਹੁੰਦੀ ਹੈ। ਸ਼ਹਿਰ ਵਿਚ ਕਈ ਪਾਰਕ ਤੇ ਬੁਟੈਨੀਕਲ ਗਾਰਡਨ ਹਨ। ਇਥੋਂ ਦੀਆਂ ਪਬਲਿਕ ਇਮਾਰਤਾਂ ਵਿਚ ਪਾਰਲੀਮੈਂਟ ਹਾਊਸ, ਸਾਊਥ ਅਫ਼ਰੀਕਨ ਪਬਲਿਕ ਲਾਇਬ੍ਰੇਰੀ, ਸਾਊਥ ਅਫ਼ਰੀਕਨ ਅਜਾਇਬ ਘਰ ਅਤੇ ਨੈਸ਼ਨਲ ਆਰਟ ਗੈਲਰੀ ਸ਼ਾਮਲ ਹਨ। ਅਜਾਇਬ ਘਰ ਦੇ ਪ੍ਰਵੇਸ਼ ਦੁਆਰ ਤੇ 1614 ਦੇ ਪੋਸਟ ਆਫ਼ਿਸ ਦੇ ਪੱਥਰ ਪਏ ਹਨ ਜਿਨ੍ਹਾਂ ਹੇਠਾਂ ਭਾਰਤ ਜਾਣ ਵਾਲੇ ਸਮੁੰਦਰੀ ਜਹਾਜ਼ਾਂ ਦੇ ਕਪਤਾਨ ਡਾਕ ਰੱਖਦੇ ਸਨ। ਡੱਚ ਰੀਫ਼ਾਰਮਡ ਚਰਚ (1699) ਦੱਖਣੀ ਅਫ਼ਰੀਕਾ ਵਿਚ ਪੂਜਾ ਕਰਨ ਲਈ ਸਭ ਤੋਂ ਪੁਰਾਣੀ ਜਗ੍ਹਾ ਹੈ। ਇਕ ਹੋਰ ਦਿਲਖਸਪ ਜਗ੍ਹਾ ਇਥੋਂ ਦਾ ਕਿਲਾ (1666) ਹੈ ਜਿਸ ਦੇ ਬਣਾਉਣ ਵਾਸਤੇ ਬਹੁਤੀ ਸਮੱਗਰੀ ਹਾਲੈਂਡ ਤੋਂ ਲਿਆਂਦੀ ਗਈ ਸੀ। ਅੱਜਕੱਲ੍ਹ ਇਹ ਰੱਖਿਆ ਵਿਭਾਗ ਦਾ ਸਦਰਮੁਕਾਮ ਹੈ। ਗਣਰਾਜ ਦੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ ਵੀ ਇਸ ਸ਼ਹਿਰ ਵਿਚ ਹੈ। ਇਥੇ ਇਕ ਕੇਪ ਟਾਊਨ ਯੂਨੀਵਰਸਿਟੀ ਹੈ।

ਹਵਾਲੇ[ਸੋਧੋ]

[1] [2] [3] [4]

Dr. Rajwinder Singh (ਗੱਲ-ਬਾਤ) 04:24, 4 ਸਤੰਬਰ 2016 (UTC)

  1. [http://www.punjabipedia.org PUNJABIPEDIA
  2. [http://www.punjabiapps.com PUNJABIAPPS
  3. [http://www.gurmukhifontconverter.com GURMUKHIFONTCONVERTER
  4. [http://www.punjabigyan.com PUNJABIGYAN