ਤਾਨਿਆ ਕੰਪਾਸ
ਤਾਨਿਆ ਕੰਪਾਸ ਇੱਕ ਬ੍ਰਿਟਿਸ਼ ਨੌਜਵਾਨ ਵਰਕਰ ਅਤੇ ਐਲ.ਜੀ.ਬੀ.ਟੀ. ਅਧਿਕਾਰ ਕਾਰਕੁਨ ਹੈ, ਖਾਸ ਤੌਰ 'ਤੇ ਲੰਡਨ ਵਿੱਚ ਕੁਈਰ ਕਾਲੇ ਨੌਜਵਾਨਾਂ ਨਾਲ ਕੰਮ ਕਰਦੀ ਹੈ।[1]
ਜੀਵਨ
[ਸੋਧੋ]ਕੰਪਾਸ ਨੇ ਅਲਬਰਟ ਕੈਨੇਡੀ ਟਰੱਸਟ ਲਈ ਕੇਸ ਵਰਕਰ ਵਜੋਂ ਕੰਮ ਕੀਤਾ, ਜਿੱਥੇ ਉਹ ਬੇਘਰ ਨੌਜਵਾਨ ਐਲ.ਜੀ.ਬੀ.ਟੀ. ਲੋਕਾਂ ਨਾਲ ਕੰਮ ਕਰਦੀ ਸੀ।[2]
2019 ਵਿੱਚ ਕੰਪਾਸ ਆਪਣੇ ਪਰਿਵਾਰ ਸਾਹਮਣੇ ਆਪਣੀ ਅਸਲ ਪਛਾਣ ਕਾਰਨ ਬੇਘਰ ਹੋ ਗਈ। ਉਸਨੇ ਸਮਝਾਇਆ ਕਿ ਉਸਦੀ "ਲਿੰਗਕਤਾ ਕੋਈ ਰਾਜ਼ ਨਹੀਂ ਸੀ ਪਰ ਅੰਤਰ ਉਦੋਂ ਸੀ ਜਦੋਂ ਮੈਂ ਆਪਣੀ ਪ੍ਰੇਮਿਕਾ ਨੂੰ ਆਪਣੇ ਪਰਿਵਾਰ ਦੇ ਘਰ ਰਹਿਣ ਲਈ ਲਿਆਈ; ਉਹ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਸਨ ਕਿ ਮੈਂ ਗੇਅ ਹਾਂ"।[3][4] ਫਿਰ ਉਸਨੂੰ ਆਪਣੇ ਪਰਿਵਾਰ ਤੋਂ ਬਿਨਾਂ, ਕ੍ਰਿਸਮਸ ਇਕੱਲੇ ਬਿਤਾਉਣਾ ਪਿਆ ਅਤੇ ਉਸਨੇ ਫੈਸਲਾ ਕੀਤਾ ਕਿ ਉਹ ਚੈਰਿਟੀ ਅਤੇ ਸਮਾਜਕ ਕਾਰਜ ਖੇਤਰ ਵਿੱਚ ਕੰਮ ਕਰਨ ਵਾਲੇ ਆਪਣੇ ਤਜ਼ਰਬਿਆਂ ਦੀ ਵਰਤੋਂ ਅਜਿਹੇ ਸਮਾਗਮਾਂ ਨੂੰ ਬਣਾਉਣ ਲਈ ਕਰੇਗੀ, ਜੋ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਹੋਰ ਬਲੈਕ ਕੁਈਰ ਨੌਜਵਾਨਾਂ ਦੀ ਸਹਾਇਤਾ ਕਰਨਗੇ। ਦਸੰਬਰ 2019 ਵਿੱਚ ਉਸਨੇ ਅਜਿਹਾ ਕਰਨ ਲਈ ਲੰਡਨ ਵਿੱਚ "ਕੁਈਰ ਬਲੈਕ ਕ੍ਰਿਸਮਸ" ਇਵੈਂਟ ਸ਼ੁਰੂ ਕੀਤਾ, ਇਸਦੇ ਲਈ ਪੈਸਾ ਇਕੱਠਾ ਕਰਨ ਲਈ ਇੱਕ ਕਰਾਊਡਫੰਡਰ ਦੀ ਵਰਤੋਂ ਕੀਤੀਅਤੇ £7000 ਤੋਂ ਵੱਧ ਇਕੱਠਾ ਕੀਤਾ।[5][6][7]
ਜੂਨ 2020 ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਯੂਕੇ ਵਿੱਚ ਰਾਸ਼ਟਰੀ ਤਾਲਾਬੰਦੀ ਤਹਿਤ ਉਸਨੇ "ਐਕਜਿਸਟ ਲਾਊਡਲੀ ਫੰਡ" ਸਥਾਪਤ ਕਰਨ ਲਈ ਪੈਸਾ ਇਕੱਠਾ ਕਰਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ, ਜਿਸਦੇ ਨਾਲ ਉਸਨੇ "ਕੁਈਰ ਕਾਲੇ ਭਾਈਚਾਰੇ ਵਿੱਚ ਨੌਜਵਾਨਾਂ ਦੀਆਂ ਜ਼ਰੂਰਤਾਂ "ਮਾਸਿਕ ਵਰਕਸ਼ਾਪਾਂ, ਸਲਾਹ ਦੇਣ ਵਾਲੇ ਪ੍ਰੋਜੈਕਟਾਂ ਅਤੇ ਮਜ਼ੇਦਾਰ ਗਤੀਵਿਧੀਆਂ, ਸਪਲਾਈ, ਜਿਵੇਂ ਕਿ ਬ੍ਰੈਸਟ ਬਾਈਂਡਰ" ਵਰਗੇ ਪ੍ਰੋਜੈਕਟਾਂ ਦੇ ਨਾਲ ਸਮਰਥਨ ਕਰਨ ਦਾ ਇਰਾਦਾ ਕੀਤਾ।"[3] ਯੂਕੇ ਵਿੱਚ ਬਲੈਕ ਲਾਈਵਜ਼ ਮੈਟਰ ਦੇ ਵਿਰੋਧ ਦੇ ਪੁਨਰ-ਉਭਾਰ ਤੋਂ ਬਾਅਦ, ਉਸਦੇ ਕਰਾਊਡਫੰਡਰ ਨੇ ਪ੍ਰਸਿੱਧੀ ਪ੍ਰਾਪਤ ਕੀਤੀ,[8] ਇਸ ਫੰਡ ਲਈ £110,000 ਇਕੱਠਾ ਕੀਤਾ, ਜੋ ਉਸਨੂੰ ਇੱਕ ਚੈਰਿਟੀ ਵਜੋਂ ਰਜਿਸਟਰ ਕਰਨ ਲਈ ਕਾਫ਼ੀ ਸੀ।[3][9]
ਨਿੱਜੀ ਜੀਵਨ
[ਸੋਧੋ]ਜਦੋਂ ਉਹ 23 ਸਾਲ ਦੀ ਸੀ ਤਾਂ ਉਹ ਆਪਣੀ ਅਸਲ ਪਛਾਣ ਨਾਲ ਬਾਹਰ ਆਈ[3] ਅਤੇ ਉਸਦੀ ਇੱਕ ਪ੍ਰੇਮਿਕਾ ਹੈ।[4] ਉਹ ਗੇਅ[3] ਅਤੇ ਜੈਡਰਫਲਿਉਡ ਵਜੋਂ ਪਛਾਣ ਰੱਖਦੀ ਹੈ।[10] ਹਾਲਾਂਕਿ, 2020 ਵਿੱਚ, ਉਸਨੇ ਟਵੀਟ ਕੀਤਾ ਕਿ ਉਹ ਕਿਸੇ ਦੇ ਲਿੰਗ ਜਾਂ ਜਿਨਸੀ ਪਛਾਣ ਦਾ ਹਵਾਲਾ ਦੇਣ ਲਈ "ਪਛਾਣ" ਸ਼ਬਦ ਦੀ ਵਰਤੋਂ ਕਰਨਾ ਪਸੰਦ ਨਹੀਂ ਕਰਦੀ, ਕਿਉਂਕਿ ਇਹ "ਇਸ ਨੂੰ ਆਪਣੀ ਪਸੰਦ ਵਾਂਗ ਜਾਪਦਾ ਹੈ"। ਉਸਨੇ ਇਹ ਵੀ ਕਿਹਾ "ਮੈਂ ਕੁਈਰ ਵਜੋਂ ਸਿਰਫ਼ ਪਹਿਚਾਣ ਨਹੀਂ ਰੱਖਦੀ, ਮੈਂ ਕੁਈਰ ਹਾਂ"।[11]
2018 ਵਿੱਚ, ਐਮਨੈਸਟੀ ਯੂਕੇ ਨੇ ਉਸਨੂੰ "ਯੂਕੇ ਦੀਆਂ ਸਭ ਤੋਂ ਪ੍ਰੇਰਨਾਦਾਇਕ ਔਰਤਾਂ ਵਿੱਚੋਂ ਇੱਕ" ਵਜੋਂ ਨਾਮ ਦਿੱਤਾ[6][12] ਅਤੇ ਈਵਨਿੰਗ ਸਟੈਂਡਰਡ ਨੇ ਉਸਨੂੰ ਲੰਡਨ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਆਪਣੀ ਪ੍ਰੋਗਰੈਸ 1000 ਸੂਚੀ ਵਿੱਚ ਸੂਚੀਬੱਧ ਕੀਤਾ।[13]
ਹਵਾਲੇ
[ਸੋਧੋ]- ↑ Compas, Tanya (27 June 2020). "Navigating Being Queer, Young & Black With Tanya Compas". British Vogue. Retrieved 4 August 2020.
- ↑ Andersson, Jasmine (3 December 2019). "Former homeless LGBTQ youth worker launches campaign to give other queer black people somewhere to celebrate". inews.co.uk. Retrieved 4 August 2020.
- ↑ 3.0 3.1 3.2 3.3 3.4 Chappet, Marie-Claire (27 July 2020). "Inspiring changemaker Tanya Compas reflects on BLM, social media activism & raising over £100k for the black queer community". Glamour UK. Retrieved 4 August 2020.
- ↑ 4.0 4.1 Akpan, Paula (16 July 2020). "Tanya Compas is changing the lives of Black queer young people in London (and beyond)". Time Out London. Retrieved 4 August 2020.
- ↑ Akpan, Paula (18 December 2019). "This youth worker is giving young LGBTQ people a Queer Black Christmas". I-D Vice. Retrieved 4 August 2020.
- ↑ 6.0 6.1 Lothian-McLean, Moya (29 November 2019). "Activist crowdfunding for 'Queer Black Christmas' for people estranged from families". The Independent. Retrieved 4 August 2020.
- ↑ Pike, Naomi (21 February 2020). "Activist Tanya Compas Is Creating "Spaces For Joy" For Young Queer People Of Colour". British Vogue. Retrieved 4 August 2020.
- ↑ McCabe, Katie (4 June 2020). "Donate to these anti-racism charities and organisations doing amazing work in London". Time Out London. Retrieved 8 August 2020.
- ↑ Damshenas, Sam (3 June 2020). "Tanya Compas launches Exist Loudly Fund for Black LGBTQ+ youth". GAY TIMES. Retrieved 4 August 2020.
- ↑ Compas, Tanya (26 March 2019). "Tanya Compas Is Fighting For A Space For Queer Black People To "Exist Loudly"". Bustle. Retrieved 8 August 2020.
- ↑ Compas, Tanya [@TanyaCompas] (9 July 2020). "Is it just me who is having an issue with saying "I identify as x, y, z"? I feel like it's only expected of queer people when introducing ourselves and our identity. I don't identify as queer, I AM queer" (Tweet). Retrieved 8 August 2020 – via Twitter.
- ↑ London, Bianca (8 March 2018). "These are the most inspiring women from around the UK, as voted for by Britain". Glamour UK. Retrieved 4 August 2020.
- ↑ "The Progress 1000: London's most influential people 2018 - Social pillars: Charity & Philanthropy". Evening Standard. 10 October 2018. Retrieved 8 August 2020.
ਬਾਹਰੀ ਲਿੰਕ
[ਸੋਧੋ]- Tanya Compas ਟਵਿਟਰ ਉੱਤੇ
- "BBC Radio 1Xtra Talks, LGBT and Black". BBC Radio 1Xtra. 30 June 2019. Radio broadcast featuring Compas.