ਮਿਲਾਨੋ ਪ੍ਰਾਈਡ
ਮਿਲਾਨੋ ਪ੍ਰਾਈਡ ਇੱਕ ਪਰੇਡ ਅਤੇ ਤਿਉਹਾਰ ਹੈ, ਜੋ ਹਰ ਸਾਲ ਜੂਨ ਦੇ ਅੰਤ ਵਿੱਚ ਮਿਲਾਨ, ਇਟਲੀ ਵਿੱਚ ਲੈਸਬੀਅਨ, ਗੇਅ, ਬਾਇਸੈਕਸੁਅਲ, ਟਰਾਂਸਜੈਂਡਰ, ਅਲੈਂਗਿਕ, ਇੰਟਰਸੈਕਸੁਅਲ ਅਤੇ ਕੁਈਰ ( ਐਲ.ਜੀ.ਬੀ.ਟੀ.ਕਿਉ+)[1] ਲੋਕਾਂ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਜਸ਼ਨ ਨੂੰ ਮਨਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ। 2012 ਤੱਕ, ਇਹ ਸਮਾਗਮ ਹਰ ਸਾਲ ਹੁੰਦਾ ਰਿਹਾ ਹੈ ਪਰ ਇੱਕ ਵੱਖਰੇ ਨਾਮ ਨਾਲ ਹੁੰਦਾ ਸੀ। ਮਿਲਾਨੋ ਪ੍ਰਾਈਡ ਇਟਲੀ ਵਿੱਚ ਸਭ ਤੋਂ ਵੱਡੇ ਗੇਅ ਅਤੇ ਲੈਸਬੀਅਨ ਸੰਗਠਿਤ ਸਮਾਗਮਾਂ ਵਿੱਚੋਂ ਇੱਕ ਹੈ। ਇਸਦਾ ਉਦੇਸ਼ ਐਲ.ਜੀ.ਬੀ.ਟੀ. ਲੋਕਾਂ ਲਈ ਬਰਾਬਰ ਦੇ ਅਧਿਕਾਰਾਂ ਅਤੇ ਸਮਾਨ ਵਿਵਹਾਰ ਲਈ ਪ੍ਰਦਰਸ਼ਨ ਕਰਨਾ ਹੈ, ਨਾਲ ਹੀ ਗੇਅ ਅਤੇ ਲੈਸਬੀਅਨ ਕਲਚਰ ਵਿੱਚ ਪ੍ਰਾਈਡ ਦਾ ਜਸ਼ਨ ਮਨਾਉਣਾ ਹੈ।[2]
ਇਤਿਹਾਸ
[ਸੋਧੋ]ਮਿਲਾਨ ਵਿੱਚ ਪ੍ਰਾਈਡ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਪਰ ਹਰ ਸਾਲ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। 2013 ਤੋਂ ਮਿਲਾਨ ਵਿੱਚ ਪ੍ਰਾਈਡ "ਮਿਲਾਨ ਪ੍ਰਾਈਡ" ਨਾਮਕ ਇੱਕ ਸਮੂਹ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ, ਜਿਸ ਦੇ ਮੈਂਬਰ ਮਿਲਾਨ ਵਿੱਚ ਮੁੱਖ ਐਲ.ਜੀ.ਬੀ.ਟੀ. ਅਧਿਕਾਰ ਸੰਗਠਨਾਂ ਤੋਂ ਆਉਂਦੇ ਹਨ। ਟੀਮ ਪੂਰੀ ਪ੍ਰਾਈਡ ਪਰੇਡ ਅਤੇ ਅਖੌਤੀ "ਪ੍ਰਾਈਡ ਵੀਕ" ਦਾ ਆਯੋਜਨ ਕਰਦੀ ਹੈ।
ਪ੍ਰਾਈਡ ਵੀਕ
[ਸੋਧੋ]2013 ਤੋਂ, ਹਰ ਸਾਲ ਜੂਨ ਦੇ ਅੰਤ ਵਿੱਚ, ਹਫ਼ਤੇ ਦੇ ਦੌਰਾਨ ਜਦੋਂ ਪ੍ਰਾਈਡ ਪਰੇਡ ਆਯੋਜਿਤ ਕੀਤੀ ਜਾਂਦੀ ਹੈ, ਸ਼ਹਿਰ ਵਿੱਚ ਪ੍ਰਾਈਡ ਵੀਕ ਹੁੰਦਾ ਹੈ। ਉਸ ਹਫ਼ਤੇ ਦੇ ਦੌਰਾਨ, ਬਹੁਤ ਸਾਰੇ ਸੱਭਿਆਚਾਰਕ ਸਮਾਗਮ ਜਿਵੇਂ ਕਿ ਬਹਿਸ, ਵੀਡੀਓ ਸ਼ੂਟਿੰਗ, ਕਿਤਾਬਾਂ ਦੀਆਂ ਪੇਸ਼ਕਾਰੀਆਂ, ਮੁੱਖ ਤੌਰ 'ਤੇ ਕਾਸਾ ਦੇਈ ਦਿਰਿਤੀ (ਹਾਊਸ ਆਫ਼ ਰਾਈਟਸ ) ਵਿੱਚ ਹੁੰਦੀਆਂ ਹਨ, ਇਹ ਇੱਕ ਇਮਾਰਤ ਹੈ, ਜਿਸ ਵਿੱਚ ਮਿਲਾਨ ਸ਼ਹਿਰ ਵਿਤਕਰੇ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਨਾਗਰਿਕਾਂ ਲਈ ਸੇਵਾਵਾਂ ਦੀ ਮੇਜ਼ਬਾਨੀ ਕਰਦਾ ਹੈ।
ਪੋਰਟਾ ਵੈਨੇਜ਼ੀਆ ਦੇ ਨੇੜੇ, ਜੋ ਕਿ ਐਲ.ਜੀ.ਬੀ.ਟੀ. ਲੋਕਾਂ ਦੁਆਰਾ ਸਭ ਤੋਂ ਵੱਧ ਹਾਜ਼ਰੀ ਵਾਲਾ ਜ਼ਿਲ੍ਹਾ ਹੈ, "ਪ੍ਰਾਈਡ ਸਕੁਆਇਰ" ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿਚ ਬਹੁਤ ਸਾਰੇ ਵਿਕਰੇਤਾ ਭੋਜਨ, ਪੀਣ ਵਾਲੀਆਂ ਚੀਜ਼ਾਂ, ਚੀਜ਼ਾਂ ਵੇਚਦੇ ਹਨ ਅਤੇ ਗਲੀ ਵਿੱਚ ਸੰਗੀਤ ਵਜਾਇਆ ਜਾਂਦਾ ਹੈ।[3]
ਇਹ ਵੀ ਵੇਖੋ
[ਸੋਧੋ]- ਇਟਲੀ ਵਿੱਚ ਐਲ.ਜੀ.ਬੀ.ਟੀ. ਅਧਿਕਾਰ
- ਮਿਲਾਨ
ਹਵਾਲੇ
[ਸੋਧੋ]- ↑ "Milano Pride 2021".
- ↑ "Gay Pride a Milano, in marcia con Sala e Pisapia. Gli organizzatori: "Siamo 200mila"". 25 June 2016.
- ↑ "Gay Pride, Milano arcobaleno: Sabato si sfila per i diritti LGBT con la madrina Lodovica Comello". 22 June 2016.
ਬਾਹਰੀ ਲਿੰਕ
[ਸੋਧੋ]- ਅਧਿਕਾਰਿਤ ਵੈੱਬਸਾਈਟ
- Milano Pride 2016 Archived 2018-02-01 at the Wayback Machine.
- Milano Pride Archived 2018-06-18 at the Wayback Machine. on ILGA Europe site