ਚਾਰਲਸ ਸਿਮਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਾਰਲਸ ਸਿਮਿਕ
2015 ਵਿੱਚ ਸਿਮਿਕ
2015 ਵਿੱਚ ਸਿਮਿਕ
ਜਨਮDušan Simić
(1938-05-09)ਮਈ 9, 1938
ਬੇਲਗ੍ਰੇਡ, ਯੂਗੋਸਲਾਵੀਆ ਦਾ ਰਾਜ
ਮੌਤਜਨਵਰੀ 9, 2023(2023-01-09) (ਉਮਰ 84)
ਡੋਵਰ, ਨਿਊ ਹੈਂਪਸ਼ਾਇਰ, ਯੂ.ਐਸ.
ਕਿੱਤਾਕਵੀ
ਰਾਸ਼ਟਰੀਅਤਾਸਰਬੀਆਈ, ਅਮਰੀਕੀ
ਪ੍ਰਮੁੱਖ ਅਵਾਰਡਕਵਿਤਾ ਲਈ ਪੁਲਿਤਜ਼ਰ ਪੁਰਸਕਾਰ(1990)
ਵਾਲਸ ਸਟੀਵਨਜ਼ ਅਵਾਰਡ (2007)
Zbigniew ਹਰਬਰਟ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ (2014)

ਦੁਸ਼ਨ ਸਿਮਿਕ ( Serbian Cyrillic , pronounced  [dǔʃan sǐːmitɕ] ; 9 ਮਈ, 1938 – 9 ਜਨਵਰੀ, 2023), ਜਿਸਨੂੰ ਚਾਰਲਸ ਸਿਮਿਕ ਵਜੋਂ ਜਾਣਿਆ ਜਾਂਦਾ ਹੈ, ਇੱਕ ਸਰਬੀਆਈ ਮੂਲ ਦਾ ਅਮਰੀਕੀ ਕਵੀ ਅਤੇ ਪੈਰਿਸ ਰਿਵਿਊ ਦੇ ਕਵਿਤਾ ਪੰਨੇ ਦਾ ਸਹਿ-ਸੰਪਾਦਕ ਸੀ। ਉਸਨੇ 1990 ਵਿੱਚ ਦ ਵਰਲਡ ਡਜ਼ ਨਾਟ ਐਂਡ ਕਾਵਿ-ਸੰਗ੍ਰਹਿ ਲਈ ਕਵਿਤਾ ਦਾ ਪੁਲਿਤਜ਼ਰ ਪੁਰਸਕਾਰ ਪ੍ਰਾਪਤ ਕੀਤਾ, ਅਤੇ 1986 ਵਿੱਚ ਚੋਣਵੀਆਂ ਕਵਿਤਾਵਾਂ, 1963–1983 ਲਈ ਅਤੇ 1987 ਵਿੱਚ ਅਨੈਂਡਿੰਗ ਬਲੂਜ਼ ਲਈ ਪੁਲਿਤਜ਼ਰ ਪੁਰਸਕਾਰ ਦਾ ਫਾਈਨਲਿਸਟ ਸੀ। ਉਸਨੂੰ 2007 ਵਿੱਚ ਕਾਂਗਰਸ ਦੀ ਲਾਇਬ੍ਰੇਰੀ ਵਿੱਚ ਕਵਿਤਾ ਵਿੱਚ ਪੰਦਰਵਾਂ ਕਵੀ ਲੌਰੀਏਟ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ।[1]

ਜੀਵਨੀ[ਸੋਧੋ]

ਸ਼ੁਰੂਆਤੀ ਸਾਲ[ਸੋਧੋ]

ਦੁਸ਼ਨ ਸਿਮਿਕ ਦਾ ਜਨਮ ਬੇਲਗ੍ਰੇਡ ਵਿੱਚ ਹੋਇਆ ਸੀ। ਆਪਣੇ ਸ਼ੁਰੂਆਤੀ ਬਚਪਨ ਵਿੱਚ, ਦੂਜੇ ਵਿਸ਼ਵ ਯੁੱਧ ਦੌਰਾਨ, ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬੇਲਗ੍ਰੇਡ ਉੱਪਰ ਅੰਨ੍ਹੇਵਾਹ ਬੰਬਾਰੀ ਤੋਂ ਬਚਣ ਲਈ ਕਈ ਵਾਰ ਆਪਣਾ ਘਰ ਖਾਲੀ ਕਰਨਾ ਪਿਆ ਸੀ। ਸਿਮਿਕ ਨੇ ਕਿਹਾ ਕਿ ਯੁੱਧ-ਗ੍ਰਸਤ ਯੂਰਪ ਵਿੱਚ ਇੱਕ ਬੱਚੇ ਦੇ ਰੂਪ ਵਿੱਚ ਉਸਦੇ ਅਨੁਭਵਾਂ ਨੇ ਉਸਦੀ ਵਿਸ਼ਵ-ਦ੍ਰਿਸ਼ਟੀ ਦੀ ਰੂਪਰੇਖਾ ਤਿਆਰ ਕਰਨ ਵਿੱਚ ਵੱਡਾ ਹਿੱਸਾ ਪਾਇਆ। ਕੋਰਟਲੈਂਡ ਰਿਵਿਊ ਨਾਲ਼ ਇੱਕ ਇੰਟਰਵਿਊ ਵਿੱਚ ਉਸਨੇ ਕਿਹਾ, "ਲੱਖਾਂ ਉੱਜੜੇ ਵਿਅਕਤੀਆਂ ਵਿੱਚੋਂ ਇੱਕ ਹੋਣ ਨੇ ਮੇਰੇ 'ਤੇ ਪ੍ਰਭਾਵ ਪਾਇਆ। ਮੇਰੀ ਆਪਣੀ ਨਿੱਕੀ ਜਿਹੀ ਦੁਖਾਂਤਕ ਹੱਡਬੀਤੀ ਤੋਂ ਇਲਾਵਾ, ਮੈਂ ਹੋਰ ਬਹੁਤ ਲੋਕਾਂ ਦੀਆਂ ਕਹਾਣੀਆ ਸੁਣੀਆਂ। ਆਪਣੀ ਜ਼ਿੰਦਗੀ ਵਿਚ ਦੇਖੀਆਂ ਸਾਰੀਆਂ ਭੈੜਾਂ ਅਤੇ ਮੂਰਖਤਾਵਾਂ ਤੋਂ ਮੈਂ ਅੱਜ ਵੀ ਹੈਰਾਨ ਹਾਂ।" [2]

ਸਿਮਿਕ 1954 ਵਿੱਚ ਆਪਣੇ ਭਰਾ ਅਤੇ ਮਾਂ ਨਾਲ਼ ਸੰਯੁਕਤ ਰਾਜ ਵਿੱਚ ਆਪਣੇ ਪਿਤਾ ਕੋਲ਼ ਚਲਾ ਗਿਆ। ਉਦੋਂ ਉਹ ਸੋਲਾਂ ਸਾਲਾਂ ਦਾ ਸੀ। ਉਹ ਸ਼ਿਕਾਗੋ ਵਿੱਚ ਵੱਡਾ ਹੋਇਆ। 1961 ਵਿੱਚ ਉਸਨੂੰ ਯੂਐਸ ਆਰਮ ਵਿੱਚ ਭਰਤੀ ਕੀਤਾ ਗਿਆ ਸੀ, ਅਤੇ 1966 ਵਿੱਚ ਉਸਨੇ ਖਰਚੇ ਪੂਰੇ ਕਰਨ ਲਈ ਰਾਤ ਨੂੰ ਟਿਊਸ਼ਨ ਕਰਦੇ ਹੋਏ ਨਿਊਯਾਰਕ ਯੂਨੀਵਰਸਿਟੀ ਤੋਂ ਬੀ.ਏ. ਕਰ ਲਈ। ਉਹ ਨਿਊ ਹੈਂਪਸ਼ਾਇਰ ਯੂਨੀਵਰਸਿਟੀ ਵਿੱਚ ਅਮਰੀਕੀ ਸਾਹਿਤ ਅਤੇ ਰਚਨਾਤਮਕ ਲੇਖਣੀ ਦਾ ਆਨਰੇਰੀ ਸੇਵਾਮੁਕਤ ਪ੍ਰੋਫੈਸਰ ਸੀ, ਜਿੱਥੇ ਉਸਨੇ 1973 ਤੋਂ [3] ਪੜ੍ਹਾਉਂਦਾ ਰਿਹਾ ਅਤੇ ਸਟ੍ਰਾਫੋਰਡ, ਨਿਊ ਹੈਂਪਸ਼ਾਇਰ ਵਿੱਚ ਰਹਿੰਦਾ ਸੀ।[4]

ਕੈਰੀਅਰ[ਸੋਧੋ]

ਸਿਮਿਕ ਨੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਸਾਹਿਤਕ ਨਿਊਨਤਮਵਾਦੀ, ਸੰਖੇਪ, ਬਿੰਬਵਾਦੀ ਕਵਿਤਾਵਾਂ ਲਿਖਦੇ ਹੋਏ ਆਪਣੇ ਲਈ ਇੱਕ ਨਾਮ ਬਣਾਉਣਾ ਸ਼ੁਰੂ ਕੀਤਾ।[5] ਆਲੋਚਕਾਂ ਨੇ ਸਿਮਿਕ ਦੀਆਂ ਕਵਿਤਾਵਾਂ ਨੂੰ "ਘੁੱਟ ਕੇ ਬੰਨੀਆਂ ਚੀਨੀ ਬੁਝਾਰਤ ਪਿਟਾਰੀਆਂ " ਕਿਹਾ ਹੈ। ਉਸਨੇ ਖੁਦ ਕਿਹਾ: "ਸ਼ਬਦ ਪੰਨੇ 'ਤੇ ਗਰਮੀਆਂ ਦੇ ਤਪ ਵਿੱਚ ਮੱਖੀਆਂ ਵਾਂਗ ਪਿਆਰ ਦਾ ਮਾਖਿਓਂ ਤਿਆਰ ਕਰਦੇ ਹਨ ਅਤੇ ਕਵੀ ਸਿਰਫ਼ ਧਿਆਨ ਮਗਨ ਦਰਸ਼ਕ ਹੁੰਦਾ ਹੈ।"

ਸਿਮਿਕ ਨੇ ਜੈਜ਼, ਕਲਾ ਅਤੇ ਦਰਸ਼ਨ ਵਰਗੇ ਵਿਭਿੰਨ ਵਿਸ਼ਿਆਂ 'ਤੇ ਲਿਖਿਆ।[6] ਉਹ ਐਮਿਲੀ ਡਿਕਿਨਸਨ, ਪਾਬਲੋ ਨੇਰੂਦਾ ਅਤੇ ਫੈਟਸ ਵਾਲਰ ਤੋਂ ਪ੍ਰਭਾਵਿਤ ਸੀ।[7] ਉਹ ਅਨੁਵਾਦਕ, ਨਿਬੰਧਕਾਰ, ਅਤੇ ਦਾਰਸ਼ਨਿਕ ਸੀ, ਜੋ ਸਮਕਾਲੀ ਅਮਰੀਕੀ ਕਵਿਤਾ ਦੀ ਮੌਜੂਦਾ ਸਥਿਤੀ 'ਤੇ ਵਿਚਾਰ ਕਰਦਾ ਸੀ। ਉਹ ਪੈਰਿਸ ਰਿਵਿਊ ਦੇ ਕਵਿਤਾ ਸੰਪਾਦਕ ਦੇ ਵਜੋਂ ਕੰਮ ਕਰਦਾ ਸੀ ਅਤੇ ਉਸ ਦੀ ਥਾਂ ਡੈਨ ਚਿਆਸਨ ਨੇ ਲੈ ਲਈ ਸੀ। ਉਹ 1995 ਵਿੱਚ ਦ ਅਮੈਰੀਕਨ ਅਕੈਡਮੀ ਆਫ਼ ਆਰਟਸ ਐਂਡ ਲੈਟਰਸ ਲਈ ਚੁਣਿਆ ਗਿਆ, 1998 ਵਿੱਚ ਅਕੈਡਮੀ ਫੈਲੋਸ਼ਿਪ ਪ੍ਰਾਪਤ ਕੀਤੀ, ਅਤੇ 2000 ਵਿੱਚ ਅਕੈਡਮੀ ਆਫ਼ ਅਮਰੀਕਨ ਪੋਇਟਸ ਦਾ ਚਾਂਸਲਰ ਚੁਣਿਆ ਗਿਆ।[8]

ਸਿਮਿਕ 2007 ਦੇ ਗ੍ਰਿਫਿਨ ਕਵਿਤਾ ਪੁਰਸਕਾਰ ਦੇ ਜੱਜਾਂ ਵਿੱਚੋਂ ਇੱਕ ਸੀ ਅਤੇ ਉਸਨੇ ਦ ਨਿਊਯਾਰਕ ਰਿਵਿਊ ਆਫ਼ ਬੁਕਸ ਵਿੱਚ ਕਵਿਤਾ ਅਤੇ ਵਾਰਤਕ ਦਾ ਯੋਗਦਾਨ ਪਾਉਣਾ ਜਾਰੀ ਰੱਖਿਆ। ਉਸ ਨੂੰ 2007 ਵਿੱਚ ਅਮਰੀਕੀ ਕਵੀਆਂ ਦੀ ਅਕੈਡਮੀ ਵੱਲੋਂ 100,000 ਅਮਰੀਕੀ ਡਾਲਰ ਦਾ ਵਾਲਾਸ ਸਟੀਵਨਸ ਅਵਾਰਡ ਪ੍ਰਾਪਤ ਕੀਤਾ।[9]

ਸਿਮਿਕ ਨੂੰ ਕਵੀ ਪੁਰਸਕਾਰ ਵਜੋਂ ਚੁਣਨ ਵਿੱਚ, ਬਿਲਿੰਗਟਨ ਨੇ "ਉਸਦੀ ਕਵਿਤਾ ਦੀ ਖ਼ਾਸ ਤੌਰ ਟੁੰਬਵੀਂ ਅਤੇ ਮੌਲਿਕ ਸਿਫ਼ਤ" ਦਾ ਹਵਾਲਾ ਦਿੱਤਾ।[10]

2011 ਵਿੱਚ, ਸਿਮਿਕ ਨੂੰ "ਕਵਿਤਾ ਵਿੱਚ ਜੀਵਨ ਭਰ ਦੀ ਪ੍ਰਾਪਤੀ" ਲਈ ਸਲਾਨਾ ਪੇਸ਼ ਕੀਤੇ ਜਾਣ ਵਾਲੇ ਫਰੌਸਟ ਮੈਡਲ ਮਿਲਿਆ ਸੀ।[11]

ਨਿੱਜੀ ਜੀਵਨ ਅਤੇ ਮੌਤ[ਸੋਧੋ]

ਸਿਮਿਕ ਦੀ ਮੌਤ 9 ਜਨਵਰੀ 2023 ਨੂੰ 84 ਸਾਲ ਦੀ ਉਮਰ ਵਿੱਚ ਡਿਮੈਂਸ਼ੀਆ ਦੀਆਂ ਪੇਚੀਦਗੀਆਂ ਕਾਰਨ ਹੋਈ ਸੀ।[12][13]

ਅਵਾਰਡ[ਸੋਧੋ]

  • ਪੈੱਨ ਅਨੁਵਾਦ ਇਨਾਮ (1980)
  • ਇੰਗ੍ਰਾਮ ਮੈਰਿਲ ਫਾਊਂਡੇਸ਼ਨ ਫੈਲੋਸ਼ਿਪ (1983)
  • ਮੈਕਆਰਥਰ ਫੈਲੋਸ਼ਿਪ (1984-1989)
  • ਪੁਲਿਤਜ਼ਰ ਪੁਰਸਕਾਰ ਫਾਈਨਲਿਸਟ (1986)
  • ਪੁਲਿਤਜ਼ਰ ਪੁਰਸਕਾਰ ਫਾਈਨਲਿਸਟ (1987)
  • ਕਵਿਤਾ ਲਈ ਪੁਲਿਤਜ਼ਰ ਪੁਰਸਕਾਰ (1990)[14]
  • ਵੈਲੇਸ ਸਟੀਵਨਜ਼ ਅਵਾਰਡ (2007)
  • ਫਰੌਸਟ ਮੈਡਲ (2011)
  • ਸਾਹਿਤ ਵਿੱਚ ਵਿਲਸੇਕ ਪੁਰਸਕਾਰ (2011)[15]
  • ਜ਼ਬਿਗਨੀਊ ਹਰਬਰਟ ਇੰਟਰਨੈਸ਼ਨਲ ਲਿਟਰੇਰੀ ਅਵਾਰਡ (2014)[16]
  • ਸਟ੍ਰੂਗਾ ਕਵਿਤਾ ਸ਼ਾਮਾਂ ਦੀ ਸੁਨਹਿਰੀ ਪੁਸ਼ਾਕ (2017)[17]

ਬਿਬਲੀਓਗ੍ਰਾਫੀ[ਸੋਧੋ]

ਕਵਿਤਾ[ਸੋਧੋ]

ਸੰਗ੍ਰਹਿ

ਹਵਾਲੇ[ਸੋਧੋ]

  1. "Poet Laureate Timeline: 2001–present". Library of Congress. 2009. Archived from the original on August 5, 2010. Retrieved January 1, 2009.
  2. Charles Simic profile Archived April 8, 2017, at the Wayback Machine., CortlandReview.com; accessed April 21, 2017.
  3. Poets, Academy of American. "About Charles Simic | Academy of American Poets". poets.org.
  4. "Charles Simic". Library of Congress, Washington, D.C. 20540 USA.
  5. Rodriguez, J. Matos (2005). Unmothered Americas: Poetry and Universality (On Charles Simic, Alejandra Pizarnik, and Giannina Braschi. New York: Columbia University Academic Commons.
  6. Chinen, Nate (January 10, 2008). "A Breezy Exchange Between Old Friends (Jazz and Poetry)". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved April 19, 2020.
  7. Williams, Eric. "A Conversation with Charles Simic".
  8. Simic, Charles (February 4, 2014). "Charles Simic". Charles Simic (in ਅੰਗਰੇਜ਼ੀ). Retrieved January 31, 2018.
  9. Charles Simic Receives The Wallace Stevens Award (Press release). Academy of American Poets. August 2, 2007. Archived from the original on ਜੂਨ 25, 2008. https://web.archive.org/web/20080625050713/http://www.poets.org/page.php/prmID/386. Retrieved January 22, 2016. 
  10. Motoko Rich (August 2, 2007). "Charles Simic, Surrealist With Dark View, Is Named Poet Laureate". The New York Times. Retrieved January 22, 2016.
  11. "Announcing the 2011 Frost Medalist, Charles Simic". Poetry Society of America. Retrieved April 18, 2020.
  12. Garner, Dwight (January 9, 2023). "Charles Simic, Pulitzer-Winning Poet and U.S. Laureate, Dies at 84". The New York Times. Retrieved January 9, 2023.
  13. "Umro američki pesnik srpskog porekla Čarls Simić". Telegraf. 9 January 2023. Retrieved 9 January 2023.
  14. "Simic". The Pulitzer Prizes. Retrieved 10 January 2023.
  15. "Charles Simic". Vilcek Foundation. 15 May 2020. Retrieved 10 January 2023.
  16. "Laureate of the Zbigniew Herbert Literary Award 2014". Fundacja Herberta. 9 May 1938. Retrieved 10 January 2023.
  17. "Charles Simic". Struga Poetry Evenings. 9 May 1938. Retrieved 10 January 2023.