ਸਮੱਗਰੀ 'ਤੇ ਜਾਓ

ਐਲੋਨ ਮਸਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਈਲਾਨ ਮਸਕ
A close-up of Musk's face while giving a speech
2023 ਵਿੱਚ ਐਲੋਨ ਮਸਕ
ਜਨਮ
ਈਲਾਨ ਰੀਵ ਮਸਕ

(1971-06-28) ਜੂਨ 28, 1971 (ਉਮਰ 53)
ਪ੍ਰਿਟੋਰੀਆ, ਸਾਊਥ ਅਫਰੀਕਾ
ਨਾਗਰਿਕਤਾ
  • ਸਾਊਥ ਅਫਰੀਕਾ (1971–present)
  • ਕੈਨੇਡਾ (1989–present)
  • ਸੰਯੁਕਤ ਰਾਜ (2002–present)
ਅਲਮਾ ਮਾਤਰ
  • ਕੁਇਨ'ਜ਼ ਯੂਨੀਵਰਸਿਟੀ
  • ਪੈਨਸਲਵੇਨੀਆ ਯੂਨੀਵਰਸਿਟੀ[1][2]
ਪੇਸ਼ਾਕਾਰੋਬਾਰੀ, ਇੰਜੀਨੀਅਰ, ਅਤੇ ਨਿਵੇਸ਼ਕ
ਖਿਤਾਬ
Parents
  • ਏਰੋਲ ਮਸਕ (father)
  • ਮਾਇ ਮਸਕ (mother)
ਦਸਤਖ਼ਤ
Elon Musk

ਈਲਾਨ ਰੀਵ ਮਸਕ (ਜਨਮ: 28 ਜੂਨ, 1971) ਇੱਕ ਦੱਖਣੀ ਅਫਰੀਕਾ ਵਿੱਚ ਜਨਮਿਆ, ਅਮਰੀਕੀ ਕਾਰੋਬਾਰੀ, ਨਿਵੇਸ਼ਕ ਅਤੇ ਇੰਜੀਨੀਅਰ[6] ਅਤੇ ਸਮਾਜ-ਸੇਵੀ[7] ਹੈ। ਉਹ ਸਪੇਸਐਕਸ ਦਾ ਸੰਸਥਾਪਕ, ਸੀ..ਓ[8] ਅਤੇ ਮੁੱਖ ਡਿਜ਼ਾਇਨਰ ਹੈ। ਉਹ ਟੈੱਸਲਾ ਇਨਕੌਰਪੋਰੇਟ ਦੇ ਸਹਿ- ਸੰਸਥਾਪਕ, ਸੀ..ਓ ਅਤੇ ਉਤਪਾਦ ਆਰਕੀਟੈਕਟ ਅਤੇ ਅਤੇ ਨਿਊਰਾਲਿੰਕ ਦਾ ਸਹਿ-ਸੰਸਥਾਪਕ ਅਤੇ ਸੀ.ਈ.ਓ. ਹੈ। ਦਸੰਬਰ 2016 ਵਿੱਚ, ਉਹ ਫੋਰਬਜ਼ਦੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਦੀ ਸੂਚੀ ਵਿੱਚ 21 ਵੇਂ ਸਥਾਨ 'ਤੇ ਰਿਹਾ।[9] ਫਰਵਰੀ 2018 ਤੱਕ, ਉਸ ਕੋਲ $ 20.8 ਬਿਲੀਅਨ ਦੀ ਜਾਇਦਾਦ ਹੈ ਅਤੇ ਫੋਰਬਜ਼ ਦੁਆਰਾ ਦੁਨੀਆ ਦੇ 53 ਵੇਂ ਸਭ ਤੋਂ ਅਮੀਰ ਵਿਅਕਤੀ ਵਜੋਂ ਸੂਚੀਬੱਧ ਕੀਤਾ ਗਿਆ ਸੀ।[10] ਜਨਵਰੀ 2021 ਵਿੱਚ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ।[11]

ਈਲਾਨ ਪ੍ਰਿਟੋਰੀਆ ਵਿੱਚ ਪੈਦਾ ਹੋਇਆ ਅਤੇ 17 ਸਾਲ ਦੀ ਉਮਰ ਵਿੱਚ ਉਹ ਕੈਨੇਡਾ ਚਲਾ ਗਿਆ ਅਤੇ ਕੁਈਨਜਸ਼ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਅਤੇ ਦੋ ਸਾਲ ਬਾਅਦ ਪੈਨਸਲਵੇਨੀਆ ਯੂਨੀਵਰਸਿਟੀ ਚਲਾ ਗਿਆ ਜਿੱਥੇ ਉਸਨੇ ਵਹਾਰਟਨ ਸਕੂਲ ਤੋਂ ਅਰਥਸ਼ਾਸਤਰ ਅਤੇ ਕਾਲਜ ਆਫ ਆਰਟਸ ਐਂਡ ਸਾਇੰਸ ਤੋਂ ਭੌਤਿਕ ਵਿਗਿਆਨ ਦੀ ਡਿਗਰੀ ਹਾਸਲ ਕੀਤੀ। ਉਸਨੇ 1995 ਵਿੱਚ ਸਟੈਨਫੋਰਡ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਅਤੇ ਸਮਗਰੀ ਵਿਗਿਆਨ ਵਿੱਚ ਪੀਐਚਡੀ ਦੀ ਸ਼ੁਰੂਆਤ ਕੀਤੀ ਸੀ, ਪਰ ਇੱਕ ਉਦਯੋਗਿਕ ਕਰੀਅਰ ਦਾ ਪਿੱਛਾ ਕਰਨ ਲਈ ਦੋ ਦਿਨ ਬਾਅਦ ਹੀ ਪੜ੍ਹਾਈ ਛੱਡ ਦਿੱਤੀ। ਬਾਅਦ ਵਿੱਚ ਉਸਨੇ ਜ਼ਿਪ2 ਨਾਮਕ ਇੱਕ ਵੈੱਬ ਸਾਫਟਵੇਅਰ ਕੰਪਨੀ ਦੀ ਸਥਾਪਨਾ ਕੀਤੀ, ਜੋ 1999 ਵਿੱਚ ਕੰਪੈਕ ਦੁਆਰਾ $ 340 ਮਿਲੀਅਨ ਡਾਲਰ ਖ੍ਰੀਦ ਲਈ ਗਈ ਸੀ। ਫਿਰ ਉਸਨੇ ਇੱਕ ਆਨਲਾਈਨ ਭੁਗਤਾਨ ਕੰਪਨੀ ‘’’ਐਕਸ.ਕਾਮ’’’ ਦੀ ਸਥਾਪਨਾ ਕੀਤੀ ਜਿਸਨੂੰ ਬਾਅਦ ਵਿੱਚ ‘’’ਪੇਅਪਾਲ’’’ ਦਾ ਨਾਮ ਦਿੱਤਾ ਗਿਆ ਅਤੇ ਇਹ ਕੰਪਨੀ 2002 ਵਿੱਚ ਈਬੇਅ ਦੁਆਰਾ $1.5 ਬਿਲੀਅਨ ਵਿੱਚ ਖਰੀਦਿਆ ਗਿਆ ਸੀ।

ਮਈ 2002 ਵਿੱਚ, ਈਲਾਨ ਨੇ ਸਪੇਸ ਐਕਸ ਨਾਮਕ ਇੱਕ ਏਰੋਸਪੇਸ ਨਿਰਮਾਤਾ ਅਤੇ ਸਪੇਸ ਟਰਾਂਸਪੋਰਟ ਸਰਵਿਸ ਕੰਪਨੀ ਦੀ ਸਥਾਪਨਾ ਕੀਤੀ, ਜਿਸਦਾ ਉਹ ਸੀਈਓ ਅਤੇ ਮੁੱਖ ਡਿਜ਼ਾਇਨਰ ਹੈ। ਉਸਨੇ 2003 ਵਿੱਚ ਟੈੱਸਲਾ ਇਨਕੌਰਪੋਰੇਟ ਦੀ ਸਥਾਪਨਾ ਕੀਤੀ, ਜੋ ਬਿਜਲਈ ਵਾਹਨ ਅਤੇ ਸੋਲਰ ਪੈਨਲ ਦਾ ਨਿਰਮਾਣ ਕਰਦੀ ਹੈ। ਮਸਕ ਇਸ ਕੰਪਨੀ ਵਿੱਚ ਸੀਈਓ ਅਤੇ ਉਤਪਾਦ ਆਰਕੀਟੈਕਟ ਵਜੋਂ ਕੰਮ ਕਰਦਾ ਹੈ। 2006 ਵਿੱਚ, ਉਸਨੇ ਸੋਲਰਸੀਟੀ ਕੰਪਨੀ ਦੀ ਸਿਰਜਣਾ ਕੀਤੀ। ਇਹ ਕੰਪਨੀ ਸੌਰ ਊਰਜਾ ਸੇਵਾਵਾਂ ਵਾਲੀ ਕੰਪਨੀ ਜੋ ਹੁਣ ਟੈੱਸਲਾ ਦੀ ਸਹਾਇਕ ਹੈ ਅਤੇ ਇਸ ਕੰਪਨੀ ਵਿੱਚ ਮਸਕ ਚੇਰਮੈਨ ਦੇ ਅਹੁਦੇ 'ਤੇ ਹੈ। 2015 ਵਿੱਚ, ਈਲਾਨ ਨੇ ਇੱਕ ਮੁਨਾਫ਼ਾ ਨਾ ਕਮਾਉਣ ਵਾਲੀ ਕੰਪਨੀ ਓਪਨਏਆਈ ਦੀ ਸਥਾਪਨਾ ਕੀਤੀ, ਜਿਸਦਾ ਉਦੇਸ਼ ਮਿੱਤਰਤਾ ਨਕਲੀ ਬੁੱਧੀ ਜਾਣਕਾਰੀ (ਫਰੈਂਡਲੀ ਆਰਟੀਫੀਸ਼ੀਅਲ ਇੰਟੈਲੀਜੈਂਸ) ਨੂੰ ਉਤਸ਼ਾਹਿਤ ਕਰਨਾ ਹੈ। ਜੁਲਾਈ 2016 ਵਿੱਚ, ਉਸ ਨੇ ਨਿਊਰਾਲਿੰਕ ਨਾਮਕ ਕੰਪਨੀ ਦੀ ਸਹਿ-ਸਥਾਪਨਾ ਕੀਤੀ, ਇਹ ਇੱਕ ਨਯੂਰੋਟੈਕਨਾਲੌਜੀ ਕੰਪਨੀ ਹੈ ਜੋ ਦਿਮਾਗੀ-ਕੰਪਿਊਟਰ ਇੰਟਰਫੇਸ ਦੇ ਵਿਕਾਸ 'ਤੇ ਧਿਆਨ ਕੇਂਦਰਤ ਕਰਦੀ ਹੈ, ਜਿਸਦਾ ਉਹ ਸੀਈਓ ਹੈ। ਦਸੰਬਰ 2016 ਵਿੱਚ, ਮਸਕ ਨੇ ਦ ਬੋਰਿੰਗ ਕੰਪਨੀ ਨਾਮ ਦੀ ਕੰਪਨੀ ਦੀ ਸਥਾਪਨਾ ਕੀਤੀ, ਇਹ ਇੱਕ ਬੁਨਿਆਦੀ ਢਾਂਚਾ ਅਤੇ ਸੁਰੰਗ ਨਿਰਮਾਣ ਕੰਪਨੀ ਹੈ।[12]

ਮੁੱਢਲਾ ਜੀਵਨ

[ਸੋਧੋ]

ਈਲਾਨ ਮਸਕ ਦਾ ਜਨਮ 28 ਜੂਨ, 1971 ਨੂੰ ਪ੍ਰਿਟੋਰੀਆ,ਦੱਖਣੀ ਅਫਰੀਕਾ ਵਿੱਚ ਹੋਇਆ। ਉਸਦੀ ਮਾਤਾ ਮਾਇ ਮਸਕ ਇੱਕਮਾਡਲ ਅਤੇ ਪਿਤਾ ਏਰੋਲ ਮਸਕ ਇੱਕ ਇਲੈਕਟ੍ਰੋਮੈਕੈਨੀਕਲ ਇੰਜੀਨੀਅਰ ਸੀ। ਮਾਤਾ-ਪਿਤਾ ਦੇ ਤਲਾਕ ਤੋਂ ਬਾਅਦ ਮਸਕ ਜ਼ਿਆਦਾਤਰ ਆਪਣੇ ਪਿਤਾ ਨਾਲ ਰਿਹਾ।

ਬਚਪਨ ਤੋਂ ਹੀ ਈਲਾਨ ਪੜ੍ਹਨ ਦਾ ਬਹੁਤ ਸ਼ੌਕੀਨ ਸੀ, ਅਤੇ ਉਸਦੀ ਰੁਚੀ ਤਕਨਾਲੋਜੀ ਅਤੇ ਕੰਪਿਊਟਰ ਵਿੱਚ ਸੀ। 12 ਸਾਲ ਦੀ ਉਮਰ ਵਿੱਚ ਉਸਨੇ ਖੁਦ ਕੰਪਿਊਟਰ ਪ੍ਰੋਗਰਾਮਿੰਗ ਸਿੱਖ ਕੇ ਬਲਾਸਟਰ ਨਾਮ ਦੀ ਵਿਡੀਓ ਗੇਮ ਬਣਾਈ ਅਤੇ ਪੀ.ਸੀ ਐਂਡ ਆਫ਼ਿਸ ਟੈਕਨਾਲੋਜੀ ਨਾਮਕ ਮੈਗਜ਼ੀਨ ਨੂੰ $500 ਵਿੱਚ ਵੇਚ ਦਿੱਤੀ।[13]

ਬਚਪਨ ਵਿੱਚ ਸਾਥੀਆਂ ਵੱਲੋਂ ਈਲਾਨ ਨੂੰ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਸੀ। ਇੱਕ ਵਾਰ ਨਾਲ ਦੇ ਲੜਕਿਆਂ ਦੇ ਇੱਕ ਸਮੂਹ ਨੇ ਉਸਨੂੰ ਪੌੜੀਆਂ ਤੋਂ ਸੁੱਟ ਦਿੱਤਾ ਅਤੇ ਫਿਰ ਉਸਨੂੰ ਤਦ ਤੱਕ ਕੁੱਟਿਆ ਜਦ ਤਕ ਉਹ ਬੇਹੋਸ਼ ਨਹੀਂ ਹੋ ਗਿਆ, ਉਸ ਸਮੇਂ ਈਲਾਨ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ।[14]

ਪੜ੍ਹਾਈ

[ਸੋਧੋ]

17 ਸਾਲ ਦੀ ਉਮਰ ਵਿੱਚ ਉਸਨੇ ਕੁਈਨਜਸ਼ ਯੂਨੀਵਰਸਿਟੀ ਓਂਟਾਰੀਓ ਕੈਨੇਡਾ ਵਿੱਚ ਦਾਖਲਾ ਲਿਆ ਅਤੇ ਦੋ ਸਾਲ ਬਾਅਦ ਪੈਨਸਲਵੇਨੀਆ ਯੂਨੀਵਰਸਿਟੀ ਚਲਾ ਗਿਆ ਜਿੱਥੇ ਉਸਨੇ ਵਹਾਰਟਨ ਸਕੂਲ ਤੋਂ ਅਰਥਸ਼ਾਸਤਰ ਅਤੇ ਕਾਲਜ ਆਫ ਆਰਟਸ ਐਂਡ ਸਾਇੰਸ ਤੋਂ ਭੌਤਿਕ ਵਿਗਿਆਨ ਦੀ ਡਿਗਰੀ ਹਾਸਲ ਕੀਤੀ। ਉਸਨੇ 1995 ਵਿੱਚ ਸਟੈਨਫੋਰਡ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਅਤੇ ਸਮਗਰੀ ਵਿਗਿਆਨ ਵਿੱਚ ਪੀਐਚਡੀ ਦੀ ਸ਼ੁਰੂਆਤ ਕੀਤੀ ਸੀ, ਪਰ ਇੱਕ ਇੰਟਰਨੈਟ ਦੇ ਖੇਤਰਾਂ ਵਿੱਚ ਉਦਯੋਗੀ ਅਭਿਲਾਸ਼ਾਵਾਂ ਪੂਰੀਆਂ ਕਰਨ ਲ ਦੋ ਦਿਨ ਬਾਅਦ ਹੀ ਪੜ੍ਹਾਈ ਛੱਡ ਦਿੱਤੀ। 2002 ਵਿਚ, ਉਹ ਯੂ. ਐਸ. ਨਾਗਰਿਕ ਬਣ ਗਿਆ।

ਹਵਾਲੇ

[ਸੋਧੋ]
  1. Hull, Dana (April 11, 2014). "Timeline: Elon Musk's accomplishments". Retrieved June 11, 2015 – via Mercury News.
  2. Zanerhaft, Jaron (2013). "Elon Musk: Patriarchs and Prodigies". CSQ. C-Suite Quarterly. Retrieved June 11, 2015.
  3. "Billionaire Tesla CEO Elon Musk Buys Neighbor's Home in Bel Air For Million". Forbes. Retrieved November 1, 2013.
  4. "Inside Elon Musk's M Bel Air Mansion". Bloomberg News. Archived from the original on ਫ਼ਰਵਰੀ 7, 2015. Retrieved ਅਗਸਤ 21, 2013. {{cite news}}: Unknown parameter |deadurl= ignored (|url-status= suggested) (help)
  5. "Bloomberg Billionaires Index". Bloomberg. Retrieved January 7, 2021.
  6. https://www.telegraph.co.uk/technology/news/11220326/Elon-Musk-to-launch-fleet-of-internet-satellites.html
  7. https://www.businessinsider.in/We-now-know-how-Elon-Musks-10-million-donation-will-help-ensure-artificial-intelligence-doesnt-end-up-killing-us-all/articleshow/47901908.cms
  8. "ਪੁਰਾਲੇਖ ਕੀਤੀ ਕਾਪੀ". Archived from the original on 2017-03-31. Retrieved 2018-05-12. {{cite web}}: Unknown parameter |dead-url= ignored (|url-status= suggested) (help)
  9. https://www.forbes.com/sites/davidewalt/2016/12/14/the-worlds-most-powerful-people-2016/#26ec03f2368d
  10. https://www.forbes.com/billionaires/list/2/#version:realtime
  11. "Elon Musk becomes world's richest person as wealth tops $185bn". BBC. January 7, 2021. Archived from the original on January 8, 2021. Retrieved January 8, 2021.
  12. https://www.biography.com/people/elon-musk-20837159
  13. https://www.theverge.com/2015/6/9/8752333/elon-musk-blastar-pc-game
  14. https://www.news24.com/SouthAfrica/News/Bryanston-High-School-saddened-by-Elon-Musk-bullying-20150723