ਹਰਜੀਤ ਅਟਵਾਲ
ਹਰਜੀਤ ਅਟਵਾਲ | |
---|---|
ਤਸਵੀਰ:4825344e56a6ad4b2ead3f6834a1c169 400x400.jpeg | |
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਲੇਖਕ, ਨਾਵਲਕਾਰ, ਕਹਾਣੀਕਾਰ |
ਲਈ ਪ੍ਰਸਿੱਧ | ਸਾਹਿਤ |
ਹਰਜੀਤ ਅਟਵਾਲ (ਜਨਮ 8 ਅਕਤੂਬਰ 1952[1]) ਇੱਕ ਪਰਵਾਸੀ ਪੰਜਾਬੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹਨ। ਉਹ 1977 ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਹਰਜੀਤ ਅਟਵਾਲ ਦੇ ਨਾਵਲਾਂ ਦਾ ਮੁੱਖ ਵਿਸ਼ਾ ਪਰਵਾਸੀ ਯਥਾਰਥ ਹੈ।
ਅਟਵਾਲ ਨੂੰ ਆਪਣੇ ਨਾਵਲ ਮੋਰ ਉਡਾਰੀ ਲਈ 2015 ਦੇ ਢਾਹਾਂ ਇਨਾਮ ਦਾ ਫਾਇਨਲਿਸਟ ਰਿਹਾ।[2]
ਜੀਵਨ ਅਤੇ ਕੈਰੀਅਰ
[ਸੋਧੋ]ਹਰਜੀਤ ਅਟਵਾਲ ਦਾ ਜਨਮ ਪਿੰਡ ਫਰਾਲਾ, ਜ਼ਿਲ੍ਹਾ ਜਲੰਧਰ (ਹੁਣ ਜ਼ਿਲ੍ਹਾ ਨਵਾਂ ਸ਼ਹਿਰ। ਪੰਜਾਬ, ਭਾਰਤ) ਵਿੱਚ, 8 ਸਤੰਬਰ 1952 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਹੈ ਅਤੇ ਮਾਤਾ ਦਾ ਨਾਮ ਬਲਬੀਰ ਕੌਰ ਹੈ। ਉਸ ਨੇ ਬੀ.ਏ., ਐਲ.ਬੀ., ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਅਤੇ 1975 ਤੋਂ 1977 ਤੱਕ ਨਵਾਂ ਸ਼ਹਿਰ ਵਿਖੇ ਵਕਾਲਤ ਕੀਤੀ। ਜੁਲਾਈ 1977 ਵਿੱਚ ਇਸਨੇ ਪਰਵਾਸ ਕੀਤਾ ਅਤੇ ਇੰਗਲੈਂਡ ਵਿੱਚ ਰਹਿਣਾ ਸ਼ੁਰੂ ਕੀਤਾ।
ਹਰਜੀਤ ਅਟਵਾਲ ਦੀਆਂ ਕਹਾਣੀਆਂ ਦਾ ਰਚਨਾ- ਵਸਤੂ ਪ੍ਰਮੁੱਖ ਤੌਰ 'ਤੇ ਪਰਵਾਸੀ ਪੰਜਾਬੀਆਂ ਦੀਆਂ ਪਦਾਰਥਕ ਲਾਲਸਾਵਾਂ ਅਤੇ ਵਿਵਰਜਤ ਜਿਨਸੀ ਰਿਸ਼ਤਿਆਂ ਦਾ ਸੰਸਾਰ ਬਣਦਾ ਹੈ। ਬੇਬਾਕ ਬਿਆਨੀ, ਮਨੋਵਿਗਿਆਨਕ ਛੋਹਾਂ ਰਾਹੀ ਕੀਤੀ ਪਾਤਰ ਉਸਾਰੀ ਅਤੇ ਕਥਾ-ਰਸ ਉਸ ਦੀਆਂ ਵਿਸ਼ੇਸ਼ ਕਥਾ-ਜੁਗਤਾਂ ਹਨ। ਰਾਵਣ, ਕਾਸਾ ਅਤੇ ਪੁਲ ਆਦਿ ਉਸ ਦੀਆਂ ਚਰਚਿਤ ਕਹਾਣੀਆਂ ਹਨ।
ਰਚਨਾਵਾਂ
[ਸੋਧੋ]ਕਹਾਣੀ-ਸੰਗ੍ਰਹਿ
[ਸੋਧੋ]- ਸੁੱਕਾ ਪੱਤਾ ਤੇ ਹਵਾ
- ਕਾਲਾ ਲਹੂ
- ਸੱਪਾਂ ਦਾ ਘਰ ਬਰਤਾਨੀਆ
- ਖੂਹ ਵਾਲਾ ਘਰ
- ਇਕ ਸੱਚ ਮੇਰਾ ਵੀ[1]
- ਨਵੇਂ ਗੀਤ ਦਾ ਮੁੱਖੜਾ
- "ਇੱਕ ਗੱਲ ਜੇ ਦਿਲ ਲਾਗੈ"
- ਦਸ ਦਰਵਾਜ਼ੇ
ਨਾਵਲ
[ਸੋਧੋ]- ਇੱਕ ਰਾਹ
- ਰੇਤ
- ਸਵਾਰੀ
- ਸਾਊਥਾਲ,
- ਬ੍ਰਿਟਿਸ਼ ਬੌਰਨ ਦੇਸੀ
- ਅਕਾਲ ਸਹਾਏ
- ਆਪਣਾ
- ਗੀਤ
- ਮੁੰਦਰੀ ਡੌਟ ਕਾਮ
- ਵਨ ਵੇਅ
- ਮੋਰ ਉਡਾਰੀ
- ਕਾਲੇ ਰੰਗ ਗੁਲਾਬਾਂ ਦੇ
- ਜੇਠੂ
- ਸਫਰ
ਹੋਰ
[ਸੋਧੋ]- ਸਰਦ ਪੈੜਾਂ ਦੀ ਉਡੀਕ, ਕਾਵਿ-ਸੰਗ੍ਰਹਿ
- ਦਸ ਦਰਵਾਜ਼ੇ, ਸਵੈ-ਜੀਵਨੀ
- ਫੋਕਸ, ਇੱਕ ਸਫਰਨਾਮਾ
- ਪਚਾਸੀ ਵਰ੍ਹਿਆਂ ਦਾ ਜਸ਼ਨ (ਉਸ ਦੀ ਆਪਣੇ ਪਿਤਾ ਸ੍ਰੀ ਦਰਸ਼ਨ ਸਿੰਘ ਦੀ ਜੀਵਨੀ)
ਸਨਮਾਨ
[ਸੋਧੋ]ਹਵਾਲੇ
[ਸੋਧੋ]- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ 2.0 2.1 "2015 Winners Archives". The Dhahan Prize For Punjabi Literature (in ਅੰਗਰੇਜ਼ੀ (ਅਮਰੀਕੀ)). Retrieved 2021-05-04.
- ↑ "Punjab Languages Department announces Sahitya Ratna and Shormani Awards". www.punjabnewsexpress.com. Retrieved 2021-05-04.
- ↑ Dec 4, TNN / Updated:; 2020; Ist, 14:05. "Punjab announces Sahitya Ratna, Shiromani awards since 2015 | Chandigarh News - Times of India". The Times of India (in ਅੰਗਰੇਜ਼ੀ). Retrieved 2021-05-04.
{{cite web}}
:|last2=
has numeric name (help)CS1 maint: extra punctuation (link) CS1 maint: numeric names: authors list (link)
<ref>
tag defined in <references>
has no name attribute.ਬਾਹਰੀ ਲਿੰਕ
[ਸੋਧੋ]- ਪੰਜਾਬੀ ਲਾਇਬ੍ਰੇਰੀ ਉੱਤੇ ਹਰਜੀਤ ਅਟਵਾਲ ਦੇ ਨਾਵਲ Archived 2021-05-04 at the Wayback Machine.