ਹਰਜੀਤ ਅਟਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰਜੀਤ ਅਟਵਾਲ
4825344e56a6ad4b2ead3f6834a1c169 400x400.jpeg
ਜਨਮ (1952-09-08) 8 ਸਤੰਬਰ 1952 (ਉਮਰ 67)
ਨਵਾਂ ਸ਼ਹਿਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਲੇਖਕ, ਨਾਵਲਕਾਰ, ਕਹਾਣੀਕਾਰ
ਪ੍ਰਸਿੱਧੀ ਸਾਹਿਤ

ਹਰਜੀਤ ਅਟਵਾਲ (ਜਨਮ 8 ਅਕਤੂਬਰ 1952[1]) ਪਰਵਾਸੀ ਪੰਜਾਬੀ ਅਤੇ ਹਿੰਦੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹਨ। ਉਹ 1977 ਤੋਂ ਇੰਗਲੈਂਡ ਵਿਚ ਰਹਿ ਰਹੇ ਹਨ। ਹਰਜੀਤ ਅਟਵਾਲ ਨੇ ਆਪਣੇ ਨਾਵਲਾਂ ਵਿਚ ਪਰਵਾਸੀ ਯਥਾਰਥ ਨੂੰ ਵਧੇਰੇ ਨੀਝ ਨਾਲ ਚਿਤਰਿਆ ਹੈ।[2]

ਜੀਵਨ ਅਤੇ ਕੈਰੀਅਰ[ਸੋਧੋ]

ਹਰਜੀਤ ਅਟਵਾਲ ਦਾ ਜਨਮ ਪਿੰਡ ਫਰਾਲਾ, ਜ਼ਿਲ੍ਹਾ ਜਲੰਧਰ (ਹੁਣ ਜ਼ਿਲ੍ਹਾ ਨਵਾਂ ਸ਼ਹਿਰਪੰਜਾਬ, ਭਾਰਤ) ਵਿੱਚ, 8 ਸਤੰਬਰ 1952 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਹੈ ਅਤੇ ਮਾਤਾ ਦਾ ਨਾਮ ਬਲਬੀਰ ਕੌਰ ਹੈ। ਉਸ ਨੇ ਬੀ.ਏ., ਐਲ.ਬੀ., ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਅਤੇ 1975 ਤੋਂ 1977 ਤੱਕ ਨਵਾਂ ਸਹਿਰ ਵਿਖੇ ਵਕਾਲਤ ਕੀਤੀ। ਰਸਾਲੇ ਸ਼ਬਦ ਦੀ ਸੰਪਾਦਨਾ ਰਾਹੀਂ ਪੰਜਾਬੀ ਸਮਾਜ ਅਤੇ ਸਾਹਿਤ ਦੇ ਇੰਗਲੈਂਡ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ। ਹਰਜੀਤ ਅਟਵਾਲ ਨੇ ਕਵਿਤਾ ਵੀ ਲਿਖੀ ਅਤੇ ਨਾਵਲ ਰਚਨਾ ਵਿਚ ਵੀ ਅਹਿਮ ਸਥਾਨ ਹੈ। ਉਸ ਦੀ ਪਛਾਣ ਕਹਾਣੀ ਦੇ ਖੇਤਰ ਵਿੱਚ ਵੀ ਚੰਗੀ ਬਣੀ ਹੈ। ਹਰਜੀਤ ਅਟਵਾਲ ਦੀਆਂ ਕਹਾਣੀਆਂ ਦਾ ਰਚਨਾ- ਵਸਤੂ ਪ੍ਰਮੁੱਖ ਤੌਰ ਤੇ ਪੰਜਾਬੀ ਪਰਵਾਸੀਆਂ ਦੀਆਂ ਪਦਾਰਥਕ ਲਾਲਸਾਵਾਂ ਅਤੇ ਵਿਵਰਜਤ ਜਿਨਸੀ ਰਿਸਤਿਆਂ ਦਾ ਸੰਸਾਰ ਬਣਦਾ ਹੈ। ਬੇਬਾਕ ਬਿਆਨੀ, ਮਨੋਵਿਗਿਆਨਕ ਛੋਹਾਂ ਰਾਹੀ ਕੀਤੀ ਪਾਤਰ ਉਸਾਰੀ ਅਤੇ ਕਥਾ-ਰਸ ਉਸ ਦੀਆਂ ਵਿਸ਼ੇਸ਼ ਕਥਾ-ਜੁਗਤਾਂ ਹਨ। ਰਾਵਣ, ਕਾਸਾ ਅਤੇ ਪੁਲ ਆਦਿ ਉਸ ਦੀਆਂ ਚਰਚਿਤ ਕਹਾਣੀਆਂ ਹਨ।

ਰਚਨਾਵਾਂ[ਸੋਧੋ]

ਕਹਾਣੀ-ਸੰਗ੍ਰਹਿ[ਸੋਧੋ]

 1. ਸੁੱਕਾ ਪੱਤਾ ਤੇ ਹਵਾ
 2. ਕਾਲਾ ਲਹੂ
 3. ਸੱਪਾਂ ਦਾ ਘਰ ਬਰਤਾਨੀਆ
 4. ਖੂਹ ਵਾਲਾ ਘਰ
 5. ਇਕ ਸੱਚ ਮੇਰਾ ਵੀ[1]
 6. ਨਵੇਂ ਗੀਤ ਦਾ ਮੁੱਖੜਾ
 7. "ਇੱਕ ਗੱਲ ਜੇ ਦਿਲ ਲਾਗੈ"
 8. ਦਸ ਦਰਵਾਜ਼ੇ

ਨਾਵਲ[ਸੋਧੋ]

 1. ਇੱਕ ਰਾਹ
 2. ਰੇਤ
 3. ਸਵਾਰੀ
 4. ਸਾਊਥਾਲ,
 5. ਬ੍ਰਿਟਿਸ਼ ਬੌਰਨ ਦੇਸੀ
 6. ਅਕਾਲ ਸਹਾਏ
 7. ਆਪਣਾ
 8. ਗੀਤ
 9. ਮੁੰਦਰੀ ਡੌਟ ਕਾਮ
 10. ਵਨ ਵੇਅ
 11. ਮੋਰ ਉਡਾਰੀ
 12. ਕਾਲੇ ਰੰਗ ਗੁਲਾਬਾਂ ਦੇ
 13. ਜੇਠੂ

ਹੋਰ[ਸੋਧੋ]

 1. ਸਰਦ ਪੈੜਾਂ ਦੀ ਉਡੀਕ, ਕਾਵਿ-ਸੰਗ੍ਰਹਿ
 2. ਦਸ ਦਰਵਾਜ਼ੇ, ਸਵੈ-ਜੀਵਨੀ
 3. ਫੋਕਸ, ਇਕ ਸਫਰਨਾਮਾ
 4. ਪਚਾਸੀ ਵਰ੍ਹਿਆਂ ਦਾ ਜਸ਼ਨ (ਉਸ ਦੀ ਆਪਣੇ ਪਿਤਾ ਸ੍ਰੀ ਦਰਸ਼ਨ ਸਿੰਘ ਦੀ ਜੀਵਨੀ)

ਹਵਾਲੇ[ਸੋਧੋ]

 1. 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 895. ISBN 81-260-1600-0. 
 2. Studies in Punjabi Diaspora Literature - Panjabi Alochana