ਢਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਢਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਇਨਾਮ 2013 ਵਿੱਚ ਸਥਾਪਤ ਕੀਤਾ ਗਿਆ ਪੰਜਾਬੀ ਗਲਪਕਾਰਾਂ ਲਈ ਇੱਕ ਸਾਹਿਤਕ ਇਨਾਮ ਹੈ। ਇਸ ਦੀ ਸਥਾਪਨਾ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆਂ ਦੇ ਸਹਿਯੋਗ ਨਾਲ ਕੀਤੀ ਹੈ।[1] ਇਹ ਇਨਾਮ ਪੰਜਾਬੀ ਭਾਸ਼ਾ ਦੇ 2013 ਵਿੱਚ ਛਪੇ ਨਾਵਲਾਂ ਅਤੇ ਕਹਾਣੀਆਂ ਨੂੰ ਦਿੱਤਾ ਜਾਵੇਗਾ। ਇਸ ਦਾ ਦਾਇਰਾ ਗੁਰਮੁਖੀ ਅਤੇ ਸ਼ਾਹਮੁਖੀ ਦੋਨਾਂ ਵਿੱਚ ਲਿਖੇ ਨਾਵਲ ਅਤੇ ਕਹਾਣੀਆਂ ਹੋਣਗੇ। ਪਹਿਲਾ ਇਨਾਮ ਪੰਝੀ ਹਜ਼ਾਰ ਕੈਨੇਡੀਅਨ ਡਾਲਰ ਦਾ ਹੋਵੇਗਾ ਦੂਜੇ ਦੋ ਇਨਾਮ ਪੰਜ-ਪੰਜ ਹਜ਼ਾਰ ਕੈਨੇਡੀਅਨ ਡਾਲਰ ਦੇ ਹੋਣਗੇ। ਇਹ ਇਨਾਮ ਪਹਿਲੀ ਵਾਰ ਅਕਤੂਬਰ 2014 ਵਿੱਚ ਵੈਨਕੁਵਲਰ ਵਿਖੇ ਦਿੱਤੇ ਜਾਣਗੇ।

ਇਨਾਮ ਜੇਤੂ[ਸੋਧੋ]

2014 ਦੇ ਇਨਾਮ ਜੇਤੂ[ਸੋਧੋ]

  • ਅਵਤਾਰ ਸਿੰਘ ਬਿਲਿੰਗ - ਪੱਚੀ ਹਜ਼ਾਰ ਕੈਨੇਡੀਅਨ ਡਾਲਰ ਦਾ ਪਹਿਲਾ 'ਢਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਪੁਰਸਕਾਰ' ਕੈਲੇਫੋਰਨੀਆਂ,ਅਮਰੀਕਾ ਵਸਦੇ ਲੇਖਕ ਅਵਤਾਰ ਸਿੰਘ ਬਿਲਿੰਗ ਨੂੰ ਨਾਵਲ "ਖਾਲੀ ਖੂਹਾਂ ਦੀ ਕਥਾ" ਲਈ ਦਿੱਤਾ ਗਿਆ।
  • ਜ਼ੂਬੈਰ ਅਹਿਮਦ - ਜ਼ੂਬੈਰ ਅਹਿਮਦ ਦੀਆਂ ਕਹਾਣੀਆਂ ਦੀ ਸ਼ਾਹਮੁੱਖੀ ਵਿੱਚ ਲਿਖੀ ਵਿੱਚ ਪੁਸਤਕ 'ਕਬੂਤਰ ਬਨੇਰੇ ਤੇ ਗਲੀਆਂ' ਲਈ ਪੰਜ ਹਜ਼ਾਰ ਡਾਲਰ ਦਾ ਇਨਾਮ
  • ਜਸਬੀਰ ਭੁੱਲਰ - ਜਸਬੀਰ ਭੁੱਲਰ ਦੇ ਕਹਾਣੀ ਸੰਗ੍ਰਹਿ 'ਇਕ ਰਾਤ ਦਾ ਸਮੁੰਦਰ' ਲਈ ਪੰਜ ਹਜ਼ਾਰ ਡਾਲਰ ਦਾ ਇਨਾਮ

2015 ਦੇ ਇਨਾਮ ਜੇਤੂ[ਸੋਧੋ]

  • ਦਰਸ਼ਨ ਸਿੰਘ - ਪੁਰਸਕਾਰ $ 25,000: ਲੋਟਾ (ਨਾਵਲ) ਨੂੰ
  • ਹਰਜੀਤ ਅਟਵਾਲ - ਦੂਜਾ ਪੁਰਸਕਾਰ ~ $ 5,000 ਗੁਰਮੁਖੀ ਲਿਪੀ: ਮੁਰਦਾਰੀ (ਨਾਵਲ) ਨੂੰ
  • ਨਾਇਨ ਸੁੱਖ- ਦੂਜਾ ਪੁਰਸਕਾਰ ~ $ 5,000 ਸ਼ਾਹਮੁਖੀ ਲਿਪੀ: ਮਧੂ ਲਾਲ ਹੂਸੈਨ - ਲਾਹੌਰ ਦੀ ਵੇਲ (ਨਾਵਲ) ਨੂੰ

ਹਵਾਲੇ[ਸੋਧੋ]