ਝੰਡਾ ਸਿੰਘ ਢਿੱਲੋਂ
ਝੰਡਾ ਸਿੰਘ ਢਿੱਲੋਂ (ਮੌਤ 1774) ਭੰਗੀ ਮਿਸਲ ਦਾ ਮੁਖੀ ਸੀ [1] ਉਸ ਦੀ ਅਗਵਾਈ ਹੇਠ ਢਿੱਲੋਂ ਪਰਿਵਾਰ ਪੰਜਾਬ ਦੀ ਅਸਲ ਸੱਤਾਧਾਰੀ ਸ਼ਕਤੀ ਬਣ ਗਿਆ। ਉਸ ਦਾ ਪਿਤਾ ਹਰੀ ਸਿੰਘ ਢਿੱਲੋਂ ਉਸ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਸਿੱਖ ਯੋਧਿਆਂ ਵਿੱਚੋਂ ਇੱਕ ਸੀ। [2] ਉਸ ਦਾ ਇੱਕ ਯੋਧਾ ਭਰਾ ਗੰਡਾ ਸਿੰਘ ਢਿੱਲੋਂ ਵੀ ਸੀ। ਝੰਡਾ ਸਿੰਘ ਨੇ ਹੀ ਆਪਣੇ ਛੋਟੇ ਭਰਾ ਗੰਡਾ ਸਿੰਘ ਨੂੰ ਫ਼ੌਜ ਦਾ ਕਮਾਂਡਰ ਇਨ ਚੀਫ਼ ਬਣਾਇਆ ਸੀ। ਜੱਸਾ ਸਿੰਘ ਰਾਮਗੜ੍ਹੀਆ ਝੰਡਾ ਸਿੰਘ ਦੇ ਨਜ਼ਦੀਕੀਆਂ ਵਿੱਚੋਂ ਇੱਕ ਸਨ। [2]
ਅਰੰਭਕ ਜੀਵਨ
[ਸੋਧੋ]ਝੰਡਾ ਸਿੰਘ ਹਰੀ ਸਿੰਘ ਢਿੱਲੋਂ ਦਾ ਜੇਠਾ ਪੁੱਤਰ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਉਸ ਦਾ ਉੱਤਰਾਧਿਕਾਰੀ ਬਣਿਆ, [3]
ਫੌਜੀ ਮੁਹਿੰਮਾਂ
[ਸੋਧੋ]ਸੰਨ 1766 ਵਿਚ ਝੰਡਾ ਸਿੰਘ ਅਤੇ ਗੰਡਾ ਸਿੰਘ ਢਿੱਲੋਂ ਇਕ ਵੱਡੀ ਫ਼ੌਜ ਲੈ ਕੇ ਮੁਲਤਾਨ ਵੱਲ ਵਧੇ ਤਾਂ ਬਹਾਵਲਪੁਰ ਦੇ ਸ਼ਾਸਕ ਮੁਬਾਰਿਕ ਖ਼ਾਨ, ਮੁਲਤਾਨ ਦਾ ਗਵਰਨਰ ਸ਼ੁਜਾਹ ਖ਼ਾਨ ਉਨ੍ਹਾਂ ਦਾ ਵਿਰੋਧ ਕਰਨ ਲਈ ਆਏ। ਉਨ੍ਹਾਂ ਵਿਚ ਇਕ ਫਸਵੀਂ ਲੜਾਈ ਹੋਈ, ਇਕ ਸੰਧੀ ਹੋਈ ਅਤੇ ਸਿੱਖਾਂ ਅਤੇ ਅਫਗਾਨਾਂ ਵਿਚਕਾਰ ਸੀਮਾ ਰੇਖਾ ਦੇ ਤੌਰ 'ਤੇ ਪਾਕਪਟਨ ' ਤੇ ਸਹਿਮਤੀ ਬਣੀ। [4]
1771 ਵਿੱਚ, ਝੰਡਾ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ ਕਸੂਰ ਵੱਲ ਕੂਚ ਕੀਤਾ ਅਤੇ ਕਸੂਰ ਦੇ ਪਠਾਣਾਂ ਨੂੰ ਹਰਾ ਕੇ ਉਨ੍ਹਾਂ ਨੂੰ ਸਹਾਇਕ ਬਣਾ ਲਿਆ।[2]
1772, ਸ਼ਰੀਫ ਬੇਗ ਟਕਲੂ ਅਤੇ ਮੁਲਤਾਨ ਦੇ ਸਾਬਕਾ ਗਵਰਨਰ, ਸ਼ੁਜਾਹ ਖਾਨ ਅਤੇ ਬਹਾਵਲਪੁਰ ਦੇ ਨਵਾਬ ਜਾਫਰ ਖਾਨ ਵਿਚਕਾਰ ਝਗੜਾ ਹੋ ਗਿਆ, ਮੁਲਤਾਨ ਨੂੰ ਘੇਰਾ ਪਾ ਲਿਆ, ਸ਼ਰੀਫ ਬੇਗ ਟਕਲੂ ਨੇ ਝੰਡਾ ਸਿੰਘ ਤੋਂ ਮਦਦ ਮੰਗੀ, ਅਤੇ ਉਹ ਤਕੜੀ ਫੌਜ ਨਾਲ ਲੈ ਕੇ ਮੁਲਤਾਨ ਵੱਲ ਵਧਿਆ। ਬਹਾਵਲਪੁਰ ਦੀ ਫ਼ੌਜ ਹਾਰ ਗਈ ਅਤੇ ਖਿੰਡ ਗਈ ਅਤੇ ਸ਼ੁਜਾਹ ਖ਼ਾਨ ਦਾ ਪੁੱਤਰ ਮੁਜ਼ੱਫ਼ਰ ਖ਼ਾਨ ਭੱਜ ਗਿਆ। ਸਿੱਖਾਂ ਨੇ ਮੁਲਤਾਨ 'ਤੇ ਕਬਜ਼ਾ ਕਰ ਲਿਆ, ਮੁਲਤਾਨ ਨੂੰ ਝੰਡਾ ਸਿੰਘ ਨੇ ਆਪਸ ਵਿਚ ਵੰਡ ਲਿਆ। ਉਸ ਨੇ ਦੀਵਾਨ ਸਿੰਘ ਨੂੰ ਮੁਲਤਾਨ ਦਾ ਗਵਰਨਰ ਬਣਾਇਆ। ਸ਼ਰੀਫ਼ ਬੇਗ ਟਕਲੂਪੂਰੀ ਤਰ੍ਹਾਂ ਨਿਰਾਸ਼ ਹੋ ਕੇ ਤਲੰਬਾ ਨੂੰ ਭੱਜ ਗਿਆ। [5]
ਮੁਲਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ, ਝੰਡਾ ਸਿੰਘ ਨੇ ਜੇਹਲਮ ਅਤੇ ਸਿੰਧ ਦੇ ਬਲੋਚ ਸਰਦਾਰਾਂ ਨੂੰ ਆਪਣੇ ਅਧੀਨ ਕਰ ਲਿਆ, ਮਾਨਕੇਰਾ 'ਤੇ ਨਜ਼ਰਾਨਾ ਲਗਾਇਆ, ਫਿਰ ਸਿੰਧ ਪਾਰ ਕਰਕੇ ਕਾਲਾਬਾਗ ' ਤੇ ਕਬਜ਼ਾ ਕਰ ਲਿਆ। ਵਾਪਸ ਆਉਂਦੇ ਸਮੇਂ ਪਿੰਡੀ ਭਾਟੀਆਂ ਅਤੇ ਢੇਰਾ 'ਤੇ ਕਬਜ਼ਾ ਕਰ ਲਿਆ। ਫਿਰ ਝੰਡਾ ਸਿੰਘ ਨੇ ਰਸੂਲਨਗਰ ਦੇ ਚੱਠਿਆਂ 'ਤੇ ਹਮਲਾ ਕੀਤਾ ਅਤੇ ਜ਼ਮਜ਼ਮਾ ਬੰਦੂਕ ਮੁੜ ਪ੍ਰਾਪਤ ਵਸੂਲ ਕੀਤੀ।ਇਸੇ ਨੂੰ ਕਿਮ ਦੀ ਬੰਦੂਕ ਜਾਂ ਭੰਗੀਆਂਵਾਲੀ ਤੋਪ ਵੀ ਕਿਹਾ ਜਾਂਦਾ ਹੈ। [6]
ਮੌਤ
[ਸੋਧੋ]1774, ਰਣਜੀਤ ਦੇਵ ਅਤੇ ਉਸਦੇ ਵੱਡੇ ਪੁੱਤਰ ਬ੍ਰਿਜ ਰਾਜ ਦੇਵ ਵਿਚਕਾਰ ਝਗੜਾ ਹੋ ਗਿਆ, ਬ੍ਰਿਜ ਰਾਜ ਦੇਵ ਨੇ ਜੈ ਸਿੰਘ ਕਨ੍ਹਈਆ ਅਤੇ ਚੜਤ ਸਿੰਘ ਨੂੰ ਬੁਲਾਇਆ। ਰਣਜੀਤ ਦੇਵ ਨੇ ਝੰਡਾ ਸਿੰਘ ਤੋਂ ਮਦਦ ਮੰਗੀ, ਲੜਾਈ ਹੋਈ, ਚੜਤ ਸਿੰਘ ਆਪਣੇ ਹੀ ਮਾਚਲੌਕ ਦੇ ਫਟਣ ਨਾਲ ਮਾਰਿਆ ਗਿਆ।, ਜੈ ਸਿੰਘ ਕਨ੍ਹਈਆ ਝੰਡਾ ਸਿੰਘ ਨਾਲ ਇਕੱਲਾ ਨਹੀਂ ਸੀ ਲੜ ਸਕਦਾ, ਇਸ ਲਈ ਉਸਨੇ ਝੰਡਾ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ। ਉਸਨੇ ਝੰਡਾ ਸਿੰਘ ਦੇ ਇੱਕ ਸੇਵਾਦਾਰ ਰੰਗਰੇਟਾ ਜਾਂ ਮਜ਼੍ਹਬੀ ਸਿੱਖ ਨੂੰ ਰਿਸ਼ਵਤ ਦਿੱਤੀ, ਉਸਨੇ ਝੰਡਾ ਸਿੰਘ ਨੂੰ ਆਪਣੇ ਡੇਰੇ ਤੋਂ ਵਾਪਸ ਆਉਂਦੇ ਸਮੇਂ ਪਿੱਛੇ ਤੋਂ ਗੋਲੀ ਮਾਰ ਦਿੱਤੀ। ਉਸ ਦਾ ਛੋਟਾ ਭਰਾ ਗੰਡਾ ਸਿੰਘ ਉਸ ਦਾ ਵਾਰਸ ਬਣਿਆ। [7]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Hari Ram Gupta (2001). History of the Sikhs: The Sikh Commonwealth. Munshirm Manoharlal Pub Pvt Ltd. ISBN 9788121501651.
- ↑ 2.0 2.1 2.2 Hari Ram Gupta (2001). History of the Sikhs: The Sikh Commonwealth. Munshirm Manoharlal Pub Pvt Ltd. p. 209. ISBN 9788121501651. ਹਵਾਲੇ ਵਿੱਚ ਗ਼ਲਤੀ:Invalid
<ref>
tag; name "gupta" defined multiple times with different content - ↑ Cunningham, Joseph Davey (1918). A history of the Sikhs, from the origin of the nation to the battles of the Sutlej. London, New York: Oxford University Press. p. 113.
a history of the sikhs cunningham.
- ↑ Singha, Bhagata (1993).
- ↑ Hari Ram Gupta (2001). History of the Sikhs: The Sikh Commonwealth. Munshirm Manoharlal Pub Pvt Ltd. p. 209. ISBN 9788121501651.
- ↑ Singha, Bhagata (1993).
- ↑ Cunningham, Joseph Davey (1918). A history of the Sikhs, from the origin of the nation to the battles of the Sutlej. London, New York: Oxford University Press.
a history of the sikhs cunningham.