ਬਰੀ ਨਿਜ਼ਾਮੀ
ਦਿੱਖ
ਬਰੀ ਨਿਜ਼ਾਮੀ | |
---|---|
ਜਨਮ ਦਾ ਨਾਮ | ਸ਼ੇਖ਼ ਮੁਹੰਮਦ ਸਗੀਰ |
ਜਨਮ | ਗੋਜਰਾ (ਹੁਣ ਟੋਭਾ ਟੇਕ ਸਿੰਘ ਜ਼ਿਲ੍ਹਾ), ਬ੍ਰਿਟਿਸ਼ ਪੰਜਾਬ | 26 ਦਸੰਬਰ 1937
ਮੂਲ | ਫ਼ੈਸਲਾਬਾਦ, ਪੱਛਮੀ ਪੰਜਾਬ (ਪਾਕਿਸਤਾਨ) |
ਮੌਤ | 14 ਮਈ 1998 ਫ਼ੈਸਲਾਬਾਦ, ਪਾਕਿਸਤਾਨ | (ਉਮਰ 60)
ਵੰਨਗੀ(ਆਂ) | ਕੱਵਾਲੀਆਂ ਅਤੇ ਗੀਤ |
ਕਿੱਤਾ | ਗੀਤਕਾਰ |
ਬਰੀ ਨਿਜ਼ਾਮੀ ਪੱਛਮੀ ਪੰਜਾਬ (ਪਾਕਿਸਤਾਨੀ ਪੰਜਾਬ) ਤੋਂ ਇੱਕ ਗੀਤਕਾਰ ਸੀ। ਨੁਸਰਤ ਫ਼ਤਿਹ ਅਲੀ ਖ਼ਾਨ, ਅਤਾਉੱਲ੍ਹਾ ਖ਼ਾਨ ਈਸਾਖੇਲਵੀ, ਨੂਰ ਜਹਾਂ ਅਤੇ ਗ਼ੁਲਾਮ ਅਲੀ ਨੇ ਉਸ ਦੀਆਂ ਕੱਵਾਲੀਆਂ ਅਤੇ ਗੀਤ ਗਾਏ।
ਜੀਵਨ
[ਸੋਧੋ]ਬੈਰੀ ਨਿਜ਼ਾਮੀ (ਜਨਮ ਨਾਮ: ਸ਼ੇਖ਼ ਮੁਹੰਮਦ ਸਗੀਰ ਪੁੱਤਰ ਸ਼ੇਖ਼ ਗ਼ੁਲਾਮ ਮੁਹੰਮਦ) ਦਾ ਜਨਮ 26 ਦਸੰਬਰ 1937 ਨੂੰ ਬ੍ਰਿਟਿਸ਼ ਪੰਜਾਬ ਵਿੱਚ ਗੋਜਰਾ ਵਿੱਚ ਹੋਇਆ ਸੀ। [1] ਗੋਜਰਾ ਹੁਣ ਪੱਛਮੀ ਪੰਜਾਬ (ਪਾਕਿਸਤਾਨੀ ਪੰਜਾਬ) ਦੇ ਟੋਭਾ ਟੇਕ ਸਿੰਘ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ।
ਉਸਦੀ ਦੋਸਤੀ ਨੁਸਰਤ ਫ਼ਤਿਹ ਅਲੀ ਖ਼ਾਨ ਨਾਲ ਹੋ ਗਈ ਸੀ।
ਮੌਤ
[ਸੋਧੋ]14 ਮਈ 1998 ਨੂੰ ਉਸਦੇ ਇਲਾਜ ਲਈ ਪੈਸੇ ਦੀ ਘਾਟ ਕਾਰਨ ਉਸਦੀ ਮੌਤ ਹੋ ਗਈ, ਕਿਉਂਕਿ ਉਹ ਬਹੁਤ ਗ਼ਰੀਬ ਸੀ। [1]
ਨੁਸਰਤ ਫ਼ਤਿਹ ਅਲੀ ਖ਼ਾਨ ਦੇ ਗਾਏ ਬਰੀ ਨਿਜ਼ਾਮੀ ਦੇ ਗਾਣੇ
[ਸੋਧੋ]ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦੁਆਰਾ ਕੱਵਾਲੀ ਦੇ ਮਹਾਨ ਗੀਤ ਗਾਏ ਗਏ ਉਸਦੇ ਸਭ ਤੋਂ ਪ੍ਰਸਿੱਧ ਬੋਲ ਹੇਠਾਂ ਦਿੱਤੇ ਗਏ ਹਨ:
- ਮਸਤ ਮਸਤ ਦਮ ਮਸਤ ਕਲੰਦਰ [2]
- ਵਿਗੜ ਗਈ ਐ ਥੋਰੇ ਦੀਨਾ ਤੌਂ
- ਯਾਰਾ ਡਕ ਲੇ ਖੂਨੀ ਅੱਖੀਆਂ ਨੂੰ
- ਰਾਂਝਾ ਤੇ ਮੇਰਾ ਰੱਬ ਵਾਰਗਾ
- ਦਿਲ ਮਾਰ ਜਾਨੇ ਨੂੰ ਕੀ ਹੋਆ ਸਜਨਾ
- ਸੁਣ ਚਰਖੇ ਦੀ ਮਿਠੀ ਮਿਠੀ ਕੂਕ
- ਹੋ ਜਾਵੇ ਜੇ ਪਿਆਰ
- ਮੇਲੇ ਨੇ ਵਿਛੜ ਜਾਨਾ
- ਵਾਦਾਹ ਕਰ ਕੇ ਸੱਜਣ ਨਹੀ ਆਇਆ ॥
- ਗਿਨ ਗਿਨ ਤਾਰੇ ਲੰਘਦੀਆਂ ਰਾਤਾਂ
- ਕਮਲੀ ਵਾਲੇ ਮੁਹੰਮਦ ਤੁ ਸਦਕਾ ਮੈਂ ਜਾਂ
- ਕਿੰਨਾ ਸੋਹਣਾ ਤੈਨੂੰ ਰਬ ਨੇ ਬਣਾਇਆ, ਦਿਲ ਕਰੇ ਵੇਖਦਾ ਰਹਵਾਂ [3]
ਕਿਤਾਬ
[ਸੋਧੋ]ਉਸ ਦੀ ਸ਼ਾਇਰੀ ਇੱਕ ਪੱਤਰਕਾਰ ਜਮੀਲ ਸਿਰਾਜ ਨੇ ਛਾਪੀ ਸੀ, ਕਿਤਾਬ ਦਾ ਨਾਮ "ਕਦਰਾਂ" ਹੈ।
ਹਵਾਲੇ
[ਸੋਧੋ]- ↑ 1.0 1.1 Profile of Bari Nizami on Bio-bibliographies website (in Urdu language) Retrieved 23 December 2019
- ↑ Anurag Verma (7 April 2018). "11 Bollywood Songs That You Didn't Know Were Copied Or 'Inspired' From Pakistan". NEWS18 website. Retrieved 23 December 2019.
- ↑ Zaman Khan (16 February 2018). "Cafes of Lyallpur (now called Faisalabad)". Academy of the Punjab in North America (APNA) website. Retrieved 23 December 2019.