ਸਮੱਗਰੀ 'ਤੇ ਜਾਓ

ਕਾੜ੍ਹਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਿਸ ਮਿੱਟੀ ਦੇ ਬਰਤਨ ਵਿਚ 14/15 ਕੁ ਲਿਟਰ ਦੁੱਧ ਨੂੰ, ਸਮੇਤ ਹੰਘਾਲ ਪਾਇਆ ( ਦੁੱਧ ਦੀ ਲਿਬੜੀ ਬਾਲਟੀ ਵਿਚ ਪਾਣੀ ਫੇਰ ਕੇ ਕਾੜ੍ਹਨੀ ਵਿਚ ਪਾਉਣ ਨੂੰ ਹੰਘਾਲ ਪਾਉਣਾ ਕਹਿੰਦੇ ਹਨ) ਹਾਰੇ ਵਿਚ ਰੱਖ ਕੇ ਉਬਾਲਿਆ ਜਾਂਦਾ ਹੈ, ਕਾੜ੍ਹਿਆ ਜਾਂਦਾ ਹੈ, ਕਾੜ੍ਹਨੀ ਕਹਿੰਦੇ ਹਨ। ਕਾੜ੍ਹਨੀ ਵਿਚ ਕਈ ਇਸਤਰੀਆਂ ਖੀਰ ਵੀ ਬਣਾ ਲੈਂਦੀਆਂ ਸਨ/ਹਨ। ਕਾੜ੍ਹਨੀ ਵਿਚ ਬਣੀ ਖੀਰ ਦਾ ਰੰਗ ਵੀ ਕਾੜ੍ਹਨੀ ਵਿਚ ਕੜ੍ਹੇ ਦੁੱਧ ਵਰਗਾ ਲਾਲ ਜਿਹਾ ਹੁੰਦਾ ਸੀ/ਹੈ।

ਕਾੜਨੀ ਕਾਲੀ ਚਿਉਂਕਣੀ ਮਿੱਟੀ ਦੀ ਬਣਾਈ ਜਾਂਦੀ ਸੀ/ਹੈ। ਘੁਮਿਆਰ ਕਾੜ੍ਹਨੀ ਨੂੰ ਚੱਕ ਉਪਰ ਬਣਾਉਂਦਾ ਸੀ/ਹੈ। ਕਾੜ੍ਹਨੀ ਦਾ ਮੂੰਹ ਚਾਟੀ ਦੇ ਮੂੰਹ ਨਾਲੋਂ ਥੋੜ੍ਹਾ ਛੋਟਾ ਹੁੰਦਾ ਸੀ/ਹੈ। ਚਾਟੀ ਦੀ ਤਰ੍ਹਾਂ ਹੀ ਕਾੜ੍ਹਨੀ ਨੂੰ ਵੀ ਮਜ਼ਬੂਤੀ ਦੇਣ ਲਈ ਮਿੱਟੀ ਦੀ ਦਰਨੀ ਤੇ ਧਾਪੀ ਨਾਲ ਥੋੜ੍ਹਾ-ਥੋੜ੍ਹਾ ਕੁੱਟਿਆ ਜਾਂਦਾ ਸੀ/ਹੈ। ਕਾੜ੍ਹਨੀ ਵਿਚ ਹਰ ਰੋਜ਼ ਦੁੱਧ ਕਾੜ੍ਹਨ ਲਈ ਰੱਖਿਆ ਜਾਂਦਾ ਹੈ। ਇਸ ਲਈ ਕਾੜ੍ਹਨੀ ਦੇ ਹੇਠਲੇ ਹਿੱਸੇ ਨੂੰ ਹੋਰ ਮਜ਼ਬੂਤ ਕਰਨ ਲਈ ਉਸ ਉਪਰ ਮਿੱਟੀ ਦਾ ਖੜਮਾ ਜਿਹਾ ਹੱਥ ਨਾਲ ਲੇਪ ਦਿੱਤਾ ਜਾਂਦਾ ਸੀ/ਹੈ। ਜਦ ਕਾੜ੍ਹਨੀ ਸੁੱਕ ਜਾਂਦੀ ਸੀ/ਹੈ ਤਾਂ ਉਸ ਨੂੰ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਸੀ/ਹੈ। (ਹੋਰ ਵਿਸਥਾਰ ਲਈ, ਬਣਤਰ ਸਬੰਧੀ ਚਾਟੀ ਵੇਖੋ)।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.