ਕਾਨੀ
ਸਲਵਾੜ ਦੇ ਕਾਨੇ ਦੀ ਘੜੀ ਹੋਈ ਕਲਮ ਨੂੰ ਕਾਨੀ ਕਹਿੰਦੇ ਹਨ। ਕਾਨੀ ਦੀ ਵਰਤੋਂ ਕਾਲੀ ਸਿਆਹੀ ਨਾਲ ਫੱਟੀ ਲਿਖਣ ਲਈ ਕੀਤੀ ਜਾਂਦੀ ਸੀ/ਹੈ। ਜਦ ਨਿੱਬ ਦੀ ਈਜਾਦ ਨਹੀਂ ਹੋਈ ਸੀ, ਉਸ ਸਮੇਂ ਹਰ ਲਿਖਤ ਕਾਨੀ ਨਾਲ ਕੀਤੀ ਜਾਂਦੀ ਸੀ। ਪਹਿਲੇ ਸਮਿਆਂ ਵਿਚ ਬੱਚੇ/ਵਿਦਿਆਰਥੀ ਕਾਨੀ ਨਾਲ ਫੱਟੀ ਲਿਖ ਕੇ ਹੀ ਲਿਖਣਾ ਸਿੱਖਦੇ ਸਨ।
ਕਾਨੀ ਬਣਾਉਣ ਲਈ ਸੁਲਵਾੜ ਦੇ ਕਾਨੇ ਦਾ ਹੇਠਲਾ ਪੂਰਾ ਪੱਕਿਆ ਹੋਇਆ ਹਿੱਸਾ ਲਿਆ ਜਾਂਦਾ ਸੀ। ਇਸ ਦੀਆਂ ਪੋਰੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਪੋਰੀਆਂ ਦੇ ਇਕ ਸਿਰੇ ਨੂੰ ਚਾਕੂ ਨਾਲ ਘੜ ਕੇ ਕਾਨੀ ਬਣਾਈ ਜਾਂਦੀ ਸੀ। ਉਨ੍ਹਾਂ ਸਮਿਆਂ ਦੇ ਅਧਿਆਪਕ ਆਮ ਤੌਰ 'ਤੇ ਆਪਣੇ ਗੀਝਿਆਂ ਵਿਚ ਚਾਕੂ ਰੱਖਦੇ ਹੁੰਦੇ ਸਨ। ਜੇਕਰ ਕਿਸੇ ਵਿਦਿਆਰਥੀ ਦੀ ਕਾਨੀ ਟੁੱਟ ਜਾਂਦੀ ਸੀ ਤਾਂ ਝੱਟ ਆਪ ਘੜ ਦਿੰਦੇ ਸਨ।
ਅੱਜ ਕਿਸੇ ਵੀ ਗੈਰ ਸਰਕਾਰੀ ਸਕੂਲ ਵਿਚ ਚਾਹੇ ਉਹ ਸ਼ਹਿਰ ਵਿਚ ਹੈ, ਚਾਹੇ ਕਸਬੇ ਵਿਚ ਹੈ, ਚਾਹੇ ਪਿੰਡ ਵਿਚ ਹੈ, ਫੱਟੀ ਲਿਖਾਈ ਸਿੱਖਣ ਲਈ ਲਾਈ ਹੀ ਨਹੀਂ ਜਾਂਦੀ। ਹੁਣ ਲਿਖਣਾ ਕਾਪੀਆਂ ਤੇ ਪੈਨਸਲਾਂ ਨਾਲ ਸਿਖਾਇਆ ਜਾਂਦਾ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚੋਂ ਵੀ ਬਹੁਤ ਘੱਟ ਸਕੂਲਾਂ ਵਿਚ ਹੁਣ ਕਾਨੀ ਨਾਲ ਫੱਟੀ ਲਿਖੀ ਜਾਂਦੀ ਹੈ। ਕਾਨੀ ਨਾਲ ਲਿਖਾਈ ਕਰਨੀ ਹੁਣ ਦਿਨੋ ਦਿਨ ਘਟਦੀ ਜਾ ਰਹੀ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.