ਸਮੱਗਰੀ 'ਤੇ ਜਾਓ

ਟੋਡਰ ਮੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੋਡਰ ਮੱਲ
ਟੋਡਰ ਮੱਲ ਦੀ ਮੁਗਲ ਪੇਂਟਿੰਗ
ਮੁਗਲ ਸਾਮਰਾਜ ਦਾ ਵਿੱਤ ਮੰਤਰੀ
ਦਫ਼ਤਰ ਵਿੱਚ
1560 – 1589
ਮੋਨਾਰਕਅਕਬਰ ਪਹਿਲਾ
ਤੋਂ ਪਹਿਲਾਂਖਵਾਜਾ ਮਲਿਕ ਇਤਿਮਾਦ ਖਾਨ
ਤੋਂ ਬਾਅਦਕਲਿਆਣ ਦਾਸ
ਨਿੱਜੀ ਜਾਣਕਾਰੀ
ਜਨਮ1 ਜਨਵਰੀ 1500
ਲਹਰਪੁਰ, ਦਿੱਲੀ ਸਲਤਨਤ (ਹੁਣ ਉੱਤਰ ਪ੍ਰਦੇਸ਼, ਭਾਰਤ)
ਮੌਤ(1589-11-08)8 ਨਵੰਬਰ 1589 (aged 89)
ਲਾਹੌਰ, ਲਾਹੌਰ ਸ਼ੁਬਾਹ, ਮੁਗਲ ਸਾਮਰਾਜ (ਹੁਣ ਪੰਜਾਬ, ਪਾਕਿਸਤਾਨ)
ਧਰਮਹਿੰਦੂ ਧਰਮ
ਮਿਲਟਰੀ ਜੀਵਨ
ਵਫ਼ਾਦਾਰੀ ਮੁਗਲ ਸਾਮਰਾਜ
ਸੇਵਾ ਮੁਗਲ ਫੌਜ
  • ਮੁਗਲ ਤੋਪਖਾਨਾ
ਸੇਵਾ ਦੇ ਸਾਲ1560–1589
ਰੈਂਕਮਨਸਬਦਾਰ

ਰਾਜਾ ਟੋਡਰ ਮੱਲ (1 ਜਨਵਰੀ 1500 – 8 ਨਵੰਬਰ 1589) ਅਕਬਰ ਪਹਿਲੇ ਦੇ ਰਾਜ ਦੌਰਾਨ ਮੁਗਲ ਸਾਮਰਾਜ ਦਾ ਵਿੱਤ ਮੰਤਰੀ (ਦੀਵਾਨ-ਏ-ਅਸ਼ਰਫ਼) ਸੀ। ਉਹ ਵਕੀਲ-ਉਸ-ਸਲਤਨਤ (ਸਾਮਰਾਜ ਦਾ ਸਲਾਹਕਾਰ) ਅਤੇ ਸੰਯੁਕਤ ਵਜ਼ੀਰ ਵੀ ਸੀ। ਉਹ ਮੁਗਲ ਸਾਮਰਾਜ ਦੇ ਪ੍ਰਮੁੱਖ ਰਈਸਾਂ ਵਿੱਚੋਂ ਇੱਕ ਸੀ ਅਤੇ 4000 ਦਾ ਮਨਸਬਦਾਰ ਸੀ। ਉਹ ਅਕਬਰ ਦੇ ਦਰਬਾਰ ਵਿੱਚ ਨਵਰਤਨਾਂ ਵਿੱਚੋਂ ਇੱਕ ਸੀ। ਟੋਡਰ ਮੱਲ ਦੇ ਅਧੀਨ, ਅਕਬਰ ਦੇ 15 ਸੁਬਾਹ ਲਈ 15 ਹੋਰ ਦੀਵਾਨ ਨਾਮਜ਼ਦ ਕੀਤੇ ਗਏ ਸਨ।

ਜਰਨੈਲ

[ਸੋਧੋ]

ਟੋਡਰ ਮੱਲ ਨੇ ਬਤੌਰ ਜਰਨੈਲ ਬੰਗਾਲ ਦੀ ਮੁਹਿੰਮ ’ਚ ਵੱਡੀ ਵੀਰਤਾ ਦਿਖਾਈ ਸੀ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖ਼ਿਤਾਬ ਦਿੱਤਾ ਹੋਇਆ ਸੀ। ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿੱਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ। 1650 ਵਿੱਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ।

ਸਨਮਾਨ

[ਸੋਧੋ]

ਉਸ ਨੂੰ ‘ਰਾਜਾ’ ਦਾ ਖ਼ਿਤਾਬ ਵੀ ਮਿਲਿਆ ਸੀ ਜੋ ਸਾਰੀ ਮੁਗ਼ਲੀਆ ਤਵਾਰੀਖ਼ ਵਿੱਚ ਸਿਰਫ਼ ਕੁਝ ਕੂ ਗ਼ੈਰ ਮੁਸਲਮਾਨਾਂ ਨੂੰ ਹੀ ਮਿਲਿਆ ਸੀ ਤੇ ਪੰਜਾਬ ਵਿੱਚ ਸਿਰਫ਼ ਇਸ ਟੋਡਰ ਮੱਲ ਨੂੰ ਹੀ ਮਿਲਿਆ ਸੀ। ਉਸ ਦੀ ਮੌਤ 8 ਨਵੰਬਰ 1589 ਨੂੰ ਹੋ ਗਈ।

ਹਵਾਲੇ

[ਸੋਧੋ]