ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾ ਯੂਨੀਵਰਸਿਟੀ
ਕਿਸਮ | ਕੇਂਦਰੀ ਯੂਨੀਵਰਸਿਟੀ |
---|---|
ਸਥਾਪਨਾ | 1958 |
ਵਾਈਸ-ਚਾਂਸਲਰ | ਪ੍ਰੋਫ਼ੇਸਰ ਸੁਰਭੀ ਭਾਰਤੀ (ਐਕਟਿੰਗ) |
ਟਿਕਾਣਾ | |
ਕੈਂਪਸ | ਸ਼ਹਿਰੀ |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ |
ਵੈੱਬਸਾਈਟ | ਦਫ਼ਤਰੀ ਵੈੱਬਸਾਟ |
ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾ ਯੂਨੀਵਰਸਿਟੀ, ਭਾਰਤ ਵਿੱਚ ਇੱਕ ਸੈਂਟਰਲ ਯੂਨੀਵਰਸਿਟੀ ਹੈ। ਇਸ ਦਾ ਮੁੱਖ ਦਫਤਰ ਹੈਦਰਾਬਾਦ ਵਿੱਚ ਸਥਿਤ ਹੈ। ਇਸ ਯੂਨੀਵਰਸਿਟੀ ਦੀਆਂ ਹੋਰ ਸ਼ਾਖਾਵਾਂ ਲਖਨਊ, ਸ਼ਿਲਾਂਗ ਅਤੇ ਕੇਰਲ ਵਿੱਚ ਹਨ। ਇਸ ਦੀ ਸਥਾਪਨਾ ਭਾਰਤ ਸਰਕਾਰ ਦੁਆਰਾ 1958 ਵਿੱਚ CIE ( ਸੈਂਟਰਲ ਇੰਸਟੀਚਿਊਟ ਆਫ਼ ਇੰਗਲਿਸ਼) ਦੇ ਰੂਪ ਵਿੱਚ ਕੀਤੀ ਗਈ, 1972 ਵਿੱਚ ਇਸ ਵਿੱਚ ਵਿਦੇਸ਼ੀ ਭਾਸ਼ਾਵਾਂ ਵੀ ਪੜ੍ਹਾਈਆਂ ਜਾਣ ਲੱਗ ਪਈਆਂ ਅਤੇ ਇਸਦਾ ਨਾਮ ਸੈਂਟਰਲ (ਕੇਂਦਰੀ) ਅੰਗ੍ਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੀ ਯੂਨੀਵਰਸਿਟੀ ਰੱਖ ਦਿੱਤਾ ਗਿਆ। ਬਾਅਦ ਵਿੱਚ ਇਸ ਯੂਨੀਵਰਸਿਟੀ ਦਾ ਨਾਮ ਬਦਲ ਕੇ ਅੰਗ੍ਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੀ ਯੂਨੀਵਰਸਿਟੀ ਰਖ ਦਿੱਤਾ ਗਿਆ। ਇਹ ਯੂਨੀਵਰਸਿਟੀ ਅੰਗ੍ਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਸਾਹਿਤ ਪੜ੍ਹਾਉਣ, ਭਾਸ਼ਾਵਾਂ ਵਿੱਚ ਹੋਈਆਂ ਖੋਜਾਂ ਦੇ ਸੰਗਠਨ, ਅਧਿਆਪਕਾਂ ਦੀ ਸਿਖਲਾ ਲਈ ਸਮਰਪਿਤ ਹੈ, ਤਾਂ ਜੋ ਭਾਰਤ ਵਿੱਚ ਭਾਸ਼ਾਵਾਂ ਪੜ੍ਹਾਉਣ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ। ਇਸ ਯੂਨੀਵਰਸਿਟੀ ਵਿੱਚ ਅੰਗਰੇਜ਼ੀ, ਅਰਬੀ, ਫਰਾਂਸੀਸੀ, ਜਰਮਨ, ਜਪਾਨੀ, ਰੂਸੀ, ਸਪੈਨਿਸ਼, ਪੁਰਤਗਾਲੀ, ਫ਼ਾਰਸੀ, ਇਤਾਲਵੀ, ਚੀਨੀ, ਹਿੰਦੀ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ।
ਕੈਂਪਸ
[ਸੋਧੋ]ਈ.ਐਫ.ਐਲ.ਯੂ. ਦੇ ਚਾਰ ਕੈਂਪਸ ਹਨ।
ਹੈਦਰਾਬਾਦ ਕੈਂਪਸ ਈ.ਐਫ.ਐਲ.ਯੂ. ਦਾ ਸਭ ਤੋਂ ਪੁਰਾਣਾ ਅਤੇ ਮੁੱਖ ਦਫ਼ਤਰ ਹੈ।
ਕੇਰਲ ਵਿੱਚ ਸਥਿਤ ਇਹ ਕੈਂਪਸ 2013 ਵਿੱਚ ਸ਼ੁਰੂ ਕੀਤਾ ਗਿਆ। ਹੁਣ ਇਹ ਕੈਂਪਸ ਸਥਾਈ ਰੂਪ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਇਹ ਕੈਂਪਸ 1979 ਵਿੱਚ ਸ਼ੁਰੂ ਕੀਤਾ ਗਿਆ ਸੀ। ਅੱਜਕਲ੍ਹ ਇਹ ਕੈਂਪਸ B.S.N.L. ਦੀ ਬਿਲਡਿੰਗ ਵਿੱਚ ਹੈ। ਇਹ ਕੈਂਪਸ ਲੋਕ ਬੰਧੂ ਹਸਪਤਾਲ ਦੇ ਬਿਲਕੁਲ ਸਾਮ੍ਹਣੇ, ਕਾਨਪੁਰ ਰੋਡ ਤੇ ਸਥਿਤ ਹੈ। ਇਹ ਲਖਨਊ ਕੈਂਪਸ ਦਾ ਮੋਜੂਦਾ ਪਤਾ ਹੈ ਜੋ ਕਿ 2024 ਤੋਂ ਮੌਜੂਦ ਹੈ।
ਅੱਜਕਲ੍ਹ ਇਸ ਕੈਂਪਸ ਵਿੱਚ ਬੀ.ਏ. (ਅੰਗਰੇਜ਼ੀ), ਐਮ.ਏ. (ਅੰਗਰੇਜ਼ੀ) ਅਤੇ ਪੀ.ਐਚ.ਡੀ ਦੀ ਪੜ੍ਹਾਈ ਕਾਰਵਾਈ ਜਾਂਦੀ ਹੈ। ਹੁਣ ਬੀ. ਏ. ਚਾਰ ਸਾਲਾਂ ਦੀ ਹੁੰਦੀ ਹੈ। ਇਹ ਕੈਂਪਸ 2024 ਤੋਂ ਆਪਣੇ ਨਵੇਂ ਪਤੇ 'ਤੇ ਮੌਜੂਦ ਹੈ।
ਫਰੈਂਚ, ਰਸ਼ੀਅਨ, ਜਰਮਨ ਅਤੇ ਸਪੈਨਿਸ਼ ਭਾਸ਼ਾਵਾਂ ਦੇ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਵੀ ਕਰਵਾਏ ਜਾਂਦੇ ਹਨ।
ਪ੍ਰੋਫ਼ੈਸਰ ਸ਼੍ਰੀ ਰਜਨੀਸ਼ ਅਰੋੜਾ ਜੀ ਲਖਨਊ ਕੈਂਪਸ ਦੇ ਮੌਜੂਦਾ ਡਾਇਰਕਟਰ ਹਨ। ਪ੍ਰੋਫ਼ੈਸਰ ਰਜਨੀਸ਼ ਅਰੋੜਾ ਜੀ ਭਾਸ਼ਾ ਵਿਗਿਆਨੀ ਹਨ ਅਤੇ ਉਹ ਕਈ ਭਾਰਤੀ ਭਾਸ਼ਾਵਾਂ ਦੇ ਸ਼੍ਰੋਮਣੀ ਵਿਦਵਾਨ ਹਨ।
ਇਸ ਕੈਂਪਸ ਵਿੱਚ ਲੜਕੇ ਅਤੇ ਲੜਕੀਆਂ ਦਾ ਹੋਸਟਲ ਵੀ ਹੈ।
ਈ.ਐਫ.ਐਲ.ਯੂ. ਦਾ ਸ਼ਿਲਾਂਗ ਕੈਂਪਸ 1973 ਵਿੱਚ ਸ਼ੁਰੂ ਕੀਤਾ ਗਿਆ।