ਜੋਗ (ਰਾਗ)
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਜੋਗ ਰਾਗ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਬਹੁਤ ਹੀ ਪ੍ਰਚਲਿਤ ਰਾਗ ਹੈ।
ਜਾਣਕਾਰੀ
[ਸੋਧੋ]ਥਾਟ | ਕਾਫੀ |
---|---|
ਸੁਰ | ਰਿਸ਼ਭ ਤੇ ਧੈਵਤ ਵਰਜਿਤ,ਨਿਸ਼ਾਦ ਕੋਮਲ ਤੇ ਗੰਧਾਰ ਦੋਵੇਂ ਲਗਦੇ ਹਨ ਬਾਕੀ ਸਾਰੇ ਸੁਰ ਸ਼ੁੱਧ
ਅਰੋਹ 'ਚ ਸ਼ੁੱਧ ਗੰਧਾਰ(ਗ) ਤੇ ਅਵਰੋਹ 'ਚ ਕੋਮਲ ਗੰਧਾਰ(ਗ) |
ਜਾਤੀ | ਔਡਵ-ਔਡਵ |
ਅਰੋਹ | ਸ ਗ ਮ ਪ ਨੀ ਸੰ |
ਅਵਰੋਹ | ਸੰ ਨੀ ਪ ਮ ਗ ਸ ਨੀ(ਮੰਦਰ) ਸ |
ਠੇਹਰਾਵ ਵਾਲੇ ਸੁਰ | ਗ ; ਮ ;ਪ ;-ਪ ; ਮ ; ਗ |
ਵਾਦੀ | ਮਧ੍ਯਮ (ਮ) |
ਸੰਵਾਦੀ | ਸ਼ਡਜ (ਸ) |
ਮੁਖ ਅੰਗ | ਗ ਮ ਪ ਨੀ ਪ ; ਪ ਨੀ ਪ ਮ ਗ ਮ ; ਗ ਮ ਗ ਸ |
ਸਮਾਂ | ਰਾਤ ਦਾ ਦੂਜਾ ਪਹਿਰ |
ਰਾਗ ਜੋਗ ਦੀ ਵਿਸਤਾਰ 'ਚ ਜਾਣਕਾਰੀ:-
- ਰਾਗ ਜੋਗ ਪੰਜਕੋਣੀ ਮਤਲਬ ਔਡਵ ਜਾਤੀ ਦਾ ਰਾਗ ਹੈ।
- ਰਾਗ ਜੋਗ 'ਚ ਰੇ(ਰਿਸ਼ਭ) ਤੇ ਧ(ਧੈਵਤ) ਵਰਜਤ ਹਨ।
- ਰਾਗ ਜੋਗ ਦੇ ਅਰੋਹ 'ਚ ਸ਼ੁੱਧ ਗੰਧਾਰ(ਗ) ਤੇ ਅਵਰੋਹ 'ਚ ਕੋਮਲ ਗੰਧਾਰ(ਗ) ਦਾ ਪ੍ਰਯੋਗ ਹੁੰਦਾ ਹੈ ।
- ਰਾਗ ਜੋਗ, ਤਿਲੰਗ ਰਾਗ ਨੂੰ ਆਪਣੇ ਅਧਾਰ ਮੰਨਦਾ ਏ ਜਿਹੜਾ ਕਿ 'ਖਮਾਜ' ਥਾਟ ਦਾ ਰਾਗ ਹੈ ਜਦ ਕਿ ਰਾਗ ਜੋਗ ਦਾ ਥਾਟ 'ਕਾਫੀ' ਹੈ है.
- ਰਾਗ ਜੋਗ 'ਚ ਮੀੰਡ ਤੇ ਗਮਕ ਲਗਾਓਨ ਨਾਲ ਕੋਮਲਤਾ ਤੇ ਕਰੁਣਾ ਰਸ ਦਾ ਅਹਿਸਾਸ ਹੁੰਦਾ ਹੈ।
- ਰਾਗ ਜੋਗ ਦੇ ਅਰੋਹ ਤੇ ਅਵਰੋਹ - ਅਰੋਹ- ਨੀ(ਮੰਦਰ) ਸ ਗ ਮ ਪ ਨੀ ਸੰ ਅਵਰੋਹ - ਸੰ ਨੀ ਪ ਮ ਗ ਸ ਗ ਸ ਵਾਦੀ ਸੁਰ : ਮ(ਮਧ੍ਯਮ) ਸੰਵਾਦੀ ਸੁਰ : ਸ(ਸ਼ਡਜ)
- ਰਾਗ ਜੋਗ ਬਹੁਤ ਹੀ ਮਧੁਰ ਤੇ ਸਰਲ ਰਾਗ ਹੈ।
- ਕੋਮਲ ਗੰਧਾਰ ਤੋ ਸ਼ਡਜ ਬਣਾਉਣ ਲਈ ਮੀੰਡ ਦਾ ਪ੍ਰਯੋਗ ਇਸ ਨੂੰ ਹੋਰ ਵੀ ਮਧੁਰ ਕਰ ਦੇਂਦਾ ਹੈ।
ਹੇਠ ਦਿੱਤੀਆਂ ਸੁਰ ਸੰਗਤੀਆਂ 'ਚ ਰਾਗ ਜੋਗ ਦਾ ਸਰੂਪ ਵਧੇਰੇ ਝਲਕਦਾ ਹੈ :
[ਸੋਧੋ]ਸ ਗ ਮ ਪ ; ਨੀ ਪ ਮ ਗ ; ਗ ਮ ; ਮ ਪ ; ਮ ਪ ਮ ; ਗ ਮ ਗ ਗ ਸ ; ਗ ਮ ਪ ਨੀ ਸੰ ; ਪ(ਸੰ)ਨੀ(ਸੰ)ਨੀ ਸੰ ;ਨੀ ਸੰ; ਨੀ ਸੰ ਗੰ ਸੰ ; ਗੰ ਸੰ ਨੀ ਪ ਮ ; ਮ ਪ ਗ ਮ ; ਗ ਮ(ਸ) ਗ ਸ
ਰਾਗ ਜੋਗ ਨੂੰ ਗਾਉਣ-ਵਜਾਉਣ ਦਾ ਸਮਾਂ
[ਸੋਧੋ]ਰਾਗ ਜੋਗ ਦੇਰ ਸ਼ਾਮ (ਰਾਤ 9 - 12 ਰਾਤ) ਰਾਤ ਦੇ ਦੂਜੇ ਪਹਿਰ ਦੌਰਾਨ ਗਾਇਆ ਤੇ ਵਜਾਇਆ ਜਾਂਦਾ ਹੈ।
ਰਾਗ ਜੋਗ ਵਿੱਚ ਜ਼ਿਕਰਯੋਗ ਰਿਕਾਰਡ
[ਸੋਧੋ]- ਪੰਡਿਤ ਰਵੀ ਸ਼ੰਕਰ ਜੀ ਦੀ ਆਪਣੀ 1956 ਦੀ ਐਲਬਮ ਤਿੰਨ ਰਾਗਾਂ ਵਾਲੀ
- ਹਰੀਪ੍ਰਸਾਦ ਚੌਰਸੀਆ ਅਤੇ ਜ਼ਾਕਿਰ ਹੁਸੈਨ ,
- ਅਲੀ ਅਕਬਰ ਖਾਨ ਅਤੇ ਐਲ.ਸੁਬਰਾਮਨੀਅਮ