ਸਮੱਗਰੀ 'ਤੇ ਜਾਓ

ਅਵਰੋਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤੀ ਸ਼ਾਸਤਰੀ ਸੰਗੀਤ ਦੇ ਸੰਦਰਭ ਵਿੱਚ ਇੱਕ ਅਵਰੋਹਣ, ਅਵਰੋਹਣਮ ਜਾਂ ਅਵਰੋਹ, ਕਿਸੇ ਵੀ ਰਾਗ ਦਾ ਉਤਰਦਾ ਪੈਮਾਨਾ ਹੈ। ਸੁਰ ਉੱਪਰਲੇ ਪਿਚ ਯਾਨੀ ਤਾਰ ਸ਼ਡਜ ਜਾਂ ਸੰ ਤੋਂ ਹੇਠਾਂ ਵਾਲੀ ਪਿੱਚ ਵਿੱਚ ਉਤਰਦੇ ਹਨ, ਸੰਭਵ ਤੌਰ 'ਤੇ ਇੱਕ ਟੇਢੇ (ਵਕਰ) ਢੰਗ ਨਾਲ।

ਉਦਾਹਰਣਾਂ

[ਸੋਧੋ]

ਆਸਾਵਰੀ-ਥਾਟ ਦੇ ਰਾਗ ਦਰਬਾਰੀ ਦੇ ਅਰੋਹ ਵਿੱਚ ਵਾਦੀ-ਸੰਵਾਦੀ ਰੇ -ਪ ਦੇ ਨਾਲ ਤੇ ਅਵਰੋਹ ਵਿੱਚ ਰੇੰ ਨੀ ਸ -ਨੀ ਪ -ਮ ਪ -ਮ ਰੇ ਸ ਜਿਸ ਵਿੱਚ ਧੈਵਤ ਅਤੇ ਗੰਧਾਰ ਉੱਤੇ ਅੰਦੋਲਨ ਹੈ।

ਮਲਹਾਰੀ ਵਿੱਚ, ਜਿਹੜਾ ਕਿ 15ਵੇਂ ਮੇਲਾਕਾਰਤਾ ਮਯਾਮਾਲਵਗੌਲਾ ਦਾ ਜਨਯ ਰਾਗ ਹੈ, ਦੇ ਅਵਰੋਹ ਵਿੱਚ ਸ ਧ ਪ ਮ ਗ ਰੇ ਸ। ਇਸ ਸੰਕੇਤ ਦੇ ਵਰਣਨ ਲਈ ਕਰਨਾਟਕ ਸੰਗੀਤ ਵਿੱਚ ਸਵਰ ਵੇਖੋ।

ਰਾਗ ਸਹਾਨਾ ਵਿੱਚ,ਜਿਹੜਾ ਕਿ 28ਵੇਂ ਮੇਲਾਕਾਰਤਾ ਹਰਿਕੰਭੋਜੀ ਦਾ ਇੱਕ ਜਨਯ ਰਾਗ ਹੈ ਦੇ ਅਵਰੋਹ ਵਿੱਚ ਸ ਨੀ ਧ ਪ ਮ ਗ ਮ ਰੇ ਗ ਰੇ ਸ। ਇਸ ਰਾਗ ਵਿੱਚ ਇਸ ਦੇ ਅਵਰੋਹ ਵਿੱਚ ਇੱਕ ਤੋਂ ਦੂਜੇ ਵਿੱਚ ਜਾਨ ਵਾਲੇ ਸੁਰ ਹਨ (ਦੱਤੂ ਵਾਂਗ। ਇਹ ਰਾਗ ਦੀ ਪੂਰੀ ਭਾਵਨਾ ਨੂੰ ਬਦਲ ਦਿੰਦਾ ਹੈ, ਜਿਸ ਨਾਲ ਸਹਾਨਾ ਸੁਣਨ ਲਈ ਇੱਕ ਸੁੰਦਰ ਰਾਗ ਬਣ ਜਾਂਦਾ ਹੈ।