ਇਕਬਾਲ ਸੁਹੈਲ
ਇਕਬਾਲ ਅਹਿਮਦ ਖਾਨ, "ਸੁਹੈਲ" | |
---|---|
ਜਨਮ | 19 ਦਸੰਬਰ 1884 ਬਧਰੀਆ, ਆਜ਼ਮਗੜ੍ਹ |
ਮੌਤ | 7 ਨਵੰਬਰ 1955 ਉੱਤਰ ਪ੍ਰਦੇਸ਼ |
ਕਿੱਤਾ | ਉਰਦੂ ਕਵੀ, ਇਸਲਾਮਿਕ ਵਿਦਵਾਨ, ਵਕੀਲ, ਸਿੱਖਿਆ ਸ਼ਾਸਤਰੀ, ਸਿਆਸਤਦਾਨ |
ਰਾਸ਼ਟਰੀਅਤਾ | ਭਾਰਤੀ |
ਬੱਚੇ |
|
ਇਕਬਾਲ ਅਹਿਮਦ ਖਾਨ ਦਾ ਜਨਮ 1884 (11 ਰਬੀ' ਅਲ-ਥਾਨੀ, 1303 ਹਿਜਰੀ) ਨੂੰ ਪਿੰਡ ਬਧਰੀਆ, ਆਜ਼ਮਗੜ੍ਹ ਵਿੱਚ ਹੋਇਆ ਸੀ ਅਤੇ ਉਸਦੀ ਮੌਤ 7 ਨਵੰਬਰ 1955 ਨੂੰ ਹੋਈ ਸੀ ਅਤੇ ਉਸਦੇ ਪੁਰਖੇ ਇੱਕ ਪਿੰਡ ਲੈਦਰਾਹੀ (ਜੌਨਪੁਰ) ਦੇ ਸਨ। ਉਹ ਇੱਕ ਮਸ਼ਹੂਰ ਉਰਦੂ ਕਵੀ ਸੀ, ਜੋ ਤਖੱਲੁਸ, ਜਾਂ ਕਲਮੀ ਨਾਮ "ਸੁਹੇਲ" ਨਾਲ਼ ਲਿਖਦਾ, ਇਸਲਾਮਿਕ ਵਿਦਵਾਨ, ਵਕੀਲ, ਸਿੱਖਿਆ ਸ਼ਾਸਤਰੀ ਅਤੇ ਇੱਕ ਸਿਆਸਤਦਾਨ ਸੀ। ਉਹ ਆਜ਼ਮਗੜ੍ਹ ਮੁਸਲਿਮ ਐਜੂਕੇਸ਼ਨ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਰਿਹਾ, ਜੋ ਆਜ਼ਮਗੜ੍ਹ, ਉੱਤਰ ਪ੍ਰਦੇਸ਼ ਵਿੱਚ ਸ਼ਿਬਲੀ ਨੈਸ਼ਨਲ ਪੋਸਟ ਗ੍ਰੈਜੂਏਟ ਕਾਲਜ ਅਤੇ ਹੋਰ ਸੰਸਥਾਵਾਂ ਦਾ ਪ੍ਰਬੰਧ ਕਰਦੀ ਹੈ। ਆਜ਼ਮਗੜ੍ਹ ਬਾਰੇ ਕਈ ਲੇਖਾਂ ਵਿੱਚ ਉਸ ਦੀ ਸ਼ਾਇਰੀ ਦਾ ਜ਼ਿਕਰ ਕੀਤਾ ਗਿਆ ਹੈ। [1] ਉਸਦਾ ਕੰਮ ਉਰਦੂ ਸਾਹਿਤ ਦੇ ਵਿਸ਼ਵਕੋਸ਼ ਕੋਸ਼ ਵਿੱਚ ਸ਼ਾਮਲ ਕੀਤਾ ਗਿਆ ਹੈ।
ਸਿਆਸੀ ਕੈਰੀਅਰ
[ਸੋਧੋ]ਇਕਬਾਲ ਸੁਹੇਲ 1937 ਵਿਚ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਇਸ ਅਸੈਂਬਲੀ ਦੀ ਸਥਾਪਨਾ 1935 ਦੇ ਐਕਟ ਰਾਹੀਂ ਕੀਤੀ ਗਈ ਸੀ। ਉਸਨੇ ਮੁਸਲਿਮ ਲੀਗ ਦੇ ਉਮੀਦਵਾਰ ਸਈਅਦ ਅਲੀ ਜ਼ਹੀਰ ਨੂੰ ਹਰਾਇਆ। ਇਕਬਾਲ ਸੁਹੇਲ ਦੇਸ਼ ਦੀ ਵੰਡ ਦੇ ਖਿਲਾਫ ਸੀ ਅਤੇ ਵੱਖਰੇ ਮੁਸਲਿਮ ਹੋਮਲੈਂਡ ਦੇ ਦੋ-ਕੌਮਾਂ ਦੇ ਸਿਧਾਂਤ ਦਾ ਵਿਰੋਧ ਕਰਦਾ ਸੀ। ਉਹ ਜ਼ਾਕਿਰ ਹੁਸੈਨ ਦਾ ਚੰਗਾ ਦੋਸਤ ਸੀ।
ਸਿੱਖਿਆ
[ਸੋਧੋ]ਇਕਬਾਲ ਸੁਹੇਲ ਦੀ ਮੁਢਲੀ ਸਕੂਲੀ ਸਿੱਖਿਆ ਮੌਲਾਨਾ ਮੁਹੰਮਦ ਸ਼ਫੀ ਦੇ ਅਧੀਨ ਹੋਈ ਜੋ ਮਦਰਸਤੁਲ ਇਸਲਾਹ, ਸਰਾਏ ਮੀਰ, ਆਜ਼ਮਗੜ੍ਹ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਮੌਲਾਨਾ ਸ਼ਫੀ ਉਰਦੂ ਦੇ ਮਸ਼ਹੂਰ ਕਵੀ ਖਲੀਲੁਰ-ਰਹਿਮਾਨ ਆਜ਼ਮੀ ਦਾ ਪਿਤਾ ਸੀ।
ਹਵਾਲੇ
[ਸੋਧੋ]- ↑ Saikatt, Dutta (13 May 2013). "A place and its Neg". Outlook. Retrieved 13 May 2013.