ਕੰਪਿਊਟਰ ਅਸੈਮਬਲਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੰਪਿਊਟਰ ਬਣਾਉਣ ਲਈ ਹੇਠ ਲਿਖੇ ਸਮਾਨ ਦੀ ਜ਼ਰੂਰਤ ਪੇਂਦੀ ਹੈ:-

ਸੀ.ਪੀ.ਯੂ

ਸੀ.ਪੀ.ਯੂ ਕੂਲਰ

ਥਰਮਲ ਪੇਸਟ

ਰੈਮ

ਮਦਰਬੋਰਡ

ਗ੍ਰਾਫਿਕ ਕਾਰਡ(ਜ਼ਰੂਰੀ ਨਹੀ)

ਹਾਰਡ ਡਿਸਕ

ਸੋਲਿਡ ਸਟੇਟ ਡਰਾਇਵ(ਜ਼ਰੂਰੀ ਨਹੀ)

ਸੀ.ਡੀ ਚਾਲਕ (ਜ਼ਰੂਰੀ ਨਹੀ)

ਕੰਪਿਊਟਰ ਕੇਸ

ਪਾਵਰ ਸਪਲਾਈ

ਸਾਧਾਰਨ ਸੰਦ

ਮਾਨੀਟਰ

ਉਪਰੋਕਤ ਲਿਖੇ ਸਮਾਨ ਦੀਆਂ ਤਸਵੀਰਾਂ[ਸੋਧੋ]

ਕੁਝ ਜ਼ਰੂਰੀ ਸੰਦ[ਸੋਧੋ]

ਫਿਲਿਪਸ ਸਿਰੇ ਵਾਲੇ ਪੇਚ, ਜੋ ਕਿ ਕੰਪਿਊਟਰਾਂ ਵਿੱਚ ਵਰਤੇ ਜਾਂਦੇ ਹਨ।

ਕੰਪਿਊਟਰ ਅਸੈਮਬਲ ਕਰਨ ਲਈ ਤੁਹਾਨੂੰ ਪੇਚਕਸ ਤੋ ਇਲਾਵਾ ਹੋਰ ਸੰਦਾਂ ਦੀ ਜਰੂਰਤ ਨਹੀ ਹੈ, ਪਰ ਜੇ ਤੁਸੀਂ ਇਹ ਥੱਲੇ ਦਿੱਤੇ ਹੋਏ ਸੰਦਾਂ ਨੂੰ ਇਕੱਠਾ ਕਰ ਲਵੋਂਗੇ ਤਾਂ, ਤੁਹਾਨੂੰ ਕੰਪਿਊਟਰ ਦੇ ਪੁਰਜਿਆਂ ਨੂੰ ਆਪਸ ਵਿੱਚ ਜੋੜਨਾ ਸੌਖਾ ਹੋ ਜਾਵੇਗਾ।

ਆਮ ਸੰਦ[ਸੋਧੋ]

ਕੰਪਿਊਟਰ ਨੂੰ ਅਸੈਂਬਲ ਕਰਨ ਤੋ ਪਹਿਲਾਂ, ਤੁਹਾਡੇ ਕੋਲ ਇਹ ਆਮ ਸੰਦ ਹੋਣੇ ਚਾਹੀਦੇ ਹਨ:

  1. #2 ਫਿਲਿਪਸ ਸਿਰੇ ਵਾਲੇ ਪੇਚਕਸ
  2. ਸੂਈ-ਨੋਕ ਵਾਲੇ ਪਲਾਸ
  3. ਐਂਟੀ-ਸਟੈਟਿਕ ਗੁੱਟ ਤਣੀ
  4. ਇੱਕ ਸਾਫ਼ ਕੀਤੀ ਹੋਈ ਜਗਾਹ
ਇੱਕ ਐਂਟੀ-ਸਟੈਟਿਕ ਗੁੱਟ ਤਣੀ, ਜੋ ਕਿ ਰਗੜ ਤੋਂ ਪੈਦਾ ਹੋਣ ਵਾਲੀ ਬਿਜਲੀ ਤੋਂ ਬਚਨ ਲਈ ਹੁੰਦੀ ਹੈ।

ਚੋਣਵੈ, ਪਰ ਫਾਇਦੇਮੰਦ ਸੰਦ[ਸੋਧੋ]

ਕੁਝ ਹੋਰ ਸੰਦ, ਜੋ ਬਹੁਤੇ ਜਰੂਰੀ ਨਹੀਂ ਹਨ:

  1. ਸਪਰਿੰਗ ਐਕਸ਼ਨ ਪਾਰਟ ਗ੍ਰੈਬਰ.
  2. ਬਿਜਲੀ ਵਾਲੀ ਟੇਪ
  3. ਵਾਇਰ ਜਾ ਨਾਈਲੋਨ ਸਬੰਧ
  4. ਫਲੈਸ਼ਲਾਇਟ
  5. ਇੱਕ ਹੋਰ ਕੰਪਿਊਟਰ ਤਾਂ ਕਿ ਉਸਦੇ ਜੁੜੇ ਹੋਏ ਪੁਰਜਿਆਂ ਨੂੰ ਵੇਖ ਕੇ ਕੁਝ ਮਦਦ ਲੀਤੀ ਜਾ ਸਕੇ।
  6. ਇੱਕ ਵੈਕੁਮ ਕਲੀਨਰ, ਜੋ ਕਿ ਬਿਜਲੀ ਵਾਲੇ ਪੁਰਜਿਆਂ ਨੂੰ ਸਾਫ਼ ਕਰਨ ਲਈ ਬਣਿਆ ਹੋਵੇ।
  7. ਚੁੰਬਕੀ ਪੇਚਕਸ
  8. ਕੇਬਲ ਪ੍ਰਬੰਧਨ ਲਈ ਜ਼ਿੱਪ ਸਬੰਧ ਜਾ ਵੈਲਕਰਰੋ ਸ਼ਾਮਲ ਸਬੰਧ

ਤਿਆਰੀ[ਸੋਧੋ]

ਇੱਕ ਚੰਗੀ ਤਿਆਰੀ ਇੱਕ ਵਧੀਆ ਅਸੈਮਬਲ ਲਈ ਜਰੂਰੀ ਹੈ. ਇਸਤੋ ਤੋਂ ਪਿਹਲਾਂ, ਧਿਆਨ ਰੱਖੋ ਕੀ ਤੁਹਾਡੇ ਕੋਲ ਸਾਰੇ ਜਰੂਰੀ ਸੰਦ ਹਨ, ਫਿਰ ਆਪਨੇ ਸਾਰੇ ਸਮਾਨ ਨੂੰ ਉਹਨਾਂ ਦੇ ਡੱਬਿਆਂ ਵਿਚੋਂ ਕੱਢ ਕੇ ਇਕ ਜਗਾਹ ਤੇ ਰੱਖ ਲਵੋ, ਅਤੇ ਇੱਕ ਵਾਰ ਧਿਆਨ ਨਾਲ ਨਜਰ ਮਾਰੋ ਕੀ ਸਾਰਾ ਸਮਾਨ ਇੱਕਠਾ ਹੋ ਗਿਆ ਹੈ ਕਿ ਨਹੀ. ਕੰਪਿਊਟਰ ਦੇ ਹਿਸਿਆਂ ਨੂੰ ਬਿਲਕੁਲ ਨੰਗਾ ਕਰਕੇ ਨਾ ਰੱਖੋ, ਉਹਨਾਂ ਨੂੰ ਨਾਲ ਆਏ ਰਗੜ ਤੋ ਪੈਦਾ ਹੋਣ ਵਾਲੀ ਬਿਜਲੀ ਤੋ ਬਚਾਉਣ ਵਾਲੇ ਲਿਫਾਫੇ ਵਿੱਚ ਹੀ ਰੱਖੋ. ਯਾਦ ਰਖੋ ਕਿ ਰਗੜ ਨਾਲ ਪੈਦਾ ਹੋਈ ਬਿਜਲੀ ਤੁਹਾਡੇ ਸਮਾਨ ਨੂੰ ਖਰਾਬ ਕਰ ਸਕਦੀ ਹੈ. ਫਿਰ ਸਾਰੇ ਹਿਸਿਆਂ ਦੀ ਗਾਇਡਾਂ ਨੂੰ ਇਕੱਠਾ ਕਰ ਲਵੋ. ਤੁਸੀਂ ਕੰਪਿਊਟਰ ਤੇ ਹਿਸਿਆਂ ਨੂੰ ਜੋੜਨ ਤੋ ਪਿਹਲਾਂ ਉਹਨਾਂ ਦੀਆਂ ਗਾਇਡਾਂ ਜਰੂਰ ਪੜ ਲਵੋ ਤਾਂ ਜੋ ਤੁਹਾਨੂੰ ਉਹਨਾਂ ਦੀ ਬਣਤਰ ਦੀ ਕੁਝ ਆਮ ਜਾਣਕਾਰੀ ਮਿਲ ਸਕੇ. ਇਹਨਾਂ ਨੂੰ ਪੜਨ ਨਾਲ ਤੁਹਾਡਾ ਸਮਾਂ ਤਾਂ ਬਰਬਾਦ ਹੋਵੇਗਾ ਪਰ ਤੁਸੀਂ ਆਪਨੇ ਖਰੀਦੇ ਹੋਏ ਸਮਾਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ. ਨਿੱਕੀ ਜਿਹੀ ਗ਼ਲਤੀ ਕੰਪਿਊਟਰ ਦੇ ਹਿਸਿਆਂ ਨੂੰ ਖਰਾਬ ਕਰ ਸਕਦੀ ਹੈ ਕਿਓਂਕਿ ਇਸਦੇ ਸਾਰੇ ਹਿੱਸੇ ਬਹੁਤ ਹੀ ਨਾਜ਼ੁਕ ਅਤੇ ਕਮਜੋਰ ਹੁੰਦੇ ਹਨ. ਇਸ ਲਈ ਕਿਸੇ ਵੀ ਪੁਰਜੇ ਨੂੰ ਹੱਥ ਲਗਾਉਣ ਤੋ ਪਿਹਲਾਂ ਉਸਦੇ ਨਾਲ ਆਈ ਗਾਇਡ ਨੂੰ ਪੜਨ ਤੋਂ ਨਾ ਝਿਜਕੋ.

ਆਪਨੇ ਕੰਮ ਨੂੰ ਕਰਨ ਲਈ ਇਕ ਸਾਫ਼ ਕੀਤੀ ਹੋਈ ਅਤੇ ਸੁੱਕੀ ਜਗਾਹ ਦੀ ਤਲਾਸ਼ ਕਰੋ. ਤੁਹਾਡੇ ਕੋਲ ਰੌਸ਼ਨੀ ਦੀ ਸੁਵਿਧਾ ਹੋਣੀ ਚਾਹੀਦੀ ਹੈ ਅਤੇ ਜੇ ਸੰਭਬ ਹੋਵੇ ਤਾਂ, ਇਜੀਹੀ ਥਾਂ ਲੱਭੋ ਜਿੱਥੇ ਫ਼ਰਸ਼ ਦੇ ਉੱਤੇ ਇੱਕ ਤੱਪੜ ਵਿਸ਼ਿਆ ਹੋਵੇ ਜੋ ਕੀ ਰਗੜ ਨਾਲ ਪੈਦਾ ਹੋਣ ਵਾਲੀ ਬਿਜਲੀ ਜਿਸਨੂੰ ਸਟੈਟਿਕ ਬਿਜਲੀ ਵੀ ਕਿਹਾ ਜਾਂਦਾ ਹੈ, ਨੂੰ ਘੱਟ ਉਤਸਰਜਿਤ ਕਰੇਗਾ. ਇੱਕ ਸਾਫ਼ ਜਗਾਹ ਕੰਪਿਊਟਰ ਨੂੰ ਅਸੈਮਬਲ ਕਰਨ ਲਈ ਵਧੀਆ ਹੈ.

ਸੁਰੱਖਿਆ ਸਾਵਧਾਨੀਆਂ ਤੁਹਾਡੀ ਸੁਰੱਖਿਆ ਦੇ ਲਈ ਬਹੁਤ ਜਰੂਰੀ ਹਨ. ਕਿਰਪਾ ਕਰਕੇ ਸੁਰੱਖਿਆ ਸਾਵਧਾਨੀਆਂ ਨੂੰ ਧਿਆਨ ਨਾਲ ਪੜੋ।

ਸੀ.ਪੀ.ਯੂ[ਸੋਧੋ]

ਸੈਂਟਰਲ ਪ੍ਰੋਸੈਸਿੰਗ ਯੂਨਿਟ(ਕੇਂਦਰੀ ਪ੍ਰਚਾਲਨ ੲਿਕਾੲੀ ਜਾਂ ਕੇਂ. ਪ੍ਰ. ਇ.) ਸੀ.ਪੀ.ਯੂ. ਦਾ ਪੂਰਾ ਰੂਪ ਹੈ। ਇਸਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਕਦੇ-ਕਦੇ ਸੀ.ਪੀ.ਯੂ. ਨੂੰ ਸਿਰਫ ਪ੍ਰੋਸੇਸਰ ਜਾਂ ਮਾਇਕਰੋਪ੍ਰੋਸੇਸਰ ਵੀ ਕਿਹਾ ਜਾਂਦਾ ਹੈ। ਦੋ ਕੰਪਨੀਆਂ-(ਇੰਟਲ ਅਤੇ ਏ.ਐਮ.ਡੀ) ਇਹਨਾਂ ਨੂੰ ਲਗਾਤਾਰ ਬਣਾ ਰਹੀਆਂ ਹਨ। ਜੇ ਅਸੀਂ ਕੰਪਿਊਟਰ ਬਣਾਉਣਾ ਚਾਉਂਦੇ ਹੋ ਤਾਂ ਸਭ ਤੋ ਪਹਿਲਾਂ ਤੁਹਾਨੂੰ ਇਕ ਸੀ.ਪੀ.ਯੂ ਚੁਣਨਾ ਪਵੇਗਾ ਜੋ ਤੁਹਾਡੇ ਕੰਮ ਲਈ ਬਿਲਕੁਲ ਉੱਤਮ ਹੋਵੇ। ਜੇ ਤੁਸੀਂ ਆਪਣੇ ਘਰ ਦੇ ਕੰਮ ਜਾਂ ਫਿਰ ਹਲਕੀ ਜਿਹੀ ਗੇਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਮਹਿੰਗਾ ਸੀ.ਪੀ.ਯੂ ਖਰੀਦਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇੰਟਲ ਅਤੇ ਏ.ਐਮ.ਡੀ ਦੋਹਾਂ ਦੇ ਵਿਚੋਂ ਕਿਸੇ ਨੂੰ ਵੀ ਚੁਣ ਸਕਦੇ ਹੋ। ਇਕ ਸੀ.ਪੀ.ਯੂ. ਦੀ ਰਫ਼ਤਾਰ (ਸਪੀਡ) ਉਸਦੇ ਕਚਰੇ (ਕੈਚੇ), ਪਰਤ(ਕੋਰ) ਅਤੇ ਕਲਾਕ ਗਤੀ 'ਤੇ ਨਿਰਭਰ ਕਰਦੀ ਹੈ।ਜਿੰਨੀ ਜ਼ਿਆਦਾ ਉਸਦੀਆਂ ਪਰਤਾਂ ਹੋਣਗੀਆਂ,ਜਿੰਨੀ ਜ਼ਿਆਦਾ ਉਸ ਵਿੱਚ ਕੈਚੇ ਇੱਕਠਾ ਕਰਨ ਦੀ ਸ਼ਕਤੀ ਹੋਵੇਗੀ,ਜਿੰਨੀ ਜ਼ਿਆਦਾ ਉਸਦੀ ਕਲਾਕ ਗਤੀ ਹੋਵੇਗੀ,ਸੀ.ਪੀ.ਯੂ ਉਹਨਾ ਹੀ ਤੇਜ ਕੰਮ ਕਰੇਗਾ। ਅੱਜ-ਕੱਲ ਬਾਜ਼ਾਰ ਵਿੱਚ ਬਹੁਤ ਤਰ੍ਹਾਂ ਦੇ ਸੀ.ਪੀ.ਯੂ ਮਿਲਦੇ ਹ| ਅਲੱਗ-ਅਲੱਗ ਸੀ.ਪੀ.ਯੂ ਦੇ ਅਲੱਗ-ਅਲੱਗ ਸਾਕਟ ਹੁੰਦੇ ਹਨ ਜਿਵੇਂ ਕਿ LGA 1150 (ਇੰਟਲ),LGA 1155(ਇੰਟਲ),AM3(ਏ.ਐਮ.ਡੀ),AM3+(ਏ.ਐਮ.ਡੀ),FM2(ਏ.ਐਮ.ਡੀ),ਆਦਿ।ਤੁਹਾਨੂੰ ਇਹ ਗੱਲ ਧਿਆਨ ਵਿੱਚ ਰਖਨੀ ਪਵੇਗੀ ਕਿ ਜਿਹੜੇ ਸੀ.ਪੀ.ਯੂ ਨੂੰ ਤੁਸੀਂ ਚੁਣਿਆ ਹੈ ਉਸ ਦੀ ਸਾਰੀ ਜਾਣਕਾਰੀ ਇੱਕਠੀ ਕਰਨੀ ਪਵੇਗੀ ਜਿਵੇ ਕਿ ਉਸਦਾ ਕਿਹੜਾ ਸਾਕਟ ਹੈ,ਉਹ ਕਿਹਡੀ ਰੈਮ ਵਰਤਦਾ ਹੈ ਜਿਵੇ ਕਿ ਡੀਡੀਆਰ2(DDR2), ਡੀਡੀਆਰ3 (DDR3) ਜਾ ਫਿਰ ਡੀਡੀਆਰ4 (DDR4) ।ਅਜੱ-ਕਲ ਮਾਰਕਿਟ ਵਿੱਚ ਬਹੁਤ ਤਰਾਂ ਦੀਆਂ ਰੈਮਾਂ ਮਿਲਦੀਆਂ ਹਨ - ਰੈਮ ਅਲਗ -ਅਲਗ ਰਫ਼ਤਾਰ ਦੀਆਂ ਹੁੰਦੀਆਂ ਹਨ, ਜਿਵੇਂ ਕਿ 1866 Mhz,1333 Mhz ਜਾ ਫਿਰ 2133 Mhz।

ਮਦਰਬੋਰਡ[ਸੋਧੋ]

ਮਦਰਬੋਰਡ ਦਾ ਮੁੱਖ ਭਾਗ ਇਸਦਾ ਚਿਪਸੇਟ ਹੁੰਦਾ ਹੈ । ਚਿਪ ਦੀ ਸਹਾਇਤਾ ਵਲੋਂ ਹੀ ਮਦਰਬੋਰਡ ਦੀ ਸਮਰੱਥਾ ਅਤੇ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਕਲਪਨਾ ਦੀ ਜਾਂਦੀ ਹੈ । ਮਦਰਬੋਰਡ ਵਿੱਚ ਮੁੱਖਤ : ਕੇਂਦਰੀ ਪ੍ਰੋਸੇਸਿੰਗ ਇਕਾਈ ( ਸੀਪੀਊ ) , ਬਾਔਸ , ਸਿਮਰਤੀ ( ਮੇਮੋਰੀ ਸਟੋਰੇਜ ) , ਸੀਰਿਅਲ ਪੋਰਟ ਅਤੇ ਦੀ - ਬੋਰਡ ਅਤੇ ਡਿਸਕ ਡਰਾਇਵ ਲਈ ਕੰਟਰੋਲਰ ਹੁੰਦੇ ਹਨ । ਉਹਨਾਂ ਮਦਰਬੋਰਡਸ ਨੂੰ ਪ੍ਰਮੁੱਖਤਾ ਮਿਲਦੀ ਹੈ , ਜਿੰਨ ਵਿੱਚ ਘੱਟ ਵਲੋਂ ਘੱਟ ਇੱਕ ਸਾਕੇਟ ਜਾਂ ਸਲਾਟ ਹੋ ਜਿਸ ਵਿੱਚ ਇੱਕ ਜਾਂ ਜਿਆਦਾ ਮਾਇਕਰੋਪ੍ਰੋਸੇਸਰ ਸਥਾਪਤ ਕੀਤੇ ਜਾ ਸਕਣ । ਨਾਲ ਹੀ ਉਸ ਵਿੱਚ ਕਲਾਕ ਜਨਰੇਟਰ , ਇੱਕ ਚਿਪਸੇਟ , ਵਿਸਥਾਰ ( ਏਕਸਪੇਂਸ਼ਨ ) ਕਾਰਡ ਲਈ ਸਲਾਟ , ਬਿਜਲਈ ਆਪੂਰਤੀ ( ਪਾਵਰ ) ਕਨੇਕਟਰਸ ਹੁੰਦੇ ਹਨ ।ਜੇ ਅਸੀਂ ਸੀ.ਪੀ.ਯੂ ਤੇ ਰੈਮ ਲੈ DDR3 ਰਹੇ ਹਨ ਤਾਂ ਸਾਨੂੰ ਮਦਰਬੋਰਡ ਵੀ DDR3 ਹੀ ਲੈਣਾ ਪਵੇਗਾ।ਜੇ ਸਾਡੀ ਹਾਰਡ ਡਿਸਕ SATA3 ਸੁਪੋਰਟ ਕਰਦੀ ਹੈ ਤਾਂ ਸਾਨੂੰ ਮਦਰਬੋਰਡ ਵੀ SATA3 ਦਾ ਹੀ ਲੈਣਾ ਪਵੇਗਾ।ਸਭ ਤੋ ਜ਼ਰੂਰੀ ਗਲ ਇਹ ਹੈ ਕਿ ਸਾਨੂ ਓਸੇ ਸਾਕਟ ਦਾ ਮਦਰਬੋਰਡ ਲੈਣਾ ਪਵੇਗਾ ਜਿਸ ਸਾਕਟ ਦਾ ਅਸੀਂ ਸੀ.ਪੀ.ਯੂ ਖਰੀਦਿਆ ਹੈ।ਮਦਰਬੋਰਡ ਨੂੰ ਬਿਜਲੀ ਦੇਣ ਲਈ 24 ਪਿੰਨ ਪਾਵਰ ਕੋਨੈੱਕਟਰ ਕੇਬਲ ਦੀ ਵਰਤੋ ਕੀਤੀ ਜਾਂਦੀ ਹੈ।

ਸੀ.ਪੀ.ਯੂ ਕੂਲਰ[ਸੋਧੋ]

ਸੀ.ਪੀ.ਯੂ ਕੂਲਰ ਕੰਪਿਊਟਰ ਦਾ ਜਰੂਰੀ ਹਿੱਸਾ ਹੁੰਦਾ ਹੈ।ਇਹ ਸੀ.ਪੀ.ਯੂ ਦੁਆਰਾ ਪੈਦਾ ਕੀਤੀ ਗਈ ਗਰਮੀ ਨੂੰ ਖ਼ਤਮ ਕਰਨ ਲਈ ਵਰਤਿਆ ਜਾਂਦਾ ਹੈ।ਇਹ ਸੀ.ਪੀ.ਯੂ ਉੱਤੇ ਲਗਾਇਆ ਜਾਂਦਾ ਹੈ।ਜੇ ਇਹ ਸੀ.ਪੀ.ਯੂ ਉੱਤੇ ਨਾ ਲਗਾਇਆ ਜਾਵੇ ਤਾ ਸੀ.ਪੀ.ਯੂ ਜਲਦ ਹੀ ਗਰਮ ਹੋ ਜਾਵੇ ਗਾ ਤੇ ਕੰਪਿਊਟਰ ਕੰਮ ਕਰਨਾ ਬੰਦ ਕਰ ਦੇਵੇਗਾ।ਇਹ ਸੀ.ਪੀ.ਯੂ ਦੇ ਨਾਲ ਹੀ ਆਉਂਦਾ ਹੈ ਪਰ ਅਸੀਂ ਇਸਨੂ ਅਲਗ ਤੋ ਵੀ ਖ਼ਰੀਦ ਸਕਦੇ ਹਾਂ।ਸੀ.ਪੀ.ਯੂ ਕੂਲਰ ਦੀਆਂ ਬਹੁਤ ਕਿਸਮਾਂ ਹੁੰਦੀਆਂ ਹਨ।ਜਿਵੇ ਕਿ ਹੀਟ ਅੈਂਡ ਸਿੰਕ,ਲਿਕਉੜ ਕੂਲਰ,ਵਾਟਰ ਕੂਲਰ ਆਦਿ।ਇਸਨੂੰ ਸੀ.ਪੀ.ਯੂ ਤੇ ਲਗਾਉਣ ਤੋ ਪਹਿਲਾਂ ਸੀ.ਪੀ.ਯੂ ਤੇ ਥਰਮਲ ਪੇਸਟ ਲਗਾਉਣੀ ਜ਼ਰੂਰੀ ਹੁੰਦੀ ਹੈ।ਥਰਮਲ ਪੇਸਟ ਇਕ ਤਰਾਂ ਦਾ ਗਰੀਸ ਜਾ ਫਿਰ ਕੰਮਪਾਉਂਡ ਹੁੰਦਾ ਹੈ ਜੋ ਸੀ.ਪੀ.ਯੂ ਅਤੇ ਸੀ.ਪੀ.ਯੂ ਕੂਲਰ ਦੇ ਵਿਚਕਾਰ ਬੰਧਨ ਨੂੰ ਇੱਕ ਮਕੈਨੀਕਲ ਤਾਕਤ ਦਿੰਦਾ ਹੈ।ਇਹ ਸੀ.ਪੀ.ਯੂ ਕੂਲਰ ਦੇ ਨਾਲ ਹੀ ਉਪਲਬਧ ਹੁੰਦੀ ਹੈ।

ਰੈਮ(ਰੈਂਡਮ-ਐਕਸੈਸ ਮੈਮੋਰੀ)[ਸੋਧੋ]

ਰੈਮ (RAM) ਯਾਨੀ ਰੈਂਡਮ-ਐਕਸੈਸ ਮੈਮੋਰੀ ਇੱਕ ਕਾਰਜਕਾਰੀ ਮੈਮੋਰੀ ਹੁੰਦੀ ਹੈ। ਇਹ ਉਦੋਂ ਕੰਮ ਕਰਦੀ ਹੈ ਜਦੋਂ ਕੰਪਿਊਟਰ ਕਾਰਜਸ਼ੀਲ ਰਹਿੰਦਾ ਹੈ। ਕੰਪਿਊਟਰ ਨੂੰ ਬੰਦ ਕਰਨ 'ਤੇ ਰੈਮ ਵਿੱਚ ਸੰਗ੍ਰਹਿਤ ਸਾਰੀਆਂ ਸੂਚਨਾਵਾਂ ਨਸ਼ਟ ਹੋ ਜਾਂਦੀਆਂ ਹਨ। ਕੰਪਿਊਟਰ ਦੇ ਚਾਲੂ ਰਹਿਣ 'ਤੇ ਪ੍ਰੋਸੇਸਰ ਰੈਮ ਵਿੱਚ ਸੰਗ੍ਰਹਿਤ ਅੰਕੜਿਆਂ ਅਤੇ ਸੂਚਨਾਵਾਂ ਦੇ ਆਧਾਰ 'ਤੇ ਕੰਮ ਕਰਦਾ ਹੈ। ਰੈਂਡਮ ਅਕਸੈਸ ਮੈਮੋਰੀ 'ਤੇ ਸੰਗ੍ਰਹਿਤ ਸੂਚਨਾਵਾਂ ਨੂੰ ਪ੍ਰੋਸੇਸਰ ਪੜ੍ਹ ਵੀ ਸਕਦਾ ਹੈ ਅਤੇ ਉਨ੍ਹਾਂ ਨੂੰ ਪਰਿਵਰਤਿਤ ਵੀ ਕਰ ਸਕਦਾ ਹੈ।ਰੈਂਡਮ ਅਕਸੈਸ ਮੈਮੋਰੀ ਦੀਆ ਬਹੁਤ ਕਿਸਮਾਂ ਹੁੰਦੀਆ ਹਨ ਜਿਵੇ ਕਿ :-ਡੀ.ਡੀ.ਆਰ,ਡੀ.ਡੀ.ਆਰ 2 ,ਡੀ.ਡੀ.ਆਰ 3,ਡੀ.ਡੀ.ਆਰ 4.ਇਹਨਾਂ ਵਿਚੋ ਡੀ.ਡੀ.ਆਰ 3 ਅੱਜਕੱਲ ਸਭ ਤੋ ਜਿਆਦਾ ਵਰਤੀ ਜਾਂਦੀ ਹੈ।ਜਿੰਨੀ ਜਿਆਦਾ ਕੰਪਿਊਟਰ ਵਿੱਚ ਰੈਮ ਹੋਵੇਗੀ ਓਹਨੀ ਜਿਆਦਾ ਕੰਪਿਊਟਰ ਤੇਜ ਚਲੇਗਾ.ਸਾਨੂੰ ਇਹ ਵੀ ਦੇਖਣਾ ਪੇਂਦਾ ਹੈ ਕਿ ਜਿਹੜੀ ਰੈਮ ਅਸੀਂ ਚੁਣੀ ਹੈ ਕੀ ਓਹ ਸਾਡੇ ਚੁਣੇ ਹੋਏ ਮਦਰਬੋਰਡ ਨਾਲ ਸੁਪੋਰਟ ਕਰੇਗੀ ਜਾ ਨਹੀਂ।ਅੱਜ-ਕੱਲ ਰੈਮ ਬਹੁਤ ਜ਼ਿਆਦਾ ਕੰਪਨੀਆਂ ਬਣਾ ਰਹੀਂਆ ਹਨ ਜਿਨਾ ਵਿਚੋ ਟ੍ਰਾੰਸਨੈੜ,ਕੋਰਸੈਰ,ਕਿੰਗਸਟਨ ਆਦਿ ਹਨ।

ਹਾਰਡ ਡਿਸਕ[ਸੋਧੋ]

ਹਾਰਡ ਡਿਸਕ ਕੰਪਿਊਟਰ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦੀ ਹੈ। ਇਸਦੇ ਵਿੱਚ ਹੀ ਅਸੀਂ ਆਪਣਾ ਕੀਮਤੀ ਡਾਟਾ ਸੰਬਾਲ ਸਕਦੇ ਹਾਂ।ਇਸਤੋਂ ਬਿਨਾਂ ਕੰਪਿਊਟਰ ਵਿੱਚ ਕੋਈ ਓਪਰੇਟਿੰਗ ਸਿਸਟਮ ਇੰਸਟਾਲ ਨਹੀਂ ਕੀਤਾ ਜਾ ਸਕਦਾ ਹੈ। ਹਾਰਡ ਡਿਸਕ ਸਪੀਡ ਦੇ ਅਧਾਰ ਦੇ ਵੀ ਵੰਡੀਆਂ ਜਾਂਦੀਆਂ ਹੈ। ਜਿਵੇ ਕਿ:- 7200 Rpm,3200 Rpm ਤੇ 5400 Rpm।ਜਿੰਨੇ ਜ਼ਿਆਦਾ ਗੇੜੇ ਹਾਰਡ ਡਿਸਕ ਇਕ ਮਿੰਟ ਵਿੱਚ ਲਗਾਏਗੀ ਉਹਨੀਂ ਜ਼ਿਆਦਾ ਹੀ ਹਾਰਡ ਡਿਸਕ ਦੇ ਡਾਟਾ ਟ੍ਰਾਂਸਫ਼ਰ ਕਰਨ ਦੀ ਸਪੀਡ ਹੋਵੇਗੀ।ਹਾਰਡ ਡਿਸਕ SATA 3.0 GB/s SATA 6.0 ਤੇ GB/s ਵਿੱਚ ਵੀ ਵੰਡੀਆਂ ਜਾਂਦੀਆਂ ਹਨ।ਹਾਰਡ ਡਿਸਕ ਨੂੰ ਮਦਰਬੋਰਡ ਨਾਲ ਇਕ ਤਾਰ ਨਾਲ ਜੋੜਿਆ ਜਾਂਦਾ ਹੈ ਜਿਸਨੂੰ "ਸਾਟਾ" ਕੇਬਲ ਕਿਹਾ ਜਾਂਦਾ ਹੈ।ਇਹ ਕੇਬਲ ਮਦਰਬੋਰਡ ਤੇ ਸਤਿਥ "ਸਾਟਾ" ਕੋਨੈੱਕਟਰ ਨਾਲ ਜੋੜੀ ਜਾਂਦੀ ਹੈ।

ਸੋਲਿਡ ਸਟੇਟ ਡਰਾਇਵ[ਸੋਧੋ]

ਸੋਲਿਡ ਸਟੇਟ ਡਰਾਇਵ ਜਾ ਫਿਰ ਅੈੱਸ.ਅੈੱਸ.ਡੀ ਇਕ ਤਰਾਂ ਦਾ ਕੰਪਿਊਟਰ ਵਿੱਚ ਵਰਤਿਆ ਜਾਣ ਵਾਲਾ ਹਾਰਡਵੇਅਰ ਹੁੰਦਾ ਹੈ ਜਿਸਨੂੰ ਅਸੀਂ ਡਾਟਾ ਸਟੋਰ ਕਰਨ ਲਈ ਹਾਰਡ ਡਿਸਕ ਦੀ ਜਗਾਹ ਤੇ ਵੀ ਵਰਤ ਸਕਦੇ ਹਾਂ।ਅੈੱਸ.ਅੈੱਸ.ਡੀ ਹਾਰਡ ਡਿਸਕ ਤੋ ਕਾਫ਼ੀ ਗੁਣਾਂ ਤੇਜ ਹੁੰਦੀ ਹੈ।ਇਹ ਕੰਪਿਊਟਰ ਨੂੰ ਜਲਦ ਹੀ ਸਟਾਰਟ ਤੇ ਬੰਦ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ।ਪਰ ਇਹ ਹਾਰਡ ਡਿਸਕ ਤੇ ਮੁਕਾਬਲੇ ਬਹੁਤ ਜ਼ਿਆਦਾ ਮਿੰਹਗੀਆਂ ਹੁੰਦੀਆਂ ਹਨ।

ਪਾਵਰ ਸਪਲਾਈ[ਸੋਧੋ]

ਇਹ ਕੰਪਿਊਟਰ ਵਿਚ ਵਰਤਿਆ ਜਾਣ ਵਾਲਾ ਇਕ ਵਿਸ਼ੇਸ਼ ਹਾਰਡਵੇਅਰ ਹੈ।ਇਸ ਦੀ ਮਦਦ ਨਾਲ ਹੀ ਕੰਪਿਊਟਰ ਦੇ ਵਖ-ਵਖ ਪੁਰਜਿਆ ਨੂੰ ਚੱਲਣ ਲੈ ਬਿਜਲੀ ਮਿਲਦੀ ਹੈ।ਇਹ ਅਲਟਰਨੇਟ ਕਰੰਟ ਨੂੰ ਡਾਈਰੈਕਟ ਕਰੰਟ ਵਿਚ ਤਬਦੀਲ ਕਰਦਾ ਹੈ।

ਬਾਹਰੀ ਜੋੜ[ਸੋਧੋ]

ਹਵਾਲੇ[ਸੋਧੋ]