ਟਿੱਲਾ ਜੋਗੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਣ ਕੋਹ ਦੇ ਦੂਜੇ ਸਭ ਤੋਂ ਉੱਚੇ ਪਹਾੜ, ਟਿੱਲਾ ਜੋਗੀਆਂ (ਯਾਨੀ ਜੋਗੀਆਂ ਦਾ ਟਿੱਲਾ), ’ਤੇ ਹਿੰਦੂ ਮੰਦਰ
ਦੂਰੋਂ ਟਿੱਲਾ ਜੋਗੀਆਂ ਦਾ ਨਜ਼ਾਰਾ

ਟਿੱਲਾ ਜੋਗੀਆਂ (ਪੱਛਮੀ ਪੰਜਾਬੀ: ٹِلّہ جوگیاں ; ਦੇਵਨਾਗਰੀ ਪੰਜਾਬੀ: टिल्ला जोगीआं) ਪਾਕਿਸਤਾਨ ਦੇ ਸੂਬਾ ਪੰਜਾਬ ਦੇ ਵਿਚਕਾਰ ਸਥਿਤ ਲੂਣ ਕੋਹ ਪਰਬਤ ਲੜੀ ਦੇ ਪੂਰਬੀ ਹਿੱਸੇ ਵਿੱਚ ਇੱਕ 975 ਮੀਟਰ (3,200 ਫੁੱਟ) ਉੱਚਾ ਪਹਾੜ ਹੈ। ਇਹ ਲੂਣ ਕੋਹ ਲੜੀ ਦਾ ਸਭ ਤੋਂ ਉੱਚਾ ਪਹਾੜ ਵੀ ਹੈ। ਪ੍ਰਬੰਧਕੀ ਤੌਰ ਤੇ ਟਿੱਲਾ ਜੋਗੀਆਂ ਜੇਹਲਮ ਜ਼ਿਲੇ ਵਿੱਚ ਸਥਿਤ ਹੈ ਅਤੇ ਉਸ ਜ਼ਿਲ੍ਹੇ ਦਾ ਸਭ ਤੋਂ ਉੱਚਾ ਸਥਾਨ ਹੈ। ਕਿਉਂਕਿ ਇਹ ਆਸ-ਪਾਸ ਦੇ ਸਾਰੇ ਇਲਾਕਿਆਂ ਤੋਂ ਉੱਚਾ ਹੈ ਇਸ ਲਈ ਇੱਥੋਂ ਦੂਰ-ਦੂਰ ਤੱਕ ਵੇਖਿਆ ਜਾ ਸਕਦਾ ਹੈ। ਹੇਠੋਂ ਵੀ ਇਸਨੂੰ ਚਾਰ ਜ਼ਿਲਿਆਂ - ਜੇਹਲਮ, ਚਕਵਾਲ, ਗੁਜਰਾਤ ਅਤੇ ਮੰਡੀ ਬਹਾਉੱਦੀਨ ਦੇ ਲੋਕ ਵੇਖ ਸਕਦੇ ਹਨ।

ਹਿੰਦੂ ਤੀਰਥ ਅਸਥਾਨ[ਸੋਧੋ]

ਪੰਜਾਬੀ ਵਿੱਚ ਟਿੱਲਾ ਜੋਗੀਆਂ ਦਾ ਮਤਲਬ ਜੋਗੀਆਂ ਦਾ ਟੀਲਾ ਹੈ। ਇਹ ਪਹਾੜ ਹਜ਼ਾਰਾਂ ਸਾਲਾਂ ਤੋਂ ਇੱਕ ਹਿੰਦੂ ਤੀਰਥ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਇੱਥੇ ਸੰਨ 100 ਈਸਾ ਪੂਰਵ ਦੇ ਆਸਪਾਸ ਇੱਕ ਹਿੰਦੂ ਮੱਠ ਬਣਾਇਆ ਗਿਆ ਸੀ। ਇੱਥੇ ਗੁਰੂ ਗੋਰਖਨਾਥ ਦੇ ਸਾਥੀ ਰਿਹਾ ਕਰਦੇ ਸਨ ਜਿਹਨਾਂ ਨੂੰ ਆਪਣੇ ਕੰਨ ਪਾੜ ਕੇ ਮੁੰਦਰਾਂ ਪਾ ਲੈਣ ਦੇ ਕਾਰਨ ਕੰਨ-ਪਾਟੇ ਜੋਗੀ ਕਿਹਾ ਜਾਂਦਾ ਸੀ।[1] ਜੋਗੀ ਅਕਸਰ ਇੱਥੇ ਆਪਣੇ ਡੇਰੇ ਲਾਇਆ ਕਰਦੇ ਸਨ ਕਿਉਂਕਿ ਇੱਥੇ ਸਵੇਰੇ ਦੇ ਵਕਤ ਸੂਰਜ ਦੀਆਂ ਕਿਰਨਾਂ ਸਭ ਤੋਂ ਪਹਿਲਾਂ ਪੈਂਦੀਆਂ ਹਨ। ਇਸ ਦੇ ਮਹੱਤਵ ਦੇ ਕਾਰਨ ਬਾਦਸ਼ਾਹ ਅਕਬਰ ਵੀ ਇੱਕ ਵਾਰ ਇਸ ਦਾ ਦੌਰਾ ਕਰਨ ਆਏ ਸਨ।[2] ਇੱਥੇ ਅੱਜ ਵੀ ਮੰਦਰਾਂ ਦਾ ਇੱਕ ਜਮਘਟਾ ਹੈ ਜਿਸ ਵਿੱਚ ਘੱਟੋ-ਘੱਟ ਤਿੰਨ ਗ਼ੁਸਲਖ਼ਾਨੇ ਅਤੇ ਦੋ ਛੋਟੇ ਬੰਨ੍ਹਾਂ ਦੇ ਨਾਲ-ਨਾਲ ਹੋਰ ਵੀ ਪਾਣੀ-ਵੰਡ ਦਾ ਬੰਦੋਬਸਤ ਹੈ।

ਹੀਰ ਅਤੇ ਰਾਂਝੇ ਦੀ ਕਹਾਣੀ ਨਾਲ ਸਬੰਧ[ਸੋਧੋ]

ਵਾਰਿਸ ਸ਼ਾਹ ਨੇ ਆਪਣੇ ਪ੍ਰਸਿੱਧ ਪੰਜਾਬੀ ਪ੍ਰੀਤ-ਕਿੱਸਾ ਹੀਰ ਵਿੱਚ ਦੱਸਿਆ ਹੈ ਕਿ ਹੀਰ ਤੋਂ ਵੱਖ ਹੋਣ ਤੋਂ ਤਿਲਮਿਲਾਇਆ ਹੋਇਆ ਰਾਂਝਾ ਸ਼ਾਂਤੀ ਪਾਉਣ ਲਈ ਇਸ ਹਿੰਦੂ ਮੱਠ ਦੀ ਸ਼ਰਨ ਵਿੱਚ ਆ ਗਿਆ ਸੀ ਅਤੇ ਉਸਨੇ ਗੋਰਖਨਾਥ ਦੇ ਹੋਰ ਚੇਲਿਆਂ ਦੀ ਤਰ੍ਹਾਂ ਆਪਣੇ ਕੰਨ ਵੀ ਪੜਵਾ ਲਏ ਸਨ।[3]

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Gorakhnāth and the Kānphaṭa Yogīs, George Weston Briggs, Motilal Banarsidass Publishers, 1938, ISBN 9788120805644, ... The Kanphatas possess many monasteries ... but that at Tilla, in the Panjab, is generally considered to be the chief seat of the Gorkhnathis ...
  2. Culture and customs of Pakistan, Iftikhar Haider Malik, Greenwood Publishing Group, 2006, ISBN 9780313331268, ... The temple and adjacent complex at Tilla Jogian ... was a bustling religious center ... Tilla Jogian, like Pir Kattas, was a Brahminical seminary with extensive residences around, and had been visited by Emperor Akbar ...
  3. The social space of language: vernacular culture in British colonial Punjab, Farina Mir, University of California Press, 2010, ISBN 9780520262690, ... A fourth locale, Tilla Jogian, is the location of Gorakhnath's dera (monastery) and the site of Ranjha's transformation into a yogi ...