ਸਮੱਗਰੀ 'ਤੇ ਜਾਓ

ਪਾਲ ਲਾਫ਼ਾਰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਾਲ ਲਾਫ਼ਾਰਗ

ਪਾਲ ਲਾਫ਼ਾਰਗ (ਫ਼ਰਾਂਸੀਸੀ: [lafaʁg]; 15 ਜਨਵਰੀ 1842 – 25 ਨਵੰਬਰ 1911) ਇੱਕ  ਫ਼ਰਾਂਸੀਸੀ ਇਨਕਲਾਬੀ ਮਾਰਕਸਵਾਦੀ ਸਮਾਜਵਾਦੀ ਪੱਤਰਕਾਰ, ਸਾਹਿਤਕ ਆਲੋਚਕ, ਸਿਆਸੀ ਲੇਖਕ ਅਤੇ ਕਾਰਕੁਨ ਸੀ। ਉਹ ਕਾਰਲ ਮਾਰਕਸ ਦਾ ਜੁਆਈ ਸੀ, ਜਿਸਦਾ ਵਿਆਹ ਮਾਰਕਸ ਦੀ ਦੂਜੀ ਧੀ, ਲੌਰਾ ਨਾਲ ਹੋਇਆ ਸੀ। ਉਸ ਦਾ ਵਧੇਰੇ ਜਾਣਿਆ ਜਾਂਦਾ ਕੰਮ ਆਲਸ ਕਰਨ ਦਾ ਹੱਕ ਹੈ।ਫ਼ਰਾਂਸੀਸੀ ਅਤੇ ਕਰੀਓਲ ਮਾਪਿਆਂ ਦੇ ਘਰ ਕਿਊਬਾ ਵਿੱਚ ਪੈਦਾ ਹੋਏ ਲਾਫ਼ਾਰਗ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਫ਼ਰਾਂਸ ਵਿੱਚ ਬਿਤਾਇਆ, ਵਿੱਚ ਵਿੱਚ ਇੰਗਲੈਂਡ ਅਤੇ ਸਪੇਨ ਵੀ ਰਿਹਾ। 69 ਸਾਲ ਦੀ ਉਮਰ ਵਿੱਚ ਉਸ ਨੇ ਅਤੇ 66 ਸਾਲ ਦੀ ਉਮਰ ਦੀ ਲੌਰਾ ਨੇ ਇਕੱਠੇ ਖੁਦਕੁਸ਼ੀ ਕਰ ਲਈ।