ਸਮੱਗਰੀ 'ਤੇ ਜਾਓ

ਮਾਣੂਕੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਣੂੰਕੇ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾ ਮੋਗਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • ਸਥਾਨਕਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਪਿੰਨ ਕੋਡ
142045

ਮਾਣੂੰਕੇ ਪੰਜਾਬ, ਭਾਰਤ ਵਿੱਚ ਮੋਗਾ ਜ਼ਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ ਜੋ ਬਾਘਾ ਪੁਰਾਣਾ- ਨਿਹਾਲ ਸਿੰਘ ਵਾਲਾ ਸੜਕ ਤੇ ਸਥਿੱਤ ਹੈ। ਇਹ ਪਿੰਡ ਮੋਗੇ ਤੋਂ ਕਰੀਬ 28 ਕਿਲੋਮੀਟਰ ਦੂਰ ਹੈ। ਇਸ ਪਿੰਡ ਨੂੰ ਕਮਿਊਨਿਸਟ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਪਿੰਡ ਦੇ ਜ਼ਿਆਦਾਤਰ ਘਰ ਗਿੱਲ ਗੋਤ ਦੇ ਜੱਟਾਂ ਦੇ ਹਨ। ਪਿੰਡ ਵਿੱਚ ਛੇ ਗੁਰੂਦੁਆਰੇ ਹਨ। ਪਿੰਡ ਦੇ ਬਾਹਰ ਬਾਬਾ ਬਸੰਤ ਸਿੰਘ ਤੇ ਬਾਬਾ ਸੁਹੇਲ ਸਿੰਘ ਦੇ ਦੋ ਡੇਰਿਆਂ ਵਿਚ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ ਜਿਥੇ ਹਰ ਸਾਲ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ। ਜੋ ਕਿ ਕੱਕੜੇ ਦਾ ਮੇਲਾ ਬਹੁਤ ਮਸ਼ਹੂਰ ਹੈ। ਇਸ ਪਿੰਡ ਵਿੱਚ 3 ਬੈਂਕਾ ਹਨ। ਇਹ ਪਿੰਡ ਲਗਭਗ 6500 ਏਕੜ ਵਿੱਚ ਫੈਲਿਆ ਹੋਇਆ ਹੈ। ਪਿੰਡ ਵਿੱਚ ਇੱਕ ਡਾਕਘਰ ਸਥਿੱਤ ਹੈ, ਪਿੰਨ ਕੋਡ 142045 ਹੈ। ਇਸ ਪਿੰਡ ਵਿੱਚ ਮਸਜਿਦ ਵੀ ਸਥਿੱਤ ਹੈ। ਇਸ ਪਿੰਡ ਦੇ ਲੋਕ ਇਹਨੇ ਕੁ ਇੱਕਜੁੱਟ ਹੋ ਕੇ ਰਹਿੰਦੇ ਹਨ ਕਿ ਜਦੋਂ ਵੀ ਕਿਸੇ ਉੱਤੇ ਮੁਸੀਬਤ ਪੈਂਦੀ ਹੈ ਤਾ ਇਹ ਇੱਕ ਦੂਜੇ ਸਹਾਇਤਾ ਕਰਦੇ ਹਨ । ਇਹ ਪਿੰਡ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲੇ ਦਾ ਅਖੀਰਲਾ ਪਿੰਡ ਹੈ । ਇਹ ਪਿੰਡ ਦੀ ਇਹ ਖਾਸੀਅਤ ਹੈ ਕਿ ਇਹ ਚਾਰੇ ਪਾਸਿਓ ਗੋਲ ਹੈ । ਇਸ ਪਿੰਡ ਵਿੱਚ ਪਹਿਲਾਂ ਤਾਂ ਇਕ ਪਰ ਹੁਣ ਦੋ ਸਰਪੰਚ ਚੁਣੇ ਜਾਦੇਂ ਹਨ ।

ਵਿਦਿਅਕ ਸੰਸਥਾਵਾਂ

[ਸੋਧੋ]

ਇਸ ਪਿੰਡ ਵਿੱਚ ਛੇ ਸਕੂਲ ਹਨ । ਤਿੰਨ ਸਰਕਾਰੀ ਅਤੇ ਤਿੰਨ ਪਰਾਈਵੇਟ ਸਕੂਲ ਹਨ । ਇਸ ਪਿੰਡ ਦੇ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਵਿੱਚ ਇੱਕ ਲਾਇਬਰੇਰੀ ਹੈ ਜਿਸ ਵਿੱਚ 350 ਦੇ ਕਰੀਬ ਪੁਸਤਕਾਂ ਹਨ ਤੇ ਇਸ ਸਕੂਲ ਵਿੱਚ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਸਿੱਖਿਆ ਦਿੱਤੀ ਜਾਂਦੀ ਹੈ।

ਜਨਸੰਖਿਆ

[ਸੋਧੋ]

2011ਦੀ ਜਨਸੰਖਿਆ ਅਨੁਸਾਰ ਇਸ ਪਿੰਡ ਦੀ ਆਬਾਦੀ 10406 ​​ਹੈ ਜਿਸ ਵਿੱਚੋਂ 5548 ਪੁਰਸ਼ ਹਨ ਜਦਕਿ ਮਰਦਮਸ਼ੁਮਾਰੀ 2011 ਅਨੁਸਾਰ ਮਰਦਮਸ਼ੁਮਾਰੀ ਦੇ 4858 ਔਰਤਾਂ ਹਨ.

0-6 ਸਾਲ ਦੀ ਉਮਰ ਦੇ ਬੱਚਿਆਂ ਦੀ ਆਸ਼ਰਮ ਵਿੱਚ ਮਾਣੂੰਕੇ ਪਿੰਡ ਦੀ ਅਬਾਦੀ 1050 ਹੈ ਜੋ ਪਿੰਡ ਦੀ ਕੁੱਲ ਆਬਾਦੀ ਦਾ 10.09% ਹੈ. ਮਾਣੂੰਕੇ ਪਿੰਡ ਦਾ ਔਸਤ ਲਿੰਗ ਅਨੁਪਾਤ 876 ਹੈ ਜੋ ਪੰਜਾਬ ਦੀ ਔਸਤ 895 ਤੋਂ ਘੱਟ ਹੈ. ਮਰਦਮਸ਼ੁਮਾਰੀ ਅਨੁਸਾਰ ਮਰਦਮਸ਼ੁਮਾਰੀ ਲਈ ਬਾਲ ਲਿੰਗ ਅਨੁਪਾਤ 862 ਹੈ, ਜੋ ਪੰਜਾਬ ਦੀ ਔਸਤ 846 ਤੋਂ ਵੱਧ ਹੈ.

ਮਾਣੂੰਕੇ ਪਿੰਡ ਵਿੱਚ ਪੰਜਾਬ ਦੀ ਤੁਲਨਾ ਵਿੱਚ ਸਾਖਰਤਾ ਦਰ ਘੱਟ ਹੈ. 2011 ਵਿੱਚ, ਮਾਣੂੰਕੇ ਪਿੰਡ ਦੀ ਸਾਖਰਤਾ ਦਰ ਪੰਜਾਬ ਦੇ 75.84% ਦੇ ਮੁਕਾਬਲੇ 64.79% ਸੀ. ਮਰਦਾਂ ਦੀ ਸਾਖਰਤਾ ਦਰ 67.26% ਜਦਕਿ ਔਰਤਾਂ ਦੀ ਸਾਖਰਤਾ ਦਰ 61.99% ਹੈ.

ਸੜਕ ਮਾਰਗ ਰਾਂਹੀ

[ਸੋਧੋ]

ਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 186 ਕਿਲੋਮੀਟਰ ਅਤੇ ਜਿਲ੍ਹਾ ਮੋਗਾ ਤੋਂ 28 ਕਿਲੋਮੀਟਰ ਦੂਰੀ ਤੇ ਸਥਿਤ ਹੈ। ਬਾਘਾਪੁਰਾਣਾ ਤੋਂ ਇਸ ਪਿੰਡ ਦੀ ਦੂਰੀ 11 ਕਿਲੋਮੀਟਰ ਅਤੇ ਨਿਹਾਲ ਸਿੰਘ ਵਾਲਾ ਤੋਂ ਇਸ ਪਿੰਡ ਦੀ ਦੂਰੀ ਲਗਭਗ 09 ਕਿਲੋਮੀਟਰ ਹੈ। ਬਾਘਾ ਪੁਰਾਣਾ ਦੇ ਬੱਸ ਅੱਡੇ ਤੋਂ ਪਿੰਡ ਮਾਣੂੰਕੇ ਤੱਕ ਪਹੁੰਚਣ ਦਾ ਬੱਸ ਕਿਰਾਇਆ 15 ਰੁਪਏ ਅਤੇ ਨਿਹਾਲ ਸਿੰਘ ਵਾਲਾ ਤੋਂ ਪਿੰਡ ਮਾਣੂੰਕੇ ਤੱਕ ਪਹੁੰਚਣ ਦਾ ਬੱਸ ਕਿਰਾਇਆ 10 ਰੁਪਏ ਹੈ।

ਪਿਛੋਕੜ

[ਸੋਧੋ]

ਮੰਨਿਆ ਜਾਂਦਾ ਹੈ ਕਿ ਇਹ ਪਿੰਡ ਲਗਭਗ ਸਾਢੇ ਤਿੰਨ ਸੌ ਸਾਲ ਪਹਿਲਾਂ ਸੰਧੂ ਗੋਤ ਦੇ ਗਾਹੂ ਨਾਂ ਦੇ ਵਿਅਕਤੀ ਨੇ ਆਪਣੇ ਪਿਤਾ ਮਾਣੂੰ ਦੇ ਨਾਂ ਤੇ ਵਸਾਇਆ। ਪਰ ਉਸ ਤੋਂ ਬਾਅਦ ਪਿੰਡ ਤੇ ਉਸ ਦਾ ਅਧਿਕਾਰ ਨਾ ਰਿਹਾ ਕਿਓਂਕਿ ਮਹਾਰਾਜਾ ਆਲਾ ਸਿੰਘ ਨੇ ਆਪਣੇ ਇੱਕ ਫੌਜੀ 'ਹੁੰਨਦਾ' ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਇਹ ਇਲਾਕਾ ਉਸਨੂੰ ਦੇ ਦਿੱਤਾ ਤੇ ਗਾਹੂ ਨੇ ਅੱਠ ਦਿਨਾਂ ਦਾ ਸਮਾਂ ਲੈ ਕੇ ਪਿੰਡ ਛੱਡ ਦਿੱਤਾ। 'ਹੁੰਦਾ' ਨੇ ਘੱਲਾਂ ਤੋਂ ਆਪਣੇ ਪੋਤਰਿਆਂ ਸਾਉਲ ਤੇ ਨੰਦ ਨੂੰ ਇਥੇ ਲਿਆ ਕੇ ਦੁਬਾਰਾ ਪਿੰਡ ਦੀ ਮੋਹੜੀ ਗੱਡੀ ਤੇ ਆਪਣੇ ਗੋਤ ਗਿੱਲ ਨੂੰ ਪਿੰਡ ਦੇ ਨਾਂ ਨਾਲ ਲਗਾ ਕੇ ਪਿੰਡ ਦਾ ਨਾਂ ਮਾਣੂੰਕੇ ਗਿੱਲ ਰੱਖ ਦਿੱਤਾ। ਪਰ ਹੁਣ ਇਸ ਪਿੰਡ ਨੂੰ ਕਾਗਜਾਂ ਵਿੱਚ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਮਾਣੂਕੇ ਪੱਤੀ ਫੇਰੂ ਤੇ ਦੰਦੂ । ਪਰ ਉਂਝ ਇਹ ਪਿੰਡ ਇੱਕ ਹੀ ਹੈ ।

ਗੁਆਂਢੀ ਪਿੰਡ

[ਸੋਧੋ]

ਫੂਲੇਵਾਲਾ,ਰੌਤਾਂ,ਖੋਟੇ,ਰਾਉਕੇ ਕਲਾਂ,ਸਮਾਧ ਭਾਈ,ਘੋਲੀਆ ਖੁਰਦ ।

ਗੈਲਰੀ

[ਸੋਧੋ]

ਹਵਾਲੇ

[ਸੋਧੋ]

ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ਇਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2014, ਪੰਨਾ 296-297