ਅਕੈਡਮੀ ਆਫ਼ ਪੰਜਾਬ ਇਨ ਨਾਰਥ ਅਮੈਰੀਕਾ
ਸੰਖੇਪ | ਅਪਨਾ (APNA) |
---|---|
ਨਿਰਮਾਣ | ਦਸੰਬਰ 0, 1984 |
ਮੁੱਖ ਦਫ਼ਤਰ | ਅਮਰੀਕਾ |
ਟਿਕਾਣਾ | |
ਖੇਤਰ | ਵਿਸ਼ਵੀ (ਗਲੋਬਲ) ਪੰਜਾਬ |
ਪਬਲੀਕੇਸ਼ਨ | ਸਾਂਝ ਮੈਗਜ਼ੀਨ, ਸ਼ਾਹਮੁਖੀ ਅਤੇ ਗੁਰਮੁਖੀ ਲਿਪੀਆਂ ਵਿੱਚ |
ਵੈੱਬਸਾਈਟ | www.apnaorg.com |
ਅਕੈਡਮੀ ਆਫ਼ ਪੰਜਾਬ ਇਨ ਨਾਰਥ ਅਮੈਰੀਕਾ, (APNA) ਅਮਰੀਕਾ ਵਿੱਚ ਸਥਿਤ ਪੰਜਾਬੀ ਸਾਹਿਤ,ਭਾਸ਼ਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਕਾਰਜਸ਼ੀਲ ਇੱਕ ਗੈਰ-ਸਰਕਾਰੀ ਅਤੇ ਗੈਰ-ਮੁਨਾਫਾ ਸਵੈ-ਸੇਵੀ ਸੰਸਥਾ ਵਿਸ਼ਵੀ ਸੰਸਥਾ ਹੈ ਜੋ 1984 ਵਿੱਚ ਸ਼ੁਰੂ ਕੀਤੀ ਗਈ ਸੀ।[1] ਇਸ ਸੰਸਥਾ ਦੀ ਵਿੱਲਖਣਤਾ ਇਹ ਹੈ ਕਿ ਇਹ ਸਾਰੇ ਵਿਸ਼ਵ ਦੇ ਪੰਜਾਬੀਆਂ ਦੀ ਸਾਂਝੀਵਾਲਤਾ ਦੀ ਨੁਮਾਇੰਦਗੀ ਕਰਦੀ ਹੈ ਜਿਸ ਵਿੱਚ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਅਤੇ ਹੋਰ ਵੱਖੋ-ਵੱਖ ਦੇਸਾਂ ਵਿੱਚ ਵੱਸਦੇ ਪੰਜਾਬੀ ਲੇਖਕ ਅਤੇ ਬੁੱਧੀਜੀਵੀ ਸਾਂਝੇ ਰੂਪ ਵਿੱਚ ਸ਼ਿਰਕਤ ਕਰਦੇ ਹਨ। ਇਸ ਸੰਸਥਾ ਵੱਲੋਂ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਦੇ ਵਖਰੇਵੇਂ ਕਰਨ ਪਏ ਪਾੜੇ ਨੂੰ ਮਿਟਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਜ਼ਿਆਦਾਤਰ ਸਮੱਗਰੀ ਨੂੰ ਦੋਹਾਂ ਲਿਪੀਆਂ ਵਿੱਚ ਪੇਸ਼ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ। ਅਕੈਡਮੀ ਵੱਲੋ ਇੱਕ ਸਾਂਝ ਨਾਮ ਦਾ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਜੋ ਸ਼ਾਹਮੁਖੀ ਅਤੇ ਗੁਰੁਮੁਖੀ ਦੋਵਾਂ ਲਿਪੀਆਂ ਵਿੱਚ ਲਾਹੌਰ ਅਤੇ ਲੁਧਿਆਣਾ ਤੋਂ ਪ੍ਰਕਾਸ਼ਿਤ ਹੁੰਦਾ ਹੈ।ਇਸ ਸੰਸਥਾ ਨੇ ਆਪਣੀ ਇੱਕ ਵਧੀਆ ਤਰੀਕੇ ਦੀ ਵੈੱਬਸਾਈਟ ਬਣਾਈ ਹੋਈ ਹੈ ਜਿਸ ਉੱਤੇ ਸਾਹਿਤ, ਸੱਭਿਆਚਾਰ, ਭਾਸ਼ਾ ਅਤੇ ਖੋਜ ਦੀ ਸਮੱਗਰੀ ਸਲੀਕੇ ਨਾਲ ਅਤੇ ਤਰਤੀਬ-ਬੱਧ ਤਰੀਕੇ ਨਾਲ ਪੇਸ਼ ਕੀਤੀ ਹੋਈ ਹੈ।[2] ਸੰਸਥਾ ਨੇ ਇਹ ਵੈੱਬਸਾਈਟ 2010 ਵਿੱਚ ਬਣਾਈ ਸੀ।[3] ਇਸ ਤੋਂ ਇਲਾਵਾ ਇਸ ਅਕੈਡਮੀ ਦੀ ਵੈੱਬਸਾਈਟ 'ਤੇ ਪੰਜਾਬੀ ਗੀਤ ਸੰਗੀਤ, ਸੂਫ਼ੀ ਕਾਵਿ, ਫ਼ਿਲਮਾਂ, ਨਾਟਕ ਆਦਿ ਦੀਆਂ ਆਡੀਓ, ਵੀਡੀਓ ਵੀ ਵੱਡੀ ਗਿਣਤੀ ਵਿੱਚ ਪੇਸ਼ ਕੀਤੀਆਂ ਹੋਈਆਂ ਹਨ। ਇਹ ਸੰਸਥਾ ਦੋਵਾਂ ਪੰਜਾਬਾਂ ਵਿੱਚ ਸਾਂਝਾਂ ਦਾ ਪੁਲ ਉਸਾਰਨ ਦੀ ਵਚਨਬੱਧਤਾ ਦੀ ਪਿਰਤ ਪੱਕਾ ਕਰਨ ਵਾਲੀ ਸੰਸਥਾ ਆਖੀ ਜਾ ਸਕਦੀ ਹੈ।
ਮੈਂਬਰ
[ਸੋਧੋ]ਇਸ ਸੰਸਥਾ ਦੇ ਕੁੱਲ 7580 ਮੈਂਬਰ ਹਨ ਜੋ ਜਿਸ ਵਿੱਚ ਪਾਕਿਸਤਾਨ ਅਤੇ ਭਾਰਤ ਸਮੇਤ ਵਿਸ਼ਵ ਦੇ 42 ਦੇਸਾਂ ਜਿਵੇਂ ਅਮਰੀਕਾ ,ਕਨੇਡਾ , ਆਸਟਰੇਲੀ , ਜਾਪਾਨ ;ਜਰਮਨੀ , ਨੀਊਜੀਲੈਂਡ ਆਦਿ ਦੇਸ਼ਾਂ ਦੇ ਮੈਂਬਰ ਸ਼ਾਮਿਲ ਹਨ।[4]
ਕਾਰਜਕਾਰੀ ਟੀਮ
[ਸੋਧੋ]ਸੰਸਥਾ ਦੀ 19 ਮੈਂਬਰੀ ਕਾਰਜਕਾਰੀ ਟੀਮ ਹੈ।[5] ਅਕੈਡਮੀ ਵਲੋਂ ਹਰ ਐਤਵਾਰ ਅਮਰੀਕਾ ਦੇ ਵਾਸ਼ਿੰਗਟਨ ਖੇਤਰ ਵਿੱਚ ਇੱਕ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਲਈ ਕਾਰਜਕਾਰਨੀ ਮੈਂਬਰ ਸ੍ਰੀ ਜਾਵੇਦ ਬੂਟਾ ਵੱਲੋਂ ਤਾਲਮੇਲ ਕੀਤਾ ਜਾਂਦਾ ਹੈ।