ਖਾਨਪੁਰ (ਲੁਧਿਆਣਾ ਪੱਛਮ)
ਖਾਨਪੁਰ | |
---|---|
ਪਿੰਡ | |
ਗੁਣਕ: 30°47′44″N 75°54′12″E / 30.79562°N 75.903398°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਬਲਾਕ | ਡੇਹਲੋਂ |
ਉੱਚਾਈ | 262 m (860 ft) |
ਆਬਾਦੀ (2011 ਜਨਗਣਨਾ) | |
• ਕੁੱਲ | 3.567 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141206 |
ਟੈਲੀਫ਼ੋਨ ਕੋਡ | 0161****** |
ਵਾਹਨ ਰਜਿਸਟ੍ਰੇਸ਼ਨ | PB:10 |
ਨੇੜੇ ਦਾ ਸ਼ਹਿਰ | ਲੁਧਿਆਣਾ |
ਖਾਨਪੁਰ ਪਿੰਡ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦੀ ਪੱਛਮੀ ਤਹਿਸੀਲ ਅਤੇ ਬਲਾਕ ਡੇਹਲੋਂ ਵਿਚ ਸਥਿਤ ਇੱਕ ਪਿੰਡ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਗਿੱਲ ਹੈ। ਅਤੇ ਲੋਕ ਸਭਾ ਹਲਕਾ ਲੁਧਿਆਣਾ ਦੇ ਅੰਦਰ ਆਉਂਦਾ ਹੈ। ਏਥੋਂ ਦੀ ਮੁੱਖ ਬੋਲੀ ਪੰਜਾਬੀ ਭਾਸ਼ਾ ਹੈ। ਇਥੋਂ ਦੇ ਲੋਕ ਆਪਣੇ ਸੱਭਿਆਚਾਰ ਦਾ ਪਾਲਣ ਕਰਦੇ ਸਨ, ਮਰਦ ਕੁੜਤਾ ਪਜਾਮਾ ਪਹਿਨਦੇ ਸਨ ਅਤੇ ਔਰਤਾਂ ਸਲਵਾਰ ਕੁੜਤੀ ਪਹਿਨਦੀਆਂ ਸਨ,
ਜੋਗੀ ਪੀਰ ਦਾ ਮੇਲਾ
[ਸੋਧੋ]ਪਿੰਡ ਵਿਚ ਇੱਕ ਧਾਰਮਿਕ ਸਥਾਨ ਹੈ ਜੋ ਬਾਬਾ ਜੋਗੀ ਪੀਰ ਜੀ ਚਾਹਲ ਦਾ ਹੈ, ਜਿਥੇ ਹਰੇਕ ਸਾਲ ਸਤੰਬਰ ਮਹੀਨੇ ਵਿਚ ਤਿੰਨ ਦਿਨ ਭਾਰੀ ਮੇਲਾ ਭਰਦਾ ਹੈ। ਪੂਰੇ ਇਲਾਕੇ ਤੋਂ ਸੰਗਤਾਂ ਸ਼ਰਧਾ ਨਾਲ ਮੱਥਾ ਟੇਕਦੀਆਂ ਹਨ।ਅਤੇ ਮਿੱਟੀ ਵੀ ਕੱਢਦੇ ਹਨ। ਬਲਦਾਂ ਨੂੰ ਨਾਲ ਲਿਜਾ ਕੇ ਸਥਾਨ ਉੱਪਰ ਮੱਥਾ ਟੇਕਿਆ ਜਾਂਦਾ ਹੈ। ਪੂਰੇ ਮੇਲੇ ਦੌਰਾਨ ਸਾਰੇ ਪਿੰਡ ਵਿੱਚ ਪੂਰੀ ਰੌਣਕ ਰਹਿੰਦੀ ਹੈ। ਪਿੰਡ ਵੱਲ੍ਹੋ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਜਿਸ ਵਿੱਚ ਰੋਟੀ, ਖੀਰ,ਮਿੱਠਾ ਦੁੱਧ, ਅਤੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ। ਤਿੰਨੇ ਦਿਨ ਕਵੀਸ਼ਰ ,ਢਾਡੀ ਜਥੇ ਪਰਮਾਤਮਾ ਦਾ ਗੁਣਗਾਨ ਕਰਦੇ ਹਨ। ਪਿੰਡ ਵਿੱਚ ਜ਼ਿਆਦਾ ਚਾਹਲ ਗੋਤ ਵਾਲੇ ਪਰਿਵਾਰ ਰਹਿੰਦੇ ਹਨ। ਇਸ ਪਿੰਡ ਵਿੱਚ ਇੱਕ ਛੋਟੀ ਜਿਹੀ ਨਹਿਰ (ਸੂਆ) ਵੀ ਹੈ।[1]
ਗੈਲਰੀ
[ਸੋਧੋ]ਪ੍ਰਸ਼ਾਸਨ
[ਸੋਧੋ]ਪਿੰਡ ਦਾ ਪ੍ਰਤੀਨਿਧਿਤਾ ਸਰਪੰਚ ਕਰਦਾ ਹੈ, ਜੋ ਭਾਰਤ ਅਤੇ ਪੰਚਾਇਤੀ ਰਾਜ (ਭਾਰਤ) ਦੇ ਸੰਵਿਧਾਨ ਦੇ ਰੂਪ ਅਨੁਸਾਰ ਪਿੰਡ ਦੇ ਇੱਕ ਚੁਣੇ ਪ੍ਰਤੀਨਿਧ ਵਜੋਂ ਕੰਮ ਕਰਦਾ ਹੈ।
ਵੇਰਵਾ | ਕੁੱਲ | ਮਰਦ | ਔਰਤਾਂ |
---|---|---|---|
ਕੁੱਲ ਘਰ | 673 | ||
ਅਬਾਦੀ | 3,567 | 1,855 | 1,712 |
ਖਾਨਪੁਰ ਦੇ ਨਾਲ ਲਗਦੇ ਪਿੰਡ
[ਸੋਧੋ]ਡੰਗੋਰਾ (2 ਕਿਲੋਮੀਟਰ), ਹਰਨਾਮਪੁਰਾ (2 ਕਿਲੋਮੀਟਰ), ਰਣੀਆ (2 ਕਿਲੋਮੀਟਰ), ਜੱਸੜ (3 ਕਿਲੋਮੀਟਰ), ਜਰਖੜ (3 ਕਿਲੋਮੀਟਰ) ਘਵੱਦੀ (2 ਕਿਲੋਮੀਟਰ) ਖਾਨਪੁਰ ਦੇ ਨੇੜਲੇ ਪਿੰਡ ਹਨ। ਖਾਨਪੁਰ ਦੱਖਣ ਵੱਲ ਡੇਹਲੋਂ ਤਹਿਸੀਲ, ਪੂਰਬ ਵੱਲ ਪਾਇਲ ਤਹਿਸੀਲ, ਉੱਤਰ ਵੱਲ ਲੁਧਿਆਣਾ-2 ਤਹਿਸੀਲ, ਪੱਛਮ ਵੱਲ ਪੱਖੋਵਾਲ ਤਹਿਸੀਲ ਨਾਲ ਘਿਰਿਆ ਹੋਇਆ ਹੈ।
ਨੇੜੇ ਦੇ ਸ਼ਹਿਰ
[ਸੋਧੋ]ਲੁਧਿਆਣਾ,ਸਾਹਨੇਵਾਲ, ਅਹਿਮਦਗੜ੍ਹ, ਡੇਹਲੋਂ,ਦੋਰਾਹਾ,ਮਲੇਰਕੋਟਲਾ ਖਾਨਪੁਰ ਦੇ ਨੇੜੇ ਦੇ ਸ਼ਹਿਰ ਹਨ।
ਬਾਹਰੀ ਕੜੀਆਂ
[ਸੋਧੋ]ਹਵਾਲੇ
[ਸੋਧੋ]- ↑ "Khanpur (Ludhiana West)". censusindia.gov.in.