ਸਮੱਗਰੀ 'ਤੇ ਜਾਓ

ਪ੍ਰਧਾਨ ਮੰਤਰੀ ਜਨ ਧਨ ਯੋਜਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰਧਾਨ ਮੰਤਰੀ ਜਨ ਧਨ ਯੋਜਨਾ ਜਾਂ ਜਨ ਧਨ ਯੋਜਨਾ 28 ਅਗਸਤ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗ਼ਰੀਬ ਲੋਕਾਂ ਦੇ ਮਾਲੀ ਪ੍ਰਬੰਧ ਵਿੱੱਚ ਦਾਖ਼ਲੇ ਦੇ ਟੀਚੇ ਨਾਲ਼ ਅਰੰਭ ਕੀਤੀ ਗਈ ਇੱਕ ਯੋਜਨਾ ਹੈ।[1] ਜਨ ਧਨ ਯੋਜਨਾ ਹੇਠ ਭਾਰਤ ਵਿੱਚ 26 ਜਨਵਰੀ 2015 ਤੱਕ ਗ਼ਰੀਬੀ ਰੇਖਾ ਤੋਂ ਹੇਠਲੇ 7.5 ਕਰੋੜ ਪਰਵਾਰਾਂ ਵਾਸਤੇ ਬੈਂਕ ਖਾਤੇ ਖੋਲ੍ਹੇ ਜਾਣੇ ਹਨ। ਟੀਚਾ ਇਹ ਹੈ ਕਿ ਹਰ ਪਰਵਾਰ ਕੋਲ ਘੱਟੋ-ਘੱਟ ਇੱਕ ਬੈਂਕ ਖਾਤਾ ਹੋਵੇ। ਸਰਕਾਰ ਹਰ ਖਾਤੇ ਨਾਲ 30000 ਰੁਪਏ ਦਾ ਜੀਵਨ ਬੀਮਾ ਵੀ ਮੁਹੱਈਆ ਕਰੇਗੀ। 6 ਮਹੀਨੇ ਖਾਤਾ ਸੁਚਾਰੂ ਰੂਪ ਵਿੱਚ ਚਲਾਉਣ ਉੱਤੇ 5000 ਰੁਪਏ ਦੀ ਓਵਰਡਰਾਫਟ (ਪੇਸ਼ਗੀ ਰਕਮ ਵਸੂਲੀ) ਦੀ ਸਹੂਲਤ ਵੀ ਮਿਲੇਗੀ।[2] ਇਸ ਤਰਾਂ ਦੇਸ਼ ਦੇ ਸਾਰੇ ਪਰਵਾਰਾਂ ਨੂੰ ਦੇਸ਼ ਦੇ ਵਿੱਤੀ ਪ੍ਰਬੰਧ ਵਿੱਚ ਸ਼ਮੂਲੀਅਤ ਮਿਲੇਗੀ।ਪੇਸ਼ਗੀ ਰਕਮ ਵਸੂਲ ਕਰਨ ਲਈ ਖਾਤਾਧਾਰਕ ਕੋਲ ਅਧਾਰ ਕਾਰਡ ਹੋਣਾ ਜ਼ਰੂਰੀ ਹੈ।[3]

ਇਸ ਯੋਜਨਾ ਦੇ ਪਹਿਲੇ ਹੀ ਦਿਨ ਭਾਵ 28 ਅਗਸਤ, 2015 ਨੂੰ ਡੇਢ ਕਰੋੜ ਖਾਤੇ ਖੋਲ੍ਹੇ ਗਏ ਹਨ।[4][5] ਇਸ ਤਰਾਂ ਬਾਕੀ 5 ਮਹੀਨਿਆਂ ਵਿੱਚ 6 ਕਰੋੜ ਖਾਤੇ ਖੋਲ੍ਹਣ ਦਾ ਟੀਚਾ ਬਾਕੀ ਰਹਿ ਗਿਆ ਹੈ। ਯੋਜਨਾ ਅਧੀਨ ਹਰੇਕ ਖਾਤਾਧਾਰੀ ਨੂੰ ਇੱਕ ਰੁ:ਪੇ ਡੈਬਿਟ ਕਾਰਡ ਤੇ ਇੱਕ ਲੱਖ ਰੁਪਏ ਦਾ ਦੁਰਘਟਨਾ ਬੀਮਾ ਤੁਰੰਤ ਪ੍ਰਾਪਤ ਹੋ ਜਾਵੇਗਾ। ਇੱਕ ਵਾਰ ਡੈਬਿਟ ਕਾਰਡ ਰਾਹੀਂ ਕੋਈ ਵਟਾਂਦਰ ਕਰਨ ਤੇ ਹਰ ਲੈਣ-ਦੇਣ ਉੱਤੇ ਅੱਧੇ ਰੁਪਏ ਦੀ ਫ਼ੀਸ ਕੱਟੀ ਜਾਵੇਗੀ।

ਹਵਾਲੇ

[ਸੋਧੋ]
  1. "Prime Minister to Launch Pradhan Mantri Jan Dhan Yojana Tomorrow". Press Information Bureau, Govt. of India. 27 August 2014. Retrieved 28 August 2014.
  2. JanDhanYojana.Net (28 August 2014). "PM 'Jan Dhan' Yojana". JanDhanYojana.Net. Retrieved 29 August 2014.
  3. "jan dhan yojna amar ujala Hindi news". Retrieved 31/08/2014. {{cite web}}: Check date values in: |accessdate= (help)[permanent dead link]
  4. ET Bureau (28 August 2014). "PM 'Jan Dhan' Yojana launched; aims to open 1.5 crore bank accounts on first day". The Economic Times. Retrieved 28 August 2014.
  5. "Modi: Banking for all to end "financial untouchability"". Reuters. 28 August 2014. Archived from the original on 19 ਸਤੰਬਰ 2015. Retrieved 29 August 2014. {{cite web}}: Unknown parameter |dead-url= ignored (|url-status= suggested) (help)