ਅਧਾਰ
ਕਿਸਮ | –ਕਲਿਆਣਕਾਰੀ |
---|---|
ਆਰੰਭ | –29 ਸਤੰਬਰ 2010 |
ਸਮੱਗਰੀ_ਲਾਈਸੈਂਸ | –ਭਾਰਤ |
ਜਾਰੀ ਕਰਨ ਵਾਲੀ ਸੰਸਥਾ | –ਯੂਨੀਕ ਆਡੈਂਟੀਫ਼ਿਕੇਸ਼ਨ ਅਥਾਰਟੀ ਆਫ਼ ਇੰਡੀਆ |
ਖੇਤਰ | –ਭਾਰਤ |
ਉਦੇਸ਼ | –ਲੋਕ ਕਲਿਆਣ ਯੋਜਨਾਵਾਂ ਲੋਕਾਂ ਤੱਕ ਆਸਾਨੀ ਨਾਲ ਪਹੁੰਚਣ |
ਬਜਟ | –12300 ਕਰੋੜ(ਅਨੁਮਾਨਿਤ)[1] |
ਵੈੱਵਸਾਈਟ | –http://uidai.gov.in/ Archived 2020-01-15 at the Wayback Machine. |
ਆਧਾਰ ਜਾਂ ਵਿਲੱਖਣ ਸ਼ਨਾਖ਼ਤੀ ਨੰਬਰ ਇੱਕ ਵੱਖਰੀ ਪਛਾਣ ਦੇ ਰੂਪ ਵਿੱਚ 12 ਨੰਬਰਾਂ ਵਾਲਾ ਯੂ.ਆਈ.ਡੀ. ਕਾਰਡ ਹੈ। ਇਨ੍ਹਾਂ ਕਾਰਡਾਂ ਵਿੱਚ ਬਾਇਓਮੀਟਰਿਕ ਸ਼ਨਾਖ਼ਤ ਲਈ ਲੋੜੀਂਦਾ ਵੇਰਵਾ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕਾਰਡਾਂ ਵਿੱਚ ਵਿਅਕਤੀ ਦਾ ਨਾਂ, ਲਿੰਗ, ਮਾਂ-ਬਾਪ ਦਾ ਨਾਂ ਤਸਵੀਰ, ਜਨਮ ਮਿਤੀ, ਰਾਸ਼ਟਰੀਅਤਾ,ਪੱਕਾ ਅਤੇ ਚਾਲੂ ਪਤਾ, ਹੱਥਾਂ ਦੀਆਂ ਉਂਗਲਾਂ ਦੇ ਨਿਸ਼ਾਨ, ਅੱਖਾਂ ਦੀ ਸਕੈਨਿੰਗ ਸਮੇਤ ਨਿੱਜੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ। ਸਮੁੱਚੇ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਵਸਣ ਦੇ ਬਾਵਜੂਦ ਇਸ ਨੰਬਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ ਅਤੇ ਇਹ ਕਾਰਡ ਹਰ ਥਾਂ ਵੱਖ-ਵੱਖ ਮਕਸਦਾਂ ਲਈ ਲਾਭਕਾਰੀ ਸਾਬਤ ਹੁੰਦਾ ਹੈ। ਭਾਰਤੀ ਨਾਗਰਿਕਾਂ ਤੋਂ ਇਲਾਵਾ, ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ ਅਤੇ ਭਾਰਤ ਵਿੱਚ ਵਸੇ ਵਿਦੇਸ਼ੀਆਂ ਨੂੰ ਵੀ ਇਹ ਕਾਰਡ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਕਾਰਡਾਂ ਵਿੱਚ ਸਮਾਰਟ ਕਾਰਡ ਤਕਨੀਕ ਦੀ ਵਰਤੋਂ ਕੀਤੀ ਗਈ ਹੈ।[2][3]

ਸੰਸਥਾ[ਸੋਧੋ]
ਇਸ ਯੋਜਨਾ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਨੰਦਨ ਨੀਲਕਣੀ ਦੀ ਅਗਵਾਈ ਵਾਲੀ ਏਜੰਸੀ ਯੂਨੀਕ ਆਡੈਂਟੀਫ਼ਿਕੇਸ਼ਨ ਅਥਾਰਟੀ ਆਫ਼ ਇੰਡੀਆ ਨੂੰ ਸੌਂਪੀ ਗਈ ਹੈ। ਇਸ ਯੋਜਨਾ ਮੁਤਾਬਕ ਪੰਜ ਸਾਲ ਤੋਂ ਉੱਪਰ ਹਰੇਕ ਵਿਅਕਤੀ ਨੂੰ ਵੱਖਰੀ ਪਛਾਣ ਦੇ ਰੂਪ ਵਿੱਚ 12 ਨੰਬਰਾਂ ਵਾਲਾ ਯੂ.ਆਈ.ਡੀ. ਕਾਰਡ ਮੁਹੱਈਆ ਕਰਵਾਇਆ ਗਿਆ ਹੈ। ਇਸ ਯੋਜਨਾ ਦੀ ਸ਼ੁਰੂਆਤ 29 ਸਤੰਬਰ 2010 ਮਹਾਰਾਸ਼ਟਰ ਦੇ ਟੰਬਲੀ ਪਿੰਡ ਦੇ ਲੋਕਾਂ ਨੂੰ ਇਹ ਕਾਰਡ ਮੁਹੱਈਆ ਕਰਾ ਕੇ ਕੀਤੀ ਗਈ ਸੀ।
ਪੰਜਾਬ ਅਤੇ ਅਧਾਰ[ਸੋਧੋ]
ਪੰਜਾਬ ਵਿੱਚ 15 ਫਰਵਰੀ 2011 ਤੋਂ ਪਿੰਡ ਪੱਧਰ ‘ਤੇ ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਕੌਮੀ ਪੱਧਰ ਦੀ ਵਿਲੱਖਣ ਸ਼ਨਾਖ਼ਤੀ ਨੰਬਰ ਯੋਜਨਾ ‘ਆਧਾਰ’ ਨੂੰ ਇੱਕੋ ਵੇਲੇ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
ਲਾਭ[ਸੋਧੋ]
ਇਨ੍ਹਾਂ ਕਾਰਡਾਂ ਰਾਹੀਂ ਲੋਕ ਕਲਿਆਣ ਯੋਜਨਾਵਾਂ ਲੋਕਾਂ ਤੱਕ ਆਸਾਨੀ ਨਾਲ ਪਹੁੰਚਦੀਆਂ ਹੋਣਗੀਆਂ। ਗ਼ੈਰ-ਕਾਨੂੰਨੀ ਪਰਵਾਸ ਅਤੇ ਸਰਕਾਰੀ ਇਮਾਰਤਾਂ ਨਾਲ ਸਬੰਧਿਤ ਸੁਰੱਖਿਆ ਦੇ ਮਸਲੇ ਵੀ ਇਸ ਕਾਰਡ ਰਾਹੀਂ ਹੱਲ ਹੋ ਜਾਣਗੇ।ਮੌਜੂਦਾ ਵਕਤ ਵਿੱਚ ਆਧਾਰ ਦੁਨੀਆ ਦੀ ਸਭ ਤੋਂ ਮਹਤਵਾਕਾਂਕਸ਼ੀ "ਇੱਕ ਨੰਬਰ, ਇੱਕ ਪਛਾਣ" ਪ੍ਰਣਾਲੀ ਹੈ ਜਿਸਦੇ ਤਹਿਤ ਕਿਸੇ ਆਦਮੀ ਦੀ ਪਛਾਣ ਉਸ ਨਾਲੋਂ ਜੁੜੀ ਸਮਾਜਿਕ, ਬਾਇਓਮੈਟ੍ਰਿਕ ਅਤੇ ਜੀਨੋਮ ਸੰਬੰਧੀ ਜਾਣਕਾਰੀ ਦੇ ਜ਼ਰੀਏ ਇੱਕ ਨੰਬਰ ਤੋਂ ਦੀ ਜਾਂਦੀ ਹੈ। ਇਸ ਨੰਬਰ ਨੂੰ "ਆਧਾਰ ਨੰਬਰ" ਕਿਹਾ ਜਾਂਦਾ ਹੈ ਅਤੇ ਇਹ ਸਰਕਾਰ ਜਾਰੀ ਕਰਦੀ ਹੈ। ਇਸ ਨੰਬਰ ਦੇ ਜ਼ਰੀਏ ਨਿੱਜੀ ਅਤੇ ਸਰਕਾਰੀ ਲੈਣ ਦੇਣ ਦੇ ਲਈ ਕਿਸੇ ਆਦਮੀ ਦੀ ਪਛਾਣ ਦੀ ਪੁਸ਼ਟੀ ਦੀ ਜਾਂਦੀ ਹੈ। ਇਸਦੇ ਲਈ ਆਦਮੀ ਆਪਣਾ ਆਧਾਰ ਨੰਬਰ ਦੱਸਦਾ ਹੈ। ਇਸਦੇ ਬਾਅਦ ਇੱਕ ਸਰਕਾਰੀ ਡੈਟਾਬੇਸ ਵਿੱਚ ਰੱਖੀ ਗਈ ਜਾਣਕਾਰੀ (ਜਿਵੇਂ, ਫੇਸ਼ੀਅਲ ਰੇਕਗਨਿਸ਼ਨ ਜਾਂ ਫਿੰਗਰਪ੍ਰਿੰਟ) ਤੋਂ ਇਸ ਨੰਬਰ ਦਾ ਮਿਲਾਨ ਕੀਤਾ ਜਾਂਦਾ ਹੈ। ਜੈਸਾ ਕਿ ਨਾਂ ਤੋਂ ਹੀ ਪਤਾ ਚਲਦਾ ਹੈ ਕਿ ਨਾਗਰਿਕਾਂ ਨੂੰ ਸਰਕਾਰੀ ਅਤੇ ਨਿੱਜੀ ਸੇਵਾਵਾਂ ਦੇਣ ਦੇ ਲਈ ਇਹ ਜਾਣਕਾਰੀਆਂ ਦਾ ਇੱਕ ਅਨਮੋਲ ਜ਼ਖੀਰਾ ਬਣ ਸਕਦਾ ਹੈ।
ਲੋੜ ਅਤੇ ਵਰਤੋਂ[ਸੋਧੋ]
ਅਧਾਰ ਕਾਰਡ ਹੁਣ ਸਾਰੀਆਂ ਚੀਜ਼ਾਂ ਲਈ ਜਰੂਰੀ ਹੁੰਦਾ ਹੈ। ਹਰ ਜਗ੍ਹਾ ਪਛਾਣ ਦੇ ਲਈ ਅਧਾਰ ਕਾਰਡਾਂ ਜਰੂਰੀ ਹੈ। ਆਧਾਰ ਕਾਰਡ ਦੀ ਮਹੱਤਤਾ ਨੂੰ ਵਧਾਉਂਦੇ ਹੋਏ, ਭਾਰਤ ਸਰਕਾਰ ਨੇ ਵੱਡੇ ਫੈਸਲੇ ਲਏ ਹਨ। ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ, ਤਾਂ ਉਹ ਕੰਮ ਕਰਨਾ ਮੁਸ਼ਕਲ ਹੋਵੇਗਾ। ਕੋਈ ਦੂਜਾ ਇਸ ਕਾਰਡ ਦੀ ਵਰਤੋਂ ਨਹੀਂ ਕਰ ਸਕਦਾ. ਜਦੋਂ ਕਿ ਰਾਸ਼ਨ ਕਾਰਡਾਂ ਸਮੇਤ ਹੋਰ ਦੂਸਰੇ ਸਰਟੀਫਿਕੇਟ ਨੂੰ ਲੈ ਕੇ ਬਹੁਤ ਸਾਰੀਆਂ ਗੜਬੜ / ਠਗੀ / ਪਰੇਸ਼ਾਨੀਆਂ ਹੁੰਦੀਆਂ ਰਹੀਆਂ ਹਨ ਅਤੇ ਜਾਰੀ ਹਨ। ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇੱਕ ਡੁਪਲੀਕੇਟ ਅਧਾਰ ਕਾਰਡ ਵੀ ਬਣਾ ਸਕਦੇ ਹੋ, ਜੋ ਕਿ ਅਸਲ ਆਧਾਰ ਕਾਰਡ ਦੀ ਤਰ੍ਹਾਂ ਹੀ ਜਾਇਜ਼ ਹੋਵੇਗਾ.[4]
- ਪਾਸਪੋਰਟ ਜਾਰੀ ਕਰਨਾ ਜਾ ਜਾਰੀ ਰੱਖਣਾ ਲਈ ਜਰੂਰੀ ਕੀਤਾ ਗਿਆ ਹੈ।
- ਜਨਧਨ ਖਾਤਾ ਖੋਲ੍ਹਣ ਲਈ
- ਐਲਪੀਜੀ ਦੀ ਸਬਸਿਡੀ ਲੈਣ ਲਈ
- ਰੇਲ ਟਿਕਟ 'ਤੇ ਛੂਟ ਲੈਣ ਲਈ
- ਇਮਤਿਹਾਨਾਂ ਵਿੱਚ ਬੈਠਣ ਲਈ (ਜਿਵੇਂ ਆਈ ਆਈ ਟੀ ਜੈਈ ਲਈ)
- ਬੱਚਿਆਂ ਦੀ ਨਰਸਰੀ ਕਲਾਸ ਵਿੱਚ ਦਾਖਲ ਹੋਣ ਲਈ
- ਡਿਜੀਟਲ ਜਨਮ ਤੇ ਮੌਤ ਸਰਟੀਫਿਕੇਟ (ਲਾਈਫ ਸਰਟੀਫਿਕੇਟ) ਦੇ ਲਈ ਅਧਾਰ ਅਧਾਰਤ
- ਬਿਨਾਂ ਅਧਾਰ ਕਾਰਡ ਨਹੀਂ ਮਿਲੂਗਾ ਪ੍ਰਵੀਡੈਂਟ ਫੰਡ
- ਡਿਜੀਟਲ ਲੌਕਰ ਦੇ ਲਈ ਅਧਾਰ ਜਰੂਰੀ ਹੈ।
- ਵਿਰਾਸਤ ਰਜਿਸਟ੍ਰੇਸ਼ਨ ਲਈ ਵੀ ਅਧਾਰ ਕਾਰਡ ਵਿਆਹ ਕਰਵਾ ਦਿੱਤਾ ਗਿਆ ਹੈ।
- ਵਿਦਿਆਰਥੀਆਂ ਨੂੰ ਵਜੀਫ਼ਾ ਲਈ ਉਹ ਆਪਣੇ ਬੈਂਕ ਵਿੱਚ ਅਧਾਰ ਕਾਰਡ ਜਮ੍ਹਾ ਕਰਵਾ ਰਹੇ ਹਨ।
- ਸਿਮ ਕਾਰਡ ਖਰੀਦਣ ਲਈ
- ਇਨਕਮ ਟੈਕਸ ਰਿਟਰਨ ਲਈ
ਗੈਲਰੀ[ਸੋਧੋ]
ਬਾਹਰੀ ਲਿੰਕ[ਸੋਧੋ]
ਹਵਾਲੇ[ਸੋਧੋ]
- ↑ "Annual report 2013, Key facts and figures". Archived from the original on 2014-03-31. Retrieved 2014-06-01.
- ↑ "Impact of Aadhaar, GST & rail DFC to be significant, lasting: UBS". Zeenews. 2014-01-16. Retrieved 2014-01-19.
- ↑ PTI 8 Jan 2014, 09.11PM IST. "Subsidy payout via Aadhaar accounts can save 1.2 per cent of GDP: UBS - Economic Times". Economictimes.indiatimes.com. Retrieved 11 January 2014.
- ↑ "आधार कार्ड खो गया तो डुप्लीकेट आधार कार्ड कैसे बनवाये". Aadhar Uidai News. 2017-04-15.