ਪ੍ਰਭਜੋਤ ਕੌਰ
ਪ੍ਰਭਜੋਤ ਕੌਰ | |
---|---|
ਜਨਮ | [1] ਪਿੰਡ ਲੰਗੜਆਲ, ਜਿਲ੍ਹਾ ਗੁਜਰਾਤ ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) | 6 ਜੁਲਾਈ 1924
ਮੌਤ | 25 ਨਵੰਬਰ 2016 | (ਉਮਰ 92)
ਕਿੱਤਾ | ਲੇਖਕ, ਕਵੀ, |
ਰਾਸ਼ਟਰੀਅਤਾ | ਭਾਰਤੀ |
ਪ੍ਰਮੁੱਖ ਕੰਮ | ਲਟ ਲਟ ਜੋਤ ਜਗੇ |
ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ, ਦਿੱਲੀ |
ਜੀਵਨ ਸਾਥੀ | ਕਰਨਲ ਨਰਿੰਦਰਪਾਲ ਸਿੰਘ |
ਬੱਚੇ | ਨਿਰੂਪਮਾ ਕੌਰ (ਕਵੀ ਅਤੇ ਲੇਖਕ) ਅਤੇ ਅਨੁਪਮਾ ਕੌਰ (ਚਿੱਤਰਕਾਰ) |
ਪ੍ਰਭਜੋਤ ਕੌਰ (6 ਜੁਲਾਈ 1924 - 25 ਨਵੰਬਰ 2016) ਇੱਕ ਪੰਜਾਬੀ ਕਵਿਤਰੀ ਸੀ।
ਜੀਵਨੀ
[ਸੋਧੋ]ਪ੍ਰਭਜੋਤ ਕੌਰ ਦਾ ਜਨਮ ਪਿੰਡ ਲੰਗੜਆਲ, ਜਿਲ੍ਹਾ ਗੁਜਰਾਤ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ 6 ਜੁਲਾਈ 1924 ਨੂੰ ਹੋਇਆ।[2][3] ਉਸ ਦੇ ਪਿਤਾ ਸ. ਨਿਧਾਨ ਸਿੰਘ ਸੱਚਰ ਅਤੇ ਮਾਤਾ ਸ੍ਰੀਮਤੀ ਰਜਿੰਦਰ ਕੌਰ ਸਨ। ਉਸ ਨੇ ਨਾਵਲਕਾਰ, ਲੇਖਕ ਅਤੇ ਪੱਤਰਕਾਰ ਕਰਨਲ ਨਰਿੰਦਰਪਾਲ ਸਿੰਘ ਨਾਲ ਵਿਆਹ ਕਰਵਾਇਆ। ਨਿਰੂਪਮਾ ਕੌਰ ਅਤੇ ਅਨੁਪਮਾ ਕੌਰ ਉਨ੍ਹਾਂ ਦੀਆਂ ਦੋ ਧੀਆਂ ਹਨ। ਨਿਰੂਪਮਾ ਕੌਰ ਕਵੀ ਅਤੇ ਲੇਖਕ ਹੈ ਅਤੇ ਅਨੁਪਮਾ ਕੌਰ ਇੱਕ ਚਿੱਤਰਕਾਰ।[4]ਪਿਛਲੇ 25 ਕੁ ਸਾਲ ਤੋਂ ਬੜੀ ਲਗਨ ਨਾਲ ਸਾਹਿਤ ਰਚਨਾ ਕਰਦੀ ਰਹੀ ਹੈ। ਪ੍ਰਭਜੋਤ ਕੌਰ ਨੂੰ "ਪੱਬੀ" ਲਿਖਣ ਉੱਤੇ 1964 ਵਿੱਚ ਸਾਹਿਤ ਅਕਾਡਮੀ ਦਿੱਲੀ ਨੇ ਪੰਜ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਸੀ। [5]ਅਤੇ 1967 ਵਿੱਚ ਉਸਨੂੰ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। [6]ਇਹ ਪੰਜਾਬ ਦੀ ਵਿਧਾਨ ਪਰੀਸ਼ਦ ਲਈ ਨਾਮਜ਼ਦ ਹੋਈ ਅਤੇ ਯੂਨੈਸਕੋ ਦੇ ਕੌਮੀ ਕਮਿਸ਼ਨ ਦੀ ਮੈਂਬਰ ਵੀ ਰਹੀ। ਉਹ ਪੈੱਨ ਇੰਟਰਨੈਸ਼ਨਲ ਨਾਲ ਸੰਬੰਧਿਤ ਸੀ, ਅਤੇ ਭਾਰਤ ਦੀ ਬਿਨਾ ਤੇ ਉਹ ਲੇਖਕਾਂ ਦੇ ਇਸ ਗਲੋਬਲ ਸੰਗਠਨ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਵਿਚ ਹਾਜ਼ਰ ਹੋਈ। 1968 ਵਿੱਚ, ਉਸ ਨੇ "ਲਾ ਰੋਜ਼ ਦੇ ਫ੍ਰੈਂਸ" ਨਾਮ ਵਾਲਾ ਵਕਾਰੀ ਪੁਰਸਕਾਰ ਜਿੱਤਿਆ।[ਹਵਾਲਾ ਲੋੜੀਂਦਾ]
ਸਾਹਿਤ ਰਚਨਾ
[ਸੋਧੋ]ਅੰਮ੍ਰਿਤਾ ਪ੍ਰੀਤਮ ਤੋ ਬਾਅਦ ਪ੍ਰਭਜੋਤ ਦੂਜੀ ਕਵਿਤਰੀ ਸੀ ਜਿਸ ਨੇ ਇਸਤਰੀ ਮਨ ਦੀਆ ਉਮੰਗਾਂ ਤੇ ਸੱਧਰਾਂ ਨੂੰ ਕਵਿਤਾ ਦਾ ਵਿਸ਼ਾ ਬਣਾ ਕੇ, ਉਨ੍ਹਾਂ ਦੇ ਜ਼ਜ਼ਬਿਆ ਦੀ ਤਰਜਮਾਨੀ ਕਰਨ ਦਾ ਯਤਨ ਕੀਤਾ ਹੈ। ਪ੍ਰਭਜੋਤ ਦੇ ਬਿਆਨ ਵਿੱਚ ਸਰਲਤਾ, ਡੂੰਘੀ ਤੀਬਰਤਾ, ਰਸ ਤੇ ਰੋਮਾਂਸ ਦਾ ਅੰਸ਼ ਭਰਿਆ ਹੈ। ਉਸਦੇ ਇਸਤਰੀ ਦਿਲ ਦੀ ਸੁਭਾਵਿਕ ਕੋਮਲਤਾ ਤੇ ਭਾਵ, ਮਧੁਰਤਾ, ਰਸੀਲੀ ਭਾਸ਼ਾ ਤੇ ਭਾਵ ਪ੍ਰਧਾਨ ਰੋਮਾਂਸ ਭਿੱਜੇ ਰੰਗ ਵਿਚ ਹੀ ਵਧੇਰੇ ਨਿਖਰਦੀ ਹੈ ਅਤੇ ਪ੍ਰਗਤੀਵਾਦੀ ਕਵਿਤਾ ਫ਼ੈਸਨਦਾਰੀ ਹੀ ਪ੍ਰਤੀਤ ਹੁੰਦੀ ਹੈ।[7]
ਰਚਨਾਵਾਂ
[ਸੋਧੋ]ਕਾਵਿ-ਸੰਗ੍ਰਹਿ
[ਸੋਧੋ]- ਲਟ ਲਟ ਜੋਤ ਜਗੇ (1943)
- ਪਲਕਾਂ ਓਹਲੇ (1944)
- ਕੁਝ ਹੋਰ (1946)
- ਅਜ਼ਲ ਤੋਂ (1946)
- ਕਾਫ਼ਲੇ (1947)
- ਸੁਪਨੇ ਸੱਧਰਾਂ (1949)
- ਚੋਣਵੀ ਕਵਿਤਾ (1949)
- ਦੋ ਰੰਗ (1951)
- ਪੰਖੇਰੂ (1956)
- ਸ਼ਾਹਰਾਹ (ਉਰਦੂ ਲਿਪੀ, 1957)
- ਬਣ ਕਪਾਸੀ (1958)
- ਬਣ ਕਪਾਸੀ (ਉਰਦੂ ਲਿਪੀ:ਪਾਕਿਸਤਾਨੀ)" 1962
- ਪੱਬੀ (1962)
- ਖਾੜੀ (1967)
- ਵੱਡਦਰਸ਼ੀ ਸ਼ੀਸ਼ਾ (1973)
- ਮਧਿਆਂਤਰ (1974)
- ਚੰਦਰ ਯੁਗ (1977)
- ਪਾਰਦਰਸ਼ੀ (1990)
- ਕੁੰਠਿਤ (1990)
- ਮੈਂ ਤੈਨੂੰ ਮੁਖਾਤਿਬ ਹਾਂ (2000)
- ਚਰਮ ਸੀਮਾ (2002)
- ਨੀਲ ਕੰਠ (2005)
- ਬੋਲਨ ਦੀ ਨਹੀਂ ਜਾ ਵੇ ਅੜਿਆ (2006)
- ਅੰਤਰਨਾਦ (2008)
- ਮੰਤਰ ਮੁਗਦ (2008)
- ਕਰਕ ਕਲੇਜੇ ਮਾਹਿ (2012)
ਕਹਾਣੀ ਸੰਗ੍ਰਹਿ
[ਸੋਧੋ]- ਅਮਨ ਦੇ ਨਾਂ
- ਕਿਣਕੇ
- ਜ਼ਿੰਦਗੀ ਦੇ ਕੁਝ ਪਲ
ਬਾਲ ਸਾਹਤਿ
[ਸੋਧੋ]- ਆਲ ਮਾਲ ਹੋੲਿਆ ਥਾਲ
- ਝੂਟੇ ਮਾੲੀਅਾਂ
- ਬਾਲ ਗੀਤ
- ਅਮਨ ਦਾ ਪੈਗੰਬਰ
- ਸਾਡੇ ਤਿੳੁਹਾਰ
- ੲਿਕ ਵਾਰੀ ਦੀ ਗੱਲ ਸੁਣਾਵਾਂ
- ਅੱਡੀ ਟੱਪਾ
ਸਵੈ-ਜੀਵਨੀ
[ਸੋਧੋ]- ਜੀਣਾ ਵੀ ਇੱਕ ਅਦਾ ਹੈ-।
- ਜੀਣਾ ਵੀ ੲਿੱਕ ਅਦਾ ਹੈ-॥
- ਮੇਰੀ ਸਾਹਤਿਕ ਸਵੈ-ਜੀਵਨੀ
- ਕਾਵਿ ਕਲਾ ਤੇ ਮੇਰਾ ਅਨੁਭਵ
ਅਨੁਵਾਦ
[ਸੋਧੋ]- ਸ਼ੋਫ਼ਰੋ
- ਸੱਚ ਦੀ ਭਾਲ
- ਕੰਧਾਰੀ ਹਵਾ
- ਵਿਵੇਕਾਨੰਦ ਦੀ ਜੀਵਨੀ
- ਮੇਰੀ ਵਸੀਅਤ
- ਸ਼ਾਹਦਾਣੇ ਦਾ ਬਗ਼ੀਚਾ
- ਸਹਰ ਹੋਨੇ ਤਕ
- ਸਾਡੀ ਲੰਮੀ ਉਡਾਰੀ ਵੇ
- ਹਿੰਮ ਹੰਸ
- ਸਮਾਨ ਸਵਰ
- ਸਮ-ਰੂਪ
- ਭਾਵ-ਚਿੱਤਰ
ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਭਾਗ
[ਸੋਧੋ]- ਐਫ਼ਰੋ-ਏਸ਼ੀਅਨ ਰਾੲੀਟਰਜ਼ ਕਾਨਫ਼ਰੰਸ,ਤਾਸ਼ਕੰਦ
- ਵਰਲਡ ਯੂਥ ਫ਼ੈਸਟੀਵਲ,ਮਾਸਕੋ
- ੲਿੰਡੋ-ਪਾਕਿਸਤਾਨ ਕਲਚਰ ਕਾਨਫ਼ਰੰਸ,ਦਿੱਲੀ
- ਵਨ ਏਸ਼ੀਆ ਅਸੈਂਬਲੀ,ਦਿੱਲੀ
- ਕਾਮਨਵੈਲਥ ਰਾਈਟਰਜ਼ ਕਾਨਫ਼ਰੰਸ,ੲਿੰਗਲੈਂਡ-ਲੰਡਨ
ਪੁਰਸਕਾਰ ਤੇ ਸਨਮਾਨ
[ਸੋਧੋ]- ਪਦਮ ਸ਼੍ਰੀ
- ਇੰਟਰਨੈਸ਼ਨਲ ਵੁਮਨ ਆਫ਼ ਦਾ ਈਅਰ
- ਸਾਹਿਤ ਅਕਾਡਮੀ
- ਰਾਜਕਵੀ ਪੰਜਾਬ
- ਪੰਜਾਬੀ ਸਾਹਿਤ ਸਭਾ,ਦਿੱਲੀ
- ਕੇਦਰੀ ਲੇਖਕ ਸਭਾ,ਜ਼ੀਰਾ
- ਪੋੲਿਜ਼ੀ ੲਿੰਡੀਅਾ
- ਸਰੋਜਨੀ ਨਾਇਡੂ ਸਨਮਾਨ
- ਫ਼ੈਲੋ ਪੰਜਾਬੀ ਸਾਹਿਤ ਸਭਾ, ਦਿੱਲੀ
ਹਵਾਲੇ
[ਸੋਧੋ]- ↑ R. P. Malhotra; Kuldeep Arora (2003). Encyclopaedic Dictionary of Punjabi Literature: A-L. Global Vision Publishing House. pp. 294–. ISBN 978-81-87746-52-2.
- ↑ "Prabhjot Kaur". thesikhencyclopedia.com.
- ↑ "Prabhjot Kaur worldcat.". worldcat.org.
- ↑ Encyclopaedic Dictionary of Punjabi Literature: A-L edited by R. P. Malhotra, Kuldeep Arora
- ↑ ਪੰੰਜਾਬੀ ਸਾਹਿਤ ਦਾ ੲਿਤਿਹਾਸ,ਪ੍ਰੋ ਪਿਅਾਰਾ ਸਿੰਘ ਭੋਗਲ,ਹਿਰਦੇਜੀਤ ਪ੍ਰਕਾਸ਼ਨ,ਯੂਨੀਵਰਸਲ ਕਾਲਜ ਕਨਾਟ ਸਰਕਸ,ਜਲੰਧਰ, ਪੰਨਾ ਨੰਬਰ 622
- ↑ "Year wise list of Padma Shri recipients - 1954 to 2014." Archived 2016-11-15 at the Wayback Machine.
- ↑ ਪੰਜਾਬੀ ਸਾਹਿਤ ਦਾ ਇਤਿਹਾਸ, ਭਾਗ ਦੂਜਾ, ਕਿਰਪਾਲ ਸਿੰਘ ਕਸੇਲ,ਭਾਸ਼ਾ ਵਿਭਾਗ,ਪੰਜਾਬ
- ↑ ਰੋਜ਼ ਗੀਤ ਮੈਂ ਗਾਵਾਂ,ਪ੍ਰਭਜੋਤ ਕੌਰ ਆਰਸੀ ਪਬਲਿਸ਼ਰਜ਼ ਪੰਨਾ 167