ਸਮੱਗਰੀ 'ਤੇ ਜਾਓ

ਰਤਨ ਨਾਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਤਨ ਨਾਥ ਚੌਰੰਗੀ ਨਾਥ ਤੋਂ ਬਾਅਦ ਰਤਨ ਨਾਥ ਪੈਦਾ ਹੋਇਆ । ਉਹ ਮਛੰਦਰ ਨਾਥ ਦਾ ਚੇਲਾ ਸੀ । ਇਸਦਾ ਜੀਵਨ ਸਮਾਂ 1000 ਤੋਂ 1200 ਇ: ਦੇ ਮੱਧ ਦਾ ਮੰਨਿਆ ਜਾਂਦਾ ਹੈ । ਰਤਨਨਾਥ ਨਾਥ ਸੰਪਰਦਾਇ ਦਾ ਇੱਕ ਜੋਗੀ ਸੀ। ਉਸ ਦਾ ਜਨਮ ਬਠਿੰਡੇ ਹੋਇਆ ਮੰਨਿਆ ਜਾਂਦਾ ਹੈ। ਉਥੇ ਉਸ ਦੀ ਸਮਾਧ ਵੀ ਅਜੇ ਤੱਕ ਸੁਰੱਖਿਅਤ ਹੈ। ਕਈ ਇਸ ਦਾ ਸੰਬੰਧ ਨੇਪਾਲ ਦੇ ਕਸ਼ੱਤਰੀਆਂ ਨਾਲ ਮੰਨਦੇ ਹਨ। ਇਸ ਨਾਲ ਸੰਬੰਧਿਤ ਕੁੱਝ ਸਥਾਨ ਪਿਸ਼ਾਵਰ, ਕੰਧਾਰ, ਜਲਾਲਾਬਾਦ ਅਤੇ ਕਾਬਲ ਵਿੱਚ ਮੌਜੂਦ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਨੇ ਉੱਥੇ ਜਾ ਕੇ ਵੀ ਪ੍ਰਚਾਰ ਕੀਤਾ। ਰਤਨ ਨਾਥ ਨੂੰ ਹਾਜੀ ਰਤਨ , ਬਾਬਾ ਰਤਨ ਜਾਂ ਪੀਰ ਰਤਨ ਦੇ ਨਾਵਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਰਤਨ ਨਾਥ ਦੇ ਚੇਲੇ ਬ੍ਰਹਮਦਾਸ ਦੀ ਰਚਨਾ “ ਪੋਥੀ ਰਤਨ ਗਿਆਨ' ਤੋਂ ਉਸ ਦੀ ਮਛੰਦਰ ਨਾਥ ਨਾਲ ਹੋਈ ਗੋਸ਼ਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਭਰੋਸੇ ਯੋਗ ਜਾਣਕਾਰੀ ਪ੍ਰਾਪਤ ਹੁੰਦੀ ਹੈ । ਰਤਨ ਨਾਥ ਦੀਆਂ ਦੋ ਰਚਨਾਵਾਂ ‘ ਕਾਫ਼ਰਬੋਧ ' ਤੇ “ ਅਵਲੀ ਸਿਲੁਕ " ਮਿਲਦੀਆਂ ਹਨ । ਇਨ੍ਹਾਂ ਰਚਨਾਵਾਂ ਵਿਚ ਫ਼ਾਰਸੀ ਦੇ ਵੀ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਗਈ ਮਿਲਦੀ ਹੈ । ਉਸ ਦੀ ਇਕ ਸ਼ਬਦੀ ਗੋਰਖ ਬਾਣੀ ਵਿਚ ਮਿਲਦੀ ਹੈ , ਜਿਸ ਵਿਚ ਉਸ ਨੇ ਆਪਣੇ ਨਾਂ ਨਾਲ ਹਾਜੀ ਸ਼ਬਦ ਵਰਤਿਆ ਹੈ :

ਰੁਪਾ ਮੁਹੰਮਦ , ਸੋਨਾ ਖਦਾਈ , ਦਹੀਂ ਵਿਚ ਗੋਤਾ ਖਾਈ ਬਾਬਾ ਰਤਨ ਹਾਜੀ ਐਸੀ ਕਹੈਂ , ਸਭ ਤੇ ਨਿਆਰਾ ਰਹੇ ।

ਕੁਝ ਵਿਦਵਾਨ ਰਤਨ ਨਾਥ ਨੂੰ ਸੂਫ਼ੀ ਮੰਨਦੇ ਹਨ । ਉਨ੍ਹਾਂ ਅਨੁਸਾਰ , ਉਸ ਨੇ ਇਸਲਾਮ ਧਾਰਨ ਕਰ ਲਿਆ ਸੀ । ਡਾ . ਮੋਹਣ ਸਿੰਘ ਦੀਵਾਨਾ ਦੇ ਕਥਨ ਅਨੁਸਾਰ ਹਾਜੀ ਰਤਨ , ਗਜ਼ਨੀ ਵਿਚ ਅਲੋਪ ਭਾਵ ਕਾਲਵਾਸ ਹੋਏ ਸਨ ।