ਅਲਕਾਪੁਰੀ
ਅਲਕਾਪੁਰੀ, ਜਿਸਨੂੰ ਅਲਕਪੁਰੂ ਵੀ ਕਿਹਾ ਜਾਾਂਦਾ ਹੈ। ਹਿੰਦੂ ਧਰਮ ਦੇ ਅਨੁਸਾਰ ਇੱਕ ਪੌਰਾਣਿਕ ਨਗਰ ਹੈ ਇਥੇ ਯਕਸਾਂ ਦੇ ਸਵਾਮੀ, ਧਨ ਦੇ ਦੇਵਤਾ ਕੁਬੇਰ ਦੀ ਨਗਰੀ ਹੈ।[1] ਮਹਾਂਭਾਰਤ ਵਿਚ ਇਸ ਨਗਰ ਦਾ ਉਲੇਖ ਯਕਸ਼ਾਂ ਦੀ ਨਗਰੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਨਗਰ ਦੀ ਤੁਲਨਾ ਦੇਵਤਿਆਂ ਦੇ ਰਾਜਾ ਇੰਦਰ ਦੀ ਰਾਜਧਾਨੀ ਨਾਲ ਕੀਤੀ ਜਾਂਦੀ ਹੈ।[2] ਕਾਲੀਦਾਸ ਦੁਆਰਾ ਰਚਿਤ ਮੇਘਦੂਤ ਵਿੱਚ ਅਲਕਾਪੁਰੀ ਦਾ ਉਲੇਖ ਅਤੇ ਵਰਣਨ ਕੀਤਾ ਗਿਆ ਹੈ। ਅਜਿਹੀ ਅਲਕਾਪੁਰੀ ਹਿਮਾਲਿਆ ਵਿੱਚ ਕੈਲਾਸ਼ ਪਰਬਤ ਦੇ ਕੋਲ ਅਲਕਮੰਦਾ ਨਦੀ ਦੇ ਕਿਨਾਰੇ ਉਤੇ ਸਥਿਤ ਹੈ।
ਗ੍ਰੰਥਾਂ ਵਿੱਚ
[ਸੋਧੋ]ਕਾਲੀਦਾਸ ਦੁਆਰਾ ਰਚਿਤ ਮੇਘਦੂਤ ਵਿੱਚ ਇਸਨੂੰ ਯਕਸ਼ਾਦ ਦੀ ਰਾਜਧਾਨੀ ਕਿਹਾ ਗਿਆ ਹੈ। "गंतव्या ते वसतिरलका नाम यक्षेश्वराणाम्" (ਮੇਘਦੂਤ)[3] ਇਨ੍ਹਾਂ ਦੇ ਅਨੁਸਾਰ ਅਲਕਾਪੁਰੀ ਦੀ ਸਥਿਤੀ ਕੈਲਾਸ਼ ਪਰਬਤ ਉਤੇ ਗੰਗਾ ਦੇ ਕੋਲ ਹੈ। "तस्योत्संगे प्रणयनिड्व स्नस्तगंगादुकूलं, न त्वं दृष्टवा न पुनरलकां ज्ञास्यसे कामचारिन। या व: काले वहति सलिलोद्गारमुच्चैर्विमानैर्मुक्ताजाल ग्रथितमलकं कामिनीवाभ्रवृन्दम्।"(ਮੇਘਦੂਤ)[4] ਇਸ ਸ਼ਲੋਕ ਵਿੱਚ 'तस्योत्संगे' ਤੋਂ ਭਾਵ ਹੈ, ਉਸ ਪਰਬਤ ਭਾਵ ਕੈਲਾਸ਼ ਦੇ ਨੇੜੇ ਸਥਿਤ ਹੈ।[5]