ਬੀ.ਐੱਨ. ਸ਼ਰਮਾ
ਦਿੱਖ
ਬੀ.ਐੱਨ. ਸ਼ਰਮਾ | |
---|---|
ਜਨਮ | |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1985 – ਜਾਰੀ |
ਬੀ.ਐੱਨ. ਸ਼ਰਮਾ ਇੱਕ ਪੰਜਾਬੀ ਅਦਾਕਾਰ ਹਨ।[1][2] ਇਹਨਾਂ ਨੇ 1985 ਵਿੱਚ ਜਲੰਧਰ ਦੂਰਦਰਸ਼ਨ ਦੇ ਇੱਕ ਸ਼ੋ ਜੇਬ ਕਤਰੇ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ ਸੱਤਰ ਤੋਂ ਜ਼ਿਆਦਾ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।
ਨਿੱਜੀ ਜ਼ਿੰਦਗੀ
[ਸੋਧੋ]ਬੀ.ਐੱਨ. ਸ਼ਰਮਾ ਵਧੀਆ ਡਾਈਲਾਗ ਡਿਲੀਵਰੀ ਦੇ ਹੁਨਰ ਨਾਲ ਵਰੋਸਾਇਆ, ਪੰਜਾਬੀ ਫਿਲਮ ਉਦਯੋਗ ਵਿੱਚ ਇੱਕ ਮਸ਼ਹੂਰ ਸ਼ਖ਼ਸੀਅਤ ਹੈ। ਉਹ ਦਿੱਲੀ ਦਾ ਜਮਪਲ ਹੈ ਅਤੇ ਉਸ ਦੇ ਮਾਪੇ ਉਸ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸੀ। ਬਾਅਦ ਨੂੰ 1972 ਵਿਚ, ਉਹ ਚੰਡੀਗੜ੍ਹ ਚਲੇ ਗਿਆ ਅਤੇ 25 ਸਾਲ ਇੱਕ ਪੁਲਿਸ ਸਿਪਾਹੀ ਦੇ ਤੌਰ ਤੇ ਸੇਵਾ ਕੀਤੀ। ਨਾਲ ਨਾਲ ਉਸਨੇ ਥੀਏਟਰ ਵਿੱਚ ਆਪਣਾ ਕਰੀਅਰ ਵੀ ਸ਼ੁਰੂ ਕਰ ਲਿਆ ਸੀ ਅਤੇ ਸਿਪਾਹੀ ਦੇ ਤੌਰ ਤੇ ਸੇਵਾ ਦੇ ਦੌਰਾਨ ਉਸ ਨੇ 40-45 ਫ਼ਿਲਮਾਂ ਕਰ ਲਈਆਂ ਸਨ।
ਫ਼ਿਲਮੋਗ੍ਰਾਫੀ
[ਸੋਧੋ]ਸਾਲ | ਸਿਰਲੇਖ | ਭੂਮਿਕਾ | ਨਿਰਦੇਸ਼ਕ | ਨੋਟਸ | ਭਾਸ਼ਾ |
---|---|---|---|---|---|
1971 | ਬਦਨਾਮ ਫ਼ਰਿਸ਼ਤੇ | ਕਮਰ ਨਰਵੀ | ਚਾਈਲਡ ਸਟਾਰ | ਹਿੰਦੀ | |
1979 | ਸੁਰਕਸ਼ਾ | ਰਵਿਕਾਂਤ ਨਾਗੈਚ | ਬੈਕਗਰਾਊਂਡ ਸਾਊਂਡ ਐਡੀਟਰ | ਹਿੰਦੀ | |
1985 | ਰਾਜਨੀਤੀ (1985 ਫ਼ਿਲਮ) | ਠਾਕੁਰ ਤੱਪਸਵੀ | ਹਿੰਦੀ | ||
1990 | ਰਾਣੀ ਕੋਕਿਲਾਂ | ਰਸਾਲੂ | ਲਲਿਤ ਬਹਿਲ | TV ਫ਼ਿਲਮ | ਪੰਜਾਬੀ |
1990 | ਜੱਟ ਪੰਜਾਬ ਦਾ | ਕੈਦੋਂ ਚਾਚਾ | ਯੋਗਰਾਜ ਸਿੰਘ | ਪੰਜਾਬੀ | |
1999 | ਮਹੌਲ ਠੀਕ ਹੈ | ਜਸਪਾਲ ਭੱਟੀ | ਪੰਜਾਬੀ | ||
2001 | ਗਦਰ ਇੱਕ ਪ੍ਰੇਮ ਕਥਾ | ਅਨਿਲ ਸ਼ਰਮਾ | ਹਿੰਦੀ | ||
2012 | ਜੱਟ & ਜੂਲੀਅਟ | ਗੁਨੋਸ਼ਨ ਸਿੰਘ ਚਾਵਲਾ | ਅਨੁਰਾਗ ਸਿੰਘ | ਪੰਜਾਬੀ | |
2012 | ਕੈਰੀ ਓਨ ਜੱਟਾ | ਇੰਸਪੈਕਟਰ ਸਿਕੰਦਰ ਸਿੰਘ ਟਿਵਾਣਾ | ਸਮੀਪ ਕੰਗ | ਪੰਜਾਬੀ | |
2013 | ਜੱਟ & ਜੂਲੀਅਟ 2 | ਗੁਨੋਸ਼ਨ ਸਿੰਘ ਚਾਵਲਾ | ਅਨੁਰਾਗ ਸਿੰਘ | ਪੰਜਾਬੀ | |
2013 | ਆਸ਼ਿਕੀ ਨਾਟ ਅਲਾਊਡ | ਬਿੱਲੂ ਬੱਕਰਾ | ਰਾਕੇਸ਼ ਧਵਨ | ਪੰਜਾਬੀ | |
2014 | ਇਸ਼ਕ ਬਰਾਂਡੀ | ਕਿੰਗ ਡੌਨ | ਅਮਿਤ ਪ੍ਰਾਸ਼ਰ | ਪੰਜਾਬੀ | |
2016 | ਅਰਦਾਸ (ਫ਼ਿਲਮ) | ਸੂਬੇਦਾਰ ਸਾਬ | ਗਿੱਪੀ ਗਰੇਵਾਲ | ਪੰਜਾਬੀ | |
2016 | ਵਿਸਾਖੀ ਲਿਸਟ | ਸਬ-ਇੰਸਪੈਕਟਰ ਬਹਾਦੁਰ ਸਿੰਘ | ਸਮੀਪ ਕੰਗ | ਪੰਜਾਬੀ | |
2017 | ਮੰਜੇ ਬਿਸਤਰੇ | ਸੁਰੀਲਾ | ਬਲਜੀਤ ਸਿੰਘ ਦਿਓ | ਪੰਜਾਬੀ | |
2018 | ਗੋਲਕ ਬੁਗਨੀ ਬੈਂਕ ਤੇ ਬਟੂਆ | ਅਨੇਜਾ ਹਲਵਾਈ | ਕਸਸ਼ੀਤੀਜ ਚੌਧਰੀ | ਪੰਜਾਬੀ | |
2018 | ਰੇਡੂਆ | ਨਵ ਬਾਜਵਾ | ਪੰਜਾਬੀ | ||
2018 | ਕੈਰੀ ਓਨ ਜੱਟਾ 2 | ਬਿੱਲੂ ਬਾਂਸਲ | ਸਮੀਪ ਕੰਗ | ਪੰਜਾਬੀ | |
2018 | ਮਰ ਗਏ ਓਏ ਲੋਕੋ | ਡਾਕਟਰ | ਸਿਮਰਜੀਤ ਸਿੰਘ | ਪੰਜਾਬੀ | |
2019 | ਊੜਾ ਐੜਾ | ਜਗਤਾਰ ਸਿੰਘ | ਕਸਸ਼ੀਤੀਜ ਚੌਧਰੀ | ਪੰਜਾਬੀ | |
2019 | ਰੱਬ ਦਾ ਰੇਡੀਓ 2 | ਮਿਸਤਰੀ ਮਾਮਾ | ਸ਼ਰਨ ਆਰਟ | ਪੰਜਾਬੀ |
ਹਵਾਲੇ
[ਸੋਧੋ]- ↑ Brar Talwar, Disney (3 August 2012). "Screened to perfection". Hindustan Times. Chandigarh. Archived from the original on 20 ਜੁਲਾਈ 2013. Retrieved 25 September 2023.
- ↑ "Know the man: B.N. Sharma". PunjabiMania.com. December 5, 2012. Archived from the original on ਜੁਲਾਈ 6, 2013. Retrieved July 20, 2013.