ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਸ਼ਵ ਹਿੰਦੀ ਸੰਮੇਲਨ ਹਿੰਦੀ ਭਾਸ਼ਾ ਦਾ ਅੰਤਰਰਾਸ਼ਟਰੀ ਸੰਮੇਲਨ ਹੈ, ਜਿਸ ਵਿੱਚ ਸੰਸਾਰ ਭਰ ਵਿੱਚੋਂ ਹਿੰਦੀ ਵਿਦਵਾਨ, ਸਾਹਿਤਕਾਰ, ਪੱਤਰਕਾਰ, ਭਾਸ਼ਾ ਵਿਗਿਆਨੀ, ਵਿਸ਼ਾ ਮਾਹਰ ਅਤੇ ਹਿੰਦੀ ਪ੍ਰੇਮੀ ਜੁੜਦੇ ਹਨ।
ਪਿਛਲੇ ਕਈ ਸਾਲਾਂ ਤੋਂ ਇਹ ਹਰ ਚੌਥੇ ਸਾਲ ਆਜੋਜਿਤ ਕੀਤਾ ਜਾਂਦਾ ਹੈ। ਵਿਸ਼ਵ ਹਿੰਦੀ ਸੰਮੇਲਨਾਂ ਦੀ ਲੜੀ 1975 ਵਿੱਚ ਸ਼ੁਰੂ ਹੋਈ। ਨਾਗਪੁਰ ਵਿੱਚ ਦੋ ਦਿਵਸ਼ੀ ਪਹਿਲੇ ਵਿਸ਼ਵ ਹਿੰਦੀ ਸੰਮੇਲਨ ਦਾ ਉਦਘਾਟਨ 10 ਜਨਵਰੀ 1975 ਨੂੰ ਉਦੋਂ ਪ੍ਰਧਾਨਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਕੀਤਾ ਸੀ। ਮਾਰੀਸ਼ਸ ਦੇ ਉਦੋਂ ਦੇ ਪ੍ਰਧਾਨਮੰਤਰੀ ਸ਼ਿਵਸਾਗਰ ਰਾਮਗੁਲਾਮ ਨੇ ਮੁੱਖ ਮਹਿਮਾਨ ਵਜੋਂ ਇਸ ਵਿੱਚ ਸ਼ਿਰਕਤ ਕੀਤੀ। 30 ਦੇਸ਼ਾਂ ਤੋਂ 122 ਡੈਲੀਗੇਟਾਂ ਨੇ ਕਾਨਫਰੰਸ ਵਿੱਚ ਹਿੱਸਾ ਲਿਆ ਸੀ।[1]
ਉਦੋਂ ਤੋਂ ਹੁਣ ਤੱਕ ਅੱਠ ਵਿਸ਼ਵ ਹਿੰਦੀ ਸੰਮੇਲਨ ਹੋ ਚੁੱਕੇ ਹਨ - ਮਾਰੀਸ਼ਸ, ਨਵੀਂ ਦਿੱਲੀ, ਫਿਰ ਮਾਰੀਸ਼ਸ, ਤਰਿਨੀਡਾਡ ਅਤੇ ਟੋਬੇਗੋ, ਲੰਦਨ, ਸੂਰੀਨਾਮ ਅਤੇ ਨਿਊਯਾਰਕ ਵਿੱਚ। ਨੌਵਾਂ ਵਿਸ਼ਵ ਹਿੰਦੀ ਸੰਮੇਲਨ 22 ਤੋਂ 24 ਸਤੰਬਰ 2012 ਤੱਕ ਜੋਹਾਂਸਬਰਗ ਵਿੱਚ ਹੋਇਆ।