ਪੰਜਾਬੀ ਧੁਨੀਵਿਉਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਧੁਨੀਵਿਉਂਤ ਪੰਜਾਬੀ ਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਧੁਨੀਆਂ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ।

ਖੰਡੀ ਧੁਨੀਆਂ[ਸੋਧੋ]

ਸਵਰ[ਸੋਧੋ]

ਸਵਰ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਬਿਨਾਂ ਕਿਸੇ ਰੋਕ ਤੋਂ ਬਾਹਰ ਨਿਕਲਦਾ ਹੈ। ਪੰਜਾਬੀ ਵਿੱਚ 10 ਸਵਰ ਧੁਨੀਆਂ ਹਨ; ਅ, ਆ, ਐ, ਔ, ਉ, ਊ, ਓ, ਇ, ਈ, ਏ।[1]

ਸਵਰ
ਅਗਲੇ ਅੱਧ-ਅਗਲੇ ਵਿਚਲੇ ਅੱਧ-ਪਿਛਲੇ ਪਿਛਲੇ
ਬੰਦ i(ː) ɪ ʊ u(ː)
ਅੱਧ-ਬੰਦ e(ː) o(ː)
Mid ə
ਅੱਧ-ਖੁੱਲ੍ਹੇ ɛ(ː) ɔ(ː)
ਖੁੱਲ੍ਹੇ a(ː)

ਵਿਅੰਜਨ[ਸੋਧੋ]

ਵਿਅੰਜਨ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਕਿਸੇ ਨਾ ਕਿਸੇ ਜਗ੍ਹਾ ਉੱਤੇ ਰੁਕਦਾ ਹੈ। ਪੰਜਾਬੀ ਵਿੱਚ 29 ਵਿਅੰਜਨ ਧੁਨੀਆਂ ਹਨ ਅਤੇ ਦੋ ਅਰਧ ਸਵਰ ਹਨ। [1]

ਵਿਅੰਜਨ
ਹੋਂਠੀ ਦੰਤੀ/
ਦੰਤ ਪਠਾਰੀ
ਉਲਟਜੀਭੀ ਤਾਲਵੀ ਕੰਠੀ ਸੁਰਯੰਤਰੀ
ਨਾਸਕੀ m n ɳ ɲ ŋ
ਡੱਕਵੇਂ ਅਨਾਦੀ ਅਲਪਰਾਣ p ʈ t͡ʃ k
ਅਨਾਦੀ ਮਹਾਂਪਰਾਣ t̪ʰ ʈʰ t͡ʃʰ
ਨਾਦੀ ਅਲਪਰਾਣ b ɖ d͡ʒ ɡ
ਖਹਿਵੇਂ f ਫ਼ s ʃ ਸ਼ (x ਖ਼)
z ਜ਼ (ɣ ਗ਼)
ਫਟਕਵਾਂ ɾ ɽ
ਸਰਕਵੇਂ ʋ l ਲ਼[2] j ɦ

ਪਾਰਖੰਡੀ ਧੁਨੀਆਂ[ਸੋਧੋ]

ਨਾਸਿਕਤਾ[ਸੋਧੋ]

ਨਾਸਿਕ ਧੁਨੀਆਂ ਦੇ ਉੱਚਾਰਨ ਸਮੇਂ ਸਾਹ ਮੂੰਹ ਦੀ ਜਗ੍ਹਾ ਨੱਕ ਰਾਹੀਂ ਬਾਹਰ ਆਉਂਦਾ ਹੈ। ਪੰਜਾਬੀ ਵਿੱਚ 5 ਨਾਸਿਕ ਧੁਨੀਆਂ ਹਨ ਪਰ ਪਾਰਖੰਡੀ ਧੁਨੀਆਂ ਦੇ ਵਿੱਚ ਨਾਸਿਕਤਾ ਦਾ ਸੰਬੰਧ ਸਵਰਾਂ ਨਾਲ ਹੈ।

ਸੁਰ[ਸੋਧੋ]

ਭਾਰਤੀ-ਆਰੀਆਈ ਭਾਸ਼ਾਵਾਂ ਵਿੱਚੋਂ ਸਿਰਫ਼ ਪੰਜਾਬੀ ਵਿੱਚ ਹੀ ਸੁਰ ਮੌਜੂਦ ਹੈ। ਪੰਜਾਬੀ ਵਿੱਚ 3 ਸੁਰਾਂ ਮੌਜੂਦ ਹਨ; ਚੜ੍ਹਦੀ ਸੁਰ, ਪੱਧਰੀ ਸੁਰ ਅਤੇ ਲਹਿੰਦੀ ਸੁਰ। ਪੰਜਾਬੀ ਵਿੱਚ ਨਾਦੀ ਮਹਾਂਪਰਾਣ ਧੁਨੀਆਂ /ਘ, ਝ, ਢ, ਧ, ਭ/ ਹੁਣ ਲੋਪ ਹੋ ਗਈਆਂ ਹਨ ਅਤੇ ਹੁਣ ਇਹ 5 ਲਿਪਾਂਕ ਚਿੰਨ੍ਹ ਅਤੇ /ਹ/ ਸੁਰ ਦੇ ਪ੍ਰਗਟਾਵੇ ਲਈ ਵਰਤੇ ਜਾਂਦੇ ਹਨ।

ਹਵਾਲੇ[ਸੋਧੋ]

  1. 1.0 1.1 ਬੂਟਾ ਸਿੰਘ ਬਰਾੜ (2012). ਪੰਜਾਬੀ ਵਿਆਕਰਨ: ਸਿਧਾਂਤ ਅਤੇ ਵਿਹਾਰ. ਚੇਤਨਾ ਪ੍ਰਕਾਸ਼ਨ. pp. 191–220. ISBN 978-81-7883-496-0. {{cite book}}: Check |isbn= value: checksum (help)
  2. Masica (1991:97)