ਪੰਜਾਬੀ ਧੁਨੀਵਿਉਂਤ
ਪੰਜਾਬੀ ਧੁਨੀਵਿਉਂਤ ਪੰਜਾਬੀ ਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਧੁਨੀਆਂ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ।
ਖੰਡੀ ਧੁਨੀਆਂ
[ਸੋਧੋ]ਸਵਰ
[ਸੋਧੋ]ਸਵਰ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਬਿਨਾਂ ਕਿਸੇ ਰੋਕ ਤੋਂ ਬਾਹਰ ਨਿਕਲਦਾ ਹੈ। ਪੰਜਾਬੀ ਵਿੱਚ 10 ਸਵਰ ਧੁਨੀਆਂ ਹਨ; ਅ, ਆ, ਐ, ਔ, ਉ, ਊ, ਓ, ਇ, ਈ, ਏ।[1]
| ਅਗਲੇ | ਅੱਧ-ਅਗਲੇ | ਵਿਚਲੇ | ਅੱਧ-ਪਿਛਲੇ | ਪਿਛਲੇ | |
|---|---|---|---|---|---|
| ਬੰਦ | i(ː) ਈ | ɪ ਇ | ʊ ਉ | u(ː) ਊ | |
| ਅੱਧ-ਬੰਦ | e(ː) ਏ | o(ː) ਓ | |||
| Mid | ə ਅ | ||||
| ਅੱਧ-ਖੁੱਲ੍ਹੇ | ɛ(ː) ਐ | ɔ(ː) ਔ | |||
| ਖੁੱਲ੍ਹੇ | a(ː) ਆ |
ਵਿਅੰਜਨ
[ਸੋਧੋ]ਵਿਅੰਜਨ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਕਿਸੇ ਨਾ ਕਿਸੇ ਜਗ੍ਹਾ ਉੱਤੇ ਰੁਕਦਾ ਹੈ। ਪੰਜਾਬੀ ਵਿੱਚ 30 ਵਿਅੰਜਨ ਧੁਨੀਆਂ ਹਨ ਅਤੇ ਦੋ ਅਰਧ ਸਵਰ ਹਨ। [1]
| ਹੋਂਠੀ | ਦੰਤੀ/ ਦੰਤ ਪਠਾਰੀ |
ਉਲਟਜੀਭੀ | ਤਾਲਵੀ | ਕੰਠੀ | ਸੁਰਯੰਤਰੀ | ||
|---|---|---|---|---|---|---|---|
| ਨਾਸਕੀ | m ਮ | n ਨ | ɳ ਣ | ɲ ਞ | ŋ ਙ | ||
| ਡੱਕਵੇਂ | ਅਨਾਦੀ ਅਲਪਰਾਣ | p ਪ | t̪ ਤ | ʈ ਟ | t͡ʃ ਚ | k ਕ | |
| ਅਨਾਦੀ ਮਹਾਂਪਰਾਣ | pʰ ਫ | t̪ʰ ਥ | ʈʰ ਠ | t͡ʃʰ ਛ | kʰ ਖ | ||
| ਨਾਦੀ ਅਲਪਰਾਣ | b ਬ | d̪ ਦ | ɖ ਡ | d͡ʒ ਜ | ɡ ਗ | ||
| ਖਹਿਵੇਂ | f ਫ਼ | s ਸ | ʃ ਸ਼ | (x ਖ਼) | |||
| z ਜ਼ | (ɣ ਗ਼) | ||||||
| ਫਟਕਵਾਂ | ɾ ਰ | ɽ ੜ | |||||
| ਸਰਕਵੇਂ | ʋ ਵ | l ਲ | ਲ਼[2] | j ਯ | ɦ ਹ | ||
ਪਾਰਖੰਡੀ ਧੁਨੀਆਂ
[ਸੋਧੋ]ਨਾਸਿਕਤਾ
[ਸੋਧੋ]ਨਾਸਿਕ ਧੁਨੀਆਂ ਦੇ ਉੱਚਾਰਨ ਸਮੇਂ ਸਾਹ ਮੂੰਹ ਦੀ ਜਗ੍ਹਾ ਨੱਕ ਰਾਹੀਂ ਬਾਹਰ ਆਉਂਦਾ ਹੈ। ਪੰਜਾਬੀ ਵਿੱਚ 5 ਨਾਸਿਕ ਧੁਨੀਆਂ ਹਨ ਪਰ ਪਾਰਖੰਡੀ ਧੁਨੀਆਂ ਦੇ ਵਿੱਚ ਨਾਸਿਕਤਾ ਦਾ ਸੰਬੰਧ ਸਵਰਾਂ ਨਾਲ ਹੈ।
ਸੁਰ
[ਸੋਧੋ]ਭਾਰਤੀ-ਆਰੀਆਈ ਭਾਸ਼ਾਵਾਂ ਵਿੱਚੋਂ ਸਿਰਫ਼ ਪੰਜਾਬੀ ਵਿੱਚ ਹੀ ਸੁਰ ਮੌਜੂਦ ਹੈ। ਪੰਜਾਬੀ ਵਿੱਚ 3 ਸੁਰਾਂ ਮੌਜੂਦ ਹਨ; ਚੜ੍ਹਦੀ ਸੁਰ, ਪੱਧਰੀ ਸੁਰ ਅਤੇ ਲਹਿੰਦੀ ਸੁਰ। ਪੰਜਾਬੀ ਵਿੱਚ ਨਾਦੀ ਮਹਾਂਪਰਾਣ ਧੁਨੀਆਂ /ਘ, ਝ, ਢ, ਧ, ਭ/ ਹੁਣ ਲੋਪ ਹੋ ਗਈਆਂ ਹਨ ਅਤੇ ਹੁਣ ਇਹ 5 ਲਿਪਾਂਕ ਚਿੰਨ੍ਹ ਅਤੇ /ਹ/ ਸੁਰ ਦੇ ਪ੍ਰਗਟਾਵੇ ਲਈ ਵਰਤੇ ਜਾਂਦੇ ਹਨ।