ਸੁਧਾ ਮਲਹੋਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਧਾ ਮਲਹੋਤਰਾ
ਜਨਮ (1936-11-30) 30 ਨਵੰਬਰ 1936 (ਉਮਰ 87)
ਨਵੀਂ ਦਿੱਲੀ
ਵੰਨਗੀ(ਆਂ)ਪਲੇਅਬੈਕ
ਕਿੱਤਾਗਾਇਕਾ, ਅਦਾਕਾਰਾ
ਸਾਲ ਸਰਗਰਮ1954–1982

ਸੁਧਾ ਮਲਹੋਤਰਾ (ਜਨਮ 30 ਨਵੰਬਰ 1936) ਇੱਕ ਭਾਰਤੀ ਪਲੇਅਬੈਕ ਗਾਇਕਾ ਹੈ। ਉਸ ਨੇ ਇਹ ਵੀ ਕੁਝ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਆਰਜੂ, ਧੂਲ ਕਾ ਫੂਲ, ਅਬ ਦਿੱਲੀ ਦੂਰ ਨਾਹੀ, ਗਰਲ ਫ੍ਰੈਂਡ, ਬਰਸਾਤ ਕੀ ਰਾਤ, ਦੀਦੀ, ਕਾਲਾ ਪਾਨੀ, ਪ੍ਰੇਮ ਰੋਗ, ਦੇਖ ਕਬੀਰਾ ਰੋਇਆ ਵਰਗੀਆਂ 1950ਵਿਆਂ ਅਤੇ 60ਵਿਆਂ ਵਿੱਚ ਬਣੀਆਂ ਪ੍ਰਸਿੱਧ ਬਾਲੀਵੁੱਡ ਫ਼ਿਲਮਾਂ ਵਿੱਚ ਪਲੇਅਬੈਕ ਗਾਇਕਾ ਦੇ ਤੌਰ ਤੇ ਕੰਮ ਕੀਤਾ। ਉਸਨੇ ਆਖਿਰੀ ਵਾਰ ਰਾਜ ਕਪੂਰ ਦੀ ਪ੍ਰੇਮ ਰੋਗ (1982) ਦਾ ਗੀਤ 'ਯੇ ਪਿਆਰ ਥਾ ਯਾ ਕੁਛ ਔਰ ਥਾ' ਗਿਆ ਸੀ।[1] ਹਿੰਦੀ ਗੀਤਾਂ ਦੇ ਇਲਾਵਾ ਸੁਧਾ ਨੇ ਅਰੁਣ ਦਾਤੇ ਦੇ ਨਾਲ ਬਹੁਤ ਸਾਰੇ ਪ੍ਰਸਿੱਧ ਮਰਾਠੀ ਗੀਤ ਵੀ ਗਾਏ ਹਨ।

ਉਸ ਨੂੰ 2013 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ।[2]

ਜੀਵਨ ਬਿਓਰਾ[ਸੋਧੋ]

ਸੁਧਾ ਦਾ ਜਨਮ 30 ਨਵੰਬਰ 1936 ਨੂੰ ਨਵੀਂ ਦਿੱਲੀ ਵਿੱਚ ਹੋਇਆ ਅਤੇ ਉਸਦਾ ਬਚਪਨ ਲਾਹੌਰ, ਭੁਪਾਲ ਅਤੇ ਫਿਰੋਜ਼ਪੁਰ ਵਿੱਚ ਬਤੀਤ ਹੋਇਆ। ਛੋਟੀ ਉਮਰ ਵਿੱਚ ਹੀ ਸੰਗੀਤ ਦੀ ਚੇਟਕ ਲੱਗਣ ਕਰਕੇ ਉਸ ਨੇ ਫ਼ਿਲਮਾਂ ਲਈ ਗਾਉਣ ਦਾ ਫੈਸਲਾ ਕਰ ਲਿਆ ਸੀ। 1940ਵਿਆਂ ਵਿੱਚ ਹੀ ਉਸ ਨੂੰ ਫ਼ਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਅਦਾਕਾਰੀ ਅਤੇ ਗਾਇਕੀ ਦਾ ਮੌਕਾ ਮਿਲ ਗਿਆ ਸੀ। ਸੁਧਾ ਨੇ ਆਗਰਾ ਯੂਨੀਵਰਸਿਟੀ ਤੋਂ ਸੰਗੀਤ ਵਿਸ਼ੇ ਵਿੱਚ ਐਮ.ਏ. ਕੀਤੀ। 1950 ਵਿੱਚ ਰਿਲੀਜ਼ ਹੋਈ ਫ਼ਿਲਮ ‘ਆਰਜ਼ੂ’ ਵਿੱਚ ਉਸਨੇ ਆਪਣਾ ਪਹਿਲਾ ਗੀਤ ਗਾਇਆ।[3]

ਹਵਾਲੇ[ਸੋਧੋ]