ਮਾਊਂਟ ਆਬੂ
ਮਾਊਂਟ ਆਬੂ ਅਰਾਵਲੀ ਪਰਬਤ ਲੜੀ ਦਾ ਇੱਕ ਪਹਾੜੀ ਸ਼ਹਿਰ ਹੈ ਜੋ ਭਾਰਤ ਦੇ ਰਾਜਸਥਾਨ ਪ੍ਰਾਂਤ ਦੇ ਸਿਰੋਹੀ ਜਿਲੇ ਵਿੱਚ ਸਥਿਤ ਹੈ। ਅਰਾਵਲੀ ਦੀਆਂ ਪਹਾੜੀਆਂ ਦੀ ਸਭ ਤੋਂ ਉੱਚੀ ਚੋਟੀ ਗੁਰੂ ਸ਼ਿਖਰ ਦੇ ਕੋਲ ਵਸੇ ਮਾਊਂਟ ਆਬੂ ਦੀ ਭੂਗੋਲਿਕ ਸਥਿਤੀ ਅਤੇ ਮਾਹੌਲ ਰਾਜਸਥਾਨ ਦੇ ਹੋਰ ਸ਼ਹਿਰਾਂ ਤੋਂ ਭਿੰਨ ਅਤੇ ਸੁੰਦਰ ਹੈ। ਇਹ ਸਥਾਨ ਰਾਜ ਦੇ ਹੋਰ ਹਿੱਸਿਆਂ ਦੀ ਤਰ੍ਹਾਂ ਗਰਮ ਨਹੀਂ ਹੈ। ਮਾਊਂਟ ਆਬੂ ਹਿੰਦੂ ਅਤੇ ਜੈਨ ਧਰਮ ਦਾ ਮੁੱਖ ਤੀਰਥ ਹੈ। ਇੱਥੋਂ ਦੇ ਇਤਿਹਾਸਿਕ ਮੰਦਰ ਅਤੇ ਕੁਦਰਤੀ ਖ਼ੂਬਸੂਰਤੀ ਸੈਲਾਨੀਆਂ ਨੂੰ ਆਪਣੀ ਵੱਲ ਖਿੱਚਦੀਆਂ ਹਨ। ਪਹਿਲਾਂ ਇਹ ਚੌਹਾਨ ਸਾਮਰਾਜ ਦਾ ਹਿੱਸਾ ਸੀ ਜੋ ਬਾਅਦ ਵਿੱਚ ਸਿਰੋਹੀ ਦੇ ਮਹਾਰਾਜੇ ਨੇ ਮਾਊਂਟ ਆਬੂ ਨੂੰ ਰਾਜਪੂਤਾਨਾ ਦੇ ਹੈੱਡਕੁਆਰਟਰ ਲਈ ਅੰਗਰੇਜ਼ਾਂ ਨੂੰ ਲੀਜ ਉੱਤੇ ਦੇ ਦਿੱਤੇ। ਬ੍ਰਿਟਿਸ਼ ਰਾਜ ਦੌਰਾਨ ਮੈਦਾਨੀ ਇਲਾਕਿਆਂ ਦੀ ਗਰਮੀ ਤੋਂ ਬਚਣ ਲਈ ਇਹ ਅੰਗਰੇਜ਼ਾਂ ਦੀ ਪਸੰਦੀਦਾ ਥਾਂ ਸੀ।
ਇਤਿਹਸ
[ਸੋਧੋ]ਮਾਊਂਟ ਆਬੂ ਪ੍ਰਾਚੀਨ ਕਾਲ ਤੋਂ ਹੀ ਸਾਧੂ-ਸੰਤਾਂ ਦਾ ਨਿਵਾਸ ਸਥਾਨ ਰਿਹਾ ਹੈ। ਪ੍ਰਾਚੀਨ ਕਥਾਵਾਂ ਦੇ ਅਨੁਸਾਰ ਹਿੰਦੂ ਧਰਮ ਦੇ ਤੇਤੀ ਕਰੋੜ ਦੇਵੀ ਦੇਵਤਾ ਇਸ ਪਵਿੱਤਰ ਪਹਾੜ ਉੱਤੇ ਘੁੰਮਿਆ ਕਰਦੇ ਹਨ। ਕਿਹਾ ਜਾਂਦਾ ਹੈ ਕਿ ਮਹਾਨ ਸੰਤ ਵਸ਼ਿਸ਼ਠ ਨੇ ਧਰਤੀ ਤੋਂ ਅਸੁਰਾਂ ਦੇ ਖ਼ਾਤਮੇ ਲਈ ਇੱਥੇ ਯੱਗ ਦਾ ਪ੍ਰਬੰਧ ਕੀਤਾ ਸੀ। ਜੈਨ ਧਰਮ ਦੇ ਚੌਵ੍ਹੀਵੇਂ ਤੀਥਕਰ ਭਗਵਾਨ ਮਹਾਂਵੀਰ ਵੀ ਇੱਥੇ ਆਏ ਸਨ। ਇਸ ਕਾਰਨ ਇਹ ਜੈਨੀ ਸ਼ਰਧਾਲੂਆਂ ਲਈ ਵੀ ਇੱਕ ਪਵਿੱਤਰ ਅਤੇ ਪੂਜਨੀਕ ਤੀਰਥ ਬਣਿਆ ਹੋਇਆ ਹੈ। ਇੱਕ ਕਹਾਵਤ ਦੇ ਅਨੁਸਾਰ ਆਬੂ ਨਾਂਅ ਹਿਮਾਲਾ ਦੇ ਪੁੱਤ ਆਰਬੁਆਦਾ ਦੇ ਨਾਂਅ ਉੱਤੇ ਪਿਆ। ਆਰਬੁਆਦਾ ਇੱਕ ਸ਼ਕਤੀਸ਼ਾਲੀ ਸੱਪ ਸੀ, ਜਿਨ੍ਹੇ ਇੱਕ ਡੂੰਘੀ ਖੱਡ ਵਿੱਚ ਭਗਵਾਨ ਸ਼ਿਵ ਦੇ ਪਵਿੱਤਰ ਵਾਹਨ ਨੰਦੀ ਬੈਲ ਦੀ ਜਾਨ ਬਚਾਈ ਸੀ।[1]
ਦਰਸ਼ਨੀ ਥਾਂਵਾਂ
[ਸੋਧੋ]ਇਹ ਸਿਹਤਮੰਦ ਆਬੋਹਵਾ ਦੇ ਨਾਲ ਇੱਕ ਪਰਿਪੂਰਣ ਪ੍ਰਾਚੀਨ ਮਿਥਿਹਾਸਿਕ ਪਰਿਵੇਸ਼ ਵੀ ਹੈ। ਇੱਥੇ ਵਾਸਤੁਕਲਾ ਦੀ ਕਲਾਤਮਕਤਾ ਵੀ ਵੇਖਣਯੋਗ ਹੈ।
ਨੱਕੀ ਝੀਲ ਅਤੇ ਗੋਮੁਖ ਮੰਦਰ
[ਸੋਧੋ]ਇਹ ਇਨਸਾਨ ਦੀ ਬਣਾਈ ਝੀਲ ਹੈ। ਇਸ ਵਿੱਚ ਡੱਡੂ ਦੇ ਦਿੱਖ ਵਾਲੀ ਚੱਟਾਨ ਟੋਡ ਰੋਕ ਅਤੇ ਨੱਨ ਰੋਕ ਬੜਾ ਦਿਲਕਸ਼ ਨਜ਼ਾਰਾ ਪੇਸ਼ ਕਰਦੀਆਂ ਹਨ। ਗੋਮੁੱਖ ਮੰਦਰ ਕੋਲ ਗਾਂ ਦੀ ਦਿੱਖ ਵਾਲਾ ਝਰਨਾ ਹੈ।
ਗੁਰੂ ਸ਼ਿਖਰ ਅਤੇ ਸੰਨਸੇਟ ਪੁਆਇੰਟ
[ਸੋਧੋ]ਗੁਰੂ ਸ਼ਿਖਰ ਰਾਜਸਥਾਨ ਦੀ ਸਭ ਤੋਂ ਉੱਚੀ ਪਹਾੜੀ ਹੈ ਜੋ ਕਿ ਸਮੁੰਦਰ ਤਲ ਤੋਂ 1727 ਮੀਟਰ ਉੱਚੀ ਹੈ। ਸੰਨਸੇਟ ਪੁਆਇੰਟ ਤੋਂ ਸੂਰਜ ਛਿਪਣਾ ਵੇਖਣਾ ਦਿਲ ਨੂੰ ਖੁਸ਼ ਕਰ ਦਿੰਦਾ ਹੈ।
ਦਿਲਵਾੜਾ ਮੰਦਰ
[ਸੋਧੋ]ਦਿਲਵਾੜਾ ਮੰਦਰ ਇੱਥੋਂ ਦੇ ਪ੍ਰਮੁੱਖ ਖਿੱਚ ਹਨ। ਮਾਊਂਟ ਆਬੂ ਤੋਂ 15 ਕਿ.ਮੀ. ਦੂਰ ਗੁਰੂ ਸਿਖਰ ਉੱਤੇ ਸਥਿਤ ਇਸ ਮੰਦਿਰਾਂ ਦੀ ਉਸਾਰੀ ਗਿਆਰ੍ਹਵੀਂ ਅਤੇ ਤੇਰ੍ਹਵੀਂ ਸ਼ਤਾਬਦੀ ਦੇ ਵਿੱਚ ਹੋਈ ਸੀ। ਇਹ ਮੰਦਿਰ ਜੈਨ ਧਰਮ ਦੇ ਤੀਰਥੰਕਰਾਂ ਨੂੰ ਸਮਰਪਤ ਹਨ। ਦਿਲਵਾੜਾ ਦੇ ਮੰਦਿਰ ਅਤੇ ਮੂਰਤੀਆਂ ਭਾਰਤੀ ਰਾਜਗੀਰੀ ਕਲਾ ਦਾ ਉੱਤਮ ਉਦਾਹਰਣ ਹਨ।
ਅਚਲਗੜ੍ਹ ਕਿਲ੍ਹਾ
[ਸੋਧੋ]ਦਿਲਵਾੜਾ ਦੇ ਮੰਦਰਾਂ ਉੱਤਰ-ਪੂਰਵ ਵਿੱਚ ਅਚਲਗੜ੍ਹ ਕਿਲ੍ਹਾ ਅਤੇ ਮੰਦਰ ਸਥਿਤ ਹਨ।
ਹਵਾਲੇ
[ਸੋਧੋ]- ↑ "ਮਾਉਂਟ ਆਬੂ ਗਾਈਡ". ट्रेनएन्क्वायरी.कॉम. Archived from the original (एचटीएमएल) on 2006-11-24. Retrieved 2012-08-29.
{{cite web}}
: Unknown parameter|accessmonthday=
ignored (help); Unknown parameter|accessyear=
ignored (|access-date=
suggested) (help) (ਖ਼ਰਾਬ ਲਿੰਕ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |