ਸਮੱਗਰੀ 'ਤੇ ਜਾਓ

ਹੱਬਾ ਖਾਤੂਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਸ ਤਸਵੀਰ ਵਿੱਚ ਹੱਬਾ ਖਾਤੂਨ ਤਿਕੋਣਾ ਪਹਾੜ ਹੈ ਜਿਸਦਾ ਨਾਮ ਅਜ਼ਾਦ ਕਸ਼ਮੀਰ ਦੀ ਆਖਰੀ ਰਾਣੀ(ਹੱਬਾ ਖਾਤੂਨ) ਦੇ ਨਾਮ 'ਤੇ ਰੱਖਿਆ ਗਿਆ ਸੀ

ਹੱਬਾ ਖਾਤੂਨ (ਕਸ਼ਮੀਰੀ: حَبہٕ خوتوٗن; ਜਨਮ 1554 - ਮੌਤ 1609) ਕਸ਼ਮੀਰ ਘਾਟੀ ਦੀ ਬਹੁਤ ਖ਼ੂਬਸੂਰਤ ਔਰਤ ਅਤੇ ਕਸ਼ਮੀਰੀ ਕਵਿਤਰੀ ਸੀ ਜਿਸਨੂੰ ਕਸ਼ਮੀਰ ਦੀ ਕੋਇਲ ਵਜੋਂ ਵੀ ਜਾਣਿਆ ਜਾਂਦਾ ਹੈ। ਉਸਦੇ ਗੀਤ ਅੱਜ ਵੀ ਕਸ਼ਮੀਰ ਵਿੱਚ ਹਰਮਨ-ਪਿਆਰੇ ਹਨ। ਉਹ ਰੂਹਾਨੀ ਅਤੇ ਧਾਰਮਿਕ ਕਾਵਿ ਧਾਰਾ ਨਾਲ ਸੰਬੰਧਿਤ ਸੀ। ਹੱਬਾ ਦਾ ਜਨਮ ਜੰਮੂ-ਕਸ਼ਮੀਰ ਰਿਆਸਤ ਦੇ ਜਿਹਲਮ ਨਦੀ ਦੇ ਕਿਨਾਰੇ ਵਸਦੇ ਪਿੰਡ ਚੰਧੋਰ ਵਿਖੇ ਇੱਕ ਮੁਸਲਿਮ ਕਿਸਾਨ ਪਰਿਵਾਰ ਵਿੱਚ ਹੋਇਆ। ਹੱਬਾ ਦੀ ਖੂਬਸੂਰਤੀ ਕਰਕੇ ਉਸਨੂੰ ਸ਼ੁਰੂ ਵਿੱਚ ਜੂਨ ਕਹਿ ਕੇ ਬੁਲਾਇਆ ਜਾਂਦਾ ਸੀ। ਕਸ਼ਮੀਰੀ ਭਾਸ਼ਾ ਵਿੱਚ ਜੂਨ, ਚੰਦ ਨੂੰ ਕਿਹਾ ਜਾਂਦਾ ਹੈ। ਬਾਅਦ ਵਿੱਚ ਜਦ ਉਸਦੀ ਸ਼ਾਦੀ ਸ਼ਹਿਜ਼ਾਦੇ ਯੂਸਫ ਸ਼ਾਹ ਚੱਕ, ਜੋ ਕੁਝ ਸਮੇਂ ਬਾਅਦ ਕਸ਼ਮੀਰ ਦਾ ਬਾਦਸ਼ਾਹ ਬਣਿਆ, ਨਾਲ ਹੋ ਗਈ ਤਾਂ ਉਸਦਾ ਨਾਮ ਹੱਬਾ ਖਾਤੂਨ ਪੈ ਗਿਆ।

ਜੀਵਨ ਅਤੇ ਦੰਦ-ਕਥਾ

[ਸੋਧੋ]

ਹੱਬਾ ਦਾ ਜਨਮ ਜੰਮੂ ਅਤੇ ਕਸ਼ਮੀਰ ਵਿਖੇ ਪੁਲਵਾਮਾ ਦੇ ਇੱਕ ਛੋਟੇ ਜਿਹੇ ਪਿੰਡ ਪਮਪੋਰ ਵਿੱਚ ਹੋਇਆ। ਹਾਲਾਂ ਕਿ ਉਹ ਇੱਕ ਕਿਸਾਨ ਦੇ ਘਰ ਪੈਦਾ ਹੋਈ ਪਰ ਫਿਰ ਵੀ ਉਸਦਾ ਪਾਲਣ-ਪੋਸ਼ਣ ਆਮ ਕਿਰਸਾਨੀ ਪਰਵਰਿਸ਼ ਦੀ ਬਜਾਏ ਕੁਝ ਵਖਰੇ ਢੰਗ ਨਾਲ ਹੋਇਆ। ਉਸ ਦਾ ਅਸਲ ਮੁੱਢਲਾ ਨਾਂ ਜ਼ੂਨ (ਕਸ਼ਮੀਰੀ : زوٗن : The Moon) ਸੀ। ਉਸ ਨੇ ਪਿੰਡ ਦੇ ਮੌਲਵੀ ਤੋਂ ਪੜ੍ਹਨ-ਲਿਖਣ ਦੀ ਮੁੱਢਲੀ ਤਾਲੀਮ ਲਈ ਸੀ। ਪਰ ਉਸਦੇ ਪਿਤਾ ਨੇ ਛੋਟੀ ਉਮਰ ਵਿੱਚ ਹੀ ਉਸਦਾ ਵਿਆਹ ਇੱਕ ਕਿਸਾਨ ਦੇ ਅਨਪੜ੍ਹ ਪੁੱਤਰ ਨਾਲ ਕਰ ਦਿੱਤਾ ਜੋ ਜ਼ੂਨ ਨੂੰ ਖੁਸ਼ ਨਾ ਰੱਖ ਸਕਿਆ। ਉਹ ਉਸ ਦੇ ਉਦਾਸ ਮਨ ਦੀਆਂ ਗਹਿਰਾਈਆਂ ਦੀ ਵੇਦਨਾ ਨੂੰ ਸਮਝਣ ਤੋਂ ਅਸਮਰਥ ਸੀ। ਉਹ ਉਚਾਟ ਰਹਿਣ ਲੱਗੀ। ਉਸ ਨੇ ਆਪਣੇ ਪਤੀ ਨੂ ਤਲਾਕ ਦੇ ਦਿੱਤਾ ਅਤੇ ਕਸ਼ਮੀਰੀ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।

ਜੂਨ ਚਿਨਾਰਾਂ ਦੇ ਰੁਖਾਂ ਹੇਠਾਂ ਬੈਠ ਕੇ ਗਾਉਂਦੀ ਰਹਿੰਦੀ। ਇੱਕ ਦਿਨ ਯੂਸਫ ਸ਼ਾਹ ਚੱਕ ਆਪਣੇ ਘੋੜੇ 'ਤੇ ਸਵਾਰ ਹੋ ਕੇ ਉਸ ਪਾਸੇ ਸ਼ਿਕਾਰ ਖੇਡਣ ਲਈ ਨਿਕਲਿਆ ਜਿੱਥੇ ਜੂਨ ਚਿਨਾਰ ਦੇ ਰੁੱਖ ਹੇਠਾਂ ਬੈਠੀ ਗਾ ਰਹੀ ਸੀ। ਜੂਨ ਦੀ ਦਰਦ ਭਰੀ ਅਤੇ ਸੁਰੀਲੀ ਆਵਾਜ਼ ਉਸ ਦੇ ਕੰਨਾ ਵਿੱਚ ਪਈ ਤਾਂ ਉਹ ਉਸਨੂੰ ਉਸ ਪਾਸੇ ਵੇਖਣ ਚਲਾ ਜਾਂਦਾ ਹੈ। ਉਹ ਜੂਨ ਦੇ ਸੁਹੱਪਣ ਨੂੰ ਵੇਖਕੇ ਦੰਗ ਰਹਿ ਗਿਆ। ਜਦੋਂ ਹੀ ਦੋਹਾਂ ਦੀਆਂ ਅੱਖਾਂ ਮਿਲਦੀਆਂ ਹਨ ਤਾਂ ਉਨ੍ਹਾਂ ਨੂੰ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਜਾਂਦਾ ਹੈ। ਬਾਅਦ ਵਿੱਚ ਉਹ ਦੋਵੇਂ ਆਪਸ ਵਿੱਚ ਵਿਆਹ ਕਰਵਾ ਲੈਂਦੇ ਹਨ ਪਰ ਕੁਝ ਵਿਦਵਾਨਾਂ ਦੇ ਵਿਚਾਰ ਅਨੁਸਾਰ ਜ਼ੂਨ ਯੂਸਫ਼ ਦੇ ਹਰਮ ਵਿੱਚ ਇੱਕ ਦਾਸੀ ਸੀ।[1] ਇਸ ਉਪਰੰਤ ਉਹ ਆਪਣਾ ਨਾਮ ਬਦਲ ਕੇ ਹੱਬਾ ਖਾਤੂਨ ਰੱਖ ਰੱਖਦੀ ਹੈ। ਕੁਝ ਸਮੇਂ ਬਾਅਦ ਯੂਸਫ ਚੱਕ ਕਸ਼ਮੀਰ ਦਾ ਬਾਦਸ਼ਾਹ ਬਣ ਜਾਂਦਾ ਹੈ। ਇਸ ਸਮੇਂ ਦੌਰਾਨ ਦਿੱਲੀ ਵਿੱਚ ਅਕਬਰ ਬਾਦਸ਼ਾਹ ਦਾ ਬੋਲਬਾਲਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਯੂਸਫ਼ ਸ਼ਾਹ ਚੱਕ ਨੂੰ ਦਿੱਲੀ ਬੁਲਾਵਾ ਭੇਜਦਾ ਹੈ। ਯੂਸਫ ਸ਼ਾਹ ਚੱਕ 1579 ਈ. ਵਿੱਚ ਦਿੱਲੀ ਗਿਆ ਜਿੱਥੇ ਅਕਬਰ ਉਸ ਨੂੰ ਕੈਦ ਕਰਦਾ ਹੈ। ਉਸ ਨੂੰ ਬਿਹਾਰ ਦੀ ਜ਼ੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਨਜ਼ਰਬੰਦੀ ਤੋਂ ਬਾਅਦ ਹੱਬਾ ਖਾਤੂਨ ਅਤੇ ਯੂਸਫ ਚੱਕ ਵਿਚਕਾਰ ਵਿਛੋੜਾ ਪੈ ਗਿਆ। ਇਸ ਤੋਂ ਬਾਅਦ ਹੱਬਾ ਖਾਤੂਨ ਜੋਗਣ ਬਣ ਗਈ[2][3] ਅਤੇ ਆਪਣੀ ਬਾਕੀ ਦੀ ਜ਼ਿੰਦਗੀ ਪਹਾੜਾਂ ਵਿੱਚ ਗੀਤ ਗਾਉਂਦੀਆਂ ਬਿਤਾਈ।

ਹੱਬਾ ਖਾਤੂਨ ਦੀ ਗਾਥਾ ਦੀ ਕਸ਼ਮੀਰੀ ਲੋਕ ਮਨਾਂ 'ਚ ਪ੍ਰ੍ਸਿੱਧ ਹੈ। ਉਸ ਦੇ ਗੀਤ ਅੱਜ ਵੀ ਲੋਕ-ਗੀਤਾਂ ਵਾਂਗ ਹਰਮਨ-ਪਿਆਰੇ ਹਨ। ਹੱਬਾ ਖਾਤੂਨ ਨੇ ਕਸ਼ਮੀਰੀ ਕਵਿਤਾ ਵਿੱਚ ਲੱਲ ਦੀ ਪਿਰਤ ਪਾਈ। ਲੱਲ ਅੰਗਰੇਜ਼ੀ ਦੇ lyric ਨਾਲ ਮਿਲਦਾ ਜੁਲਦਾ ਹੈ ਜੋ ਪਿਆਰ ਅਤੇ ਦਰਦ ਭਰੇ ਅਹਿਸਾਸ ਨਾਲ ਭਰਿਆ ਹੁੰਦਾ ਹੈ। ਮੌਖਿਕ ਪਰੰਪਰਾ 'ਚ ਉਸ ਦੀ ਗਹਿਰੀ ਮੌਜੂਦਗੀ ਹੈ ਅਤੇ ਕਸ਼ਮੀਰ ਦੀ ਆਖਰੀ ਸੁਤੰਤਰ ਕਵੀ ਰਾਣੀ ਵਜੋਂ ਸ਼ਲਾਘਾ ਕੀਤੀ ਜਾਂਦੀ ਹੈ।

ਪ੍ਰਸਿੱਧੀ

[ਸੋਧੋ]

ਲਾਹੌਰ ਦੇ ਮੁਗਲਪੁਰਾ ਵਿੱਚ ਇੱਕ ਅੰਡਰਪਾਸ ਦਾ ਨਾਂ ਹੱਬਾ ਖਾਤੂਨ ਰੱਖਿਆ ਗਿਆ ਹੈ। ਇੰਡੀਅਨ ਕੋਸਟ ਗਾਰਡ ਨੇ ਇੱਕ ਜਹਾਜ਼ ਦਾ ਨਾਮ ਸੀਜੀਐਸ ਹੱਬਾ ਖਾਤੂਨ ਰੱਖਿਆ ਸੀ।

ਹੱਬਾ ਖਾਤੂਨ (1978) ਨਾਮੀ ਇੱਕ ਭਾਰਤੀ ਕਸ਼ਮੀਰੀ-ਭਾਸ਼ਾ ਟੈਲੀਵਿਜ਼ਨ ਫ਼ਿਲਮ ਵੀ ਹੈ ਜਿਸ ਦਾ ਨਿਰਦੇਸ਼ਨ ਦੂਰਦਰਸ਼ਨ ਲਈ ਬਸ਼ੀਰ ਬਡਗਾਮੀ ਦੁਆਰਾ ਕੀਤਾ ਗਿਆ ਸੀ। ਇਸ ਨੇ ਰਾਣੀ ਦੇ ਸਿਰਲੇਖ ਦੀ ਭੂਮਿਕਾ ਵਿੱਚ ਰੀਟਾ ਰਜ਼ਦਾਨ ਨੇ ਅਭਿਨੈ ਕੀਤ।[4] ਦੂਰਦਰਸ਼ਨ ਨੇ ਹੱਬਾ ਖਾਤੂਨ, ਹਿੰਦੀ ਵਿੱਚ ਇੱਕ ਹੋਰ ਟੈਲੀਵੀਜ਼ਨ ਸ਼ੋਅ ਵੀ ਡੀਡੀ ਨੈਸ਼ਨਲ 'ਤੇ ਕਵੀਆਂ ਬਾਰੇ ਪ੍ਰਸਾਰਿਤ ਕੀਤਾ।[5]

ਮ੍ਰਿਣਾਲ ਕੁਲਕਰਨੀ ਨੇ ਭਾਰਤੀ ਟੈਲੀਵਿਜ਼ਨ ਦੀ ਲੜੀ ਨੂਰਜਹਾਂ ਵਿੱਚ ਉਸ ਦੀ ਭੂਮਿਕਾ ਨੂੰ ਦਰਸਾਇਆ, ਜੋ ਕਿ ਡੀਡੀ ਨੈਸ਼ਨਲ ਤੇ 2000-2001 ਤੱਕ ਪ੍ਰਸਾਰਤ ਹੋਈ ਸੀ।

"ਜ਼ੂਨੀ" ਮੁਜ਼ੱਫਰ ਅਲੀ ਦੀ ਇੱਕ ਰਿਲੀਜ਼-ਰਹਿਤ ਭਾਰਤੀ ਹਿੰਦੀ-ਭਾਸ਼ਾ ਦੀ ਫ਼ਿਲਮ ਹੈ ਜੋ 1990 ਵਿੱਚ ਰਿਲੀਜ਼ ਹੋਣ ਵਾਲੀ ਸੀ ਪਰ ਆਖਰਕਾਰ ਉਸ ਨੂੰ ਅਲਵਿਦਾ ਕਹਿ ਦਿੱਤਾ ਗਿਆ। ਉਸ ਦੀ ਜ਼ਿੰਦਗੀ ਨੂੰ ਪਰਦੇ 'ਤੇ ਪ੍ਰਦਰਸ਼ਿਤ ਕਰਨ ਲਈ ਭਾਰਤੀ ਸਿਨੇਮਾ ਦੀਆਂ ਪਹਿਲਾਂ ਦੀਆਂ ਨਾਕਾਮ ਕੋਸ਼ਿਸ਼ਾਂ ਵਿੱਚ ਮਹਿਬੂਬ ਖਾਨ ਦੁਆਰਾ 1960 ਦੇ ਦਹਾਕੇ ਵਿੱਚ ਅਤੇ ਬੀ ਆਰ ਚੋਪੜਾ ਦੁਆਰਾ 80 ਦੇ ਦਹਾਕੇ ਵਿੱਚ ਸ਼ਾਮਲ ਕੀਤਾ ਗਿਆ ਸੀ।[6]

ਹਵਾਲੇ

[ਸੋਧੋ]
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
  2. "A grave mistake". The Tribune. 3 June 2000. Retrieved 10 March 2013.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
  4. "Current breed of film-makers lack passion: Bashir Budgami". Tribune India (in ਅੰਗਰੇਜ਼ੀ). Apr 20, 2016.
  5. "Habba Khatoon - Episode 01". Prasar Bharati Archives. Aug 29, 2017.
  6. Bali, Karan (30 June 2017). "Incomplete Films: Zooni". Upperstall.com.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਇਹ ਵੀ ਦੇਖੋ

[ਸੋਧੋ]

ਸਰੋਤ

[ਸੋਧੋ]