ਸਮੱਗਰੀ 'ਤੇ ਜਾਓ

ਔਸਕਰ ਵਾਈਲਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਔਸਕਰ ਵਾਈਲਡ
1882 ਵਿੱਚ ਲਈ ਫੋਟੋ
1882 ਵਿੱਚ ਲਈ ਫੋਟੋ
ਜਨਮ(1854-10-16)16 ਅਕਤੂਬਰ 1854
ਡਬਲਿਨ, ਆਇਰਲੈਂਡ
ਮੌਤ30 ਨਵੰਬਰ 1900(1900-11-30) (ਉਮਰ 46)
ਪੈਰਿਸ, ਫ਼ਰਾਂਸ
ਕਿੱਤਾਲੇਖਕ, ਕਵੀ, ਨਾਟਕਕਾਰ
ਭਾਸ਼ਾਅੰਗਰੇਜ਼ੀ, ਫਰਾਂਸੀਸੀ
ਰਾਸ਼ਟਰੀਅਤਾਆਇਰਿਸ਼
ਅਲਮਾ ਮਾਤਰਟ੍ਰਿਨਟੀ, ਡਬਲਿਨ
ਮਾਗਦਾਲੇਨ ਕਾਲਜ, ਆਕਸਫੋਰਡ
ਕਾਲਵਿਕਟੋਰੀਆ ਕਾਲ
ਸ਼ੈਲੀਨਾਟਕ, ਨਿੱਕੀ ਕਹਾਣੀ, ਡਾਇਲਾਗ, ਪੱਤਰਕਾਰੀ
ਸਾਹਿਤਕ ਲਹਿਰਸੁਹਜਵਾਦ
ਪ੍ਰਮੁੱਖ ਕੰਮਦ ਇੰਪੋਰਟੈਂਸ ਆਫ਼ ਬੀਇੰਗ ਅਰਨੈਸਟ, ਦ ਪਿਕਚਰ ਆਫ਼ ਡੋਰੀਅਨ ਗਰੇਅ
ਜੀਵਨ ਸਾਥੀਕੋਂਸਟਾਂਸ ਲੌਇਡ (1884–1898)
ਬੱਚੇਸਿਰਿਲ ਹੌਲੈਂਡ, ਵਿਵੀਅਨ ਹੌਲੈਂਡ
ਰਿਸ਼ਤੇਦਾਰਸਰ ਵਿਲੀਅਮ ਵਾਇਲਡ, ਜੇਨ, ਲੇਡੀ ਵਾਈਲਡ
ਦਸਤਖ਼ਤ

ਔਸਕਰ ਫ਼ਿੰਗਲ ਓ'ਫ਼ਲੈਹਰਟੀ ਵਿਲਜ਼ ਵਾਈਲਡ (16 ਅਕਤੂਬਰ 1854 – 30 ਨਵੰਬਰ 1900) ਇੱਕ ਆਇਰਿਸ਼ ਲੇਖਕ, ਕਵੀ ਅਤੇ ਨਾਟਕਕਾਰ ਸੀ। 1880ਵਿਆਂ ਵਿੱਚ ਵਿਭਿੰਨ ਵਿਧਾਵਾਂ ਵਿੱਚ ਲਿਖਣ ਤੋਂ ਬਾਅਦ 1890ਵਿਆਂ ਦੇ ਸ਼ੁਰੂ ਵਿੱਚ ਉਹ ਲੰਡਨ ਦੇ ਸਭ ਤੋਂ ਵਧ ਹਰਮਨ ਪਿਆਰੇ ਨਾਟਕਕਾਰਾਂ ਵਿੱਚੋਂ ਇੱਕ ਹੋ ਨਿੱਬੜਿਆ। ਵਾਈਲਡ ਦੇ ਮਾਪੇ ਸਫ਼ਲ ਅੰਗਰੇਜ਼-ਆਇਰਿਸ਼, ਡਬਲਿਨ ਬੁੱਧੀਜੀਵੀ ਸਨ। ਉਨ੍ਹਾਂ ਦਾ ਪੁੱਤਰ ਛੋਟੀ ਉਮਰ ਵਿੱਚ ਹੀ ਫ਼ਰਾਂਸੀਸੀ ਅਤੇ ਜਰਮਨ ਦਾ ਮਾਹਿਰ ਬਣ ਗਿਆ। ਯੂਨੀਵਰਸਿਟੀ ਵਿਖੇ, ਵਈਲਡ ਨੇ ਮਹਾਨ ਕਲਾਸਕੀ ਲਿਖਤਾਂ ਪੜ੍ਹ ਲਈਆਂ; ਉਸਣੇ ਪਹਿਲਾਂ ਡਬਲਿਨ ਅਤੇ ਫਿਰ ਔਸਫਰਡ ਵਿਖੇ ਇੱਕ ਬਹੁਤ ਹੀ ਵਧੀਆ ਕਲਾਸਕੀਵਾਦੀ ਸਾਬਤ ਬਣ ਵਿਖਾਇਆ। ਉਹ ਸੁਹਜਵਾਦ ਦੇ ਪਨਪ ਰਹੇ ਫ਼ਲਸਫ਼ੇ ਵਿੱਚ ਆਪਣੀ ਸ਼ਮੂਲੀਅਤ ਲਈ ਵੀ ਜਾਣਿਆ ਜਾਂਦਾ ਹੈ।

ਹਵਾਲੇ

[ਸੋਧੋ]
  1. "When Oscar Wilde's plea for penal reform, The Ballad of Reading Gaol, was widely criticised, Tucker enthusiastically endorsed the poem, urging all of his subscribers to read it. Tucker, in fact, published an American edition. "Benjamin Tucker, Individualism, & Liberty: Not the Daughter but the Mother of Order" by Wendy McElroy