ਕੈਰੋਲੀ ਟਕਾਸ
ਨਿੱਜੀ ਜਾਣਕਾਰੀ | ||||||||||||||||||
---|---|---|---|---|---|---|---|---|---|---|---|---|---|---|---|---|---|---|
ਜਨਮ | ਬੁਡਾਪੈਸਟ, ਹੰਗਰੀ | 21 ਜਨਵਰੀ 1910|||||||||||||||||
ਮੌਤ | 5 ਜਨਵਰੀ 1976 ਬੁਡਾਪੈਸਟ, ਹੰਗਰੀ | (ਉਮਰ 65)|||||||||||||||||
ਖੇਡ | ||||||||||||||||||
ਖੇਡ | ਨਿਸ਼ਾਨੇਬਾਜ਼ੀ | |||||||||||||||||
ਮੈਡਲ ਰਿਕਾਰਡ
|
ਕੈਰੋਲੀ ਟਕਾਸ (21 ਜਨਵਰੀ, 1910 – 5 ਜਨਵਰੀ, 1976)[1][2][3] ਹੰਗਰੀ ਦਾ ਪਹਿਲਾ ਨਿਸ਼ਾਨੇਬਾਜ਼ ਹੈ ਜਿਸ ਨੇ ਓਲੰਪਿਕ ਖੇਡਾਂ 'ਚ ਦੋ ਸੋਨ ਤਗਮੇ ਜਿੱਤੇ। ਇਸ ਨੇ ਇਹ ਤਗਮੇ 25 ਮੀਟਰ ਦੀ ਦੂਰੀ ਵਾਲੇ ਈਵੈਂਟ 'ਚ ਲਗਾ ਕੇ ਜਿੱੱਤੇ। 1938 ਵਿੱਚ ਉਸ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਜਿੱਤੀ ਤੋਂ ਬਾਅਦ ਉਸ ਨੇ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਦਾ ਸੁਪਨਾ ਲਿਆ ਹੀ ਸੀ ਕਿ ਉਸ ਦਾ ਨਿਸ਼ਾਨਾ ਲਗਾਉਣ ਵਾਲਾ ਸੱਜਾ ਹੱਥ ਕੱਟਿਆ ਗਿਆ ਇਸ ਮਹਾਨ ਖਿਡਾਰੀ ਨੇ ਹਾਰ ਨਹੀਂ ਮੰਨੀ। ਲਗਭਗ ਇੱਕ ਸਾਲ ਬਾਅਦ ਉਹ ਠੀਕ ਹੋਇਆ ਤਾਂ ਉਸ ਨੇ ਖੱਬੇ ਹੱਥ ਨਾਲ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ 1940 ਦੀ ਨੈਸ਼ਨਲ ਚੈਂਪੀਅਨਸ਼ਿਪ ਫਿਰ ਜਿੱਤ ਲਈ, ਪਰ ਬਦਕਿਸਮਤੀ ਨਾਲ ਦੂਜੀ ਸੰਸਾਰ ਜੰਗ ਦੇ ਕਾਰਨ 1940 ਓਲੰਪਿਕ ਖੇਡਾਂ ਅਤੇ 1944 ਓਲੰਪਿਕ ਖੇਡਾਂ ਰੱਦ ਹੋ ਗਈਆਂ ਪਰ ਇਸ ਖਿਡਾਰੀ ਨੇ ਅਭਿਆਸ ਕਰਨਾ ਬੰਦ ਨਹੀਂ ਕੀਤਾ। ਆਖਿਰ 1952 ਓਲੰਪਿਕ ਖੇਡਾਂ ਅਤੇ 1956 ਓਲੰਪਿਕ ਖੇਡਾਂ ਵਿੱਚ ਦੁਨੀਆ ਦਾ ਨੰਬਰ ਇੱਕ ਨਿਸ਼ਾਨੇਬਾਜ਼ ਬਣ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬ ਹੀ ਨਹੀਂ ਹੋਇਆ ਸਗੋਂ ਵਿੱਚ ਵੀ ਗੋਲਡ ਮੈਡਲ ਜਿੱਤ ਕੇ ਦੁਨੀਆ ਦਾ ਮਹਾਨ ਸ਼ੂਟਰ ਅਖਵਾਇਆ।
ਹਾਲਾਂਕਿ ਜ਼ਿਆਦਾਤਰ ਤੇਜ਼ ਫਾਇਰ ਪਿਸਟਲ ਨਾਲ ਜੁੜੇ ਹੋਏ ਟੇਕਸ ਨੇ 25 ਮੀਟਰ ਸੈਂਟਰ-ਫਾਇਰ ਪਿਸਟਲ ਵਿੱਚ 1958 ਦੀ ਆਈਐਸਐਸਐਫ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ। ਉਸਨੇ 35 ਹੰਗਰੀ ਦੀਆਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪਾਂ ਵੀ ਜਿੱਤੀਆਂ।
ਉਸਦੇ ਨਿਸ਼ਾਨੇਬਾਜ਼ ਕੈਰੀਅਰ ਤੋਂ ਬਾਅਦ, ਟਕਾਸ ਇੱਕ ਕੋਚ ਬਣ ਗਿਆ। ਉਸਨੇ ਹੰਗਰੀ ਦੇ ਸਿਲਾਰਡ ਕੁੰਨ ਨੂੰ ਸਿਖਲਾਈ ਦਿੱਤੀ, ਜਿਸਨੇ 1952 ਦੇ ਸਮਰ ਓਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸਨੇ ਲੈਫਟੀਨੈਂਟ ਕਰਨਲ ਵਜੋਂ ਆਪਣਾ ਆਰਮੀ ਕੈਰੀਅਰ ਖਤਮ ਕੀਤਾਂ।
ਹਵਾਲੇ
[ਸੋਧੋ]- ↑ "Karoly Takacs - The official website of the Beijing 2008 Olympic Games". The Beijing Organizing Committee for the Games of the XXIX Olympiad. 2008.
- ↑ "Heros in shooting". International Shooting Sport Federation. 2008. Archived from the original on 2007-09-21. Retrieved 2017-10-22.
{{cite web}}
: Unknown parameter|dead-url=
ignored (|url-status=
suggested) (help) - ↑ Profile from olympic.org