ਅਕਿਤਮ ਅਚੂਤਨ ਨਮਬੂਦਿਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਕਿਤਮ ਅਚੂਤਨ ਨਮਬੂਦਿਰੀ (ਜਨਮ 18 ਮਾਰਚ 1926), ਅਕਿਤਮ ਦੇ ਨਾਮ ਨਾਲ ਮਸ਼ਹੂਰ, ਇੱਕ ਭਾਰਤੀ ਕਵੀ ਅਤੇ ਮਲਿਆਲਮ ਭਾਸ਼ਾ ਦਾ ਨਿਬੰਧਕਾਰ ਹੈ। ਲਿਖਣ ਦੀ ਇੱਕ ਸਧਾਰਨ ਅਤੇ ਮਨਮੋਹਣੀ ਸ਼ੈਲੀ ਲਈ ਜਾਣਿਆ ਜਾਂਦਾ, ਅਕਿਤਮ 2019 ਦੇ ਭਾਰਤ ਦੇ ਸਭ ਤੋਂ ਉੱਚੇ ਸਾਹਿਤਕ ਸਨਮਾਨ, ਗਿਆਨਪੀਠ ਪੁਰਸਕਾਰ,[1] ਅਤੇ ਪਦਮ ਸ਼੍ਰੀ, ਏਜੂਥਾਚਨ ਪੁਰਸਕਾਰ, ਕੇਂਦਰ ਸਾਹਿਤ ਅਕਾਦਮੀ ਪੁਰਸਕਾਰ, ਕੇਰਲ ਸਾਹਿਤ ਅਕਾਦਮੀ ਕਵਿਤਾ ਲਈ ਪੁਰਸਕਾਰ, ਓਡੱਕੂਜ਼ਲ ਅਵਾਰਡ, ਵਲਾਤੋਲ ਅਵਾਰਡ, ਵਯਲਾਰ ਅਵਾਰਡ ਅਤੇ ਆਸਨ ਪੁਰਸਕਾਰ ਸਮੇਤ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਿਤ ਹੈ। .

ਜੀਵਨੀ[ਸੋਧੋ]

ਅਕਿਤਮ ਅਚੂਤਨ ਨਮਬੂਦਿਰੀ

ਅਕਿਤਮ ਅਚੂਤਨ ਨਮਬੂਦਿਰੀ ਦਾ ਜਨਮ 18 ਮਾਰਚ, 1926 ਨੂੰ ਦੱਖਣੀ ਭਾਰਤ ਦੇ ਕੇਰਲਾ ਰਾਜ ਦੇ ਪਲੱਕੜ ਜ਼ਿਲ੍ਹੇ ਦੇ ਕੁਮਰਾਨਲੂਰ ਨੇੜੇ ਅਮੇਟੀਕਰਾ ਵਿਖੇ [2] ਅਮੇਟੂ ਅਕਿਤਾਤੂ ਮਨਯੇਲ ਵਾਸੁਦੇਵਨ ਨਮਬੂਦਿਰੀ ਅਤੇ ਚੈਕੁਰ ਮਨੇਯਕਲ ਪਾਰਵਤੀ ਅੰਤਰਜਨਮ ਦੇ ਘਰ ਹੋਇਆ ਸੀ। [3] ਸੰਸਕ੍ਰਿਤ, ਜੋਤਸ਼ ਅਤੇ ਸੰਗੀਤ ਦੀ ਪੜ੍ਹਾਈ ਤੋਂ ਬਾਅਦ, ਉਸਨੇ ਕਾਲਜ ਦੀ ਪੜ੍ਹਾਈ ਕੀਤੀ ਪਰ ਗ੍ਰੈਜੂਏਟ ਡਿਗਰੀ ਕੋਰਸ ਪੂਰਾ ਨਹੀਂ ਕੀਤਾ। [4] ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਉਨੀ ਨਮਬੂਦਿਰੀ ਰਸਾਲੇ ਦੇ ਸੰਪਾਦਕ ਵਜੋਂ ਕੀਤੀ, ਜਿਸ ਨੂੰ ਉਸਨੇ ਆਪਣੀਆਂ ਸਮਾਜਿਕ ਗਤੀਵਿਧੀਆਂ ਲਈ ਇੱਕ ਪਲੇਟਫਾਰਮ ਵਜੋਂ ਵਰਤਿਆ। ਉਸਨੇ ਮੰਗੋਲਾਦਯਾਮ ਅਤੇ ਯੋਗਕਸ਼ੇਮ ਮੈਗਜ਼ੀਨਾਂ ਵਿੱਚ ਸਹਾਇਕ ਸੰਪਾਦਕ ਵਜੋਂ ਵੀ ਕੰਮ ਕੀਤਾ। 1956 ਵਿਚ, ਉਹ ਆਲ ਇੰਡੀਆ ਰੇਡੀਓ (ਏ.ਆਈ.ਆਰ.) ਦੇ ਕੋਜ਼ੀਕੋਡ ਸਟੇਸ਼ਨ ਵਿੱਚ ਸ਼ਾਮਲ ਹੋ ਗਿਆ ਜਿਥੇ ਉਸਨੇ 1975 ਤਕ ਸੇਵਾ ਕੀਤੀ ਜਿਸ ਤੋਂ ਬਾਅਦ ਉਸਨੂੰ ਏ.ਆਈ.ਆਰ. ਦੇ ਤ੍ਰਿਸੂਰ ਸਟੇਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ। ਉਹ ਅਨਾਦੀ ਨਾਲ ਵੀ ਜੁੜਿਆ ਹੋਇਆ ਸੀ ਜੋ ਵੇਦਾਂ ਦੇ ਅਧਿਐਨ ਨੂੰ ਪ੍ਰਸਿੱਧ ਕਰਨ ਲਈ ਸਾਹਿਤਕ ਪਹਿਲਕਦਮੀ ਸੀ।

ਅਕਿਤਮ ਦਾ ਵਿਆਹ ਸ਼੍ਰੀਦੇਵੀ ਅੰਤਰਾਜਨਮ ਨਾਲ ਹੋਇਆ ਅਤੇ ਇਸ ਜੋੜੀ ਦਾ ਇੱਕ ਬੇਟਾ, ਨਰਾਇਣਨ ਅਤੇ ਇੱਕ ਬੇਟੀ ਸ਼੍ਰੀਜਾ ਹੈ। ਪਰਿਵਾਰ ਅਮੇਟੀਕਾਰਾ ਵਿੱਚ ਰਹਿੰਦਾ ਹੈ। [5] ਮਸ਼ਹੂਰ ਪੇਂਟਰ ਅਕਿਤਮ ਨਾਰਾਇਣਨ ਉਸਦਾ ਛੋਟਾ ਭਰਾ ਹੈ। [6]

ਵਿਰਾਸਤ[ਸੋਧੋ]

ਅਕਿਤਮ ਦੀਆਂ ਸਾਹਿਤਕ ਰਚਨਾਵਾਂ ਨੇ 1950 ਦੇ ਅਰੰਭ ਵਿੱਚ ਵਿਆਪਕ ਧਿਆਨ ਖਿਚਣਾ  ਸ਼ੁਰੂ ਕੀਤਾ ਅਤੇ ਇਰੂਪਤਮ ਨੂਤਨਡਿੰਟੇ ਇਤਿਹਾਸਮ (20 ਵੀਂ ਸਦੀ ਦਾ ਮਹਾਂਕਾਵਿ), ਖੰਡਾਕਾਵਿ ਮਲਯਾਲਮ ਸਾਹਿਤ ਦੀ ਪਹਿਲੀਆਂ ਸੱਚੀਆਂ ਆਧੁਨਿਕ ਕਵਿਤਾਵਾਂ ਵਿਚੋਂ ਇੱਕ ਹੈ। ਇਸ  ਕਿਤਾਬ ਨੇ1952 ਵਿੱਚ ਸੰਜਾਯਨ ਪੁਰਸਕਾਰ ਵੀ ਜਿੱਤਿਆ ਸੀ। [7] ਉਸਨੇ ਲਗਭਗ 45 ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ, ਜਿਨ੍ਹਾਂ ਵਿੱਚ ਕਾਵਿ ਸੰਗ੍ਰਹਿ, ਨਾਟਕ ਅਤੇ ਛੋਟੀਆਂ ਕਹਾਣੀਆਂ ਸ਼ਾਮਲ ਹਨ।

ਹਵਾਲੇ[ਸੋਧੋ]

  1. "Poet Akkitham bags Jnanpith award". New Delhi. 29 November 2019. Archived from the original on 23 December 2019. Retrieved 1 December 2019. {{cite news}}: Unknown parameter |dead-url= ignored (help)
  2. "Akkitham Achuthan Namboothiri on Good Reads". www.goodreads.com. 2019-03-08. Retrieved 2019-03-08.
  3. "പത്മശ്രീ പ്രഭയില്‍ അക്കിത്തം അച്യുതന്‍ നമ്പൂതിരി". Mathrubhumi (in ਅੰਗਰੇਜ਼ੀ). 2019-03-08. Archived from the original on 2017-09-10. Retrieved 2019-03-08. {{cite web}}: Unknown parameter |dead-url= ignored (help)
  4. "Biography of Akkitham". Akkitham (in ਅੰਗਰੇਜ਼ੀ). 2019-03-08. Retrieved 2019-03-08.
  5. "എല്ലാം സര്‍വേശ്വരന്‍െറ അനുഗ്രഹം –അക്കിത്തം". Madhyamam. Retrieved 2019-03-08.
  6. Poet's life, as seen by his daughter (in Indian English). Kozhikode: The Hindu. 2015-09-20. ISSN 0971-751X.
  7. "Mahakavi Akkitham Achuthan Namboothiri". keralatourism.org. Retrieved 18 March 2010.