ਅਡੋਬੀ ਫ਼ੋਟੋਸ਼ਾਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਡੋਬੀ ਫ਼ੋਟੋਸ਼ਾਪ
Photoshop CC icon.png
300px
ਵਿੰਡੋਜ਼ ’ਤੇ ਚਲਦਾ ਅਡੋਬੀ ਫ਼ੋਟੋਸ਼ਾਪ CC
ਉੱਨਤਕਾਰਅਡੋਬੀ ਸਿਸਟਮਸ
ਪਹਿਲਾ ਜਾਰੀਕਰਨ19 ਫਰਵਰੀ 1990;
30 ਸਾਲ ਪਹਿਲਾਂ
 (1990-02-19)
ਟਿਕਾਊ ਜਾਰੀਕਰਨCC 2014.2.2 / 10 ਦਸੰਬਰ 2014; 5 ਸਾਲ ਪਹਿਲਾਂ (2014-12-10)
ਉੱਨਤੀ ਦੀ ਹਾਲਤਸਰਗਰਮ
ਲਿਖਿਆ ਹੋਇਆਸੀ++;[1] ਪਹਿਲਾਂ ਪਾਸਕਲ (v1.0.1)[2]
ਆਪਰੇਟਿੰਗ ਸਿਸਟਮਵਿੰਡੋਜ਼ ਜਾਂ ਮੈਕ ਓਐੱਸ ਟੈੱਨ[3][4]
ਪਲੇਟਫ਼ਾਰਮIA-32 ਅਤੇ x86-64
ਉਪਲਬਧ ਭਾਸ਼ਾਵਾਂ25 languages[5]
ਫਰਮਾ:Hidden topਅਮਰੀਕੀ ਅੰਗਰੇਜ਼ੀ, ਬਰਤਾਨਵੀ ਅੰਗਰੇਜ਼ੀ, ਅਰਬੀ, ਸਾਦੀ ਚੀਨੀ, ਰਿਵਾਇਤੀ ਚੀਨੀ, ਚੈੱਕ, ਡੈਨਿਸ਼, ਡੱਚ, ਫ਼ਿਨਿਸ਼, ਫ਼੍ਰਾਂਸੀਸੀ, ਜਰਮਨ, ਹਿਬਰੂ, ਹੰਗਰੀਅਨ, ਇਤਾਲਵੀ, ਜਪਾਨੀ, ਕੋਰੀਆਈ, ਨਾਰਵੇਈ, ਪੋਲਿਸ਼, ਪੁਰਤਗਾਲੀ, ਰੂਸੀ, ਸਪੇਨੀ, ਸਵੀਡਨੀ, ਰੋਮਾਨੀਆਈ, ਤੁਰਕਿਸ਼ ਅਤੇ ਯੂਕਰੇਨੀਫਰਮਾ:Hidden bottom
ਕਿਸਮਰਾਸਟਰ ਗ੍ਰਾਫ਼ਿਕਸ ਐਡੀਟਰ
ਲਸੰਸਸ਼ੇਅਰਵੇਅਰ ਅਤੇ ਸਾਫ਼ਟਵੇਅਰ ਬਤੌਰ ਸੇਵਾ
ਵੈੱਬਸਾਈਟadobe.com/photoshop

ਅਡੋਬੀ ਫ਼ੋਟੋਸ਼ਾਪ (ਅੰਗਰੇਜ਼ੀ:  Adobe Photoshop), ਅਡੋਬੀ ਸਿਸਟਮਸ ਦਾ ਵਿੰਡੋਜ਼ ਅਤੇ ਮੈਕ ਓਐੱਸ ਆਪਰੇਟਿੰਗ ਸਿਸਟਮਾਂ ਲਈ ਬਣਾਇਆ ਅਤੇ ਜਾਰੀ ਕੀਤਾ ਇੱਕ ਰਾਸਟਰ ਗ੍ਰਾਫ਼ਿਕਸ ਐਡੀਟਰ ਹੈ।

ਫ਼ੋਟੋਸ਼ਾਪ 1988 ਵਿੱਚ ਥਾਮਸ ਅਤੇ ਜਾਨ ਨੌਲ ਨੇ ਬਣਾਇਆ ਸੀ। ਉਦੋਂ ਤੋਂ ਲੈ ਕੇ ਇਹ ਰਾਸਟਰ ਗ੍ਰਾਫ਼ਿਕਸ ਐਡਿਟਿੰਗ ਦਾ ਇੱਕ ਸਨਅਤੀ ਮਿਆਰ ਬਣ ਚੁੱਕਾ ਹੈ। ਸ਼ਬਦ "ਫ਼ੋਟੋਸ਼ਾਪ" ਅੰਗਰੇਜ਼ੀ ਵਿੱਚ ਇੱਕ ਕਿਰਿਆ ਬਣ ਚੁੱਕਾ ਹੈ ਜਿਵੇਂ "ਕਿਸੇ ਤਸਵੀਰ ਨੂੰ ਫ਼ੋਟੋਸ਼ਾਪ ਕਰਨਾ," "ਫ਼ੋਟੋਸ਼ਾਪਿੰਗ]]," ਅਤੇ "ਫ਼ੋਟੋਸ਼ਾਪ ਮੁਕਾਬਲੇ," ਆਦਿ। ਇਹ ਰਾਸਟਰ ਤਸਵੀਰ ਨੂੰ ਬਹੁ-ਤਹਿਆਂ ਵਿੱਚ ਐਡਿਟ ਕਰਨ ਅਤੇ ਜੋੜ ਸਕਣ ਦੇ ਨਾਲ਼-ਨਾਲ਼ ਮਾਸਕ, ਅਲਫ਼ਾ ਕੰਪੋਸਟਿੰਗ ਅਤੇ ਕਾਫ਼ੀ ਰੰਗ ਮਾਡਲਾਂ ਦੀ ਹਿਮਾਇਤ ਕਰਦਾ ਹੈ ਜਿੰਨ੍ਹਾਂ ਵਿੱਚ ਆਰਜੀਬੀ, ਸੀਐੱਮਵਾਇਕੇ ਲੈਬ ਕਲਰ ਸਪੇਸ, ਸਪੌਟ ਕਲਰ ਅਤੇ ਡੂਓਟੋਨ ਆਦਿ ਸ਼ਾਮਲ ਹਨ। ਫ਼ੋਟੋਸ਼ਾਪ ਬਹੁਤ ਸਾਰੇ ਗ੍ਰਾਫ਼ਿਕ ਫ਼ਾਇਲ ਫ਼ਾਰਮੈਟ ਦਾ ਹਿਮਾਇਤੀ ਹੈ ਪਰ ਇਹ ਆਪਣੇ ਖ਼ੁਦ ਦੇ PSD ਅਤੇ PSB ਫ਼ਾਇਲ ਫ਼ਾਰਮੈਟਾਂ ਨੂੰ ਵੀ ਵਰਤਦਾ ਅਤੇ ਹਿਮਾਇਤ ਕਰਦਾ ਹੈ ਅਤੇ ਇਹਨਾਂ ਤੇ ਵੀ ਹੋਰਾਂ ਵਾਂਗ ਉੱਪਰ ਦਿੱਤੇ ਸਾਰੇ ਫ਼ੀਚਰ ਮੁਹੱਇਆ ਕਰਾਉਂਦਾ ਹੈ। ਰਾਸਟਰ ਗ੍ਰਾਫ਼ਿਕਸ ਦੇ ਨਾਲ਼-ਨਾਲ਼ ਇਸ ਵਿੱਚ ਲਿਖਤ, ਵੈਕਟਰ ਗ੍ਰਾਫ਼ਿਕਸ (ਖ਼ਾਸਕਰ ਕਲਿੱਪਿੰਗ ਪਾਥ ਜ਼ਰੀਏ), 3ਡੀ ਗ੍ਰਾਫ਼ਿਕਸ ਅਤੇ ਵੀਡੀਓ ਐਡਿਟ ਅਤੇ ਰੈਂਡਰ ਕਰਨ ਦੀਆਂ ਵੀ ਸੀਮਤ ਕਾਬਲੀਅਤਾਂ ਹਨ। ਫ਼ੋਟੋਸ਼ਾਪ ਪਲੱਗ-ਇਨਸ, ਕੁਝ ਅਲਹਿਦੇ ਅਤੇ ਆਜ਼ਾਦ ਪ੍ਰੋਗਰਾਮ ਜੋ ਇਸ ਦੇ ਵਿੱਚ ਚੱਲਦੇ ਹਨ ਅਤੇ ਨਵੇਂ ਅਤੇ ਬਿਹਤਰ ਫ਼ੀਚਰ ਮੁਹੱਈਆ ਕਰਾਉਂਦੇ ਹਨ, ਵਰਤ ਕੇ ਇਸ ਦੇ ਫ਼ੀਚਰਸੈੱਟ ਨੂੰ ਵਧਾਇਆ ਜਾ ਸਕਦਾ ਹੈ।

ਫ਼ੋਟੋਸ਼ਾਪ ਦੇ ਨਾਲ਼-ਨਾਲ਼, ਅਡੋਬੀ ਹੋਰ ਸਾਫ਼ਟਵੇਅਰ ਵੀ ਬਣਾਉਂਦਾ ਹੈ ਜਿੰਨ੍ਹਾਂ ਵਿੱਚ ਫ਼ੋਟੋਸ਼ਾਪ ਐਲੀਮੰਟਸ, ਫ਼ੋਟੋਸ਼ਾਪ ਲਾਈਟਰੂਮ, ਫ਼ੋਟੋਸ਼ਾਪ ਐਕਸਪ੍ਰੈੱਸ ਅਤੇ ਫ਼ੋਟੋਸ਼ਾਪ ਟੱਚ ਸ਼ਾਮਲ ਹਨ। ਇਹਨਾਂ ਨੂੰ "ਦ ਅਡੋਬੀ ਫ਼ੋਟੋਸ਼ਾਪ ਫ਼ੈਮਲੀ" ਕਿਹਾ ਜਾਂਦਾ ਹੈ। ਹਾਲ ਵਿੱਚ ਇਹ ਇੱਕ ਲਾਇਸੰਸਸ਼ੁਦਾ ਸ਼ਾਫ਼ਟਵੇਅਰ ਹੈ।

ਹਵਾਲੇ[ਸੋਧੋ]

  1. Lextrait, Vincent (ਜਨਵਰੀ 2010). "The Programming Languages Beacon, v10.0". Retrieved 14 ਮਾਰਚ 2010.  Check date values in: |access-date=, |date= (help)
  2. "Computer History Museum | @CHM: Adobe Photoshop Source Code". Computerhistory.org. 2013-02-13. Retrieved 2013-12-14. 
  3. "Adobe Photoshop CS5 / Tech specs". Adobe Systems. Retrieved 17 ਦਿਸੰਬਰ 2011.  Check date values in: |access-date= (help)
  4. "Photoshop CS5 Extended / Tech specs". Adobe Systems. Retrieved 17 ਦਿਸੰਬਰ 2011.  Check date values in: |access-date= (help)
  5. "language versions | Adobe Photoshop CS6". Adobe.com. Retrieved 29 ਫ਼ਰਵਰੀ 2012.  Check date values in: |access-date= (help)