ਅਣਖ ਖ਼ਾਤਰ ਕਤਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਅਣਖ ਖ਼ਾਤਰ ਕਤਲ ਜਾਂ ਸ਼ਰਮ ਕਰਕੇ ਕਤਲ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਕਤਲ ਹੈ ਜਿਸ ਬਾਰੇ ਦੂਜੇ ਮੈਂਬਰ ਇਹ ਵਿਸ਼ਵਾਸ ਕਰਦੇ ਹਨ ਕਿ ਇਸ ਦੀ ਵਜ੍ਹਾ ਨਾਲ ਸਮਾਜਿਕ ਤੌਰ 'ਤੇ ਪਰਿਵਾਰ ਦੀ ਅਣਖ ਨੂੰ ਸੱਟ ਵੱਜੀ ਹੈ ਜਾਂ ਸ਼ਰਮ ਦਾ ਸਾਹਮਣਾ ਕਰਨਾ ਪਿਆ ਹੈ। ਧਰਮ, ਕਬੀਲੇ ਜਾਂ ਸਮਾਜ ਦੇ ਕਿਸੇ ਹਿੱਸੇ ਦੇ ਭਾਈਚਾਰਕ ਕਾਨੂੰਨ ਦੀ ਅਵੱਗਿਆ ਕਰਨ ਕਰਕੇ ਵੀ ਅਜਿਹੇ ਕਤਲ ਕੀਤੇ ਜਾਂਦੇ ਹਨ। ਅਜਿਹੇ ਕਤਲ ਆਮ ਤੌਰ 'ਤੇ ਸਮਾਜਿਕ ਸਹਿਮਤੀ ਤੋਂ ਬਿਨਾਂ ਵਿਆਹ ਜਾਂ ਅਜਿਹੇ ਸੰਬੰਧ ਰਖਣ ਕਰਕੇ ਹੁੰਦੇ ਹਨ ਜਿਹਨਾਂ ਬਾਰੇ ਪਰਿਵਾਰ ਦੀ ਸਹਿਮਤੀ ਨਾ ਹੋਵੇ।ਇਸ ਦੇ ਹੋਰ ਛੋਟੇ ਕਾਰਣ ਵੀ ਹੋ ਸਕਦੇ ਹਨ ਸਮਲਿੰਗੀ ਜਿਨਸੀ ਸੰਬੰਧ ਜਾਂ ਇੱਥੋਂ ਤਕ ਕਿ ਅਜਿਹੇ ਕੱਪੜੇ ਪਹਿਨਣੇ ਜਿਹਨਾਂ ਨੂੰ ਉਸ ਸਥਾਨਕ ਸਮੁਦਾਏ ਵਿੱਚ ਠੀਕ ਨਾ ਸਮਝਿਆ ਜਾਂਦਾ ਹੋਵੇ।[1][2][3][4] ਅਣਖ ਦੇ ਨਾ ਤੇ ਕਤਲ ‘ਅਣਖ’ ਦੇ ਨਾਂ ’ਤੇ ਜਾਨਾਂ ਲੈਣ ਦੀ ਮੱਧਯੁੱਗੀ ਕੁਪ੍ਰਥਾ ਹੈ।[5]

ਪੰਜਾਬ ਵਿੱਚ 2008 ਤੋਂ 2010 ਤੱਕ 34 ਅਣਖ ਦੀ ਖਾਤਰ ਕਤਲ ਹੋਏ।[6] ਇਹ ਰੁਝਾਨ ਦਰਸਾਉਂਦਾ ਹੈ ਕਿ ਤਮਾਮ ਤਰ੍ਹਾਂ ਦੀ ਆਧੁਨਿਕਤਾ ਸਮਾਜ ਵਿਚਲੀ ਜਾਤ ਪ੍ਰਥਾ ਦੀਆਂ ਡੂੰਘੀਆਂ ਜੜ੍ਹਾਂ ਨੂੰ ਹਲੂਣਾ ਨਹੀਂ ਦੇ ਸਕੀ। ਇਹ ਅਜੀਬ ਮਾਨਸਿਕਤਾ ਹੈ ਕਿ ਖ਼ੂਨ ਦਾ ਰਿਸ਼ਤਾ ਝੂਠੀ ਅਣਖ ਕਾਰਨ ਦੁਸ਼ਮਣੀ ਦਾ ਰੂਪ ਲੈ ਲੈਂਦਾ ਹੈ ਅਤੇ ਗੁਨਾਹਗਾਰ ਨੂੰ ਕੋਈ ਅਫ਼ਸੋਸ ਵੀ ਨਹੀਂ ਹੁੰਦਾ। ਆਮ ਤੌਰ ਉੱਤੇ ਪਰਿਵਾਰ ਵੀ ਅਜਿਹੇ ਜੁਰਮ ਲਈ ਸਹਿਮਤੀ ਦਿੰਦੇ ਹਨ। ਇਹ ਵਰਤਾਰੇ ਇਸ ਲਈ ਵਾਪਰਦੇ ਹਨ ਕਿ ਸਮਾਜ ਵਿਚ ਮਰਦ ਦਾ ਰੁਤਬਾ ਔਰਤ ਤੋਂ ਉੱਚਾ ਸਮਝਿਆ ਜਾਂਦਾ ਹੈ ਅਤੇ ਸਭ ਕੁਝ ਮਰਦ-ਪ੍ਰਧਾਨ ਸੋਚ ਅਧੀਨ ਤੈਅ ਹੁੰਦਾ ਹੈ।[7] ਇਨਸਾਨੀ ਪੱਧਰ ’ਤੇ ਅਣਖ ਨਿੱਜੀ ਗੌਰਵ ਦਾ ਪ੍ਰਤੀਕ ਵੀ ਹੈ। ਸੰਵੇਦਨਸ਼ੀਲ ਬੰਦਾ ਜਦੋਂ ਆਪਣੇ ਜਾਂ ਸਮਾਜ ਵਿਚ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਜਾਂ ਹਥਿਆਰ ਉਠਾਉਂਦਾ ਹੈ ਤਾਂ ਇਹ ਬੜੇ ਸਨਮਾਨ ਵਾਲੀ ਗੱਲ ਹੁੰਦੀ ਹੈ, ਅਜਿਹੇ ਬੰਦੇ ਨੂੰ ਅਣਖੀ ਕਿਹਾ ਜਾਂਦਾ ਹੈ। ਸਪੱਸ਼ਟ ਹੈ ਕਿ ਇਹ ਮਾਨ-ਸਨਮਾਨ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦ ਬੰਦਾ ਸਮੂਹਿਕ ਹਿੱਤਾਂ ਤੇ ਹੱਕਾਂ ਦੀ ਰਖਵਾਲੀ ਲਈ ਪੈਂਤੜਾ ਲੈਂਦਾ ਹੈ ਪਰ ਅਣਖ ਤੇ ਇੱਜ਼ਤ ਦੇ ਸੰਕਲਪ ਜਦ ਖ਼ਾਨਦਾਨ ਤੇ ਜਾਤ-ਪਾਤ ਤੋਂ ਉਪਜੀ ਹਉਮੈ ਨਾਲ ਰਲ-ਗੱਡ ਹੁੰਦੇ ਹਨ ਤਾਂ ਇਨ੍ਹਾਂ ਦੇ ਅਰਥ ਵੀ ਬਦਲਦੇ ਹਨ ਖਮੀਰ ਵੀ। ਇਹ ਰਲੇਵਾਂ ਮਨੁੱਖੀ ਮਨ ਅੰਦਰ ਕਈ ਨਾ ਹੱਲ ਹੋਣ ਵਾਲੀਆਂ ਪੇਚੀਦਗੀਆਂ ਪੈਦਾ ਕਰਦਾ ਹੈ ਤੇ ਇਨ੍ਹਾਂ ਕਾਰਨ ਬੰਦਾ ਕਈ ਅਮਨੁੱਖੀ ਕਾਰੇ ਕਰਦਾ ਹੈ, ਜਿਵੇਂ ਧੀਆਂ-ਭੈਣਾਂ ਦਾ ਕਤਲ।[8]

ਹਵਾਲੇ[ਸੋਧੋ]

  1. "Honor killing: Definition and More from the Free Merriam-Webster Dictionary". merriam-webster.com. 31 August 2012. Retrieved 23 December 2013. 
  2. "Honor killing definition". dictionary.reference.com. Retrieved 23 December 2013. 
  3. {{cite news|url=http://edition.cnn.com/2012/01/13/world/europe/turkey-gay-killing |title=Shocking gay honor killing inspires movie - CNN.com <ref>"Ethics: Honour Crimes". Edition.cnn.com. 1 January 1970. Retrieved 16 August 2013. 
  4. "Iraqi immigrant convicted in Arizona 'honor killing' awaits sentence - CNN.com". Edition.cnn.com. 23 February 2011. Retrieved 16 August 2013. 
  5. "ਮੱਧਯੁੱਗੀ ਮਾਨਸਿਕਤਾ ਬਰਕਰਾਰ". ਪੰਜਾਬੀ ਟ੍ਰਿਬਿਊਨ. 2018-08-09. Retrieved 2018-08-10. 
  6. "Honour Killings in India". Daily Life in India. 16 June 2010. Retrieved 3 September 2010. 
  7. "ਝੂਠੀ ਅਣਖ਼ ਖ਼ਾਤਰ ਕਤਲ". Tribune Punjabi (in ਹਿੰਦੀ). 2018-12-06. Retrieved 2018-12-10. 
  8. "'ਅਣਖ਼' ਖਾਤਰ ਕਤਲ". Punjabi Tribune Online (in ਹਿੰਦੀ). 2019-01-26. Retrieved 2019-01-26.