ਅਤੁੱਲ ਗਵਾਂਡੇ
ਦਿੱਖ
ਅਤੁੱਲ ਗਵਾਂਡੇ | |
---|---|
ਜਨਮ | |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ |
|
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | |
ਵੈੱਬਸਾਈਟ |
ਅਤੁੱਲ ਗਵਾਂਡੇ ਹਾਰਵਰਡ ਮੈਡੀਕਲ ਸਕੂਲ ਵਿੱਚ ਮੈਡੀਸਿਨ ਦੇ ਪ੍ਰੋਫੈਸਰ ਹਨ। ਇੱਕ ਸਰਜਨ ਹੋਣ ਦੇ ਨਾਲ-ਨਾਲ ਉਹ ਇੱਕ ਲੇਖਕ, ਵਿਚਾਰਕ ਅਤੇ ਰਾਜਨੀਤਕ ਵਿਸ਼ਲੇਸ਼ਕ ਵੀ ਹੈ। ਸਾਰਵਜਨਿਕ ਸਿਹਤ ਦੇ ਮੁੱਦੇ ਉੱਤੇ ਉਹ ਦੁਨੀਆ ਦੇ ਨਾਮਚੀਨ ਵਿਚਾਰਕਾਂ ਵਿੱਚੋਂ ਹੈ। ਬੀਬੀਸੀ ਰੀਥ ਲੇਕਚਰਸ ਦੇ ਤਹਿਤ 2014 ਵਿੱਚ ਉਸ ਨੇ “ਚਿਕਿਤਸਾ ਦਾ ਭਵਿੱਖ” (ਫਿਊਚਰ ਆਫ ਮੈਡੀਸਿਨ) ਬਾਰੇ ਬੋਸਟਨ, ਲੰਡਨ, ਏਡਿਨਬਰੋ ਅਤੇ ਦਿੱਲੀ ਵਿੱਚ ਚਾਰ ਭਾਸ਼ਣ ਦਿੱਤੇ।[1][2]
ਭਾਰਤੀ ਮੂਲ ਦੇ ਅਤੁੱਲ ਗਵਾਂਡੇ ਦੇ ਪਿਤਾ ਮਹਾਰਾਸ਼ਟਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਸਨ ਅਤੇ ਉਸ ਦੀ ਮਾਂ ਇਲਾਹਾਬਾਦ ਤੋਂ ਹੈ। ਦੋਨੋਂ ਅਮਰੀਕਾ ਵਿੱਚ ਡਾਕਟਰ ਰਹੇ। ਜਦੋਂ ਅਤੁੱਲ ਗਵਾਂਡੇ ਸਿਰਫ 26 ਸਾਲ ਦਾ ਸਨ, ਤਦ ਉਸ ਨੇ ਰਾਸ਼ਟਰਪਤੀ ਬਿਲ ਕਲਿੰਟਨ ਦੀ ਟੀਮ ਵਿੱਚ ਕੰਮ ਕੀਤਾ। ਉਹ ਬਿਲ ਕਲਿੰਟਨ ਦੇ ਸਿਹਤ ਅਤੇ ਸਮਾਜਕ ਨੀਤੀ ਦੇ ਸਲਾਹਕਾਰ ਵੀ ਰਹੇ।
ਹਵਾਲੇ
[ਸੋਧੋ]- ↑ 1.0 1.1 Dr Atul Gawande - 2014 Reith Lectures. BBC Radio 4. Retrieved October 18, 2014.
- ↑ Why Do Doctors Fail?The Reith Lectures, Dr Atul Gawande: The Future of Medicine Episode 1 of 4, BBC