ਅਨਾਰਕਲੀ ਕੌਰ ਹੋਨਾਰਯਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਨਾਰਕਲੀ ਕੌਰ ਹੋਨਾਰਯਾਰ ਇੱਕ ਪੰਜਾਬੀ ਸਿੱਖ[1] ਅਫਗਾਨ ਸਿਆਸਤਦਾਨ ਹੈ।[2] ਉਹ ਇਕ ਮਹਿਲਾ ਅਧਿਕਾਰ ਕਾਰਕੁਨ ਅਤੇ ਇੱਕ ਦੰਦਾਂ ਦੀ ਡਾਕਟਰ ਅਤੇ ਨਾਲ ਹੀ ਮੈਡੀਕਲ ਡਾਕਟਰ ਵੀ ਹੈ।[3]

ਅਫ਼ਗਾਨਿਸਤਾਨ ਵਿਚ ਕੇਵਲ 30,000 ਸਿੱਖ ਅਤੇ ਹਿੰਦੂ ਹਨ, ਡਾ. ਅਨਾਰਕਲੀ ਕੌਰ ਉਹਨਾਂ ਵਿਚੋਂ ਇੱਕ ਹੈ।[4] ਉਹ ਨੈਸ਼ਨਲ ਅਸੈਂਬਲੀ (ਅਫਗਾਨਿਸਤਾਨ) ਦੀ ਪਹਿਲੀ ਗ਼ੈਰ-ਮੁਸਲਿਮ ਮੈਂਬਰ ਹੈ।[5]

ਕਰੀਅਰ[ਸੋਧੋ]

2001 ਵਿੱਚ ਜਦੋਂ ਤਾਲਿਬਾਨ ਨੂੰ ਬਾਹਰ ਕੱਢ ਦਿੱਤਾ ਗਿਆ ਸੀ, ਤਾਂ ਉਸ ਨੇ ਕਾਬੁਲ ਯੂਨੀਵਰਸਿਟੀ ਵਿੱਚ ਮੈਡੀਕਲ ਦੀ ਪੜ੍ਹਾਈ ਕੀਤੀ। ਉਹ ਲੋਇਆ ਜਿੰਗਾ ਦੀ ਮੈਂਬਰ ਰਹੀ ਹੈ ਜੋ ਤਾਲਿਬਾਨ ਦੇ ਪਤਨ ਤੋਂ ਬਾਅਦ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਦੀ ਚੋਣ ਕਰਦੇ ਹਨ, ਅਤੇ ਅਫ਼ਗਾਨ ਸੰਵਿਧਾਨਕ ਕਮੇਟੀ ਦੀ ਮੈਂਬਰ ਵੀ ਹੈ।[6] 2006 ਵਿੱਚ, ਉਹ ਅਫ਼ਗਾਨ ਆਜ਼ਾਦ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰ ਬਣ ਗਈ।[3]

2010 ਵਿਚ, ਉਹ ਦੇਸ਼ ਦੀ ਮੈਸਰੋਨੀ ਜਿਰਗਾ ਲਈ ਚੁਣੀ ਗਈ ਸੀ, ਅਤੇ ਇਸ ਮੀਲਪੱਥਰ ਨੂੰ ਪ੍ਰਾਪਤ ਕਰਨ ਵਾਲੀ ਪਹਿਲੀ ਗੈਰ-ਮੁਸਲਿਮ ਔਰਤ ਸੀ, ਉਸਨੇ 2015 ਦੇ ਮੱਧ ਵਿੱਚ ਆਪਣਾ ਅਹੁਦਾ ਛੱਡ ਦਿੱਤਾ ਸੀ।[2]

ਅਵਾਰਡ ਅਤੇ ਸਨਮਾਨ[ਸੋਧੋ]

ਅਨਾਰਕਲੀ ਇੱਕ ਮਸ਼ਹੂਰ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਹੈ।[6] ਉਸਨੂੰ ਸਹਿਣਸ਼ੀਲਤਾ ਅਤੇ ਅਹਿੰਸਾ ਦੇ ਪ੍ਰਚਾਰ ਲਈ ਯੂਨੈਸਕੋ-ਮਦਨਜੀਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।[2] "ਉਸ ਦੇ ਕੰਮ ਘਰੇਲੂ ਬਦਸਲੂਕੀ, ਜ਼ਬਰਦਸਤੀ ਵਿਆਹ ਅਤੇ ਲਿੰਗ ਭੇਦਭਾਵ ਅਤੇ ਮਨੁੱਖੀ ਮਾਣ, ਮਨੁੱਖੀ ਅਧਿਕਾਰਾਂ, ਆਪਸੀ ਸਤਿਕਾਰ ਅਤੇ ਆਪਣੇ ਦੇਸ਼ ਵਿਚ ਸਹਿਣਸ਼ੀਲਤਾ ਦੇ ਆਦਰਸ਼ਾਂ ਨੂੰ ਉਤਸ਼ਾਹਤ ਕਰਨ ਪ੍ਰਤੀ ਵਚਨਬੱਧਤਾ ਲਈ ਔਰਤਾਂ ਦੀ ਮਦਦ ਕਰਦੇ ਹਨ।"[7] ਉਸਦੀ ਦੀ ਚੋਣ 2009 ਵਿੱਚ ਰੇਡੀਓ ਫ੍ਰੀ ਯੂਰਪ ਦੇ ਅਫ਼ਗਾਨ ਅਧਿਆਪਕਾਂ ਦੁਆਰਾ ਕੀਤੀ ਗਈ ਸੀ।[6]

ਹਵਾਲੇ[ਸੋਧੋ]

  1. http://www.anindianmuslim.com/2010/08/sikh-woman-man-fight-against-former.html
  2. 2.0 2.1 2.2 "2011 UNESCO-Madanjeet Singh Prize for the Promotion of Tolerance and Non-Violence to be awarded to Anarkali Honaryar (Afghanistan) and Khaled Abu Awwad (Palestine)". UNESCO. 16 November 2011. 
  3. 3.0 3.1 Sambuddha Mitra Mustafi. "Afghanistan's Sikh heroine fights for rights". BBC. Kabul. 
  4. Anarkali Kaur
  5. Dr. Anarkali Kaur Honaryar
  6. 6.0 6.1 6.2 Marzban, Omid (24 March 2009). "Young Afghan Rights Activist Selected As 'Person Of The Year'". Radio Free Europe/Radio Liberty. 
  7. UNESCO awards peace hero defenders – Anarkali Honaryar & Khaled Abu Awwad