ਸਮੱਗਰੀ 'ਤੇ ਜਾਓ

ਅਨੀਸ ਕਿਦਵਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨੀਸ ਕਿਦਵਈ (1906-1982) ਉੱਤਰ ਪ੍ਰਦੇਸ਼ ਦੀ ਇੱਕ ਲੇਖਕ, ਇੱਕ ਕਾਰਕੁਨ ਅਤੇ ਸਿਆਸਤਦਾਨ ਸੀ। ਉਸ ਨੇ ਭਾਰਤ ਦੇ ਖ਼ੂਨੀ ਵਿਭਾਜਨ ਦੇ ਪੀੜਤਾਂ ਦੀ ਸ਼ਾਂਤੀ ਅਤੇ ਮੁੜ-ਵਸੇਬੇ ਲਈ ਕੰਮ ਕੀਤਾ ਅਤੇਨਵੇਂ ਆਜ਼ਾਦ ਭਾਰਤ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਬਿਤਾਇਆ। ਉਸ ਨੇ 1956-62 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਹਿੱਸੇ ਵਜੋਂ ਰਾਜ ਸਭਾ ਵਿੱਚ ਸੰਸਦ ਦੇ ਮੈਂਬਰ ਦੇ ਤੌਰ 'ਤੇ ਲਗਾਤਾਰ ਦੋ ਟਰਮ ਸੇਵਾ ਕੀਤੀ।[1]

ਨਿੱਜੀ ਜੀਵਨ

[ਸੋਧੋ]

ਅਨੀਸ ਕਿਦਵਈ ਦਾ ਜਨਮ 1906 ਵਿੱਚ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਖੇ ਅਵਧ ਦੇਸ਼-ਭਗਤ ਅਤੇ ਕੱਟੜਪੰਥੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਵਿਲੈਤ ਅਲੀ ਇੱਕ ਮਸ਼ਹੂਰ ਵਕੀਲ ਸਨ ਜੋ ਸਥਾਨਕ ਅਖਬਾਰਾਂ ਵਿੱਚ ਹਾਸਰਸ ਕਾਲਮ ਵਿੱਚ ਲਿਖਦੇ ਸਨ।ਅਨੀਸ ਸਵੈ-ਸਿਖਲਾਈ ਪ੍ਰਾਪਤ ਵਿਦਿਆਰਥੀ ਸੀ। ਉਹ ਉਸ ਦੇ ਭਰਾਵਾਂ ਨੂੰ ਸਿਖਾਉਣ ਆਉਂਦੇ ਟਿਉਟਰਾਂ ਨੂੰ ਸੁਣ-ਸੁਣ ਕੇ ਉਰਦੂ ਅਤੇ ਅੰਗਰੇਜ਼ੀ ਸਾਹਿਤ ਨਾਲ ਚੰਗੀ ਤਰ੍ਹਾਂ ਜਾਣੂ ਹੋ ਗਈ ਸੀ।[2] ਉਸ ਦੇ ਪਿਤਾ ਦੀ ਮੌਤ ਦੇ ਬਾਅਦ, ਜਦ ਭਾਰਤ ਵਿੱਚ ਆਜ਼ਾਦੀ ਸੰਘਰਸ਼ ਜ਼ੋਰਾਂ 'ਤੇ ਅਤੇ ਆਖ਼ਿਰੀ ਪੜਾਅ 'ਤੇ ਸੀ ਤਾਂ ਉਸ ਨੇ ਇਸ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।[3]

ਅਨੀਸ ਨੇ ਆਪਣੇ ਚਚੇਰੇ ਭਰਾ ਸ਼ਫੀ ਅਹਿਮਦ ਕਿਦਵਈ ਨਾਲ 1920 ਵਿੱਚ ਵਿਆਹ ਕਰਵਾਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅਲਾਹਾਬਾਦ ਵਿੱਚ ਰਹਿਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਜਿੱਥੇ ਵੀ ਉਸ ਦੇ ਪਤੀ ਦੀ ਨੌਕਰੀ ਹੁੰਦੀ, ਉਹ ਦੂਜੇ ਸ਼ਹਿਰਾਂ ਵਿੱਚ ਰਹੇ। ਉਸ ਦੇ ਪਤੀ ਦਾ ਭਰਾ ਰਫੀ ਅਹਿਮਦ ਇੱਕ ਆਜ਼ਾਦੀ ਘੁਲਾਟੀਆ ਸੀ ਅਤੇ ਉਸ ਨੂੰ ਲਗਾਤਾਰ ਉਸ ਦੀਆਂ ਸਰਗਰਮੀਆਂ ਲਈ ਕੈਦ ਕੀਤਾ ਗਿਆ ਸੀ ਅਤੇ ਸ਼ਫੀ ਤੇ ਅਨੀਸ ਸਮੇਤ ਉਨ੍ਹਾਂ ਦੇ ਪਰਿਵਾਰ ਨੂੰ ਨਿਯਮਿਤ ਤੌਰ 'ਤੇ ਸਿਆਸੀ ਜ਼ੁਲਮ ਦਾ ਸਾਹਮਣਾ ਕਰਨਾ ਪਿਆ।[2]

ਅਕਤੂਬਰ 1947 ਵਿਚ, ਇੱਕ ਬੇਰਹਿਮ ਫਿਰਕੂ ਹਮਲੇ ਵਿੱਚ ਉਸ ਦੇ ਪਤੀ ਦੀ ਹੱਤਿਆ ਕਰ ਦਿੱਤੀ ਗਈ, ਅਤੇ ਇਸ ਕਵਾਇਦ ਨੇ ਅਨੀਸ ਨੂੰ ਇੱਕ ਕਾਰਕੁਨ ਅਤੇ ਲੇਖਕ ਦੇ ਰੂਪ ਵਿੱਚ ਉਭਾਰਿਆ। ਉਸ ਨੇ ਬੁਰਖਾ ਪਹਿਨਣਾ ਛੱਡ ਦਿੱਤਾ ਅਤੇ ਦਿੱਲੀ ਆਉਣ ਲਈ ਤੇ ਗਾਂਧੀ ਦੇ ਸਮਰਥਨ ਲਈ ਪੇਸ਼ਕਸ਼ ਕੀਤੀ। ਇਹ ਦਿੱਲੀ ਆਉਣ ਤੋਂ ਬਾਅਦ ਹੀ ਸੀ ਕਿ ਗਾਂਧੀ ਨੇ ਉਸ ਨੂੰ ਦੂਜਿਆਂ ਦੀ ਮਦਦ ਕਰਨ 'ਤੇ ਧਿਆਨ ਦੇਣ ਦਾ ਸੁਝਾਅ ਦਿੱਤਾ ਸੀ। ਕੁਝ ਮਹੀਨਿਆਂ ਵਿੱਚ ਸੁਭਰਾ ਜੋਸ਼ੀ ਦੇ ਨਾਲ ਕੰਮ ਕਰਦੇ ਹੋਏ, ਅਨੀਸ ਨੇ ਆਜ਼ਾਦੀ ਤੋਂ ਬਾਅਦ ਹੋਏ ਫਿਰਕੂ ਖ਼ੂਨ-ਖ਼ਰਾਬੇ ਦੇ ਪੀੜਤਾਂ ਦੀ ਮਦਦ ਕੀਤੀ; ਅਤੇ ਮ੍ਰਿਦੁਲਾ ਸਾਰਾਭਾਈ ਨਾਲ ਉਸ ਨੇ ਅਗਵਾ ਕੀਤੀਆਂ ਔਰਤਾਂ ਦੀ ਰਿਕਵਰੀ ਵਿੱਚ ਸਹਾਇਤਾ ਕੀਤੀ।[3]

ਸਾਲ 1973 ਵਿਚ, ਕਈ ਸਾਲਾਂ ਤੋਂ ਦਿਲ ਦੀ ਬਿਮਾਰੀ ਕਾਰਨ ਉਸ ਦੀ ਧੀ ਅਜ਼ਾਦੀ ਦੀ ਮੌਤ ਹੋ ਗਈ ਸੀ।[1]

ਅਨੀਸ ਕਿਦਵਈ ਦਾ 16 ਜੁਲਾਈ 1982 ਨੂੰ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਇੱਕ ਧੀ ਅਤੇ ਦੋ ਬੇਟੇ - ਸੀਮਾ, ਪਰਵੇਜ਼ ਅਤੇ ਕਮਲ ਦੇ ਪਿੱਛੇ ਰਹਿ ਗਏ।[2]

ਸਿਆਸੀ ਕੈਰੀਅਰ

[ਸੋਧੋ]

ਅਨੀਸ ਕਿਦਵਈ ਦਾ ਸਿਆਸੀ ਕੈਰੀਅਰ 24 ਅਕਤੂਬਰ, 1954 ਨੂੰ ਉਸ ਦੇ ਦਿਉਰ ਦੀ ਮੌਤ ਦੇ ਕਾਰਨ ਸ਼ੁਰੂ ਹੋਇਆ ਸੀ। ਉਸ ਦੀ ਮੌਤ ਤੋਂ ਥੋੜ੍ਹੇ ਸਮੇਂ ਬਾਅਦ, ਕਾਂਗਰਸ ਨੇ 'ਪਰਿਵਾਰ ਨੂੰ' ਰਾਜ ਸਭਾ ਦੀ ਬੈਠਕ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਰਫੀ ਅਤੇ ਸ਼ਫੀ ਦੇ ਛੋਟੇ ਭਰਾ ਮਹਿਫੂਜ ਨੇ ਅਨੀਸ ਦੀ ਨਾਮਜ਼ਦਗੀ ਦੀ ਇੱਛਾ ਜਤਾਈ। ਅਨੀਸ ਕਿਦਵਈ ਨੇ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਵਜੋਂ ਬਿਹਾਰ ਤੋਂ ਰਾਜ ਸਭਾ ਵਿੱਚ 1956-62 ਅਤੇ ਫਿਰ 1962-68 ਤੋਂ ਦੋ ਵਾਰ ਜਿੱਤ ਹਾਸਿਲ ਕੀਤੀ ਅਤੇ ਕੰਮ ਕੀਤਾ।[4] ਉਹ 2 ਅਪ੍ਰੈਲ, 1968 ਨੂੰ ਰਿਟਾਇਰ ਹੋਈ।

ਸਾਹਿਤਕ ਕਾਰਜ ਅਤੇ ਪੁਰਸਕਾਰ

[ਸੋਧੋ]

ਅਨੀਸ ਨੇ ਉਰਦੂ ਵਿੱਚ ਅਜ਼ਾਦੀ ਕੀ ਛਾਓਂ ਮੇਂ ਵਿੱਚ ਇੱਕ ਯਾਦ ਪੱਤਰ ਲਿਖਿਆ ਜਿਸ ਵਿੱਚ ਵਿਭਾਜਨ ਤੋਂ ਬਾਅਦ ਸ਼ਰਨਾਰਥੀਆਂ ਦੇ ਸੰਘਰਸ਼ ਦਾ ਇੱਕ ਵਿਸਥਾਰਪੂਰਵਕ ਵੇਰਵਾ ਅਤੇ ਅਗਵਾ ਕੀਤੀਆਂ ਔਰਤਾਂ ਦੇ ਪੁਨਰਵਾਸ ਲਈ ਕੰਮ ਕਰਨ ਸਮੇਂ ਭਾਵਨਾਤਮਕ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ, ਦਾ ਜ਼ਿਕਰ ਹੈ।[5] 1974 ਵਿੱਚ ਪ੍ਰਕਾਸ਼ਿਤ ਹੋਣ ਤੋਂ ਬਹੁਤ ਆਲੋਚਨਾਤਮਕ ਪ੍ਰਸੰਸਾ ਪ੍ਰਾਪਤ ਕੀਤੀ ਅਤੇ ਉੱਤਰ ਪ੍ਰਦੇਸ਼ ਦੀ ਉਰਦੂ ਅਕਾਦਮੀ ਤੋਂ ਉਸ ਨੂੰ ਪੁਰਸਕਾਰ ਪ੍ਰਾਪਤ ਹੋਇਆ। 1976 ਅਤੇ 1980 ਵਿੱਚ, ਲੇਖਾਂ ਦੇ ਦੋ ਸੰਗ੍ਰਹਿ, ਨਜ਼ਰੇ ਖੁਸ਼ ਗੁਜ਼ਰੇ ਅਤੇ ਅਬ ਜਿਨਕੇ ਦੇਖਨੇ ਕੋ, ਪ੍ਰਕਾਸ਼ਿਤ ਹੋਏ ਸਨ। ਉਸ ਨੇ ਆਪਣੀ ਪੁਸਤਕ ' ਜ਼ੁਲਮ' ਵਿੱਚ, ਫਿਰਕੂ ਹਿੰਸਾ ਦੀ ਅਲੋਚਨਾ ਕੀਤੀ ਹੈ।[6] ਉਸ ਨੇ ਲੇਖਕਾਂ ਅਤੇ ਕਵੀਆਂ ਦੇ ਜੀਵਨ ਅਤੇ ਕਾਰਜਾਂ ਬਾਰੇ ਇੱਕ ਕਿਤਾਬ, ਚਾਰ ਰੂਖ, ਦੀ ਵੀ ਰਚਨਾ ਕੀਤੀ। ਸਾਹਿਤ ਵਿੱਚ ਆਪਣੇ ਯੋਗਦਾਨ ਸਦਕਾ ਅਨੀਸ ਕਿਦਵਈ ਨੂੰ ਸਾਹਿਤ ਕਲਾ ਪ੍ਰੀਸ਼ਦ ਨੇ ਸਨਮਾਨਿਤ ਕੀਤਾ।[2]

ਹਵਾਲੇ

[ਸੋਧੋ]
  1. 1.0 1.1 Kidwai, Anis (2011). In Freedom's Shade. Penguin. ISBN 978-0-143-41609-8.
  2. 2.0 2.1 2.2 2.3 "StreeShakti - The Parallel Force". www.streeshakti.com. Retrieved 2017-07-29.
  3. 3.0 3.1 "Anis Kidwai - Penguin India". Penguin India (in ਅੰਗਰੇਜ਼ੀ (ਅਮਰੀਕੀ)). Archived from the original on 2017-07-29. Retrieved 2017-07-29. {{cite news}}: Unknown parameter |dead-url= ignored (|url-status= suggested) (help)
  4. http://rajyasabha.nic.in/rsnew/pre_member/1952_2003/k.pdf. {{cite web}}: Cite has empty unknown parameter: |dead-url= (help); Missing or empty |title= (help)
  5. Zainab, Umara (2018-06-20). "Anis Kidwai: Social Worker Who Chronicled The Lives Of Women During Partition | #IndianWomenInHistory". Feminism In India (in ਅੰਗਰੇਜ਼ੀ (ਅਮਰੀਕੀ)). Retrieved 2019-03-30.
  6. teamht. "Anis Begum Kidwai : Freedom Fighter Who Chronicled The Lives Of Women During Partition". HeritageTimes (in ਅੰਗਰੇਜ਼ੀ (ਬਰਤਾਨਵੀ)). Retrieved 2019-03-30.