ਅਫ਼ਰੀਕੀ ਲੈਸਬੀਅਨ ਦਾ ਗੱਠਜੋੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਫ਼ਰੀਕੀ ਲੈਸਬੀਅਨ ਦਾ ਗੱਠਜੋੜ
ਸੰਖੇਪਸੀ.ਏ.ਐਲ.
ਕਿਸਮਗੈਰ-ਲਾਭਕਾਰੀ ਸੰਸਥਾ
ਮੁੱਖ ਦਫ਼ਤਰਜੋਹਨਸਬਰਗ, ਦੱਖਣੀ ਅਫ਼ਰੀਕਾ
ਪ੍ਰਮੁੱਖ ਲੋਕ
ਬ੍ਰਿਜਟ ਓਲੀਫੈਂਟ, ਡੋਰਥੀ ਅਕੇਨ'ਓਵਾ, ਲਿਜ਼ ਫ੍ਰੈਂਕ, ਨਿੱਕੀ ਮਵਾਂਡਾ

ਅਫ਼ਰੀਕੀ ਲੈਸਬੀਅਨ ਦਾ ਗੱਠਜੋੜ (ਕੋਆਲੀਏਸ਼ਨ ਆਫ ਅਫ਼ਰੀਕਨ ਲੈਸਬੀਅਨਜ਼) ਦੱਖਣੀ ਅਫ਼ਰੀਕਾ ਅਧਾਰਿਤ ਲੈਸਬੀਅਨ ਅਧਿਕਾਰਾਂ ਦਾ ਗੈਰ-ਲਾਭਕਾਰੀ ਸੰਸਥਾ ਹੈ ਜੋ ਕਿ 2003 ਤੋਂ ਮੌਜੂਦ ਹੈ।[1] ਇਹ ਪੂਰੇ ਅਫ਼ਰੀਕਾ ਦੇ 19 ਦੇਸ਼ਾਂ ਵਿਚਲੇ 30 ਤੋਂ ਵੱਧ ਵੱਖ-ਵੱਖ ਸੰਸਥਾਵਾਂ ਦਾ ਗਠਜੋੜ ਹੈ। ਲੈਸਬੀਅਨ ਅਤੇ ਦੁਲਿੰਗੀ ਔਰਤਾਂ ਦੇ ਨਾਲ ਨਾਲ ਅਫ਼ਰੀਕਾ ਮਹਾਂਦੀਪ ਦੇ " ਟਰਾਂਸ ਵਿਭਿੰਨ " ਲੋਕਾਂ ਲਈ ਨਿਆਂ, ਬਰਾਬਰੀ ਅਤੇ ਦਰਿਸ਼ਗੋਚਰਤਾ ਨੂੰ ਅੱਗੇ ਵਧਾਉਣਾ ਸੰਗਠਨ ਦਾ ਮਿਸ਼ਨ ਹੈ।

ਇਤਿਹਾਸ[ਸੋਧੋ]

ਇਸ ਸੰਗਠਨ ਦੀ ਸਥਾਪਨਾ ਸਭ ਤੋਂ ਪਹਿਲਾਂ 2003 ਵਿੱਚ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਵਿੱਚ ਅੰਤਰ-ਰਾਸ਼ਟਰੀ ਐਸੋਸੀਏਸ਼ਨ ਫਾਰ ਸਟੱਡੀ ਆਫ਼ ਸੈਕਸੁਅਲਟੀ, ਸਭਿਆਚਾਰ ਅਤੇ ਸੁਸਾਇਟੀ ਦੁਆਰਾ ਆਯੋਜਿਤ ਸੈਕਸ ਐਂਡ ਸਿਕਰੇਸੀ ਕਾਨਫਰੰਸ ਵਿੱਚ ਭਾਗ ਲੈਣ ਵਾਲੇ 50 ਕਾਰਕੁੰਨਾਂ ਦੁਆਰਾ ਕੀਤੀ ਗਈ ਸੀ।[2]

2010 ਵਿੱਚ ਮਨੁੱਖੀ ਅਤੇ ਲੋਕਾਂ ਦੇ ਅਧਿਕਾਰਾਂ ਬਾਰੇ ਅਫ਼ਰੀਕੀ ਕਮਿਸ਼ਨ ਨੇ ਸੀ.ਏ.ਐਲ. ਅਬਜ਼ਰਵਰ ਦਾ ਦਰਜਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਮੂਹ ਦੇ ਮਈ 2008 ਦੀ ਅਰਜ਼ੀ ਨੂੰ ਰੱਦ ਕਰ ਦਿੱਤਾ।[3] ਕਮਿਸ਼ਨ ਨੇ ਸ਼ੁਰੂਆਤ ਵਿੱਚ ਚਾਰਟਰ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ, "ਕਿ ਉਕਤ ਸੰਗਠਨ ਦੀਆਂ ਗਤੀਵਿਧੀਆਂ ਅਫ਼ਰੀਕੀ ਚਾਰਟਰ ਵਿੱਚ ਦਰਜ ਕਿਸੇ ਵੀ ਅਧਿਕਾਰ ਨੂੰ ਉਤਸ਼ਾਹਤ ਅਤੇ ਸੁਰੱਖਿਆ ਨਹੀਂ ਦਿੰਦੀਆਂ"।[4] ਹਾਲਾਂਕਿ 2014 ਵਿੱਚ ਸੀ.ਏ.ਐਲ. ਨੇ ਇੱਕ ਹੋਰ ਅਰਜ਼ੀ ਜਮ੍ਹਾਂ ਕੀਤੀ, ਜਿਸ ਨੂੰ 2015 ਵਿੱਚ ਸਵੀਕਾਰ ਕਰ ਲਿਆ ਗਿਆ ਸੀ।[5]

ਉਦੇਸ਼[ਸੋਧੋ]

ਅਫ਼ਰੀਕੀ ਲੇਸਬੀਅਨਜ਼ ਦੇ ਗੱਠਜੋੜ ਨੇ 2006 ਦੇ ਸੰਵਿਧਾਨ ਵਿੱਚ ਕਈ ਵਿਆਪਕ ਉਦੇਸ਼ਾਂ ਦੀ ਰੂਪ ਰੇਖਾ ਤਿਆਰ ਕੀਤੀ ਹੈ ਜਿਵੇਂ ਕਿ: ਅਫ਼ਰੀਕੀ ਅਤੇ ਅੰਤਰਰਾਸ਼ਟਰੀ ਢਾਂਚਿਆਂ ਅਤੇ ਸਹਿਯੋਗੀ ਸੰਗਠਨਾਂ ਨਾਲ ਰਣਨੀਤਕ ਤੌਰ 'ਤੇ ਸ਼ਾਮਲ ਹੋ ਕੇ ਵੱਖ-ਵੱਖ ਲੋਕਾਂ ਲਈ ਬਰਾਬਰ ਰਾਜਨੀਤਿਕ, ਜਿਨਸੀ, ਸਭਿਆਚਾਰਕ ਅਤੇ ਆਰਥਿਕ ਅਧਿਕਾਰਾਂ ਦੀ ਵਕਾਲਤ ਕਰਨਾ, ਅਫ਼ਰੀਕਾ ਵਿੱਚ ਲੈਸਬੀਅਨ ਪ੍ਰਤੀ ਕਲੰਕ ਅਤੇ ਵਿਤਕਰੇ ਦਾ ਖਾਤਮਾ ਕਰਨਾ, ਖੋਜ, ਮੀਡੀਆ ਅਤੇ ਪ੍ਰਕਾਸ਼ਨਾਂ ਦੁਆਰਾ ਸਾਡੀ ਆਵਾਜ਼ ਅਤੇ ਦਰਿਸ਼ਗੋਚਰਤਾ ਨੂੰ ਮਜ਼ਬੂਤ ਕਰਨਾ ਅਤੇ ਸਥਾਨਕ ਅਤੇ ਅੰਤਰਰਾਸ਼ਟਰੀ ਰੂਪਾਂ ਵਿੱਚ ਭਾਗੀਦਾਰੀ ਰਾਹੀਂ ਅਫ਼ਰੀਕੀ ਲੈਸਬੀਅਨ ਅਤੇ ਸਾਡੀਆਂ ਸੰਸਥਾਵਾਂ ਦੀ ਅਫ਼ਰੀਕਾ ਦੇ ਕੱਟੜਵਾਦੀ ਨਾਰੀਵਾਦੀ ਵਿਸ਼ਲੇਸ਼ਣ ਦੀ ਵਰਤੋਂ ਕਰਨ ਦੀ ਸਮਰੱਥਾ ਨੂੰ ਵਧਾਉਣ ਲਈ ਸਾਡੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਹੋਏ ਵਿਤਕਰੇ ਅਤੇ ਜ਼ੁਲਮ ਨੂੰ ਸਮਝਣ ਅਤੇ ਚੁਣੌਤੀ ਦੇਣ ਦਾ ਸਾਧਨ ਵਜੋਂ ਵੇਖਣਾ, ਅਫ਼ਰੀਕਾ ਦੇ ਹਰ ਦੇਸ਼ ਵਿੱਚ ਐਲ.ਜੀ.ਬੀ.ਟੀ. ਦੇ ਮੁੱਦਿਆਂ ਉੱਤੇ ਕੰਮ ਕਰ ਰਹੇ ਰਾਸ਼ਟਰੀ ਸੰਗਠਨਾਂ ਦੇ ਵਿਕਾਸ ਵਿੱਚ ਸਹਾਇਤਾ ਕਰਨ ਵਾਲੇ ਮਜ਼ਬੂਤ ਅਤੇ ਟਿਕਾਉ ਐਲ.ਜੀ.ਬੀ.ਟੀ. ਗੱਠਜੋੜ ਦਾ ਨਿਰਮਾਣ ਕਰਨਾ ਅਤੇ ਇਹਨਾਂ ਦੇ ਕੰਮ ਦਾ ਸਮਰਥਨ ਕਰਨਾ।[6]

ਹਵਾਲੇ[ਸੋਧੋ]

  1. Jolly, Joanna (2008-02-27). "Africa's lesbians demand change". BBC News. Retrieved 2014-06-29. 
  2. "Previous conferences". Archived from the original on 19 June 2018. Retrieved 22 February 2016. 
  3. Yugendree Naidoo (November 29, 2010). "African human rights commission gives gay rights the cold shoulder". West Cape News. Archived from the original on October 8, 2011. Retrieved November 29, 2010. 
  4. Hivos (2006) "Archived copy". Archived from the original on 2016-03-02. Retrieved 2016-02-21. 
  5. "STATEMENT ON DECISION OF THE AFRICAN COMMISSION ON HUMAN AND PEOPLES' RIGHTS TO GRANT OBSERVER STATUS TO THE COALITION OF AFRICAN LESBIANS [CAL]". Coalition of African Lesbians. April 26, 2015. Archived from the original on December 8, 2015. Retrieved December 2, 2015. 
  6. Coalition of African Lesbians "Archived copy". Archived from the original on 2016-03-03. Retrieved 2016-02-22. 

ਬਾਹਰੀ ਲਿੰਕ[ਸੋਧੋ]