ਅਬਦੁਲ ਰਹੀਮ ਖਾਨ-ਏ-ਖਾਨਾ
ਅਬਦੁਲ ਰਹੀਮ | |
---|---|
ਜਨਮ | 17 ਦਸੰਬਰ 1556 ਲਾਹੌਰ, ਪਾਕਿਸਤਾਨ |
ਮੌਤ | 1626 ਆਗਰਾ, ਭਾਰਤ |
ਦਫ਼ਨ | ਅਬਦੁਲ ਰਹੀਮ ਦੀ ਕਬਰ, ਦਿੱਲੀ |
ਜੀਵਨ-ਸਾਥੀ | ਮਾਹ ਬਾਨੋ ਬੇਗਮ |
ਔਲਾਦ | ਜਾਨਾ ਬੇਗਮ ਦੋ ਪੁੱਤਰ |
ਪਿਤਾ | ਬੈਰਮ ਖਾਂ |
ਧਰਮ | ਇਸਲਾਮ |
ਖਾਨਜ਼ਾਦਾ ਮਿਰਜ਼ਾ ਖਾਨ ਅਬਦੁਲ ਰਹੀਮ ਖਾਨ-ਏ-ਖਾਨਾ (17 ਦਸੰਬਰ 1556 – 1626) (ਹਿੰਦੀ: अब्दुल रहीम ख़ान-ए-ख़ाना, ਉਰਦੂ: عبدالرحيم خانخان) ਨੂੰ ਵਧੇਰੇ ਕਰਕੇ ਰਹੀਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਅਕਬਰ ਸਮਰਾਟ ਦੇ ਦਰਬਾਰ ਦੇ ਨੌਂ ਰਤਨਾਂ ਵਿੱਚੋਂ ਇਕ ਸੀ। ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜਿਲ੍ਹੇ ਦੇ ਪਿੰਡ ਖਾਨਖਾਨਾ ਦਾ ਨਾਮ ਉਸੇ ਦੇ ਨਾਂ ਤੇ ਹੀ ਰੱਖਿਆ ਗਿਆ। ਉਹ ਬੈਰਮ ਖਾਂ ਦੇ ਪੁੱਤਰ ਸਨ। ਰਹੀਮ ਆਪਣੇ ਹਿੰਦੀ ਦੋਹਿਆਂ ਅਤੇ ਜੋਤਸ਼ ਦੀਆਂ ਕਿਤਾਬਾਂ ਲਈ ਮਸ਼ਹੂਰ ਹੈ। [1]
ਜੀਵਨੀ
[ਸੋਧੋ]ਅਬਦੁਲ ਰਹੀਮ ਦਾ ਜਨਮ ਦਿੱਲੀ ਵਿੱਚ ਹੋਇਆ ਸੀ,[2] ਅਕਬਰ ਦੇ ਭਰੋਸੇਮੰਦ ਸਰਪ੍ਰਸਤ ਅਤੇ ਸਲਾਹਕਾਰ ਬੈਰਮ ਖ਼ਾਨ ਦਾ ਪੁੱਤਰ, ਜੋ ਤੁਰਕੀ ਵੰਸ਼ ਦਾ ਸੀ। ਜਦੋਂ ਹੁਮਾਯੂੰ ਆਪਣੀ ਜਲਾਵਤਨੀ ਤੋਂ ਭਾਰਤ ਪਰਤਿਆ, ਉਸਨੇ ਆਪਣੇ ਅਹਿਲਕਾਰਾਂ ਨੂੰ ਦੇਸ਼ ਭਰ ਦੇ ਵੱਖ-ਵੱਖ ਜ਼ਿਮੀਦਾਰਾਂ ਅਤੇ ਜਾਗੀਰਦਾਰਾਂ ਨਾਲ ਵਿਆਹੁਤਾ ਗੱਠਜੋੜ ਬਣਾਉਣ ਲਈ ਕਿਹਾ। ਹੁਮਾਯੂੰ ਨੇ ਮੇਵਾਤ (ਮੌਜੂਦਾ ਨੂਹ ਜ਼ਿਲ੍ਹਾ ਹਰਿਆਣਾ) ਦੇ ਖਾਨਜ਼ਾਦਾ ਜਮਾਲ ਖਾਨ ਦੀ ਵੱਡੀ ਧੀ ਨਾਲ ਵਿਆਹ ਕੀਤਾ ਅਤੇ ਉਸਨੇ ਬੈਰਮ ਖਾਨ ਨੂੰ ਛੋਟੀ ਧੀ ਨਾਲ ਵਿਆਹ ਕਰਨ ਲਈ ਕਿਹਾ।
ਨਮੂਨਾ ਦੋਹੇ
[ਸੋਧੋ]ਤਰੁਵਰ ਫਲ ਨਹਿੰ ਖਾਤ ਹੈ, ਸਰਵਰ ਪਿਯਹਿ ਨ ਪਾਨ ।
ਕਹਿ ਰਹੀਮ ਪਰ ਕਾਜ ਹਿਤ, ਸੰਪਤਿ ਸੰਚਹਿ ਸੁਜਾਨ ॥
ਬਿਗਰੀ ਬਾਤ ਬਨੇ ਨਹੀਂ, ਲਾਖ ਕਰੋ ਕਿਨ ਕੋਯ ।
ਰਹਿਮਨ ਬਿਗਰੇ ਦੂਧ ਕੋ, ਮਥੇ ਨ ਮਾਖਨ ਹੋਯ ॥
ਖੀਰਾ ਸਿਰ ਤੇ ਕਾਟਿਯੇ, ਮਲੀਯਤ ਨਮਕ ਲਗਾਯ ।
ਰਹਿਮਨ ਕਰੂਯੇ ਮੁਖਨ ਕੋ, ਚਹੀਯਤ ਇਹੈ ਸਜਾਯ ॥
ਚਾਹ ਗਈ ਚਿੰਤਾ ਮਿਟੀ, ਮਨੁਆ ਬੇਪਰਵਾਹ ।
ਜਿਨਕੋ ਕਛੁ ਨਹਿ ਚਾਹਿਯੇ, ਵੇ ਸਾਹਨ ਕੇ ਸਾਹ ॥
ਜੇ ਗਰੀਬ ਪਰ ਹਿਤ ਕਰੈਂ, ਤੇ ਰਹੀਮ ਬੜ ਲੋਗ ।
ਕਹਾਂ ਸੁਦਾਮਾ ਬਾਪੁਰੋ, ਕ੍ਰਿਸ਼ਣ ਮਿਤਾਈ ਜੋਗ ॥
ਰਹਿਮਨ ਵੇ ਨਰ ਮਰ ਗਯੇ, ਜੇ ਕਛੁ ਮਾਂਗਨ ਜਾਹਿ ।
ਉਨਤੇ ਪਹਿਲੇ ਵੇ ਮੁਯੇ, ਜਿਨ ਮੁਖ ਨਿਕਸਤ ਨਾਹਿ ॥
ਬਾਨੀ ਐਸੀ ਬੋਲਿਯੇ, ਮਨ ਕਾ ਆਪਾ ਖੋਯ ।
ਔਰਨ ਕੋ ਸੀਤਲ ਕਰੈ, ਆਪਹੁ ਸੀਤਲ ਹੋਯ ॥
ਮਨ ਮੋਤੀ ਅਰੁ ਦੂਧ ਰਸ, ਇਨਕੀ ਸਹਜ ਸੁਭਾਯ ।
ਫਟ ਜਾਯੇ ਤੋ ਨ ਮਿਲੇ, ਕੋਟਿਨ ਕਰੋ ਉਪਾਯ ॥
ਰਹਿਮਨ ਧਾਗਾ ਪ੍ਰੇਮ ਕਾ, ਮਤ ਤੋੜੋ ਚਟਕਾਯ ।
ਟੂਟੇ ਸੇ ਫਿਰ ਨ ਜੁੜੇ, ਜੁੜੇ ਗਾਂਠ ਪਰਿ ਜਾਯ ॥
ਹਵਾਲੇ
[ਸੋਧੋ]- ↑ "Abdur Rahim KhanKhana at Old poetry". Oldpoetry.com. Archived from the original on 2010-09-24. Retrieved 2010-09-30.
{{cite web}}
: Unknown parameter|deadurl=
ignored (|url-status=
suggested) (help) - ↑ 29. Kha´n Kha´na´n Mi´rza´ 'Abdurrahi´m, son of Bairám Khán – Biography Archived 15 February 2012 at the Wayback Machine. Ain-i-Akbari of Abul Fazl, Vol I, English Translation. 1873.