ਅਬੂ ਨੁਵਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਬੂ ਨੁਵਾਸ
ਖਲੀਲ ਜਿਬਰਾਨ ਦੁਆਰਾ 1916 ਵਿੱਚ ਬਣਾਇਆ ਗਿਆ ਅਬੂ ਨੁਵਾਸ ਦਾ ਚਿੱਤਰ।
ਜਨਮ756
ਮੌਤ814 (ਉਮਰ 57–58) - ਬਗਦਾਦ
ਕਿੱਤਾਕਵੀ

ਅਬੂ ਨੁਵਾਸ ਅਲ-ਹਸਨ ਇਬਨ ਹਨੀ ਅਲ ਹਕਾਮੀ (756–814),a ਜਿਸਨੂੰ ਅਬੂ ਨੁਵਾਸ ਕਿਹਾ ਜਾਂਦਾ ਹੈ[1] (ਅਰਬੀ: أبو نواس; ਫ਼ਾਰਸੀ: ابو نواس, Abū Novās), ਇੱਕ ਅਰਬੀ ਭਾਸ਼ਾ ਦਾ ਇੱਕ ਸ਼ਾਸਤਰੀ ਕਵੀ ਸੀ। ਉਸਦਾ ਜਨਮ ਅਜਕੱਲ੍ਹ ਦੇ ਇਰਾਨ ਦੇ ਸ਼ਹਿਰ ਅਹਿਵਾਜ਼ ਵਿੱਚ ਹੋਇਆ ਸੀ। ਉਸਦਾ ਪਿਤਾ ਇੱਕ ਅਰਬ ਸੀ ਅਤੇ ਉਸਦੀ ਮਾਂ ਇੱਕ ਫਾਰਸੀ ਔਰਤ ਸੀ। ਉਹ ਅਰਬੀ ਕਵਿਤਾ ਦੀਆਂ ਸਾਰੀਆਂ ਵਿਧਾਵਾਂ ਵਿੱਚ ਬਹੁਤ ਮਾਹਿਰ ਸੀ। ਇਸ ਤੋਂ ਇਲਾਵਾ ਉਹ ਲੋਕਧਾਰਾ ਪਰੰਪਰਾ ਵਿੱਚ ਵੀ ਸ਼ਾਮਿਲ ਹੈ ਜਿਸ ਵਿੱਚ ਉਸਦਾ ਜ਼ਿਕਰ ਇੱਕ ਹਜ਼ਾਰ ਅਤੇ ਇੱਕ ਰਾਤਾਂ ਦੀ ਕਿਤਾਬ ਵਿੱਚ ਕਈ ਵਾਰ ਕੀਤਾ ਗਿਆ ਹੈ।

ਮੁੱਢਲਾ ਜੀਵਨ ਅਤੇ ਕੰਮ[ਸੋਧੋ]

ਅਬੂ ਨੁਵਾਸ ਦਾ ਪਿਤਾ ਹਾਨੀ ਜਿਸਨੂੰ ਕਿ ਕਵੀ ਕਦੇ ਨਹੀਂ ਜਾਣ ਸਕਿਆ ਇੱਕ ਅਰਬ ਸੀ, ਅਤੇ ਉਹ ਜਿਜ਼ਾਨੀ ਕਬੀਲੇ ਬਾਨੂ ਹਾਕਮ ਦਾ ਵੰਸ਼ਜ ਸੀ। ਇਸ ਤੋਂ ਇਲਾਵਾ ਉਹ ਮਾਰਵਾਨ ਦੂਜੇ ਦੀ ਫੌਜ ਵਿੱਚ ਸਿਪਾਹੀ ਸੀ। ਉਸਦੀ ਫਾਰਸੀ ਮਾਂ ਜਿਸਦਾ ਨਾਮ ਜੁੱਲਾਬਾਨ ਸੀ, ਜੁਲਾਹੇ ਦਾ ਕੰਮ ਕਰਦੀ ਸੀ। ਅਬੂ ਨੁਵਾਸ ਦੇ ਜਨਮ ਬਾਰੇ ਵੱਖ-ਵੱਖ ਜੀਵਨੀਆਂ ਹਨ ਜਿਨ੍ਹਾਂ ਵਿੱਚ ਉਸਦਾ ਜਨਮ 747 ਤੋਂ 762ਈ. ਤੱਕ ਹੈ। ਕੁਝ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਉਸਦਾ ਜਨਮ ਬਸਰਾ ਵਿਖੇ ਹੋਇਆ ਸੀ।[1] ਪਰ ਹੋਰ ਕੋਈ ਸਰੋਤਾਂ ਅਨੁਸਾਰ ਉਸਦਾ ਜਨਮ ਦਮਕਸ਼, ਬਸਰਾ ਜਾਂ ਅਹਿਵਾਜ਼ ਵਿਖੇ ਹੋਇਆ ਦੱਸਿਆ ਗਿਆ ਹੈ।[ਹਵਾਲਾ ਲੋੜੀਂਦਾ] ਉਸਦਾ ਜਨਮ ਦਾ ਨਾਂ ਅਲ-ਹਸਨ ਇਬਨ ਹਾਨੀ ਅਲ-ਹਕਾਮੀ ਸੀ ਅਤੇ ਅਬੂ ਨੁਵਾਸ ਉਸਦਾ ਛੋਟਾ ਨਾਮ ਸੀ।

ਇਸਮਾਇਲ ਬਿਨ ਨੁਬਖ਼ਤ ਦੇ ਅਨੁਸਾਰ: ਮੈਂ ਅਬੂ ਨੁਵਾਸ ਤੋਂ ਵੱਧ ਵਿਆਪਕ ਪੜ੍ਹਿਆ ਬੰਦਾ ਨਹੀਂ ਵੇਖਿਆ, ਜਿਸਨੂੰ ਯਾਦਾਸ਼ਤ ਵਿੱਚ ਬਹੁਤ ਸਾਰੀਆਂ ਕਿਤਾਬਾ ਦਰਜ ਸਨ। ਉਸਦੀ ਮੌਤ ਤੋਂ ਪਿੱਛੋਂ ਅਸੀਂ ਉਸਦਾ ਘਰ ਤਲਾਸ਼ ਕੀਤਾ ਅਤੇ ਜਿਸ ਵਿੱਚ ਸਾਨੂੰ ਸਿਰਫ਼ ਇੱਕ ਕਿਤਾਬ ਦੀ ਜਿਲਦ ਮਿਲੀ ਅਤੇ ਜਿਸ ਵਿੱਚ ਬਹੁਤ ਹੀ ਦੁਰਲੱਭ ਸ਼ਬਦਾਵਲੀ ਅਤੇ ਵਿਆਕਰਨਿਕ ਨਿਰੀਖਣ ਦਰਜ ਸੀ।[2]

ਜਲਾਵਤਨੀ ਅਤੇ ਕੈਦ[ਸੋਧੋ]

ਅਬੂ ਨੁਵਾਸ ਨੂੰ ਕੁਝ ਸਮੇਂ ਲਈ ਮਿਸਰ ਭੱਜਣਾ ਪਿਆ ਸੀ ਜਦੋਂ ਉਸਨੇ ਬਰਮਾਕਿਸ ਦੇ ਅਮੀਰ ਰਾਜਨੀਤਿਕ ਫਾਰਸੀ ਪਰਿਵਾਰ ਦੇ ਉੱਪਰ ਇੱਕ ਸ਼ੋਕ ਭਰੀ ਕਵਿਤਾ ਲਿਖੀ ਸੀ, ਜਿਸਦਾ ਖਲੀਫਾ ਹਾਰੂਨ ਅਲ-ਰਸ਼ੀਦ ਦੁਆਰਾ ਕਤਲ ਕੀਤਾ ਗਿਆ ਸੀ। ਮਗਰੋਂ ਉਹ 809 ਈ. ਵਿੱਚ ਹਾਰੂਨ ਅਲ-ਰਸ਼ੀਦ ਦੀ ਮੌਤ ਪਿੱਛੋਂ ਬਗਦਾਦ ਆਇਆ। ਹਾਰੂਨ ਅਲ-ਰਸ਼ੀਦ ਦਾ ਵੀਹ ਸਾਲਾਂ ਦਾ ਮੁੰਡਾ ਮੁਹੰਮਦ ਅਲ-ਅਮੀਨ ਅਬੂ ਨੁਵਾਸ ਦੇ ਲਈ ਬਹੁਤ ਚੰਗਾ ਸਾਬਿਤ ਹੋਇਆ। ਬੇਸ਼ੱਕ ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਅਬੂ ਨੁਵਾਸ ਨੇ ਆਪਣੀਆਂ ਬਹੁਤੀਆਂ ਕਵਿਤਾਵਾਂ ਅਲ-ਅਮੀਨ ਦੇ ਰਾਜ (809-813) ਦੌਰਾਨ ਲਿਖੀਆਂ ਸਨ। ਉਸਦੀ ਸਭ ਤੋਂ ਮੁੱਖ ਸ਼ਾਹੀ ਰਚਨਾ (ਇੱਕ ਕਸੀਦਾ) ਸੀ ਜੋ ਕਿ ਉਸਨੇ ਅਲ-ਅਮੀਨ ਦਾ ਤਾਰੀਫ਼ ਵਿੱਚ ਲਿਖੀ ਸੀ।

ਹਵਾਲੇ[ਸੋਧੋ]