ਅਮਰਵੇਲ
ਅਮਰਵੇਲ | |
---|---|
![]() | |
Cuscuta europaea on Sambucus ebulus (ਸੈਮਬੂਕੁਸ ਐਬੂਲੁਸ ਉੱਤੇ ਕੁਸਕਟਾ ਯੁਰੋਪੀਆ) | |
ਵਿਗਿਆਨਿਕ ਵਰਗੀਕਰਨ | |
ਜਗਤ: | Plantae (ਪਲਾਂਟੇ) |
ਵੰਡ: | Angiosperms (ਐਨਜੀਓਸਪਰਮ) |
ਵਰਗ: | Eudicots (ਯੂਡੀਕਾਟਸ) |
ਤਬਕਾ: | Asterids (ਐਸਟਰਿਡਸ) |
ਪਰਿਵਾਰ: | Convolvulaceae(ਕੋਨਵੋਲਵੁਲਾਸੀਏ) |
ਅਮਰਵੇਲ ਇੱਕ ਵੇਲ ਦੀ ਸ਼ਕਲ ਵਿੱਚ ਮਿਲਣ ਵਾਲ਼ੀ ਗਰਮ ਤਾਸੀਰ ਵਾਲ਼ੀ ਜੜੀ-ਬੂਟੀ ਹੈ[1] ਜਿਸਦਾ ਸਾਰਾ ਹਿੱਸਾ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਆਪਣੀ ਕੋਈ ਜੜ੍ਹ ਨਹੀਂ ਹੁੰਦੀ ਸਗੋ ਜਿਸ ਬੂਟੇ ਜਾਂ ਦਰਖਤ ’ਤੇ ਇਹ ਚੜ੍ਹ ਜਾਂਦੀ ਹੈ ਉਸੇ ਦਾ ਹੀ ਸਹਾਰਾ ਅਤੇ ਰਸ ਲੈ ਕੇ ਵਧਦੀ-ਫੁੱਲਦੀ ਹੈ। ਸਮਾਂ ਪਾ ਕੇ ਇਹ ਦਰੱਖਤ ਅਕਸਰ ਸੁੱਕ ਜਾਂਦਾ ਹੈ। ਤਰ੍ਹਾਂ ਦੀ ਹੁੰਦੀ ਹੈ, ਵੱਡੀ ਅਮਰਵੇਲ ਅਤੇ ਛੋਟੀ ਅਮਰਵੇਲ। ਇਸ ਦਾ ਰੰਗ ਪੀਲਾਂ ਜਾਂ ਹਲਕਾ ਪੀਲਾ, ਫੁੱਲ ਚਿੱਟੇ ਅਤੇ ਸਵਾਦ ਨਮਕੀਨ ਅਤੇ ਕਸੈਲਾ ਹੁੰਦਾ ਹੈ।
ਸੰਸਕ੍ਰਿਤ ਵਿੱਚ ਇਸਨੂੰ ਦਰਪਰਸ਼ ਆਕਾਸਵਲੀ ਅਤੇ ਅਮਰਵੱਲੀ (ਬਹੁਤ ਦਿਨਾਂ ਤੱਕ ਰਹਿਣ ਵਾਲ਼ੀ) ਆਖਦੇ ਹਨ।
]]
ਵਰਤੋਂ[ਸੋਧੋ]
ਇਸ ਦੀ ਵਰਤੋਂ ਅੱਖਾਂ ਦੀਆਂ ਦਵਾਈਆਂ ਅਤੇ ਸੁਹੱਪਣ ਵਧਾਉਣ ਵਾਲ਼ੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਇਹ ਤਾਕਤਵਰ ਬੂਟੀ ਹੈ ਅਤੇ ਵੀਰਜ ਪੈਦਾ ਕਰਨ ਵਿੱਚ ਮਦਦਗਾਰ ਹੈ।[1]
ਹਵਾਲੇ[ਸੋਧੋ]
- ↑ 1.0 1.1 "ਗੁਣਕਾਰੀ ਜੜੀ ਬੂਟੀ -ਅਮਰਵੇਲ". DoabaHeadlines.co.in. ਜਨਵਰੀ 30, 2011. Retrieved ਨਵੰਬਰ 4, 2012.
{{cite web}}
: External link in
(help)|publisher=