ਅਮਰ ਜਵਾਨ ਜੋਤੀ

ਗੁਣਕ: 28°36′46″N 77°13′46″E / 28.612912°N 77.229510°E / 28.612912; 77.229510
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਰ ਜਵਾਨ ਜੋਤੀ
अमर जवान ज्योति
 ਭਾਰਤ
For ਭਾਰਤੀ ਫ਼ੋਜ਼ ਦੇ ਸ਼ਹੀਦ ਸਿਪਾਹੀ
ਸਥਾਪਨਾਦਸੰਬਰ 1971 (1971-12)
ਉਦਘਾਟਨਜਨਵਰੀ 26, 1972 (1972-01-26)
ਟਿਕਾਣਾ28°36′46″N 77°13′46″E / 28.612912°N 77.229510°E / 28.612912; 77.229510
Designed byਐਡਵਿਨ ਲੁਟੀਆਨਸ
Total burialsਸਿਰਫ ਯਾਦਗਾਰ
अमर जवान
(English: "Immortal soldier")
Statistics source: Official webpage

ਅਮਰ ਜਵਾਨ ਜੋਤੀ ਭਾਰਤ-ਪਾਕਿਸਤਾਨ ਯੁੱਧ (1971)[1] ਤੋਂ ਬਾਅਦ ਦੀ ਲਗਾਤਾਰ ਜਲ ਰਹੀ ਹੈ। ਇਹ ਜੰਗ ਦੌਰਾਨ ਸ਼ਹੀਦ ਹੋਏ ਬਹਾਦਰ ਜਵਾਨਾਂ ਨੂੰ ਯਾਦ ਕਰਦਿਆਂ ਜਗਾਈ ਜਾ ਰਹੀ ਹੈ। ਕਾਫ਼ੀ ਸਮਾਂ ਇਸ ਨੂੰ ਘਰੇਲੂ ਰਸੋਈ ਗੈਸ ਨਾਲ ਜਲਾਇਆ ਜਾਂਦਾ ਰਿਹਾ, ਪਰ ਹੁਣ ਇਹ ਕੁਦਰਤੀ ਗੈਸ ਨਾਲ ਜਲ ਰਹੀ ਹੈ। ਇਸ ਜੋਤੀ ਨੂੰ ਜਲਾਉਣ ਲਈ ਕਸਤੂਰਬਾ ਗਾਂਧੀ ਮਾਰਗ ਤੋਂ ਇੰਡੀਆ ਗੇਟ ਤੱਕ 500 ਮੀਟਰ ਲੰਬੀ ਗੈਸ ਪਾਈਪ ਲਾਈਨ ਵਿਛੀ ਹੈ। ਆਮ ਦਿਨਾਂ ‘ਚ ਇੱਥੇ ਸਿਰਫ਼ ਇੱਕ ਜੋਤੀ ਜਲਾਈ ਜਾਂਦੀ ਹੈ ਪਰ 26 ਜਨਵਰੀ ਤੇ 15 ਅਗਸਤ ਨੂੰ ਅਮਰ ਜਵਾਨ ਜੋਤੀ ‘ਤੇ ਸਾਰੀਆਂ ਚਾਰ ਜੋਤੀਆਂ ਜਲਾਈਆਂ ਜਾਂਦੀਆਂ ਹਨ। 26 ਜਨਵਰੀ ਦੇ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਪਰੇਡ ਤੋਂ ਪਹਿਲਾਂ ਅਮਰ ਜਵਾਨ ਜੋਤੀ ‘ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ।

ਹਵਾਲੇ[ਸੋਧੋ]

  1. "India-Pakistan 1971 war". The Indian Express. Retrieved 4 January 2017.