ਕੁਦਰਤੀ ਗੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2013 ਵਿੱਚ ਦੁਨੀਆਂ ਭਰ ਵਿੱਚ ਕੁਦਰਤੀ ਗੈਸ ਦਾ ਵਪਾਰ, ਅੰਕੜੇ ਘਣ ਮੀਟਰਾਂ 'ਚ ਹਨ। ਜਿਵੇਂ ਕਿ ਵੇਖਿਆ ਜਾ ਸਕਦਾ ਹੈ ਕਿ ਗੈਸ ਦੇ ਵਪਾਰ ਦਾ ਬਹੁਤਾ ਹਿੱਸਾ ਸਮੁੰਦਰ ਰਾਹੀਂ ਵਾਪਰਦਾ ਹੈ। ਕਤਰ ਬਿਨਾਂ ਪਾਈਪਾਂ ਤੋਂ ਹੀ ਆਪਣੇ ਸਮੁੰਦਰੀ ਜਾਲ ਰਾਹੀਂ ਗੈਸ ਦੀ ਰੂਸ ਤੋਂ ਦੁੱਗਣੀ ਦਰਾਮਦ ਕਰਦਾ ਹੈ।[1]
ਹਰਕੇ ਸਾਲ ਘਣ ਮੀਟਰਾਂ ਵਿੱਚ ਦੇਸ਼ ਮੁਤਾਬਕ ਕੁਦਰਤੀ ਗੈਸ ਦਾ ਨਿਕਾਸ।

ਕੁਦਰਤੀ ਗੈਸ ਇੱਕ ਅਜਿਹਾ ਪਥਰਾਟੀ ਬਾਲਣ ਹੈ ਜੋ ਉਸ ਵੇਲੇ ਬਣਦਾ ਹੈ ਜਦੋਂ ਦਫ਼ਨ ਹੋਏ ਬੂਟਿਆਂ, ਗੈਸਾਂ ਅਤੇ ਜਾਨਵਰਾਂ ਉੱਤੇ ਹਜ਼ਾਰਾਂ ਸਾਲ ਭਾਰੀ ਤਾਪ ਅਤੇ ਦਬਾਅ ਦਾ ਅਸਰ ਪੈਂਦਾ ਹੈ। ਸੂਰਜ ਤੋਂ ਬੂਟਿਆਂ ਨੂੰ ਮਿਲੀ ਹੋਈ ਊਰਜਾ ਨੂੰ ਕੁਦਰਤੀ ਗੈਸ ਵਿੱਚ ਰਸਾਇਣਕ ਜੋੜਾਂ ਦੇ ਰੂਪ ਵਿੱਚ ਸਾਂਭ ਕੇ ਰੱਖਿਆ ਹੁੰਦਾ ਹੈ। ਕੁਦਰਤੀ ਗੈਸ ਇੱਕ ਗ਼ੈਰ-ਨਵਿਆਉਣਯੋਗ ਵਸੀਲਾ ਹੈ ਕਿਉਂਕਿ ਇਹ ਮਨੁੱਖੀ ਸਮੇਂ ਦੀ ਵਿਉਂਤ ਵਿੱਚ ਮੁੜ ਭਰਪੂਰ ਨਹੀਂ ਹੋ ਸਕਦੀ।[2] ਇਹ ਗੈਸ ਅਸਲ ਵਿੱਚ ਇੱਕ ਹਾਈਡਰੋਕਾਰਬਨ ਗੈਸਾਂ ਦੀ ਰਲਾਵਟ ਹੁੰਦੀ ਹੈ ਜਿਸ ਵਿੱਚ ਮੁੱਖ ਤੌਰ ਉੱਤੇ ਮੀਥੇਨ ਹੁੰਦੀ ਹੈ ਪਰ ਆਮ ਤੌਰ ਉੱਤੇ ਹੋਰਨਾਂ ਭਾਰੀਆਂ ਅਲਕੇਨਾਂ ਦੀ ਬਦਲਵੀਂ ਮਾਤਰਾ ਅਤੇ ਕਾਰਬਨ ਡਾਈਆਕਸਾਈਡ, ਨਾਈਟਰੋਜਨ ਅਤੇ ਹਾਈਡਰੋਜਨ ਸਲਫ਼ਾਈਡ ਵਰਗੀਆਂ ਗੈਸਾਂ ਦੀਆਂ ਤੁੱਛ ਫ਼ੀਸਦੀਆਂ ਮੌਜੂਦ ਹੁੰਦੀਆਂ ਹਨ।[3] ਕੁਦਰਤੀ ਗੈਸ ਨੂੰ ਤਪਾਉਣ, ਪਕਾਉਣ ਅਤੇ ਬਿਜਲੀ ਪੈਦਾ ਕਰਨ ਵਾਸਤੇ ਊਰਜਾ ਦੇ ਇੱਕ ਸਰੋਤ ਵਜੋਂ ਵਰਤਿਆ ਜਾਂਦਾ ਹੈ। ਇਹਨੂੰ ਗੱਡੀਆਂ ਵਿਚਲੇ ਬਾਲਣ ਅਤੇ ਪਲਾਸਟਿਕ ਅਤੇ ਹੋਰ ਜ਼ਰੂਰੀ ਕਾਰਬਨੀ ਰਸਾਇਣ ਬਣਾਉਣ ਵੇਲੇ ਰਸਾਇਣਕ ਫ਼ੀਡ ਵਜੋਂ ਵੀ ਵਰਤਿਆ ਜਾਂਦਾ ਹੈ।

ਹਵਾਲੇ[ਸੋਧੋ]

ਬਾਹਰੀ ਜੋੜ[ਸੋਧੋ]