ਅਮਾਂਡਾ ਸਰਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਾਂਡਾ ਸਰਨੀ
2018 ਵਿੱਚ ਸਰਨੀ
ਜਨਮ
ਅਮਾਂਡਾ ਰਾਚੇਲ ਸਰਨੀ

(1991-06-26) ਜੂਨ 26, 1991 (ਉਮਰ 32)
ਹੋਰ ਨਾਮਮੈਂਡੀ
ਅਲਮਾ ਮਾਤਰਫਲੋਰਿਡਾ ਸਟੇਟ ਯੂਨੀਵਰਸਿਟੀ
ਪੇਸ਼ਾ
  • ਅਭਿਨੇਤਰੀ
  • ਮਾਡਲ
ਯੂਟਿਊਬ ਜਾਣਕਾਰੀ
ਸਾਲ ਸਰਗਰਮ2013–ਹੁਣ
ਸ਼ੈਲੀਹਾਸਰਸ ਅਤੇ ਵੀਲੌਗ
ਸਬਸਕ੍ਰਾਈਬਰਸ2.64 million Edit this at Wikidata
100,000 ਸਬਸਕ੍ਰਾਈਬਰਸ2015
1,000,000 ਸਬਸਕ੍ਰਾਈਬਰਸ2016

ਆਖਰੀ ਅੱਪਡੇਟ: ਸਤੰਬਰ 22, 2017
ਵੈੱਬਸਾਈਟamandacerny.com
ਦਸਤਖ਼ਤ

ਅਮਾਂਡਾ ਰਾਚੇਲ ਸਰਨੀ (ਜਨਮ 26 ਜੂਨ, 1991) ਇੱਕ ਅਮਰੀਕੀ ਇੰਟਰਨੈਟ ਸ਼ਖਸੀਅਤ, ਅਦਾਕਾਰਾ ਅਤੇ ਮਾਡਲ ਹੈ।[1][2] ਉਹ ਆਪਣੇ ਯੂਟਿਊਬ ਚੈਨਲ ਅਤੇ ਪਹਿਲਾਂ ਉਸਦੀ ਵਾਈਨ ਪ੍ਰੋਫਾਈਲ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ ਜਿਸ 'ਤੇ ਉਸਦੇ 4 ਮਿਲੀਅਨ ਤੋਂ ਵੱਧ ਫਾਲੋਅਰ ਸਨ।[3][4] ਉਹ ਲਈ ਪਲੇਬੁਆਏ ਮੈਗਜ਼ੀਨ ਦੀ ਅਕਤੂਬਰ 2011 ਮਹੀਨੇ ਦੀ ਪਲੇਮੇਟ ਸੀ।[5][6]

ਸ਼ੁਰੂਆਤੀ ਜੀਵਨ ਅਤੇ ਪਿਛੋਕੜ[ਸੋਧੋ]

ਅਮਾਂਡਾ ਸਰਨੀ ਦਾ ਜਨਮ 26 ਜੂਨ, 1991 ਨੂੰ ਪਿਟਸਬਰਗ, ਪੈਨਸਿਲਵੇਨੀਆ ਵਿੱਚ ਹੋਇਆ ਸੀ।[7]

ਕੈਰੀਅਰ[ਸੋਧੋ]

15 ਸਾਲ ਦੀ ਉਮਰ ਵਿੱਚ, ਸਰਨੀ ਨੇ ਇੱਕ ਸ਼ੌਕ ਵਜੋਂ, ਉਸ ਸਮੇਂ ਇੱਕ ਮਾਡਲ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸ ਨੂੰ ਅਕਤੂਬਰ 2011 ਦੇ ਸੰਸਕਰਨ ਵਿੱਚ ਪਲੇਅਬੁਆਏ ਵਿੱਚ ਪਲੇਮੇਟ ਆਫ ਦਿ ਮੰਥ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।[8] ਸਰਨੀ ਨੇ ਵਾਈਨ 'ਤੇ ਸਮੱਗਰੀ ਪੋਸਟ ਕਰਨਾ ਸ਼ੁਰੂ ਕੀਤਾ, ਅਤੇ ਉਸਤੇ ਉਸਦੇ 4.6 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਉਹ ਯੂਟਿਊਬ, ਇੰਸਟਾਗ੍ਰਾਮ, ਸਨੈਪਚੈਟ, ਫੇਸਬੁੱਕ ਅਤੇ ਟਵਿੱਟਰ 'ਤੇ ਮਸ਼ਹੂਰ ਬਣ ਗਈ।[ਹਵਾਲਾ ਲੋੜੀਂਦਾ]

ਅਗਸਤ 2017 ਵਿੱਚ, ਸਰਨੀ ਨੂੰ ਸੰਗੀਤ ਸਟ੍ਰੀਮਿੰਗ ਪਲੇਟਫਾਰਮ LiveXLive ਦੇ ਨਵੇਂ ਬਣੇ ਡਿਜੀਟਲ ਟੈਲੇਂਟ ਡਿਵੀਜ਼ਨ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।[9]

ਜੂਨ 2018 ਵਿੱਚ ਉਸਨੂੰ ਕਾਰਡੀ ਬੀ ਦੇ "ਆਈ ਲਾਈਕ ਇਟ" ਦੇ ਅਧਿਕਾਰਤ ਵੀਡੀਓ ਵਿੱਚ ਜੇ ਬਾਲਵਿਨ ਅਤੇ ਬੈਡ ਬੰਨੀ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ ਸੀ। ਜਨਵਰੀ 2020 ਵਿੱਚ, ਸਰਨੀ ਨੇ ਗਿੱਪੀ ਗਰੇਵਾਲ ਨਾਲ ਇੱਕ ਪੰਜਾਬੀ ਸੰਗੀਤ ਵੀਡੀਓ "ਵੇਅਰ ਬੇਬੀ ਵੇਅਰ" ਕੀਤਾ।[10][11]

ਫਿਲਮਗ੍ਰਾਫੀ[ਸੋਧੋ]

  • 2016: ਮਰੂਨ 5: "ਡੌਂਟ ਵਾਨਾ ਨੋ"
  • 2017: ਵਰਕਾਹੋਲਿਕਸ
  • 2018: ਰਿਡੀਕੁਲੈਸਨੈਸ (ਟੀਵੀ ਸੀਰੀਜ)
  • 2019: ਏਅਰਪਲੇਨ ਮੋਡ
  • 2020: ਦ ਬੇਬੀਸਿੱਟਰ: ਕਿੱਲਰ ਕੁਵੀਨ
  • 2021: ਆਈਕਾਰਲੀ

ਹਵਾਲੇ[ਸੋਧੋ]

  1. "Amanda Cerny: Not Just Another Pretty Face". Forbes.
  2. "Who is Amanda Cerny?". November 13, 2020.
  3. "Jacqueline Fernandez to do a video podcast show with Amanda Cerny". August 20, 2020.
  4. "The feel good factor: Jacqueline Fernandez to collaborate with Amanda Cerny".
  5. "October 2011 Playmate Amanda Cerny Playboy".
  6. "Amanda Cerny Shares Steamy Photos On Social Media, See The Playboy Model's Pics".
  7. "Amanda Cerny". www.playboy.com (in ਅੰਗਰੇਜ਼ੀ (ਅਮਰੀਕੀ)). Retrieved 2021-12-28.
  8. "These pictures of Playboy model & actress Amanda Cerny will take your breath away!".
  9. Spangler, Todd (2017-08-03). "Amanda Cerny Named Head of LiveXLive's New Digital Talent Division (EXCLUSIVE)". Variety (in ਅੰਗਰੇਜ਼ੀ (ਅਮਰੀਕੀ)). Retrieved 2021-12-28.
  10. "Gippy Grewal ft. Amanda Cerny's 'Where Baby Where' is out now". The Times of India.
  11. "Gippy Grewal shares an all smiles click with American actress Amanda Cerny". The Times of India.

ਬਾਹਰੀ ਲਿੰਕ[ਸੋਧੋ]